ਕਿਰਤ ਤੇ ਰੋਜ਼ਗਾਰ ਮੰਤਰਾਲਾ
azadi ka amrit mahotsav

ਈਪੀਐੱਫਓ ਪੈਰੋਲ ਡਾਟਾ: ਈਪੀਐੱਫਓ ਨੇ ਦਸੰਬਰ, 2021 ਵਿੱਚ 14.60 ਲੱਖ ਨੈੱਟ ਸਬਸਕ੍ਰਾਇਬਰ ਜੋੜੇ

Posted On: 20 FEB 2022 5:04PM by PIB Chandigarh

ਈਪੀਐੱਫਓ ਦੇ 20 ਫ਼ਰਵਰੀ 2022 ਨੂੰ ਜਾਰੀ ਅੰਤਿਮ ਪੈਰੋਲ ਡਾਟਾ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਈਪੀਐੱਫਓ ਨੇ ਦਸੰਬਰ 2021 ਦੇ ਦੌਰਾਨ 14.60 ਲੱਖ ਨੈੱਟ ਸਬਸਕ੍ਰਾਈਬਰ ਜੋੜੇ ਹਨ। ਤੁਲਨਾਤਮਕ ਅਧਿਐਨ ਤੋਂ ਪ੍ਰਦਰਸਿਤ ਹੁੰਦਾ ਹੈ ਕਿ ਦਸੰਬਰ 2021 ਵਿੱਚ ਸ਼ੁੱਧ ਪੈਰੋਲ ਵਾਧੇ ਵਿੱਚ ਲਗਭਗ 2.06 ਲੱਖ ਦਾ ਵਾਧਾ ਹੋਇਆ ਹੈ, ਜਦੋਂਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ ਦੌਰਾਨ 12.54 ਲੱਖ ਨੈੱਟ ਸਬਸਕ੍ਰਾਈਬਰ ਜੁੜ ਗਏ ਸੀ। ਦਸੰਬਰ 2021 ਵਿੱਚ ਨਵੰਬਰ 2021 ਦੀ ਤੁਲਨਾ ਵਿੱਚ 19.98 ਫੀਸਦੀ ਦਾ ਸ਼ੁੱਧ ਗ੍ਰਾਹਕ ਵਾਧਾ ਹੋਇਆ ਹੈ।

ਜੋਦੇ ਗਏ ਕੁੱਲ 14.60 ਲੱਖ ਨੈੱਟ ਸਬਸਕ੍ਰਾਈਬਰ ਵਿੱਚੋਂ, 9.11 ਲੱਖ ਨਵੇਂ ਮੈਂਬਰਾਂ ਨੂੰ ਪਹਿਲੀ ਵਾਰ ਈਪੀਐੱਫ ਅਤੇ ਐੱਮਪੀ ਐਕਟ, 1952 ਦੇ ਤਹਿਤ ਨਾਮਾਂਕਿਤ ਕੀਤਾ ਗਿਆ ਹੈ। ਲਗਭਗ 5.49 ਲੱਖ ਨੈੱਟ ਸਬਸਕ੍ਰਾਈਬਰ ਇਸ ਨੂੰ ਛੱਡ ਚੁੱਕੇ ਸੀ ਲੇਕਿਨ ਅੰਤਿਮ ਵਿਦਡਰਾਲ ਦਾ ਵਿਕਲਪ ਚੁਣਨ ਦੀ ਜਗ੍ਹਾ ਪਿਛਲੇ ਖਾਤੇ ਤੋਂ ਵਰਤਮਾਨ ਪੀਐੱਫ ਖਾਤੇ ਵਿੱਚ ਆਪਣੀ ਪੀਐੱਫ ਰਕਮ ਟ੍ਰਾਂਸਫਰ ਕਰਨ ਦੇ ਦੁਆਰਾ ਉਨ੍ਹਾਂ ਨੇ ਈਪੀਐੱਫਓ ਦੇ ਨਾਲ ਆਪਣੀ ਮੈਂਬਰਸ਼ਿਪ ਜਾਰੀ ਰੱਖਣ ਦੇ ਵਿਕਲਪ ਦੇ ਦੁਬਾਰਾ ਫਿਰ ਤੋਂ ਈਪੀਐੱਫਓ ਵਿੱਚ ਸ਼ਾਮਲ ਹੋ ਗਏ। ਇਸ ਤੋਂ ਇਲਾਵਾ, ਈਪੀਐੱਫਓ ਤੋਂ ਬਾਹਰ ਨਿਕਲਣ ਵਾਲੇ ਮੈਂਬਰਾਂ ਦੀ ਸੰਖਿਆ ਜੁਲਾਈ, 2021 ਤੋਂ ਘਟ ਰਹੀ ਹੈ।

ਪੈਰੋਲ ਡਾਟਾ ਦੀ ਉਮਰ-ਅਨੁਸਾਰ ਤੁਲਨਾ ਤੋਂ ਪ੍ਰਦਰਸ਼ਿਤ ਹੁੰਦਾ ਹੈ ਕਿ ਦਸੰਬਰ 2021 ਦੇ ਦੌਰਾਨ 3.87 ਲੱਖ ਵਾਧੇ ਦੇ ਨਾਲ 22-25 ਸਾਲ ਦੇ ਉਮਰ ਸਮੂਹ ਨੇ ਸਭ ਤੋਂ ਜ਼ਿਆਦਾ ਸ਼ੁੱਧ ਨਾਮਾਂਕਣ ਦਰਜ ਕੀਤਾ ਹੈ। 18-21 ਸਾਲ ਦੇ ਉਮਰ ਸਮੂਹ ਨੇ ਵੀ ਲਗਭਗ 2.97 ਲੱਖ ਦਾ ਚੰਗਾ ਨਾਮਾਂਕਣ ਵਾਧਾ ਦਰਜ ਕੀਤਾ ਹੈ। 18-25 ਸਾਲ ਦੇ ਉਮਰ ਸਮੂਹ ਨੇ ਦਸੰਬਰ 2021 ਵਿੱਚ ਕੁੱਲ ਸ਼ੁੱਧ ਗ੍ਰਾਹਕ ਵਾਧੇ ਵਿੱਚ ਲਗਭਗ 46.89 ਫੀਸਦੀ ਦਾ ਯੋਗਦਾਨ ਦਿੱਤਾ ਹੈ। ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਪਹਿਲੀ ਵਾਰ ਰੁਜ਼ਗਾਰ ਚਾਹੁਣ ਵਾਲਿਆਂ ਦੀ ਵੱਡੀ ਸੰਖਿਆ ਵਿੱਚ ਸੰਗਠਿਤ ਖੇਤਰ ਦੇ ਕਾਰਜਕਾਲ ਵਿੱਚ ਸ਼ਾਮਲ ਹੋ ਰਹੇ ਹਨ।

ਪੈਰੋਲ ਦੇ ਅੰਕੜਿਆਂ ਦੀ ਰਾਜ-ਅਨੁਸਾਰ ਤੁਲਨਾ ਇਹ ਰੇਖਾਂਕਿਤ ਕਰਦੀ ਹੈ ਕਿ ਮਹਾਰਾਸ਼ਟਰ, ਹਰਿਆਣਾ, ਗੁਜਰਾਤ, ਤਮਿਲ ਨਾਡੂ ਅਤੇ ਕਰਨਾਟਕ ਰਾਜਾਂ ਵਿੱਚ ਕਵਰ ਕੀਤੇ ਗਏ ਪ੍ਰਤਿਸ਼ਠਾਨ ਲਗਭਗ 8.97 ਲੱਖ ਗ੍ਰਾਹਕਾਂ ਨੂੰ ਜੋੜ ਕੇ ਮਹੀਨੇ ਦੇ ਦੌਰਾਨ ਅਗਲੀ ਸਥਿਤੀ ਵਿੱਚ ਰਹੇ ਹਨ, ਜੋ ਸਾਰੇ ਉਮਰ ਸਮੂਹਾਂ ਵਿੱਚੋਂ ਕੁੱਲ ਸ਼ੁੱਧ ਪੈਰੋਲ ਵਾਧੇ ਦੇ ਲਗਭਗ 20.52 ਫੀਸਦੀ ਹਨ।

ਜੈਂਡਰ-ਅਨੁਸਾਰ ਵਿਸ਼ਲੇਸ਼ਣ ਤੋਂ ਇਹ ਸੰਕੇਤ ਮਿਲਦਾ ਹੈ ਕਿ ਮਹੀਨੇ ਦੇ ਦੌਰਾਨ ਨੈੱਟ ਮਹਿਲਾ ਪੈਰੋਲ ਵਾਧਾ ਲਗਭਗ 3 ਲੱਖ ਹੈ। ਦਸੰਬਰ 2021 ਦੇ ਮਹੀਨੇ ਦੇ ਦੌਰਾਨ ਮਹਿਲਾ ਨਾਮਾਂਕਣ ਦੀ ਹਿੱਸੇਦਾਰੀ ਕੁੱਲ ਸ਼ੁੱਧ ਗਾਹਕਾਂ ਦੀ ਸੰਖਿਆ ਦਾ ਲਗਭਗ 20.51 ਫ਼ੀਸਦੀ ਹੈ।

ਉਦਯੋਗ-ਅਨੁਸਾਰ ਪੈਰੋਲ ਡਾਟਾ ਤੋਂ ਸੰਕੇਤ ਮਿਲਦਾ ਹੈ ਕਿ ‘ਮਾਹਿਰ ਸੇਵਾਵਾਂ’ ਸ਼੍ਰੇਣੀ (ਕਿਰਤ ਸ਼ਕਤੀ ਏਜੰਸੀਆਂ, ਨਿਜੀ ਸੁਰੱਖਿਆ ਏਜੰਸੀਆਂ ਅਤੇ ਛੋਟੇ ਠੇਕੇਦਾਰਾਂ ਆਦਿ ਤੋਂ ਨਿਰਮਿਤ) ਮਹੀਨੇ ਦੇ ਦੌਰਾਨ ਕੁੱਲ ਗ੍ਰਾਹਕ ਵਾਧਾ ਦਾ 40.24 ਫੀਸਦੀ ਹੈ। ਇਸ ਤੋਂ ਇਲਾਵਾ, ਭਵਨ ਅਤੇ ਨਿਰਮਾਣ ਉਦਯੋਗ, ਕੱਪੜਾ, ਰੈਸਟਰਾਂ, ਲੋਹਾ ਅਤੇ ਇਸਪਾਤ ਆਦਿ ਜਿਹੇ ਉਦਯੋਗਾਂ ਵਿੱਚ ਸ਼ੁੱਧ ਪੈਰੋਲ ਵਾਧੇ ਦਾ ਰੁਝਾਨ ਦਰਜ ਕੀਤਾ ਗਿਆ ਹੈ।

ਪੈਰੋਲ ਡਾਟਾ ਅੰਤਿਮ ਹੈ ਕਿਉਂਕਿ ਡਾਟਾ ਨਿਰਮਾਣ ਇੱਕ ਲਗਾਤਾਰ ਚਲਣ ਵਾਲੀ ਪ੍ਰਕਿਰਿਆ ਹੈ, ਜਿਵੇਂ ਕਿ ਕਰਮਚਾਰੀ ਰਿਕਾਰਡ ਦਾ ਅੱਪਡੇਸ਼ਨ ਵੀ ਇੱਕ ਲਗਾਤਾਰ ਚਲਣ ਵਾਲੀ ਪ੍ਰਕਿਰਿਆ ਹੈ। ਇਸ ਲਈ ਪਿਛਲੇ ਡਾਟਾ ਨੂੰ ਹਰ ਮਹੀਨੇ ਅੱਪਡੇਟ ਕੀਤਾ ਜਾਂਦਾ ਹੈ। ਮਈ 2018 ਦੇ ਮਹੀਨੇ ਤੋਂ ਈਪੀਐੱਫਓ ਦਸੰਬਰ 2017 ਤੋਂ ਬਾਅਦ ਦੀ ਮਿਆਦ ਨੂੰ ਕਵਰ ਕਰਦੇ ਹੋਏ ਪੈਰੋਲ ਡਾਟਾ ਜਾਰੀ ਕਰਦਾ ਰਿਹਾ ਹੈ।

ਈਪੀਐੱਫਓ ਮੈਂਬਰਾਂ ਨੂੰ ਉਨ੍ਹਾਂ ਦੀ ਸੇਵਾ ਨਿਯੁਕਤੀ ’ਤੇ ਭਵਿੱਖ ਨਿਧੀ, ਪੈਨਸ਼ਨ ਲਾਭ ਅਤੇ ਮੈਂਬਰ ਦੀ  ਅਚਨਚੇਤ ਮੌਤ ਦੇ ਮਾਮਲੇ ਵਿੱਚ ਉਨ੍ਹਾਂ ਦੇ ਪਰਿਵਾਰਾਂ ਨੂੰ ਪਰਿਵਾਰਕ ਪੈਨਸ਼ਨ ਅਤੇ ਬੀਮਾ ਲਾਭ ਪ੍ਰਦਾਨ ਕਰਦਾ ਹੈ। ਈਪੀਐੱਫਓ ਦੇਸ਼ ਦਾ ਪ੍ਰਮੁੱਖ ਸੰਗਠਨ ਹੈ ਜੋ ਈਪੀਐੱਫ ਅਤੇ ਐੱਮਪੀ ਐਕਟ, 1952 ਦੇ ਵਿਧਾਨ ਦੇ ਤਹਿਤ ਕਵਰ ਕੀਤੇ ਗਏ ਸੰਗਠਿਤ/ ਗ਼ੈਰ-ਸੰਗਠਿਤ ਖੇਤਰ ਦੇ ਕਰਮਚਾਰੀਆਂ ਨੂੰ ਸਮਾਜਿਕ ਸੁਰੱਖਿਆ ਲਾਭ ਪ੍ਰਦਾਨ ਕਰਨ ਦੇ ਲਈ ਜ਼ਿੰਮੇਵਾਰ ਹੈ।

 

 

 *********

ਐੱਚਆਰਕੇ


(Release ID: 1799922) Visitor Counter : 162