ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ, ਮੋਟਰ ਸਾਈਕਲ ‘ਤੇ ਬੈਠ ਕੇ ਜਾਣ ਜਾਂ ਮੋਟਰ ਸਾਈਕਲ ‘ਤੇ ਕਿਸੇ ਦੇ ਦੁਆਰਾ ਲੈ ਜਾਣ ਦੇ ਸੰਬੰਧ ਵਿੱਚ ਸੁਰੱਖਿਆ ਉਪਾਵਾਂ ਦੇ ਲਈ ਨੋਟੀਫਿਕੇਸ਼ਨ ਜਾਰੀ
प्रविष्टि तिथि:
16 FEB 2022 2:11PM by PIB Chandigarh
ਸੜਕ ਪਰਿਵਹਨ ਅਤੇ ਰਾਜਮਾਰਗ ਮੰਤਰਾਲੇ ਨੇ 15 ਫਰਵਰੀ, 2022 ਦੀ ਨੋਟੀਫਿਕੇਸ਼ਨ ਦੇ ਮਾਧਿਅਮ ਨਾਲ ਸੀਐੱਮਵੀਆਰ, 1989 ਦੇ ਨਿਯਮ 138 ਵਿੱਚ ਸੰਸ਼ੋਧਨ ਕੀਤਾ ਹੈ ਅਤੇ ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ, ਮੋਟਰ ਸਾਈਕਲ ‘ਤੇ ਬੈਠ ਕੇ ਜਾਣ ਜਾਂ ਮੋਟਰ ਸਾਈਕਲ ‘ਤੇ ਕਿਸੇ ਦੇ ਦੁਆਰਾ ਲੈ ਜਾਣ ਦੇ ਸੰਬੰਧ ਵਿੱਚ ਸੁਰੱਖਿਆ ਉਪਾਵਾਂ ਦੇ ਲਈ ਨਿਯਮਾਂ ਦਾ ਨਿਰਧਾਰਣ ਕੀਤਾ ਹੈ। ਇਸ ਨੂੰ ਮੋਟਰ ਵ੍ਹੀਕਲ ਐਕਟ ਦੀ ਧਾਰਾ 129 ਦੇ ਤਹਿਤ ਨੋਟੀਫਾਈਡ ਕੀਤਾ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ, ਨਿਯਮਾਂ ਦੇ ਅਨੁਸਾਰ, ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ, ਮੋਟਰ ਸਾਈਕਲ ‘ਤੇ ਬੈਠ ਕੇ ਜਾਣ ਜਾਂ ਮੋਟਰ ਸਾਈਕਲ ‘ਤੇ ਕਿਸੇ ਦੇ ਦੁਆਰਾ ਲੈ ਜਾਣ ਦੇ ਸੰਬੰਧ ਵਿੱਚ ਸੁਰੱਖਿਆ ਉਪਾਵਾਂ ਦਾ ਪ੍ਰਾਵਧਾਨ ਕਰ ਸਕਦੀ ਹੈ। ਇਸ ਦੇ ਇਲਾਵਾ, ਇਹ ਸੁਰੱਖਿਆ ਬੈਲਟ ਅਤੇ ਸੁਰੱਖਿਆ ਹੈਲਮੇਟ ਦੇ ਉਪਯੋਗ ਨੂੰ ਨਿਰਦਿਸ਼ਟ ਕਰਦਾ ਹੈ। ਇਹ ਅਜਿਹੀ ਮੋਟਰ ਸਾਈਕਲਾਂ ਦੀ ਗਤੀ ਨੂੰ 40 ਕਿਮੀ ਪ੍ਰਤੀ ਘੰਟੇ ਤੱਕ ਸੀਮਤ ਰੱਖਣ ਦਾ ਵੀ ਪ੍ਰਾਵਧਾਨ ਕਰਦਾ ਹੈ।
ਇਹ ਨਿਯਮ, ਕੇਂਦਰੀ ਮੋਟਰ ਵਾਹਨ (ਦੁਵੱਲੇ ਸੰਸ਼ੋਧਨ) ਨਿਯਮ, 2022 ਦੇ ਪ੍ਰਕਾਸ਼ਨ ਦੀ ਮਿਤੀ ਤੋਂ ਇੱਕ ਵਰ੍ਹੇ ਦੇ ਬਾਅਦ ਪ੍ਰਭਾਵੀ ਹੋਣਗੇ।
ਗਜਟ ਨੋਟੀਫਿਕੇਸ਼ਨ ਦੇ ਲਈ ਹੇਠਾਂ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ
https://static.pib.gov.in/WriteReadData/specificdocs/documents/2022/feb/doc202221616301.pdf
******
ਐੱਮਜੇਪੀਐੱਸ
(रिलीज़ आईडी: 1799118)
आगंतुक पटल : 218