ਨੀਤੀ ਆਯੋਗ
azadi ka amrit mahotsav

ਫੋਨ-ਪੇ ਦੇ ਸਹਿਯੋਗ ਨਾਲ ਨੀਤੀ ਆਯੋਗ ਨੇ ਫਿਨਟੈੱਕ ਓਪਨ ਹੈਕਾਥੌਨ ਦੀ ਸ਼ੁਰੂਆਤ ਕੀਤੀ

Posted On: 16 FEB 2022 2:18PM by PIB Chandigarh

ਹੈਕਾਥੌਨ ਦਾ ਉਦੇਸ਼ ਫਿਨਟੈੱਕ ਈਕੋਸਿਸਟਮ ਦੇ ਲਈ ਪਥਪ੍ਰਦਰਸ਼ਕ ਸਮਾਧਾਨ ਪੇਸ਼ ਕਰਨਾ ਹੈ

ਜੇਤੂ ਟੀਮਾਂ ਰੋਮਾਂਚਕ ਨਕਦ ਪੁਰਸਕਾਰ ਜਿੱਤਣ ਦੇ ਲਈ ਤਿਆਰ ਹਨ

ਫਿਨਟੈੱਕ ਓਪਨ ਮੰਥ ਦੇ ਇੱਕ ਹਿੱਸੇ ਦੇ ਰੂਪ ਵਿੱਚ, ਨੀਤੀ ਆਯੋਗ ਫੋਨ-ਪੇ ਦੇ ਨਾਲ ਮਿਲ ਕੇ ਫਿਨਟੈੱਕ ਸਪੇਸ ਦੇ ਲਈ ਸਭ ਤੋਂ ਰਚਨਾਤਮਕ ਸਮਾਧਾਨਾਂ ਬਾਰੇ ਅਵਧਾਰਣਾ ਤਿਆਰ ਕਰਨ ਅਤੇ ਉਸ ਨੂੰ ਪੂਰਾ ਕਰਨ ਦੇ ਲਈ ਪਹਿਲੀ ਬਾਰ ਓਪਨ-ਟੂ-ਔਲ ਹੈਕਾਥੌਨ ਇਵੈਂਟ ਆਯੋਜਿਤ ਕਰੇਗਾ। ਹੈਕਾਥੌਨ ਪੂਰੇ ਭਾਰਤ ਦੇ ਇਨੋਵੇਟਰਾਂ, ਡਿਜੀਟਲ ਕ੍ਰਿਅਟਰਸ ਅਤੇ ਡਿਵੈਲਪਰਾਂ ਨੂੰ ਸੋਚਣ, ਵਿਚਾਰ ਕਰਨ ਅਤੇ ਕੋਡ ਕਰਨ ਦਾ ਅਵਸਰ ਪ੍ਰਦਾਨ ਕਰੇਗਾ।

ਹੈਕਾਥੌਨ ਦੇ ਪ੍ਰਤਿਭਾਗੀਆਂ ਨੂੰ ਨਿਮਨਲਿਖਿਤ ਉਪਯੋਗ ਦੇ ਮਾਮਲਿਆਂ ਨੂੰ ਸ਼ਕਤੀ ਦੇ ਅਧਾਰ ਦੇ ਰੂਪ ਵਿੱਚ ਅਕਾਉਂਟ ਐਗ੍ਰੀਗੇਟਰ ਜਿਹੇ ਪ੍ਰੋਗਰਾਮਾਂ ਦੇ ਨਾਲ ਫੋਨ-ਪੇ ਪਲੱਸ ਜਿਹੀ ਕਿਸੇ ਵੀ ਓਪਨ-ਡੇਟਾ ਏਪੀਆਈ ਦਾ ਇਸਤੇਮਾਲ ਕਰਨ ਦੀ ਜ਼ਰੂਰਤ ਹੈ:

• ਵਿੱਤੀ ਸਮਾਵੇਸ਼ਨ ‘ਤੇ ਜ਼ੋਰ ਦੇਣ ਦੇ ਨਾਲ ਉਧਾਰ, ਬੀਮਾ ਜਾਂ ਨਿਵੇਸ਼ ਦੇ ਲਈ ਵਿਕਲਪਕ ਜੋਖਿਮ ਮਾਡਲ

• ਇਨੋਵੇਟਿਵ ਪ੍ਰੋਡਕਟ ਜੋ ਵਿੱਤੀ ਸੇਵਾਵਾਂ ਨੂੰ ਵਿਆਪਕ ਤੌਰ ‘ਤੇ ਅਪਣਾਉਣ ਦੇ ਲਈ ਵਿਭਿੰਨ ਡੈਮੋਗ੍ਰਾਫਿਕਸ ਅਤੇ ਭੂਗੋਲਿਕ ਖੇਤਰਾਂ ਦੇ ਲਈ ਪਾਵਰ ਡੇਟਾ ਸੰਕੇਤਾਂ ਦਾ ਉਪਯੋਗ ਕਰਦੇ ਹਨ

• ਬਿਹਤਰ ਵਿਜ਼ੁਅਲਾਈਜ਼ੇਸ਼ਨ ਅਤੇ ਡਿਜੀਟਲ ਭੁਗਤਾਨ ਦੇ ਅਧਾਰ ‘ਤੇ ਪ੍ਰਾਪਤ ਕੀਤਾ ਗਿਆ ਇੰਟੈਲੀਜੈਂਸ

• ਪ੍ਰਤਿਭਾਗੀਆਂ ਦੁਆਰਾ ਤਿਆਰ ਕੀਤੇ ਗਏ ਅੰਤਿਮ ਐਪ ਵਿੱਚ ਉਪਰੋਕਤ ਵਿੱਚੋਂ ਕੋਈ ਇੱਕ ਸ਼ਾਮਲ ਹੋਣਾ ਚਾਹੀਦਾ ਹੈ।

ਹਿੱਸਾ ਲੈਣ ਵਾਲੀਆਂ ਟੀਮਾਂ ਵਿੱਚ 1 (ਏਕਲ) ਤੋਂ ਲੈ ਕੇ 5 ਪ੍ਰਤਿਭਾਗੀ ਹੋ ਸਕਦੇ ਹਨ। ਪ੍ਰਤਿਭਾਗੀ ਆਪਣੇ ਸਬਮਿਸ਼ਨ ਤਿਆਰ ਕਰਨ ਦੇ ਲਈ ਫੋਨ-ਪੇ ਪਲੱਸ,  ਓਪਨ ਗਵਰਮੈਂਟ ਡੇਟਾ ਪਲੈਟਫਾਰਮ ਅਤੇ ਭੁਗਤਾਨ ‘ਤੇ ਆਰਬੀਆਈ ਦੀ ਰਿਪੋਰਟ ਜਿਹੇ ਡੇਟਾ ਸਰੋਤਾਂ ਦਾ ਉਪਯੋਗ ਕਰ ਸਕਦੇ ਹਨ। ਇਸ ਦੇ ਇਲਾਵਾ, ਉਹ ਆਪਣੇ ਹੈਕ ਵਿਕਸਿਤ ਕਰਨ ਦੇ ਲਈ ਸੇਤੁ ਏਏ ਸੈਂਡਬੋਕਸ ਜਾਂ ਸੇਤੂ ਪੇਮੈਂਟ ਸੈਂਡਬੋਕਸ ਦੇ ਨਾਲ-ਨਾਲ ਕਿਸੇ ਵੀ ਹੋਰ ਓਪਨ ਡੇਟਾ ਪਲੈਟਫਾਰਮ ਤੱਕ ਪਹੁੰਚ ਸਕਦੇ ਹਨ, ਜਿਸ ਬਾਰੇ ਉਹ ਜਾਣਦੇ ਹਨ। ਪ੍ਰੋਗਰਾਮ ਦੇ ਅੰਤ ਤੱਕ, ਪ੍ਰਤੀਭਾਗੀਆਂ ਨੂੰ ਆਪਣੇ ਹੈਕ ਦਾ ਇੱਕ ਕਾਰਜਸ਼ੀਲ ਪ੍ਰੋਟੋਟਾਈਪ ਜੱਜਾਂ ਨੂੰ ਪੇਸ਼ ਕਰਨਾ ਹੋਵੇਗਾ, ਜਿਸ ਦੇ ਬਾਅਦ ਹਰੇਕ ਹੈਕ ਨੂੰ ਕੁਝ ਮਾਪਦੰਡਾਂ ਦੇ ਅਧਾਰ ‘ਤੇ ਆਂਕਿਆ ਜਾਵੇਗਾ। ਜਦੋਂ ਤੱਕ ਜੱਜ ਹੈਕ ‘ਤੇ ਵਿਚਾਰ ਕਰਦੇ ਹਨ, ਉਹ ਪ੍ਰੋਟੋਟਾਈਪ ਬਾਰੇ ਹੋਰ ਜਾਣਕਾਰੀ ਮੰਗ ਸਕਦੇ ਹਨ।

ਜੇਤੂ ਟੀਮਾਂ ਨੂੰ ਆਕਰਸ਼ਕ ਪੁਰਸਕਾਰ ਮਿਲਣਗੇ :

ਸਿਖਰਲੇ 5 ਹੈਕਸ ਨੂੰ ਨਿਮਨਲਿਖਿਤ ਨਕਦ ਪੁਰਸਕਾਰ ਰਾਸ਼ੀ ਨਾਲ ਸਨਮਾਨਤ ਕੀਤਾ ਜਾਵੇਗਾ:

          ਪਹਿਲਾ ਸਥਾਨ: ਟੀਮ ਦੇ ਲਈ 1,50,000 ਰੁਪਏ – 1 ਪੁਰਸਕਾਰ

          ਦੂਸਰਾ ਸਥਾਨ: ਟੀਮ ਦੇ ਲਈ 1,00,000 ਰੁਪਏ – 2 ਪੁਰਸਕਾਰ

          ਤੀਸਰਾ ਸਥਾਨ: ਟੀਮ ਦੇ ਲਈ 75,000 ਰੁਪਏ – 2 ਪੁਰਸਕਾਰ 

ਪ੍ਰਸਤੁਤ ਹੈਕ ਦੇ ਅਧਾਰ ‘ਤੇ ਜੱਜ ਘੱਟ ਜਾਂ ਵੱਧ ਪੁਰਸਕਾਰ ਦੇਣ ਦਾ ਫੈਸਲਾ ਲੈ ਸਕਦੇ ਹਨ।

ਪ੍ਰੋਗਰਾਮ ਦੇ ਲਈ ਰਜਿਸਟ੍ਰੇਸ਼ਨ ਕਰਨ ਦੀ ਆਖਰੀ ਮਿਤੀ 23 ਫਰਵਰੀ, 2022, ਰਾਤ 11:59 ਵਜੇ  ਹੈ ਅਤੇ ਆਖਰੀ ਐਂਟਰੀਆਂ ਜਮਾਂ ਕਰਨ ਦੀ ਆਖਰੀ ਮਿਤੀ 25 ਫਰਵਰੀ, 2022, ਦੁਪਹਿਰ 12:00 ਵਜੇ ਹੈ। ਸੋਮਵਾਰ, 21 ਫਰਵਰੀ, 2022 ਨੂੰ ਸ਼ਾਮ 4:00 ਵਜੇ ਹੈਕਾਥੌਨ ਬਾਰੇ ਪ੍ਰਤਿਭਾਗੀਆਂ ਦੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਦੇ ਲਈ ਇੱਕ ਲਾਈਵ ਏਐੱਮਏ ਹੋਵੇਗਾ। ਹੈਕਾਥੌਨ ਦੇ ਜੇਤੂਆਂ ਦਾ ਐਲਾਨ 28 ਫਰਵਰੀ, 2022 ਨੂੰ ਕੀਤਾ ਜਾਵੇਗਾ।

ਰਜਿਸਟ੍ਰੇਸ਼ਨ ਕਰਨ ਅਤੇ ਅਧਿਕ ਵੇਰਵਾ ਪ੍ਰਾਪਤ ਕਰਨ ਦੇ ਲਈ https://cic.niti.gov.in/fintech-open-month-hackathon.html ਦੇਖੋ।

************

 

ਡੀਐੱਸ/ਏਕੇਜੇ/ਏਕੇ


(Release ID: 1799112) Visitor Counter : 148