ਬਿਜਲੀ ਮੰਤਰਾਲਾ
ਬਿਜਲੀ ਅਤੇ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰੀ ਨੇ ਚੌਥੇ ਭਾਰਤ-ਆਸਟ੍ਰੇਲੀਆ ਊਰਜਾ ਸੰਵਾਦ ਦੀ ਪ੍ਰਧਾਨਗੀ ਕੀਤੀ
ਦੋਨੋ ਪੱਖਾਂ ਨੇ ਅਖੁੱਟ ਊਰਜਾ, ਊਰਜਾ ਕੁਸ਼ਲਤਾ, ਭੰਡਾਰਣ, ਈਵੀ, ਮਹੱਤਵਪੂਰਨ ਖਣਿਜ ਅਤੇ ਮਾਈਨਿੰਗ ਨੂੰ ਕੇਂਦਰ ਵਿੱਚ ਰੱਖਕੇ ਆਪਣੇ-ਆਪਣੇ ਦੇਸ਼ਾਂ ਵਿੱਚ ਊਰਜਾ ਦੇ ਖੇਤਰ ਵਿੱਚ ਬਦਲਾਅ ਨਾਲ ਸੰਬੰਧਿਤ ਵੱਖ-ਵੱਖ ਗਤੀਵਿਧੀਆਂ ‘ਤੇ ਚਰਚਾ ਕੀਤੀ
ਭਾਰਤ ਅਤੇ ਆਸਟ੍ਰੇਲੀਆ ਨੇ ਨਵੀਨ ਅਤੇ ਅਖੁੱਟ ਊਰਜਾ ਨਾਲ ਸੰਬੰਧਿਤ ਟੈਕਨੋਲੋਜੀ ਨਾਲ ਜੁੜੇ ਇਰਾਦਾ ਪੱਤਰ ‘ਤੇ ਹਸਤਾਖਰ ਕੀਤੇ
Posted On:
15 FEB 2022 5:58PM by PIB Chandigarh
ਚੌਥੇ ਭਾਰਤ ਆਸਟ੍ਰੇਲੀਆ ਊਰਜਾ ਸੰਵਾਦ 15 ਫਰਵਰੀ, 2022 ਨੂੰ ਆਯੋਜਿਤ ਕੀਤਾ ਗਿਆ। ਭਾਰਤ ਪੱਖ ਦੇ ਵੱਲੋਂ ਕੇਂਦਰੀ ਬਿਜਲੀ ਅਤੇ ਨਵੀਨ ਅਤੇ ਅਖੁੱਟ ਊਰਜਾ ਮੰਤਰੀ ਸ਼੍ਰੀ ਆਰ.ਕੇ.ਸਿੰਘ ਅਤੇ ਆਸਟ੍ਰੇਲੀਆ ਦੇ ਪੱਖ ਵੱਲੋਂ ਊਰਜਾ ਅਤੇ ਨਿਕਾਸੀ ਮੰਤਰੀ ਸ਼੍ਰੀ ਐਗਸ ਟੇਲਰ ਨੇ ਇਸ ਸੰਵਾਦ ਦੀ ਸਹਿ-ਪ੍ਰਧਾਨਗੀ ਕੀਤੀ।
ਇਸ ਸੰਵਾਦ ਵਿੱਚ ਚਰਚਾ ਦਾ ਮੁੱਖ ਵਿਸ਼ਾ ਊਰਜਾ ਦੇ ਖੇਤਰ ਵਿੱਚ ਬਦਲਾਅ ਸੀ ਅਤੇ ਦੋਨਾਂ ਦੇਸ਼ਾਂ ਦੇ ਊਰਜਾ ਮੰਤਰੀਆਂ ਨੇ ਨਵਿਆਉਣਯੋਗ ਊਰਜਾ, ਊਰਜਾ ਕੁਸ਼ਲਤਾ, ਭੰਡਾਰਣ, ਈਵੀ, ਮਹੱਤਵਪੂਰਨ ਖਣਿਜ, ਮਾਈਨਿੰਗ ਆਦਿ ਨੂੰ ਕੇਂਦਰ ਵਿੱਚ ਰੱਖਕੇ ਆਪਣੇ-ਆਪਣੇ ਦੇਸ਼ਾਂ ਵਿੱਚ ਚਲ ਰਹੀ ਊਰਜਾ ਦੇ ਖੇਤਰ ਵਿੱਚ ਬਦਲਾਅ ਨਾਲ ਸੰਬੰਧਿਤ ਵੱਖ-ਵੱਖ ਗਤੀਵਿਧੀਆਂ ਬਾਰੇ ਵਿਸਤਾਰ ਨਾਲ ਚਰਚਾ ਕੀਤੀ। ਭਾਰਤ ਦੁਆਰਾ ਊਰਜਾ ਦੇ ਖੇਤਰ ਵਿੱਚ ਬਦਲਾਵ ਨਾਲ ਜੁੜੇ ਵਿਕਾਸਸ਼ੀਲ ਦੇਸ਼ਾਂ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਜਲਵਾਯੂ ਵਿੱਤ ਪੋਸ਼ਣ ‘ਤੇ ਵੀ ਚਾਨਣਾ ਪਾਇਆ ਗਿਆ।
ਇਸ ਸੰਵਾਦ ਦੇ ਦੌਰਾਨ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਨਵੀਨ ਅਤੇ ਨਵਿਆਉਣਯੋਗ ਊਰਜਾ ਨਾਲ ਸੰਬੰਧਿਤ ਟੈਕਨੋਲੋਜੀ ਨਾਲ ਜੁੜੇ ਇੱਕ ਇਰਾਦਾ –ਪੱਤਰ ‘ਤੇ ਹਸਤਾਖਰ ਕੀਤੇ ਗਏ। ਇਹ ਇਰਾਦਾ –ਪੱਤਰ ਗਲੋਬਲ ਨਿਕਾਸੀ ਵਿੱਚ ਕਮੀ ਲਿਆਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਨਵੀਨ ਅਤੇ ਨਵਿਆਉਣਯੋਗ ਊਰਜਾ ਨਾਲ ਸੰਬੰਧਿਤ ਟੈਕਨੋਲੋਜੀ ਦੀ ਲਾਗਤ ਨੂੰ ਘਟਾਉਣ ਅਤੇ ਇਨ੍ਹਾਂ ਟੈਕਨੋਲੋਜੀਆਂ ਦੀ ਤੈਨਾਤੀ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਕੰਮ ਕਰਨ ਦਾ ਮਾਰਗ ਵਿਸਤ੍ਰਿਤ ਕਰੇਗਾ। ਇਸ ਇਰਾਦਾ-ਪੱਤਰ ਦਾ ਮੁੱਖ ਜੋਰ ਬੇਹਦ ਘੱਟ ਲਾਗਤ ਵਾਲੇ ਸੌਰ ਅਤੇ ਸਵੱਛ ਹਾਈਡ੍ਰੋਜਨ ਦੇ ਉਤਪਾਦਨ ਅਤੇ ਉਸ ਦੀ ਤੈਨਾਤੀ ਨੂੰ ਵਧਾਉਣ ‘ਤੇ ਹੋਵੇਗਾ।
ਭਾਰਤ-ਆਸਟ੍ਰੇਲੀਆ ਊਰਜਾ ਸੰਵਾਦ ਦੇ ਤਹਿਤ ਪੰਜ ਸੰਯੁਕਤ ਕਾਰਜ ਸਮੂਹਾਂ- ਬਿਜਲੀ, ਨਵੀਨ ਅਤੇ ਨਵਿਆਉਣਯੋਗ ਊਰਜਾ, ਕੋਲਾ ਅਤੇ ਖਾਨਾਂ ਮਹੱਤਵਪੂਰਨ ਖਣਿਜ, ਅਤੇ ਤੇਲ ਅਤੇ ਗੈਸ- ਦੇ ਸਹਿ-ਪ੍ਰਧਾਨ ਨੇ ਸੰਬੰਧਿਤ ਸੰਯੁਕਤ ਕਾਰਜ ਸਮੂਹਾਂ ਦੇ ਤਹਿਤ ਹੁਣ ਤੱਕ ਦੀ ਪ੍ਰਗਤੀ ਅਤੇ ਅੱਗੇ ਦੀ ਕਾਰਜ ਯੋਜਨਾ ਬਾਰੇ ਜਾਣਕਾਰੀ ਪੇਸ਼ ਕੀਤੀ।
ਟੈਕਨੋਲੋਜੀ ਨੂੰ ਅੱਗੇ ਵਧਾਉਣ ਅਤੇ ਊਰਜਾ ਦੇ ਖੇਤਰ ਵਿੱਚ ਸਵੱਛ ਬਦਲਾਅ ‘ਤੇ ਧਿਆਨ ਦੇਣ ਦੀ ਤੁਰੰਤ ਜ਼ਰੂਰਤ ਹੈ। ਇਸ ਸੰਦਰਭ ਵਿੱਚ , ਸਰਵਸੰਮਤੀ ਅੱਗੇ ਦੀ ਕਾਰਜ ਯੋਜਨਾ ਵਿੱਚ ਊਰਜਾ ਕੁਸ਼ਲਤਾ ਨਾਲ ਸੰਬੰਧਿਤ ਟੈਕਨੋਲੋਜੀ , ਗ੍ਰਿਡ ਪ੍ਰਬੰਧਨ, ਫਲੂ ਗੈਸ ਡਿਸਲਫਰਾਈਜੇਸ਼ਨ, ਬਾਇਓਮਾਸ ਜਾਂ ਹਾਈਡ੍ਰੋਜਨ, ਕੋ-ਫਾਈਰਿੰਗ, ਜਲ ਚੱਕਰ ਨਾਲ ਸੰਬੰਧਿਤ ਸਥਿਤੀਆਂ ਦੇ ਅਧਿਕਤਮ ਉਪਯੋਗ, ਨਵਿਆਉਣਯੋਗ ਇਕਸੁਰਤਾ, ਬੈਟਰੀ ਅਤੇ ਇਲੈਕਟ੍ਰਿਕ ਚਾਲਿਤ ਪਰਿਵਹਨ ਨਾਲ ਸੰਬੰਧਿਤ ਖੋਜ ਅਤੇ ਵਿਕਾਸ ਦੇ ਮਾਮਲੇ ਨਾਲ ਸਹਿਯੋਗ ਜਿਹੇ ਵਿਸ਼ੇ ਸ਼ਾਮਿਲ ਹਨ।
ਬਿਜਲੀ ਖੇਤਰ ਦੇ ਇਲਾਵਾ, ਹੋਰ ਸੰਯੁਕਤ ਕਾਰਜ ਸਮੂਹਾਂ ਦੇ ਤਹਿਤ ਕੋਈ ਖੇਤਰਾਂ ਨਾਲ ਸਹਿਯੋਗ ਉਮੀਦ ਹੈ। ਇਨ੍ਹਾਂ ਵਿੱਚ ਗ੍ਰੀਨ ਹਾਈਡ੍ਰੋਜਨ ਦੀ ਲਾਗਤ ਨੂੰ ਘੱਟ ਕਰਨਾ, ਕੋਲਾ ਅਧਾਰਿਤ ਊਰਜਾ ਸੁਰੱਖਿਆ ਅਤੇ ਸੰਸਾਧਨਾਂ ਦੀ ਤੈਨਾਤੀ ਦੇ ਮਾਮਲੇ ਵਿੱਚ ਸਹਿਯੋਗ, ਖਣਿਜ ਦੇ ਖੇਤਰ ਵਿੱਚ ਨਿਵੇਸ਼ ਦੇ ਅਵਸਰ ਅਤੇ ਐੱਲਐੱਨਜੀ ਦੇ ਖੇਤਰ ਵਿੱਚ ਭਾਗੀਦਾਰੀ ਦੀ ਸੰਭਾਵਨਾ ਤਲਾਸ਼ਣਾ ਆਦਿ ਸ਼ਾਮਿਲ ਹੈ।
*****
ਐੱਮਵੀ/ਆਈਜੀ
(Release ID: 1798875)
Visitor Counter : 169