ਖੇਤੀਬਾੜੀ ਮੰਤਰਾਲਾ

ਭਾਰਤ ਨੂੰ ਵਿਸ਼ਵ ਦਾ ਬਾਜਰਾ ਕੇਂਦਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ ਕਿਸਾਨ ਉਤਪਾਦਕ ਸੰਗਠਨ (ਐੱਫਪੀਓ)


ਐਕਸਪੋ 2020 ਦੁਬਈ ਵਿੱਚ ਭਾਰਤੀ ਪਵੇਲੀਅਨ ਵਿੱਚ ਆਯੋਜਿਤ ਸੰਗੋਸ਼ਠੀ ਦੌਰਾਨ ਭਾਰਤ ਦੀ ਬਾਜਰਾ ਦੀ ਨਿਰਯਾਤ ਸਮਰੱਥਾ ਅਤੇ ਵੈਲਿਊ ਚੇਨ ਨੂੰ ਵਧਾਉਣ ਦੇ ਤਰੀਕਿਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ

Posted On: 19 FEB 2022 6:32PM by PIB Chandigarh

 “ਖੁਰਾਕ, ਖੇਤੀਬਾੜੀ ਅਤੇ ਆਜੀਵਿਕਾ” ਪਖਵਾੜੇ ਦੇ ਤਹਿਤ ਚਲ ਰਹੇ ਐਕਸਪੋ 2020 ਵਿੱਚ ਇੰਡੀਆ ਪਵੇਲੀਅਨ ਨੇ ਸ਼ੁੱਕਰਵਾਰ ਨੂੰ ਇੱਕ ਸੰਗੋਸ਼ਠੀ ---‘ਭਾਰਤ : ਬਾਜਰਾ ਉਤਪਾਦਨ ਅਤੇ ਵੈਲਿਊ ਚੇਨ’ ਦੀ ਮੇਜ਼ਬਾਨੀ ਕੀਤੀ। ਸੈਸ਼ਨ ਦੇ ਦੌਰਾਨ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਅਤੇ ਖੇਤਰ ਦੇ ਮਾਹਿਰਾਂ ਨੇ ਦੇਸ਼ ਦੀ ਨਿਰਯਾਤ ਸਮਰੱਥਾ ਨੂੰ ਵਧਾਉਣ ਦੇ ਲਈ ਬਾਜਰਾ ਉਤਪਾਦਨ ਅਤੇ ਪ੍ਰੋਸੈਸਿੰਗ ਕਰਨ ਵਾਲੇ ਭਾਰਤੀ ਉਦਯੋਗ ਦੇ ਅਵਸਰਾਂ ‘ਤੇ ਵਿਚਾਰ-ਵਟਾਂਦਰਾ ਕੀਤਾ।

 

ਸੈਸ਼ਨ ਵਿੱਚ ਖੇਤੀਬਾੜੀ ਤੇ ਕਿਸਾਨ ਕਲਿਆਣ ਮੰਤਰਾਲੇ ਨੇ ਐਡੀਸ਼ਨਲ ਸਕੱਤਰ ਡਾ. ਅਭਿਲਕਸ਼ ਲਿਖੀ ਨੇ ਕਿਹਾ ਕਿ ਅਸੀਂ ਸਟਾਰਟਅੱਪਸ ਅਤੇ ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ) ਤੋਂ ਨਾ ਸਿਰਫ ਬਾਜਰਾ ਦੀ ਵੈਲਿਊ ਚੇਨ ਨੂੰ ਵਧਾਉਣ, ਘਰੇਲੂ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਨਾਲ ਜੁੜਣ ਵਿੱਚ ਮਦਦ ਕਰਨ ਦੀ ਤਾਕੀਦ ਕਰਦੇ ਹਨ ਬਲਕਿ ਸਮਾਵੇਸ਼ੀ ਢਾਂਚਾ ਤਿਆਰ ਕਰਨ ਵਿੱਚ ਵਿੱਚ ਮਦਦ ਕਰਦੇ ਹਨ ਜਿੱਥੇ ਅਸੀਂ ਉਤਪਾਦਕ ਸਮੂਹਾਂ ਨੂੰ ਨਾਲ ਲੈ ਕੇ ਚਲਦੇ ਹਾਂ। 

 

ਸੰਯੁਕਤ ਰਾਸ਼ਟਰ ਮਹਾਸਭਾ ਨੇ ਭਾਰਤ ਦੇ ਵੱਲੋਂ ਪ੍ਰਾਯੋਜਿਤ ਅਤੇ 70 ਤੋਂ ਵੱਧ ਦੇਸ਼ਾਂ ਦੁਆਰਾ ਸਮਰਥਿਤ ਇੱਕ ਪ੍ਰਸਤਾਵ ਨੂੰ ਅਪਣਾਇਆ, ਜਿਸ ਵਿੱਚ 2023 ਨੂੰ “ਅੰਤਰਰਾਸ਼ਟਰੀ ਬਾਜਰਾ ਵਰ੍ਹੇ” ਦੇ ਰੂਪ ਵਿੱਚ ਐਲਾਨ ਕੀਤਾ ਗਿਆ। ਇਸ ਦਾ ਉਦੇਸ਼ ਅਨਾਜ ਦੇ ਸਿਹਤ ਲਾਭਾਂ ਅਤੇ ਬਦਲਦੀ ਜਲਵਾਯੂ ਪਰਿਸਥਿਤੀਆਂ ਵਿੱਚ ਖੇਤੀ ਦੇ ਲਈ ਇਸ ਦੀ ਉਪਯੁਕਤਤਾ ਬਾਰੇ ਜਾਗਰੂਕਤਾ ਵਧਾਉਣਾ ਹੈ।

 

ਖੇਤੀਬਾੜੀ ਤੇ ਕਿਸਾਨ ਕਲਿਆਣ ਮੰਤਰਾਲੇ ਦੀ ਸੰਯੁਕਤ ਸਕੱਤਰ (ਫਸਲ ਅਤੇ ਤਿਲਹਨ) ਸੁਸ਼੍ਰੀ ਸ਼ੁਭਾ ਠਾਕੁਰ ਨੇ ਸਾਂਝਾ ਕੀਤਾ ਕਿ ਅੰਤਰਰਾਸ਼ਟਰੀ ਬਾਜਰਾ ਵਰ੍ਹੇ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਇਸ ਦੇ ਪੋਸ਼ਣ ਲਾਭਾਂ ਅਤੇ ਵੈਲਿਊ ਚੇਨ ‘ਤੇ ਵਿਸ਼ੇਸ਼ ਧਿਆਨ ਦੇ ਕੇ ਬਾਜਰਾ ਅਭਿਯਾਨ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।

 

ਬਾਜਰਾ ਦੇ ਪੋਸ਼ਣ ਸੁਰੱਖਿਆ ਪਹਿਲੂਆਂ ਨੂੰ ਰੇਖਾਂਕਿਤ ਕਰਦੇ ਹੋਏ ਨਿਊਟ੍ਰੀਹਬ ਦੇ ਸੀਈਓ ਡਾ. ਬੀ ਦਯਾਕਰ ਰਾਓ ਨੇ ਕਿਹਾ ਕਿ ਬਾਜਰਾ ਦੇ ਕਈ ਸਿਹਤ ਲਾਭ ਹਨ, ਜੋ ਮੋਟਾਪਾ ਅਤੇ ਕੁਪੋਸ਼ਣ ਨੂੰ ਘੱਟ ਕਰ ਸਕਦੇ ਹਨ। ਇਹ ਵਿਟਾਮਿਨ, ਖਣਿਜ ਅਤੇ ਫਾਈਟੋਕੈਮਿਕਲਸ ‘ਤੇ ਚੰਗੀ ਤਰ੍ਹਾਂ ਨਾਲ ਚੁਣੇ ਹਨ ਅਤੇ ਇਹ ਹਾਈਪਰਟੈਂਸ਼ਨ, ਪੇਟ ਦੇ ਕੈਂਸਰ ਅਤੇ ਦਿਲ ਦੇ ਰੋਗਾਂ ਨੂੰ ਮਾਤ ਦੇਣ ਵਿੱਚ ਵੀ ਮਦਦ ਕਰਦਾ ਹੈ, ਕਿਉਂਕਿ ਇਹ ਸ਼ਰੀਰ ਵਿੱਚ ਮੌਜੂਦਾ ਟ੍ਰਾਈਗਲਿਸਰਾਈਡਸ ਨੂੰ ਘੱਟ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਅੰਤਰਰਾਸ਼ਟਰੀ ਬਾਜਰਾ ਵਰ੍ਹੇ ਦੀ ਸ਼ੁਰੂਆਤ ਦੇ ਨਾਲ ਭਾਰਤ ਹੋਰ ਦੇਸ਼ਾਂ ਦੇ ਨਾਲ ਸਰਵੋਤਮ ਕਾਰਜ ਪ੍ਰਣਾਲੀ, ਤਕਨੀਕੀ, ਬਾਜਰਾ ਦੀ ਚੰਗਿਆਈ ਅਤੇ ਸਥਾਪਿਤ ਮੁੱਲ ਤੇ ਅਨੁਭਵਾਂ ਨੂੰ ਸਾਂਝਾ ਕਰਕੇ ਦੁਨੀਆ ਦੀ ਅਗਵਾਈ ਕਰਨ ਦੇ ਲਈ ਤਿਆਰ ਹੈ। 

 

ਫੂਡ ਪ੍ਰੋਸੈਸਿੰਗ ਇੰਡਸਟ੍ਰੀਜ਼ ਮੰਤਰਾਲਾ (ਐੱਮਓਐੱਫਪੀਆਈ) ਦੇ ਆਰਥਿਕ ਸਲਾਹਕਾਰ ਸ਼੍ਰੀ ਕੁੰਤਲ ਸੇਨਸਰਮਾ ਨੇ ਇਸ ਖੇਤਰ ਵਿੱਚ ਨੀਤੀਗਤ ਪ੍ਰੋਤਸਾਹਨਾਂ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਇਸ ਵਰ੍ਹੇ ਦੇ ਬਜਟ ਵਿੱਚ ਕੇਂਦਰੀ ਵਿੱਤ ਮੰਤਰਾਲੇ ਨੂੰ ਦਿੱਤੇ ਗਏ ਸਾਡੇ ਦੋ ਸੁਝਾਵ ਇਸ ਖੇਤਰ ਨੂੰ ਮਜ਼ਬੂਤ ਕਰਨ ਅਤੇ ਜ਼ਰੂਰੀ ਨੀਤੀਗਤ ਮਾਹੌਲ ਬਣਾਉਣ ਦੇ ਲਈ ਸਵੀਕਾਰ ਕਰ ਲਿਆ ਗਿਆ ਹੈ। ਪਹਿਲਾਂ ਪ੍ਰਮੁੱਖ ਪ੍ਰੋਗਰਾਮ ਸੰਬੰਧੀ ਦਖਲਅੰਦਾਜ਼ੀਆਂ ਦੇ ਅਧਾਰ ‘ਤੇ 2023 ਦੇ ਲਈ ਅੰਤਰਰਾਸ਼ਟਰੀ ਬਾਜਰਾ ਵਰ੍ਹੇ ਦੇ ਸੰਦਰਭ ਵਿੱਚ ਸੀ ਅਤੇ ਦੂਸਰਾ ਉਤਪਾਦਨ ਨਾਲ ਜੁੜੇ ਪ੍ਰੋਤਸਾਹਨ (ਪੀਐੱਲਆਈ) ਯੋਜਨਾ ਅਤੇ ਸੂਖਮ ਉੱਦਮਾਂ ਦੀ ਰਸਮੀ ਤੌਰ 'ਤੇ ਅਧਾਰਿਤ ਸੀ। 

 

ਐੱਨਆਈਐੱਫਟੀਈਐੱਮ ਦੇ ਡਾਇਰੈਕਟਰ ਡਾ. ਸੀ ਆਨੰਦਰਾਮਕ੍ਰਿਸ਼ਣਨ ਨੇ ਬਾਜਰਾ ਦੀ ਵੈਲਿਊ ਚੇਨ ਨੂੰ ਵਧਾਉਣ ‘ਤੇ ਵਿਚਾਰ-ਵਟਾਂਦਰਾ ਕਰਦੇ ਹੋਏ ਕਿ ਐੱਫਪੀਓ, ਐੱਸਐੱਚਜੀ ਅਤੇ ਸਹਿਕਾਰੀ ਕਮੇਟੀਆਂ ਨੂੰ ਤਕਨੀਕੀ ਸਹਾਇਤਾ, ਕ੍ਰੈਡਿਟ ਲਿੰਕੇਜ ਦੇਕੇ ਅਤੇ ਭੋਜਣ ਦੀ ਬਰਬਾਦੀ ਤੋਂ ਬਚਣ ਦੇ ਲਈ ਲੋੜੀਂਦਾ ਭੰਡਾਰਣ ਸਮਰੱਥਾ ਸੁਨਿਸ਼ਚਿਤ ਕਰਕੇ ਅਸੰਗਠਿਤ ਫੂਡ ਪ੍ਰੋਸੈਸਿੰਗ ਸਿਸਟਮ ਨੂੰ ਰਸਮੀ ਤੌਰ 'ਤੇ ਦੇਣ ਦੀ ਜ਼ਰੂਰਤ ਹੈ।

 

 ‘ਖੁਰਾਕ, ਖੇਤੀਬਾੜੀ ਅਤੇ ਆਜੀਵਿਕਾ’ ਪਖਵਾੜੇ ਵਿੱਚ ਕਈ ਸਟਾਰਟਅੱਪ ਅਤੇ ਐੱਫਪੀਓ ਹਿੱਸਾ ਲੈ ਰਹੇ ਹਨ ਅਤੇ ਆਪਣੇ ਅਭਿਨਵ ਖੇਤੀਬਾੜੀ ਤਕਨੀਕੀ ਸਮਾਧਾਨ ਤੇ ਟਿਕਾਊ ਅਤੇ ਸਿਹਤ ਬਾਜਰਾ-ਅਧਾਰਿਤ ਉਤਪਾਦਾਂ ਨੂੰ ਪ੍ਰਦਰਸ਼ਿਤ ਕਰ ਰਹੇ ਹਨ।

 

 ‘ਖੁਰਾਕ, ਖੇਤੀਬਾੜੀ ਅਤੇ ਆਜੀਵਿਕਾ’ ਪਖਵਾੜੇ ਦਾ 2 ਮਾਰਚ ਨੂੰ ਸਮਾਪਨ ਹੋਵੇਗਾ।

*****


ਏਪੀਐੱਸ/ਜੇਕੇ
 



(Release ID: 1799966) Visitor Counter : 93