ਇਸਪਾਤ ਮੰਤਰਾਲਾ
ਸ਼੍ਰੀ ਰਾਮ ਚੰਦ੍ਰ ਪ੍ਰਸਾਦ ਸਿੰਘ ਨੇ ਕੇਆਈਓਸੀਐੱਲ ਟਾਉਨਸ਼ਿਪ ਵਿੱਚ ਰੈਜ਼ੀਡੈਂਸ਼ੀਅਲ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ
Posted On:
19 FEB 2022 6:50PM by PIB Chandigarh
ਕੇਂਦਰੀ ਇਸਪਾਤ ਮੰਤਰੀ ਸ਼੍ਰੀ ਰਾਮ ਚੰਦ੍ਰ ਪ੍ਰਸਾਦ ਸਿੰਘ ਨੇ ਕੇਆਈਓਸੀਐੱਲ ਟਾਉਨਸ਼ਿਪ ਵਿੱਚ ਰੈਜ਼ੀਡੈਂਸ਼ੀਅਲ ਕੰਪਲੈਕਸ ਦਾ ਨੀਂਹ ਪੱਥਰ ਰੱਖਣ ਦੇ ਲਈ ਅੱਜ ਮੰਗਲੁਰੂ ਦਾ ਦੌਰਾ ਕੀਤਾ। ਇਸ ਟਾਉਨਸ਼ਿਪ ਵਿੱਚ ਇੱਕ ਗੈਸਟ ਹਾਉਸ, ਸ਼ੋਪਿੰਗ ਕੰਪਲੈਕਸ, ਕਮਿਊਨਿਟੀ ਹਾਲ, ਖੇਡ ਦਾ ਮੈਦਾਨ ਅਤੇ ਫਿਟਨੈੱਸ ਪਾਰਕ ਹੈ। ਫਲੈਟਾਂ ਦਾ ਨਿਰਮਾਣ ਕਾਰਜ ਪੂਰਾ ਹੋ ਜਾਣ ਦੇ ਬਾਅਦ ਇਸ ਟਾਉਨਸ਼ਿਪ ਵਿੱਚ ਰਹਿਣ ਵਾਲੇ ਕਰਮਚਾਰੀਆਂ ਨੂੰ ਇਨ੍ਹਾਂ ਦਾ ਲਾਭ ਮਿਲੇਗਾ।
ਇਸ ਟਾਉਨਸ਼ਿਪ ਵਿੱਚ ਉਪਲੱਬਧ ਆਵਾਸ (ਕੁਆਰਟਰ) 30 ਸਾਲ ਤੋਂ ਵੀ ਵੱਧ ਪੁਰਾਣੇ ਸਨ ਅਤੇ ਉਨ੍ਹਾਂ ਦੀ ਰੱਖ-ਰਖਾਅ ਸੰਬੰਧੀ ਕਈ ਸਮੱਸਿਆਵਾਂ ਸਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਮੈਨੇਜਮੈਂਟ ਨੇ ਇੱਕ ਰੈਜ਼ੀਡੈਂਸ਼ੀਅਲ ਭਵਨ ਬਣਾਉਣ ਦੀ ਯੋਜਨਾ ਬਣਾਈ ਹੈ ਜਿਸ ਵਿੱਚ 60 ਫਲੈਟ ਹੋਣਗੇ ਅਤੇ ਇਸ ਵਿੱਚ ਪੜਾਅ-ਵਾਰ ਤਰੀਕੇ ਨਾਲ ਨਵੇਂ ਬਲਾਕ ਜੋੜੇ ਜਾਣਗੇ।
ਇਸ ਅਵਸਰ ‘ਤੇ ਇਸਪਾਤ ਮੰਤਰਾਲੇ ਦੇ ਅਧਿਕਾਰੀ; ਸ਼੍ਰੀ ਟੀ ਸਮੀਨਾਥਨ, ਸੀਐੱਮਡੀ; ਸ਼੍ਰੀ ਐੱਸ ਕੇ ਗੋਰਾਈ, ਡਾਇਰੈਕਟਰ (ਐੱਫ); ਸ਼੍ਰੀ ਕੇਵੀ ਭਾਸਕਰ ਰੇੱਡੀ, ਡਾਇਰੈਕਟਰ (ਪੀਐਂਡਪੀ); ਕੇਆਈਓਸੀਐੱਲ ਦੇ ਸੀਨੀਅਰ ਅਧਿਕਾਰੀ ਅਤੇ ਟਾਉਨਸ਼ਿਪ ਦੇ ਨਿਵਾਸੀ ਮੌਜੂਦ ਸਨ।
******
ਐੱਮਵੀ/ਏਕੇਐੱਨ/ਐੱਸਕੇ
(Release ID: 1799930)
ਵਿਜ਼ੀਟਰ ਕਾਊਂਟਰ : 152