ਘੱਟ ਗਿਣਤੀ ਮਾਮਲੇ ਮੰਤਰਾਲਾ
ਰਾਸ਼ਟਰੀ ਘੱਟ ਗਿਣਤੀ ਆਯੋਗ ਦੀ ਕਾਰਜਕਾਰੀ ਚੇਅਰਪਰਸਨ ਸੁਸ਼੍ਰੀ ਸੈਯਦ ਸ਼ਹਿਜ਼ਾਦੀ ਨੇ ਨਵੀਂ ਦਿੱਲੀ ਵਿੱਚ ਪੂਰਨ ਆਯੋਗ ਦੀ ਬੈਠਕ ਕੀਤੀ
प्रविष्टि तिथि:
23 FEB 2022 3:40PM by PIB Chandigarh
ਰਾਸ਼ਟਰੀ ਘੱਟ ਗਿਣਤੀ ਆਯੋਗ (ਐੱਨਸੀਐੱਮ) ਦੀ ਕਾਰਜਕਾਰੀ ਚੇਅਰਪਰਸਨ ਸੁਸ਼੍ਰੀ ਸੈਯਦ ਸ਼ਹਿਜ਼ਾਦੀ ਨੇ ਅੱਜ ਨਵੀਂ ਦਿੱਲੀ ਵਿੱਚ ਪੂਰਨ ਆਯੋਗ ਦੀ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਤੋਂ ਪਹਿਲਾਂ 2 ਫਰਵਰੀ, 2022 ਨੂੰ ਘੱਟ ਗਿਣਤੀ ਕਾਰਜ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ ਕਾਰਜਕਾਰੀ ਚੇਅਰਪਰਸਨ ਦੇ ਰੂਪ ਵਿੱਚ ਉਨ੍ਹਾਂ ਦੀ ਨਿਯੁਕਤੀ ਕੀਤੀ ਸੀ। ਇਸ ਬੈਠਕ ਵਿੱਚ ਬੁੱਧ (ਬੁਧਿਸ਼ਟ), ਜੈਨ ਅਤੇ ਪਾਰਸੀ ਭਾਈਚਾਰਿਆਂ ਦਾ ਪ੍ਰਤਿਨਿਧੀਤਵ ਕਰਨ ਵਾਲੇ ਆਯੋਗ ਦੇ ਮੈਂਬਰ ਵੀ ਸ਼ਾਮਲ ਹੋਏ। ਆਯੋਗ ਨੇ ਐੱਨਸੀਐੱਮ ਸੰਬੰਧਿਤ ਮੁੱਦਿਆਂ ਦੇ ਨਾਲ-ਨਾਲ ਘੱਟ ਗਿਣਤੀ ਦੇ ਕਲਿਆਣ ਨਾਲ ਸੰਬੰਧਿਤ ਵਿਭਿੰਨ ਪ੍ਰਮੁੱਖ ਵਿਸ਼ਿਆਂ ‘ਤੇ ਚਰਚਾ ਕੀਤੀ।
ਸਾਲ 2021-22 ਦੌਰਾਨ ਆਯੋਗ ਨੂੰ ਹੁਣ ਤੱਕ 1850 ਪਟੀਸ਼ਨਾਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ਵਿੱਚੋਂ 1066 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਉੱਥੇ ਹੀ, 514 ਮਾਮਲਿਆਂ ‘ਤੇ ਸੰਬੰਧਿਤ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਗਈ ਹੈ ਅਤੇ ਬਾਕੀ 270 ਮਾਮਲੇ ਪ੍ਰਕਿਰਿਆ ਦੇ ਅਧੀਨ ਹਨ। ਆਯੋਗ ਦੇਸ਼ ਵਿੱਚ ਘੱਟ ਗਿਣਤੀ ਦੇ ਅਧਿਕਾਰਾਂ ਅਤੇ ਵਿਭਿੰਨ ਮੁੱਦਿਆਂ ਨਾਲ ਸੰਬੰਧਿਤ ਜਿਹੇ ਅਨਸੁਲਝੇ ਮਾਮਲਿਆਂ, ਜਿਨ੍ਹਾਂ ਨੂੰ ਇਸ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ, ਦੀ ਸੁਣਵਾਈ ਕਰਨਾ ਜਾਰੀ ਰੱਖੇਗਾ। ਇਸ ਦੇ ਇਲਾਵਾ ਇਹ ਸਾਰੇ ਸੰਬੰਧਿਤ ਅਧਿਕਾਰੀਆਂ ਨੂੰ ਉਪਯੁਕਤ ਕਾਰਵਾਈ ਕਰਨ ਦੀ ਸਿਫਾਰਿਸ਼ ਵੀ ਕਰੇਗਾ।
**********
ਐੱਨ ਏਓ
(रिलीज़ आईडी: 1800629)
आगंतुक पटल : 186