ਕਬਾਇਲੀ ਮਾਮਲੇ ਮੰਤਰਾਲਾ
ਏਸ਼ੀਆ ਦਾ ਸਭ ਤੋਂ ਵੱਡਾ ਕਬਾਇਲੀ ਉਤਸਵ ‘ਮੇਦਾਰਮ ਜਤਾਰਾ’ ਪਾਰੰਪਰਿਕ ਉਤਸ਼ਾਹ ਨਾਲ ਤੇਲੰਗਾਨਾ ਵਿੱਚ ਆਰੰਭ
ਉਤਸਵ ਦੇ ਪਹਿਲੇ ਦਿਨ ਦੇਸ਼ ਦੇ ਕੋਨੇ-ਕੋਨੇ ਤੋਂ ਕਰੋੜਾਂ ਸ਼ਰਧਾਲੂ ਅਤੇ ਤੀਰਥ ਯਾਤਰੀ ਜੁਟੇ
Posted On:
17 FEB 2022 1:15PM by PIB Chandigarh
ਪ੍ਰਮੁੱਖ ਵਿਸ਼ੇਸ਼ਤਾਵਾਂ:
-
ਪਵਿੱਤਰ ਮੇਦਾਰਮ ਜਤਾਰਾ ਵਿੱਚ ਪਹਿਲੇ ਦਿਨ ਭਾਰੀ ਸੰਖਿਆ ਵਿੱਚ ਤੀਰਥ ਯਾਤਰੀ ਪਹੁੰਚੇ।
-
ਕਬਾਇਲੀ ਮਾਮਲੇ ਮੰਤਰਾਲੇ ਪੂਰੀ ਸਰਗਰਮੀ ਤੋਂ ਉਤਸਵ ਦੀ ਸਹਾਇਤਾ ਕਰ ਰਿਹਾ ਹੈ ਅਤੇ ਸਾਰੇ ਪ੍ਰੋਗਰਾਮਾਂ ਦੀ ਕਵਰੇਜ ਕਰ ਰਿਹਾ ਹੈ।
-
ਕਬਾਇਲੀ ਸੱਭਿਆਚਾਰ, ਪਰੰਪਰਾਵਾਂ, ਤਿਉਹਾਰ ਅਤੇ ਵਿਰਾਸਤ ਕਬਾਇਲੀ ਮਾਮਲੇ ਮੰਤਰਾਲੇ ਦੇ ਕਾਰਜ ਪ੍ਰਣਾਲੀ ਦੇ ਕੇਂਦਰ ਵਿੱਚ ਹਨ।
ਪਵਿੱਤਰ ਅਤੇ ਬਹੁਤ ਉਡੀਕੇ ਜਾਣ ਵਾਲੇ ਦੋ ਸਾਲਾਂ ਉਤਸਵ ਮੇਦਾਰਮ ਜਤਾਰਾ ਦਾ ਸ਼ੁਭਾਰੰਭ 16 ਫਰਵਰੀ, 2022 ਨੂੰ ਹੋ ਗਿਆ, ਜਦੋਂ ਮੇਦਾਰਮ ਗੱਦੇ (ਮੰਚ) ‘ਤੇ ਸਰਲਅੰਮਾ ਦਾ ਆਗਮਨ ਹੋਇਆ, ਜਿਸ ਨੂੰ ਤੇਲੰਗਾਨਾ ਦੀ ਕੋਯਾ ਕਬਾਇਲੀ ਨੇ ਪੂਰਾ ਕੀਤਾ।
ਕੁੰਭ ਮੇਲੇ ਦੇ ਬਾਅਦ ਮੇਦਾਰਮ ਜਤਾਰਾ, ਦੇਸ਼ ਦਾ ਦੂਜਾ ਸਭ ਤੋਂ ਵੱਡਾ ਉਤਸਵ ਹੈ ਜਿਸ ਨੂੰ ਤੇਲੰਗਾਨਾ ਦੀ ਦੂਜੀ ਸਭ ਤੋਂ ਵੱਡੀ ਕੋਯਾ ਕਬਾਇਲੀ ਚਾਰ ਦਿਨਾਂ ਤੱਕ ਮਨਾਉਂਦੀ ਹੈ। ਏਸ਼ੀਆ ਦਾ ਸਭ ਤੋਂ ਵੱਡਾ ਕਬਾਇਲੀ ਮੇਲਾ ਹੋਣ ਦੇ ਨਾਤੇ, ਮੇਦਾਰਮ ਜਤਾਰਾ ਦੇਵੀ ਸਮੱਕਾ ਅਤੇ ਸਰਲੱਮਾ ਦੇ ਸਨਮਾਨ ਵਿੱਚ ਆਯੋਜਿਤ ਕੀਤਾ ਜਾਂਦਾ ਹੈ। ਇਹ ਉਤਸਵ ‘ਮਾਘ’ ਮਹੀਨੇ (ਫਰਵਰੀ) ਵਿੱਚ ਪੂਰਣਮਾਸੀ ਨੂੰ ਦੋ ਸਾਲਾਂ ਵਿੱਚ ਇੱਕ ਬਾਰ ਮਨਾਇਆ ਜਾਂਦਾ ਹੈ। ਸਮੱਕਾ ਦੀ ਬੇਟੀ ਦਾ ਨਾਮ ਸਰਲੱਮਾ ਸੀ। ਉਨ੍ਹਾਂ ਦੀ ਪ੍ਰਤਿਮਾ ਪੂਰੇ ਕਰਮਕਾਂਡ ਦੇ ਨਾਲ ਕਾਨੇਪਲਾਈ ਦੇ ਮੰਦਿਰ ਵਿੱਚ ਸਥਾਪਿਤ ਹੈ। ਇਹ ਮੇਦਾਰਮ ਦੇ ਨੇੜੇ ਇੱਕ ਛੋਟਾ ਜਿਹਾ ਪਿੰਡ ਹੈ।
ਭੌਰੇ ਵਿੱਚ ਪੁਜਾਰੀ, ਪਵਿੱਤਰ ਪੂਜਾ ਕਰਦੇ ਹਨ। ਪਾਰੰਪਰਿਕ ਕੋਯਾ ਪੁਜਾਰੀ (ਕਾਕਾ ਵਡੇਸ) ਪਹਿਲੇ ਦਿਨ ਸਰਲੱਮਾ ਦੇ ਪ੍ਰਤੀਕ-ਚਿੰਨ੍ਹਾਂ (ਆਦਰੇਲੁ/ਪਵਿੱਤਰ ਪਾਤਰ ਅਤੇ ਬੰਡਾਰੂ/ਹਲਦੀ ਅਤੇ ਕੇਸਰ ਦੇ ਚੂਰੇ ਦਾ ਮਿਸ਼ਰਣ) ਨੂੰ ਕਾਨੇਪਾਲੇ ਤੋਂ ਲਿਆਉਂਦੇ ਹਨ। ਅਤੇ ਮੇਦਾਰਮ ਵਿੱਚ ਗੱਦੇ (ਮੰਚ) ‘ਤੇ ਸਥਾਪਿਤ ਕਰਦੇ ਹਨ। ਇਹ ਪ੍ਰੋਗਰਾਮ ਪਾਰੰਪਰਿਕ ਸੰਗੀਤ (ਡੋਲੀ/ਢੋਲਕ, ਅੱਕੁਮ/ ਪਿੱਤਲ ਦਾ ਮੁੰਹ ਤੋਂ ਵਜਾਉਣ ਵਾਲਾ ਯੰਤਰ, ਤੂਤਾ ਕੌਮੂ/ਮੰਜੀਰਾ ਆਦਿ) ਦਰਮਿਆਨ ਪੂਰਾ ਕੀਤਾ ਜਾਂਦਾ ਹੈ। ਨਾਲ ਹੀ ਨਾਚ ਵੀ ਹੁੰਦਾ ਹੈ। ਤੀਰਥਯਾਤਰੀ ਇਸ ਪੂਰੇ ਜੁਲੂਸ ਵਿੱਚ ਸ਼ਾਮਿਲ ਹੁੰਦੇ ਹਨ ਅਤੇ ਦੇਵੀ ਦੇ ਸਾਹਮਣੇ ਨਤਮਸਤਕ ਹੋ ਕੇ ਆਪਣੇ ਬੱਚੇ, ਆਦਿ ਲਈ ਆਸ਼ੀਰਵਾਦ ਮੰਗਦੇ ਹਨ।
ਉਸੀ ਦਿਨ ਸ਼ਾਮ ਨੂੰ ਸਮਮਾੱਕਾ ਦੇ ਪਤੀ ਪਾਗੀਡਿੱਡਾ ਰਾਜੂ ਦੇ ਪ੍ਰਤੀਕ-ਚਿਨ੍ਹਾਂ ਪਤਾਕਾ, ਆਦੇਰਾਲੁ ਅਤੇ ਬੰਡਾਰੂ ਨੂੰ ਪੁੰਨੂਗੋਂਦਲਾ ਪਿੰਡ ਤੋਂ ਪੇਨਕਾ ਵਾਡੇ ਲੈ ਕੇ ਆਉਂਦੇ ਹਨ। ਇਹ ਪਿੰਡ ਕੋਠਾਗੁਦਾ ਮੰਡਲ, ਮਹਬੂਬਾਬਾਦ ਵਿੱਚ ਸਥਿਤ ਹੈ। ਉੱਥੇ ਤੋਂ ਪ੍ਰਤੀਕ-ਚਿਨ੍ਹਾਂ ਨੂੰ ਮੇਦਾਰਮ ਲਿਆਇਆ ਜਾਂਦਾ ਹੈ। ਇਸ ਦੇ ਇਲਾਵਾ ਸਮੱਕਾ ਦੇ ਭਣਵਈਆ ਗੋਵਿੰਦਰਾਜੂ ਅਤੇ ਸਮੱਕਾ ਦੀ ਭੈਣ ਨਾਗੁਲਅੰਮਾ ਦੇ ਪ੍ਰਤੀਕ- ਚਿੰਨ੍ਹਾਂ ਨੂੰ ਵੀ ਕੋਂਡਾਈ ਪਿੰਡ ਤੋਂ ਡੁੱਬਾਗੱਟਾ ਵਾਡੇ ਲੈ ਕੇ ਆਉਂਦੇ ਹਨ। ਇਹ ਪਿੰਡ ਏਤੁਰੂਨਾਗਰਾਮ ਮੰਡਲ, ਜਯ ਸ਼ੰਕਰ ਭੂਪਾਲਪੱਲੀ ਵਿੱਚ ਸਥਿਤ ਹੈ। ਇੱਥੇ ਤੋਂ ਪ੍ਰਤੀਕ - ਚਿੰਨ੍ਹਾਂ ਨੂੰ ਮੇਦਾਰਮ ਲਿਆਇਆ ਜਾਂਦਾ ਹੈ।
ਵੱਖ-ਵੱਖ ਪਿੰਡਾਂ ਦੇ ਸ਼ਰਧਾਲੂ ਅਤੇ ਵੱਖ-ਵੱਖ ਅਨੁਸੂਚਿਤ ਕਬਾਇਲੀ ਇੱਥੇ ਇਕੱਠੇ ਹੁੰਦੇ ਹਨ। ਨਾਲ ਹੀ ਕਰੋੜਾਂ ਤੀਰਥ ਯਾਤਰੀ ਮੁਲੁਗੂ ਜ਼ਿਲ੍ਹੇ ਵਿੱਚ ਆਉਂਦੇ ਹਨ ਅਤੇ ਪੂਰੇ ਉਤਸ਼ਾਹ ਦੇ ਨਾਲ ਉਤਸਵ ਮਨਾਉਂਦੇ ਹਨ। ਇਸ ਸਮੇਂ ਜਤਾਰਾ ਤਿਉਹਾਰ ਦੋ ਸਾਲ ਵਿੱਚ ਇੱਕ ਵਾਰ ਮਨਾਇਆ ਜਾਂਦਾ ਹੈ ਅਤੇ ਉਸ ਦਾ ਆਯੋਜਨ ਕੋਯਾ ਕਬਾਇਲੀ ਕਰਦੀ ਹੈ। ਇਸ ਵਿੱਚ ਤੇਲੰਗਾਨਾ ਸਰਕਾਰ ਦਾ ਕਬਾਇਲੀਆਂ ਕਲਿਆਣ ਵਿਭਾਗ ਸਹਿਯੋਗ ਕਰਦਾ ਹੈ।
ਕਾਨੇਪਾਲੀ ਦੇ ਪਿੰਡ ਵਾਲੇ ‘ਆਰਤੀ’ ਕਰਦੇ ਹਨ ਅਤੇ ਸਰਲੱਮਾ ਦੀ ਸ਼ਾਨਦਾਰ ਵਿਦਾਈ ਦਾ ਆਯੋਜਨ ਕਰਦੇ ਹਨ। ਇਸ ਦੇ ਬਾਅਦ ਸਰਲੱਮਾ ਦੀ ਪ੍ਰਤੀਮਾ ਨੂੰ ‘ਜਾਮਪੱਨਾ ਵਾਗੂ’ ( ਇੱਕ ਛੋਟੀ ਨਹਿਰ, ਜਿਸ ਦਾ ਨਾਮ ਜਾਮਪੱਨਾ ਦੇ ਨਾਮ ‘ਤੇ ਰੱਖਿਆ ਗਿਆ ਹੈ) ਦੇ ਰਸਤੇ ਮੇਦਾਰਮ ਗੱਦੇ ਲਿਆਇਆ ਜਾਂਦਾ ਹੈ। ਗੱਦੇ ਗਾਦੇ ਪਹੁੰਚਕੇ ਸਰਲੱਮਾ ਦੀ ਵਿਸ਼ੇਸ਼ ਪੂਜਾ ਹੁੰਦੀ ਹੈ ਅਤੇ ਹੋਰ ਕਰਮ - ਕਾਂਡ ਕੀਤੇ ਜਾਂਦੇ ਹਨ । 30 ਲੱਖ ਤੋਂ ਜਿਆਦਾ ਸ਼ਰਧਾਲੂ ਸਰਲਅੰਮਾ ਦੇ ਦਰਸ਼ਨ ਕਰਦੇ ਹਨ ਅਤੇ ਮੇਦਾਰਮ ਜਤਾਰਾ ਦੇ ਦੌਰਾਨ ਵਿਸ਼ੇਸ਼ ਪੂਜਾ - ਅਰਚਨਾ ਕਰਦੇ ਹਨ।
ਕਬਾਇਲੀ ਮਾਮਲੇ ਮੰਤਰਾਲੇ ਇਸ ਆਯੋਜਨ ਦੀ ਭਰਪੂਰ ਸਹਾਇਤਾ ਕਰ ਰਿਹਾ ਹੈ ਅਤੇ ਉਤਸਵ ਦੇ ਹਰੇਕ ਪ੍ਰੋਗਰਾਮ ਦੀ ਕਵਰੇਜ ਕਰ ਰਿਹਾ ਹੈ। ਮੰਤਰਾਲੇ ਤੇਲੰਗਾਨਾ ਦੀ ਅਨੁਸੂਚਿਤ ਕਬਾਇਲੀਆਂ ਦੇ ਵੱਖ-ਵੱਖ ਪਹਿਲੂਆਂ ਨੂੰ ਸੁਰੱਖਿਆ ਅਤੇ ਪ੍ਰੋਤਸਾਹਿਤ ਕਰਦਾ ਹੈ। ਇਸ ਤਿਉਹਾਰ ਦਾ ਟੀਚਾ ਹੈ ਕਬਾਇਲੀ ਸੱਭਿਆਚਾਰਾਂ, ਉਤਸਵਾਂ ਅਤੇ ਵਿਰਾਸਤ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਸੈਲਾਨੀਆਂ ਅਤੇ ਤੇਲੰਗਾਨਾ ਦੇ ਕਬਾਇਲੀ ਸਮੁਦਾਏ ਦਰਮਿਆਨ ਸੁਹਿਰਦ ਪੂਰਣ ਰਿਸ਼ਤੇ ਨੂੰ ਕਾਇਮ ਰੱਖਣਾ ਹੈ।
ਅਧਿਕ ਜਾਣਕਾਰੀ ਲਈ:
*******
ਐੱਨਬੀ/ਯੂਡੀ
(Release ID: 1799108)
Visitor Counter : 178