ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਪੀਐੱਮਯੂਵਾਈ ਦੇ ਤਹਿਤ ਲਗਭਗ 1 ਲੱਖ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਰਾਮੇਸ਼ਵਰ ਤੇਲੀ
ਕੋਵਿਡ- 19 ਦੇ ਦੌਰਾਨ ਭਰੇ ਹੋਏ ਸਿਲੰਡਰ ਮੁਫਤ ਪ੍ਰਦਾਨ ਕੀਤੀ ਗਏ
ਹਰ ਘਰ ਉੱਜਵਲਾ ਵਿਸ਼ੇ ‘ਤੇ ਵੈਬੀਨਾਰ ਦਾ ਆਯੋਜਨ
Posted On:
23 FEB 2022 6:21PM by PIB Chandigarh
ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਦੇ ਲਾਗੂ ਹੋਣ ਨਾਲ ਰੋਸਈ ਗੈਸ –ਐੱਲਪੀਜੀ ਵੰਡ ਪ੍ਰਣਾਲੀ ਦੇ ਰਾਹੀਂ ਕਰੀਬ 1 ਲੱਖ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ। ਪਿਛਲੇ 5 ਸਾਲਾਂ ਵਿੱਚ ਐੱਲਪੀਜੀ ਦੀ ਕਵਰੇਜ 61.9% ਤੋਂ ਵਧਕੇ ਸੰਪੂਰਨਤਾ ਦੇ ਪੱਧਰ ਦੇ ਨਜ਼ਦੀਕ ਪਹੁੰਚ ਗਿਆ ਹੈ। ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਦੇ ਹਿੱਸੇ ਦੇ ਰੂਪ ਵਿੱਚ, ਕੋਵਿਡ -19 ਦੇ ਦੌਰਾਨ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਾਰਥੀਆਂ ਨੂੰ 14 ਕਰੋੜ ਤੋਂ ਅਧਿਕ ਭਰੇ ਹੋਏ ਸਿਲੰਡਰ ਮੁਫ਼ਤ ਪ੍ਰਦਾਨ ਕੀਤੇ ਗਏ।
ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਨੇ ਵਿਕਾਸ ਨੂੰ ਗਤੀ ਦੇਣ ਅਤੇ ਲੋਕ ਕਲਿਆਣਕਾਰੀ ਯੋਜਨਾਵਾਂ ਨੂੰ ਪ੍ਰਭਾਵੀ ਬਣਾਉਣ ਲਈ ਆਯੋਜਿਤ ਬਜਟ ਬਾਅਦ ਵੈਬੀਨਾਰ ਨੂੰ ਸੰਬੋਧਿਤ ਕਰਦੇ ਹੋਏ ਪ੍ਰਤੀਭਾਗੀਆਂ ਦੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ। ਇਸ ਵੈਬੀਨਾਰ ਵਿੱਚ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਪੰਕਜ ਜੈਨ, ਸੋਸ਼ਲ ਮੀਡੀਆ ਦੀ ਟੀਮ, ਤੇਲ ਮਾਰਕੀਟਿੰਗ ਕੰਪਨੀਆਂ ਦੇ ਪ੍ਰਤੀਨਿਧੀ, ਵਿਤਰਕਾਂ ਅਤੇ ਸਿਲੰਡਰ ਉਤਪਾਦਕਾਂ ਨੇ ਹਿੱਸਾ ਲਿਆ।
ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਸਕੱਤਰ ਸ਼੍ਰੀ ਪੰਕਜ ਜੈਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਨੂੰ ਘਰ-ਘਰ ਤੱਕ ਲੈ ਜਾਣ ਲਈ ਤਾਲਮੇਲ ਯਤਨ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਯੋਜਨਾ ਨੂੰ ਪ੍ਰਭਾਵਸ਼ਾਲੀ ਬਣਾਉਣ ਵਿੱਚ ਸਵੈ ਸਹਾਇਤਾ ਸਮੂਹਾਂ ਨੂੰ ਸ਼ਾਮਿਲ ਕਰਨ ਸਿਲੰਡਰ ਦੇ ਪੁਨਰ ਰਿਫਿਲ ਲਈ ਮਾਈਕ੍ਰੋ ਵਿੱਤ ਦੇ ਰੂਪ ਵਿੱਚ ਕੰਮ ਕਰਨ ਵਾਲੇ ਐੱਲਪੀਜੀ ਬੈਂਕ ਦਾ ਨਿਰਮਾਣ ਮਾਈਕ੍ਰੋ ਵਿਤਰਕਾਂ ਦਾ ਨੈੱਟਵਰਕ ਸਥਾਪਤ ਕਰਨ ਦੇ ਨਾਲ –ਨਾਲ ਰਿਫਿਲ ਲਈ ਉਪਭੋਗਤਾਵਾਂ ਨੂੰ ਆਕਰਸ਼ਿਤ ਕਰਨ ਲਈ ਮੌਜੂਦਾ ਸਮਾਜਿਕ ਨੈੱਟਵਰਕ ਅਤੇ ਸੰਸਥਾਗਤ ਗਿਆਨ ਦਾ ਲਾਭ ਚੁੱਕਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ।
ਗ੍ਰਾਮੀਣ ਖੇਤਰ ਵਿੱਚ ਕੰਮਕਾਜ ਸਮਾਜਿਕ ਵਿਕਾਸ ਪੇਸ਼ੇਵਰ ਸੁਸ਼੍ਰੀ ਨਿਧੀ ਪ੍ਰਭਾ ਤਿਵਾਰੀ ਨੇ ਕਿਹਾ ਕਿ ਬੈਤੁਲ ਵਿੱਚ ਸਿਲੰਡਰ ਰਿਫਿਲ ਲਈ ਲੋਨ ਦੀ ਵਿਵਸਥਾ ਸ਼ੁਰੂ ਕੀਤੀ ਗਈ ਅਤੇ ਉਸ ਦੇ ਬਾਅਦ ਰਿਫਿਲ ਲੈਣ ਵਾਲੇ ਗਾਹਕਾਂ ਦੀ ਸੰਖਿਆ ਵਧਣ ਲੱਗੀ। ਉਨ੍ਹਾਂ ਨੇ ਕਿਹਾ ਉੱਜਵਲਾ ਯੋਜਨਾ ਨਾਲ ਮਹਿਲਾ ਸਸ਼ਕਤੀਕਰਣ ਨੂੰ ਹੁਲਾਰਾ ਮਿਲ ਰਿਹਾ ਹੈ। ਹਿੰਦੁਸਤਾਨ ਪੈਟ੍ਰੋਲੀਅਮ ਕਾਰਪੋਰੇਸ਼ਨ ਲਿਮਿਟਿਡ ਦੇ ਡਾਇਰੈਕਟਰ (ਮਾਰਕੀਟਿੰਗ) ਸ਼੍ਰੀ ਰਾਕੇਸ਼ ਮਿਸ਼ਰਾ ਨੇ ਦੱਸਿਆ ਕਿ ਗਿਵ ਇਟ ਅਪ ਪਹਿਲ ਦੇ ਤਹਿਤ 1 ਕਰੋੜ ਤੋਂ ਅਧਿਕ ਲੋਕਾਂ ਨੇ ਸਵੈ ਐੱਲਪੀਜੀ ‘ਤੇ ਮਿਲਣ ਵਾਲੀ ਸਬਸਿਡੀ ਛੱਡ ਦਿੱਤੀ, ਜਿਸ ਦਾ ਲਾਭ ਜ਼ਰੂਰਤਮੰਦ ਲੋਕਾਂ ਨੂੰ ਮਿਲਿਆ ਹੈ।
ਉੱਜਵਲਾ ਯੋਜਨਾ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਪ੍ਰਧਾਨ ਮੰਤਰੀ ਐੱਲਪੀਜੀ ਪੰਚਾਇਤਾਂ ਦਾ ਆਯੋਜਨ ਕੀਤਾ ਗਿਆ ਹੈ। ਭਾਰਤ ਪੈਟ੍ਰੋਲੀਅਮ ਕਾਰਪੋਰੇਸ਼ਨ ਲਿਮਿਟਿਡ ਦੇ ਕਾਰਕਾਰੀ ਡਾਇਰੈਕਟਰ (ਐੱਲਪੀਜੀ) ਸ਼੍ਰੀ ਸੰਤੋਸ਼ ਕੁਮਾਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਉੱਜਵਲਾ ਯੋਜਨ ਤੋਂ ਪਹਿਲੇ ਐੱਲਪੀਜੀ ਕਨੈਕਸ਼ਨ ਨੂੰ ਸ਼ਹਿਰੀ ਉਤਪਾਦ ਜਾਂ ਸ਼ਹਿਰਾਂ ਅਤੇ ਕਸਬਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਖਾਣਾ ਪਕਾਉਣ ਦਾ ਈਂਧਨ ਮੰਨਿਆ ਜਾਂਦਾ ਹੈ ਲੇਕਿਨ ਹੁਣ ਉੱਜਵਲਾ ਯੋਜਨ ਦੇ ਰਾਹੀਂ ਇਹ ਸੁਵਿਧਾ ਪਿੰਡਾਂ ਵਿੱਚ ਰਹਿਣ ਵਾਲੇ ਗਰੀਬ ਲੋਕਾਂ ਨੂੰ ਵੀ ਆਸਾਨੀ ਨਾਲ ਉਪਲੱਬਧ ਹੋ ਜਾਂਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਯੋਜਨਾ ਦੇ ਲਾਭਾਰਥੀਆਂ ਦੀ ਤੁਰੰਤ ਮੰਗ ਨੂੰ ਪੂਰਾ ਕਰਨ ਲਈ ਮਾਈਕ੍ਰੋ ਵਿਤਰਕ ਦੀ ਮਾਨਤਾ ਦਾ ਪਤਾ ਲਗਾਇਆ ਜਾ ਸਕਦਾ ਹੈ।
ਭਿਵਾੜੀ ਸਿਲੰਡਰ ਮੈਨੂਫੈਕਚਰਿੰਗ ਕੰਪਨੀ ਦੇ ਸ਼੍ਰੀ ਮਾਨਵੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਜ਼ਰੀਏ ਮੰਗ ਵਧਣ ਨਾਲ ਕੰਪਨੀ ਸੁਰੱਖਿਆ ਮਾਨਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਿਹਤਰੀਨ ਸਿਲੰਡਰ ਦਾ ਨਿਰਮਾਣ ਕਰਾ ਰਹੀ ਹੈ। ਨਾਲ ਹੀ ਲੋਕਾਂ ਨੂੰ ਕੱਚੇ ਮਾਲ ਦੀ ਸਪਲਾਈ ਅਤੇ ਸਿਲੰਡਰਾਂ ਦੀ ਨਿਯਮਿਤ ਜਾਂਚ ਵੀ ਕੀਤੀ ਜਾ ਰਹੀ ਹੈ। ਉੱਤਰ ਪ੍ਰਦੇਸ਼ ਦੇ ਇੱਕ ਵਿਤਰਕ ਸ਼੍ਰੀ ਸਵਤੰਤਰ ਕੁਮਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਨਾਲ ਪਹਿਲੇ ਉਨ੍ਹਾਂ ਦੀ ਏਜੰਸੀ ਦੇ ਕੋਲ 2000 ਕਨੈਕਸ਼ਨ ਸਨ, ਜੋ ਹੁਣ ਵਧਕੇ 12,500 ਹੋ ਗਏ ਹਨ ਅਤੇ ਇਨ੍ਹਾਂ ਵਿੱਚੋਂ 7,500 ਕਨੈਕਸ਼ਨ ਉੱਜਵਲਾ ਯੋਜਨਾ ਦੇ ਤਹਿਤ ਵੰਡੇ ਗਏ ਹਨ।
***********
ਵੀਬੀ/ਆਰਕੇਐੱਮ
(Release ID: 1800786)
Visitor Counter : 160