ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਭਾਰਤੀ ਸਵਿੱਮਰ ਅਤੇ ਟੋਕਿਓ ਓਲੰਪੀਅਨ ਸ਼੍ਰੀਹਰੀ ਨਟਰਾਜ ਨੇ “ਚੈਂਪੀਅਨਸ ਨਾਲ ਮਿਲੋ” ਪਹਿਲ ਨੂੰ ਅੱਗੇ ਵਧਾਇਆ; ਸਕੂਲੀ ਬੱਚਿਆਂ ਨਾਲ ਮਿਲਣ ਦੇ ਲਈ ਬੰਗਲੁਰੂ ਦਾ ਦੌਰਾ ਕੀਤਾ
ਇਸ ਪਹਿਲ ਨਾਲ ਨਾ ਸਿਰਫ ਬੱਚਿਆਂ ਦੀ ਸਿਹਤ, ਬਲਕਿ ਦੇਸ਼ ਵਿੱਚ ਖੇਡਾਂ ਦੇ ਵਿਕਾਸ ਨੂੰ ਵੀ ਵਿਆਪਕ ਪ੍ਰੋਤਸਾਹਨ ਮਿਲਣ ਜਾ ਰਿਹਾ ਹੈ : ਸ਼੍ਰੀਹਰੀ ਨਟਰਾਜ
Posted On:
19 FEB 2022 6:44PM by PIB Chandigarh
ਭਾਰਤੀ ਸਵਿੱਮਰ ਅਤੇ ਟੋਕਿਓ ਓਲੰਪਿਕਸ ਵਿੱਚ ਹਿੱਸਾ ਲੈ ਚੁੱਕੇ ਸ਼੍ਰੀਹਰੀ ਨਟਰਾਜ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੀ ਗਈ “ਚੈਂਪੀਅਨਸ ਨਾਲ ਮਿਲੋ” ਪਹਿਲ ਦੇ ਲਈ 19 ਫਰਵਰੀ, 2022 ਨੂੰ ਬੰਗਲੁਰੂ ਦੇ ਆਰ ਵੀ ਗਰਲਸ ਹਾਈ ਸਕੂਲ ਦਾ ਦੌਰਾ ਕੀਤਾ।
ਕਰਨਾਟਕ ਰਾਜ ਵਿੱਚ ਪਹਿਲੀ ਵਾਰ ਇਹ ਵਿਸ਼ੇਸ਼ ਸਕੂਲ ਵਿਜ਼ਿਟ ਅਭਿਯਾਨ ਹੋਇਆ, ਇਸ ਤੋਂ ਪਹਿਲਾਂ ਓਲੰਪਿਕਸ ਮੈਡਲ ਜੇਤੂ ਨੀਰਜ ਚੋਪੜਾ, ਬਜਰੰਗ ਪੁਨੀਆ ਨੇ ਕ੍ਰਮਵਾਰ: ਗੁਜਰਾਤ ਅਤੇ ਹਰਿਆਣਾ ਦਾ ਦੌਰਾ ਕੀਤਾ ਸੀ ਅਤੇ ਓਲੰਪੀਅਨ ਨਾਵਿਕ ਵਰੁਣ ਠੱਕਰ ਤੇ ਕੇਸੀ ਗਣਪਤੀ ਨੇ ਤਮਿਲਨਾਡੂ ਦੇ ਸਥਾਨਕ ਸਕੂਲਾਂ ਦਾ ਦੌਰਾ ਕੀਤਾ ਸੀ।
ਯੁਵਾ ਓਲੰਪਿਕ ਸਵਿੱਮਰ ਨੇ ਦੇਸ਼ ਵਿੱਚ ਇਸ ਤਰ੍ਹਾਂ ਦੀ ਪਹਿਲ ਦੇ ਮਹੱਤਵ ਬਾਰੇ ਦੱਸਿਆ, ਕਿਉਂਕਿ ਇਸ ਨਾਲ ਦੇਸ਼ ਵਿੱਚ ਖੇਡਾਂ ਨੂੰ ਪ੍ਰੋਤਸਾਹਨ ਦੇਣ ਵਿੱਚ ਮਦਦ ਮਿਲਦੀ ਹੈ। ਵਿਦਿਆਰਥੀਆਂ ਦੇ ਨਾਲ ਸੰਵਾਦ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਅਨੁਭਵ ਵਾਸਤਵ ਵਿੱਚ ਬਹੁਤ ਚੰਗਾ ਰਿਹਾ ਅਤੇ ਇਸ ਪਹਿਲ ਦਾ ਸ਼ੁਰੂ ਹੋਣਾ ਚੰਗੀ ਗੱਲ ਹੈ। ਇਸ ਨਾਲ ਬੱਚਿਆਂ ਨੂੰ ਖੇਡਾਂ, ਫਿਟਨੈੱਸ, ਪੋਸ਼ਣ ਅਤੇ ਸਿਹਤ ਦੇ ਮਹੱਤਵ ਨੂੰ ਸਮਝਣ ਵਿੱਚ ਬਹੁਤ ਸਹਾਇਤਾ ਮਿਲੇਗੀ। ਇਸ ਨਾਲ ਨਾ ਸਿਰਫ ਬੱਚਿਆਂ ਨੂੰ ਬਲਕਿ ਦੇਸ਼ ਵਿੱਚ ਖੇਡਾਂ ਦੇ ਵਿਕਾਸ ਨੂੰ ਵੀ ਬਹੁਤ ਪ੍ਰੋਤਸਾਹਨ ਮਿਲੇਗਾ।
ਉਨ੍ਹਾਂ ਨੇ ਕਿਹਾ, “ਇਹ ਪਹਿਲ ਵਾਸਤਵ ਵਿੱਚ ਬੱਚਿਆਂ ਦੇ ਲਈ ਪ੍ਰੇਰਣਾ ਦੇਣ ਵਾਲੀ ਹੈ ਅਤੇ ਉਮੀਦ ਹੈ ਕਿ ਇਸ ਨਾਲ ਅਸੀਂ ਹੋਰ ਵੱਧ ਨੌਜਵਾਨਾਂ ਨਾਲ ਖੇਡ ਤੇ ਤੰਦਰੁਸਤ ਜੀਵਨ ਸ਼ੈਲੀ ਅਪਣਾਉਣ ਦੀ ਉਮੀਦ ਕਰ ਸਕਦੇ ਹਾਂ।” ਸ਼੍ਰੀਹਰੀ ਨੇ ਵਿਦਿਆਰਥੀਆਂ ਨਾਲ ‘ਸੰਤੁਲਿਤ ਆਹਾਰ’, ਫਿਟਨੈੱਸ ਦੇ ਮਹੱਤਵ ‘ਤੇ ਗੱਲ ਕੀਤੀ ਅਤੇ ਉਨ੍ਹਾਂ ਨੇ ਆਪਣੀ ਖਾਨ-ਪਾਨ ਦੀਆਂ ਆਦਤਾਂ ਅਤੇ ਖੁਰਾਕ ਨਾਲ ਜੁੜੀਆਂ ਗੱਲਾਂ ਸਾਂਝਾ ਕੀਤੀਆਂ। ਸੰਵਾਦ ਦੇ ਬਾਅਦ, ਸ਼੍ਰੀਹਰੀ ਨੇ ਬੈਡਮਿੰਟਰ ਵਿੱਚ ਹੱਥ ਅਜ਼ਮਾਇਆ ਅਤੇ ਪ੍ਰੋਗਰਾਮ ਵਿੱਚ ਮੌਜੂਦ ਵਿਦਿਆਰਥੀਆਂ ਦੇ ਨਾਲ ਕੁਝ ਖੇਡਾਂ ਖੇਡੀਆਂ।
ਮੇਜ਼ਬਾਨ ਸਕੂਲ ਦੇ ਮੈਂਬਰਾਂ ਦੇ ਇਲਾਵਾ ਕਰਨਾਟਕ ਤੋਂ ਆਏ 75 ਸਕੂਲਾਂ ਦੇ ਵਿਦਿਆਰਥੀ ਪ੍ਰਤਿਨਿਧੀਆਂ ਨੇ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਦੱਖਣ ਏਸ਼ਿਆਈ ਖੇਡਾਂ ਦੇ ਗੋਲਡ ਮੈਡਲ ਜੇਤੂ ਦੇ ਨਾਲ ਆਪਣੇ ਅਨੁਭਵ ਸਾਂਝੇ ਕੀਤੇ। ਨਾਲ ਹੀ ਸਵਿੱਮਰ ਅਤੇ ਇੱਕ ਪ੍ਰਤਿਯੋਗੀ ਖਿਡਾਰੀ ਦੇ ਰੂਪ ਵਿੱਚ ਉਨ੍ਹਾਂ ਦੇ ਅਨੁਭਵ ਬਾਰੇ ਗੱਲਬਾਤ ਕੀਤੀ।
‘ਚੈਂਪੀਅਨਸ ਨਾਲ ਮਿਲੋ’ ਪਹਿਲ ਸਰਕਾਰ ਦੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦਾ ਹਿੱਸਾ ਹੈ, ਜਿਸ ਦੀ ਸ਼ੁਰੂਆਤ ਓਲੰਪਿਕ ਗੋਲਡ ਮੈਡਲ ਜੇਤੂ ਨੀਰਜ ਚੋਪੜਾ ਨੇ ਦਸੰਬਰ, 2021 ਵਿੱਚ ਅਤੇ ਪੈਰਾਲੰਪਿਕ ਕਾਂਸੀ ਦਾ ਮੈਡਲ ਜੇਤੂ ਸ਼ਰਦ ਕੁਮਾਰ ਨੇ ਜਨਵਰੀ, 2022 ਵਿੱਚ ਕੀਤੀ ਸੀ।
ਸਕੂਲ ਟੂਰ ਅਭਿਯਾਨ ਸਿੱਖਿਆ ਮੰਤਰਾਲਾ ਅਤੇ ਯੁਵਾ ਪ੍ਰੋਗਰਾਮ ਤੇ ਖੇਡ ਮੰਤਰਾਲੇ ਦੁਆਰਾ ਸੰਯੁਕਤ ਤੌਰ ‘ਤੇ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਓਲੰਪੀਅਨ ਅਤੇ ਪੈਰਾਲੰਪੀਅਨ ਸਕੂਲੀ ਬੱਚਿਆਂ ਦੇ ਨਾਲ ਆਪਣੇ ਅਨੁਭਵ, ਜੀਵਨ ਦੇ ਸਬਕ ਸਾਂਝੇ ਕਰਦੇ ਹਨ। ਨਾਲ ਹੀ ਸਹੀ ਖਾਨ-ਪਾਨ ‘ਤੇ ਸੁਝਾਅ ਦਿੰਦੇ ਹਨ ਅਤੇ ਪ੍ਰੇਰਣਾ ਦਿੰਦੇ ਹਨ।
ਆਉਣ ਵਾਲੇ ਦਿਨਾਂ ਵਿੱਚ, ਪੈਰਾਲੰਪਿਕ ਮੈਡਲ ਜੇਤੂ ਅਵਨੀ ਲੇਖਾਰਾ ਅਤੇ ਮਰੀਅੱਪਨ ਥੰਗਾਵੇਲੁ ਇਸ ਪਹਿਲ ਨੂੰ ਅੱਗੇ ਵਧਾਉਣਗੇ ਅਤੇ ਕ੍ਰਮਵਾਰ: ਰਾਜਸਥਾਨ ਤੇ ਤਮਿਲਨਾਡੂ ਰਾਜਾਂ ਵਿੱਚ ਸਕੂਲਾਂ ਦਾ ਦੌਰਾ ਕਰਨਗੇ।
***************
ਐੱਨਬੀ/ਐੱਲਜੀ
(Release ID: 1799928)
Visitor Counter : 130