ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੀ ‘ਰਾਸ਼ਟਰੀ ਵਯੋਸ਼੍ਰੀ ਯੋਜਨਾ’ (ਆਰਵੀਵਾਈ ਯੋਜਨਾ) ਦੇ ਤਹਿਤ ਦਿੱਵਿਯਾਂਗਜਨਾਂ ਅਤੇ ਸੀਨੀਅਰ ਨਾਗਰਿਕਾਂ ਲਈ ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਵਿੱਚ ਮੁਫਤ ਸਹਾਇਕ ਉਪਕਰਣਾਂ ਦੇ ਵੰਡ ਲਈ ਸ਼ਿਵਿਰ ਦਾ ਆਯੋਜਨ
प्रविष्टि तिथि:
14 FEB 2022 6:37PM by PIB Chandigarh
ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਵਿੱਚ ਆਯੋਜਿਤ ਵੰਡ ਸ਼ਿਵਿਰ ਵਿੱਚ 1571 ਦਿੱਵਿਯਾਂਗਜਨਾਂ ਅਤੇ ਬਜ਼ੁਰਗ ਨਾਗਰਿਕਾਂ ਨੂੰ ਮੁਫਤ ਸਹਾਇਕ ਉਪਕਰਣ ਪ੍ਰਦਾਨ ਕੀਤੇ ਗਏ।
ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਵਿੱਚ ਦ੍ਰਿਸ਼ਟੀ ਬਾਧਿਤ ਲੋਕਾਂ ਲਈ ਸਵਦੇਸ਼ੀ ਰੂਪ ਤੋਂ ਵਿਕਸਿਤ ‘ਸੁਗਮਯ’ ਕੇਨ ਅਤੇ ਕੌਸ਼ਲ ਵਿਕਾਸ ਟ੍ਰੇਨਿੰਗ ਅਤੇ ਰਿਪੇਅਰਿੰਗ ਕੇਂਦਰ ਲਈ ‘ਸਵਾਵਲੰਬਨ ਕੇਂਦਰ ਕੰਟੇਨਰ’ ਦਾ ਸ਼ੁਭਾਰੰਭ ਕੀਤਾ ਗਿਆ।
ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੀ ‘ਰਾਸ਼ਟਰੀ ਵਯੋਸ਼੍ਰੀ ਯੋਜਨਾ’ (ਆਰਵੀਵਾਈ ਯੋਜਨਾ) ਦੇ ਤਹਿਤ ਬਜ਼ੁਰਗ ਨਾਗਰਿਕਾਂ ਨੂੰ ਅਤੇ ਏਡੀਆਈਪੀ ਯੋਜਨਾ ਦੇ ਤਹਿਤ ਦਿੱਵਿਯਾਂਗਜਨ ਨੂੰ ਸਹਾਇਤਾ ਤੇ ਸਹਾਇਕ ਉਪਕਰਣਾਂ ਦੇ ਵੰਡ ਲਈ 14.02.2022 ਨੂੰ ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਮੇਨ ਸ਼ਿਵਿਰ ਦਾ ਆਯੋਜਨ ਕੀਤਾ ਗਿਆ। ਇਹ ਸ਼ਿਵਿਰ ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ (ਡੀਈਪੀਡਬਲਿਊਡੀ) ਦੁਆਰਾ ਅਲਿਮਕੋ ਅਤੇ ਜ਼ਿਲ੍ਹਾ ਪ੍ਰਸ਼ਾਸਨ ਟੀਕਮਗੜ੍ਹ ਦੇ ਸਹਿਯੋਗ ਨਾਲ ਮੱਧ ਪ੍ਰਦੇਸ਼ ਦੇ ਰਾਜੇਂਦਰ ਪਾਰਕ, ਟੀਕਮਗੜ੍ਹ ਵਿੱਚ 14.02.2022 ਨੂੰ ਦੁਪਹਿਰ 12 ਵਜੇ ਆਯੋਜਿਤ ਕੀਤਾ ਗਿਆ ਸੀ।
ਸਮਾਰੋਹ ਦੇ ਮੁੱਖ ਮਹਿਮਾਨ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਸ਼ਿਵਿਰ ਦਾ ਉਦਾਘਾਟਨ ਕੀਤਾ। ਉਨ੍ਹਾਂ ਨੇ ‘ਸੁਗਮਯ ਕੇਨ’ ਦਾ ਵੀ ਸ਼ੁਭਾਰੰਭ ਕੀਤਾ ਜਿਸੇ ਅਲਿਮਕੋ ਦੁਆਰਾ ਆਤਮਨਿਰਭਰ ਭਾਰਤ ਅਭਿਯਾਨ ਪਹਿਲ ਦੇ ਤਹਿਤ ਵਿਕਸਿਤ ਅਤੇ ਸਵਦੇਸ਼ੀ ਰੂਪ ਤੋਂ ਨਿਰਮਿਤ ਕੀਤਾ ਗਿਆ ਹੈ। ਸੁਗਮਯ ਕੇਨ ਇੱਕ ਸਹਾਇਕ ਉਪਕਰਣ ਹੈ ਜਿਸ ਵਿੱਚ ਸੁਗਮਯ ਕੇਨ ਸੈਂਸਰ ਅਤੇ ਇੱਕ ਆਮ ਫੋਲਡੇਬਲ ਵਾਇਟ ਕੇਨ ਸ਼ਾਮਿਲ ਹੈ ਜੋ ਦ੍ਰਿਸ਼ਟੀ ਬਾਧਿਤ ਵਿਅਕਤੀ ਨੂੰ ਗਤੀਸ਼ੀਲਤਾ ਅਤੇ ਦਿਸ਼ਾ ਬਾਰੇ ਜਾਣਕਾਰੀ ਦੇਣ ਲਈ ਸਮਝਦਾਰੀ ਨਾਲ ਸਹਾਇਤਾ ਕਰਨ ਲਈ ਹੈ।
ਕੇਂਦਰੀ ਮੰਤਰੀ ਨੇ ਸਹਾਇਕ ਅਤੇ ਪਹੁੰਚਯੋਗ ਉਪਕਰਣਾਂ ਲਈ ਕੌਸ਼ਲ ਵਿਕਾਸ ਟ੍ਰੇਨਿੰਗ ਅਤੇ ਮੁਰੰਮਤ ਕੇਂਦਰ ਲਈ ਸਵਾਵਲੰਬਨ ਕੇਂਦਰ, ਕੰਟੇਨਰ ਦਾ ਵੀ ਉਦਘਾਟਨ ਕੀਤਾ । ਸਰਕਾਰ ਦੇਸ਼ ਦੇ ਹਰੇਕ ਜ਼ਿਲ੍ਹੇ ਵਿੱਚ ਅਜਿਹੇ ਕੇਂਦਰ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ ਜੋ ਸਹਾਇਕ ਉਪਕਰਣਾਂ ਲਈ ਕੌਸ਼ਲ ਟ੍ਰੇਨਿੰਗ ਅਤੇ ਉਤਪਾਦ ਮੁਰੰਮਤ ਸੇਵਾ ਕੇਂਦਰ ਪ੍ਰਦਾਨ ਕਰਨਗੇ। ਇਸ ਪ੍ਰਮੁੱਖ ਪ੍ਰੋਜੈਕਟ ਦਾ ਸ਼ੁਭਾਰੰਭ ਟੀਕਮਗੜ੍ਹ ਵਿੱਚ ਹੋ ਰਿਹਾ ਹੈ। ਕੇਂਦਰੀ ਮੰਤਰੀ ਨੇ ਲਾਭਾਰਥੀ ਸ਼੍ਰੀ ਚੰਦ੍ਰਭਾਨ ਯਾਦਵ ਨੂੰ ਇਸ ਕੇਂਦਰ ਦੀ ਚਾਬੀ ਸੌਂਪੀ। ਸ਼੍ਰੀ ਚੰਦ੍ਰਭਾਨ ਯਾਦਵ ਹੁਣ ਸੁਰੂ ਕੀਤੇ ਗਏ ਨਵੇਂ ਸਵਾਵਲੰਬਨ ਕੇਂਦਰ ਦਾ ਸੰਚਾਲਨ ਕਰਨਗੇ।
ਮੱਧ ਪ੍ਰਦੇਸ਼ ਵਿੱਚ ਟੀਕਮਗੜ੍ਹ ਜ਼ਿਲ੍ਹੇ ਦੇ 1092 ਦਿੱਵਿਯਾਂਗਜਨਾਂ ਅਤੇ 479 ਬਜ਼ੁਰਗ ਨਾਗਰਿਕਾਂ ਨੂੰ 2.32 ਕਰੋੜ ਰੁਪਏ ਦੀ ਲਾਗਤ ਨਾਲ 6566 ਸਹਾਇਤਾ ਅਤੇ ਸਹਾਇਕ ਉਪਕਰਣ ਮੁਫਤ ਵੰਡੇ ਜਾਣਗੇ।
ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਕਿਹਾ ਕਿ ਮਾਣਯੋਗ ਪ੍ਰਦਾਨ ਮੰਤਰੀ ਦੀ ਅਗਵਾਈ ਅਤੇ ਮਾਰਗਦਰਸ਼ਨ ਵਿੱਚ ਕੇਂਦਰ ਸਰਕਾਰ ਨੇ ਇੱਕ ਸਮਾਵੇਸ਼ੀ ਸਮਾਜ ਦੇ ਵਿਕਾਸ ਅਤੇ ਦਿੱਵਿਯਾਂਗਜਨ ਅਤੇ ਦੇਸ਼ ਦੇ ਬਜ਼ੁਰਗ ਨਾਗਰਿਕਾਂ ਦੇ ਸਸ਼ਕਤੀਕਰਣ ਲਈ ਵੱਖ-ਵੱਖ ਕਲਿਆਣਕਾਰੀ ਯੋਜਨਾਵਾਂ ਨੂੰ ਲਾਗੂ ਕੀਤਾ ਹੈ। ਮੰਤਰੀ ਮਹੋਦਯ ਨੇ ਆਪਣੇ ਮੰਤਰਾਲੇ ਦੁਆਰਾ ਕੀਤੇ ਗਏ ਕਾਰਜਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵੰਚਿਤ ਦਿੱਵਿਯਾਂਗਜਨਾਂ, ਬਜ਼ੁਰਗ ਨਾਗਰਿਕਾਂ ਅਤੇ ਸਮਾਜ ਦੇ ਹੋਰ ਗਰੀਬ ਵਰਗ ਦੇ ਸਸ਼ਕਤੀਕਰਣ ਲਈ ਪ੍ਰਤੀਬੱਧ ਹੈ।
ਕੇਂਦਰੀ ਮੰਤਰੀ ਨੇ ਦਿੱਵਿਯਾਂਗਜਨਾਂ ਦੇ ਸਸ਼ਕਤੀਕਰਣ ਲਈ ਕੌਸ਼ਲ ਟ੍ਰੇਨਿੰਗ ਪ੍ਰੋਗਰਾਮ ‘ਤੇ ਜ਼ੋਰ ਦਿੱਤਾ ਜਿਸ ਵਿੱਚ ਉਨ੍ਹਾਂ ਨੇ ਦੇਸ਼ ਦੇ ਸਮੁੱਚੇ ਤੌਰ 'ਤੇ ਵਿਕਾਸ ਲਈ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਕੀਤਾ ਜਾ ਸਕੇ। ਦਿੱਵਿਯਾਂਗਜਨਾਂ ਲਈ ਕੀਤੀ ਗਈ ਵੱਖ-ਵੱਖ ਪਹਿਲਾਂ ਦੀ ਜਾਣਕਾਰੀ ਦਿੰਦੇ ਹੋਏ ਕੇਂਦਰੀ ਮੰਤਰੀ ਨੇ ਦੱਸਿਆ ਕਿ ਸੁਗਮਯ ਭਾਰਤ ਅਭਿਯਾਨ ਸਰਕਾਰ ਦਾ ਇੱਕ ਹੋਰ ਪ੍ਰਮੁੱਖ ਪ੍ਰੋਗਰਾਮ ਹੈ।
ਉਨ੍ਹਾਂ ਨੇ ਦੱਸਿਆ ਕਿ ਸੁਗਮਯ ਭਾਰਤ ਅਭਿਯਾਨ ਦੇ ਤਹਿਤ ਮੱਧ ਪ੍ਰਦੇਸ਼ ਦੇ 31 ਪ੍ਰਸ਼ਾਸਨਿਕ ਭਵਨਾਂ ਨੂੰ ਸੁਗਮਯ ਬਣਾਉਣ ਲਈ 9.73 ਕਰੋੜ ਜਾਰੀ ਕੀਤੇ ਗਏ ਹਨ। ਉਨ੍ਹਾਂ ਨੇ ਮੱਧ ਪ੍ਰਦੇਸ਼ ਵਿੱਚ ਗਵਾਲੀਅਰ ਅਤੇ ਸਿਹੋਰ ਵਿੱਚ ਸਥਾਪਿਤ ਕੀਤੇ ਜਾ ਰਹੇ ਦਿੱਵਿਯਾਂਗ ਖੇਲ ਕੇਂਦਰ ਅਤੇ ਨੈਸ਼ਨਲ ਇੰਸਟੀਟਿਊਟ ਆਵ੍ ਮੈਂਟਲ ਹੈਲਥ ਰੀਹੈਬਲੀਟੇਸ਼ਨ ਸੈਂਟਰ (ਐੱਨਆਈਐੱਮਐੱਚਆਰ) ਦੇ ਰਾਸ਼ਟਰੀ ਸੰਸਥਾਨ ਦਾ ਵੀ ਜ਼ਿਕਰ ਕੀਤਾ।
ਸ਼ਿਵਿਰ ਵਿੱਚ ਵੰਡੇ ਗਏ ਉੱਚ ਕਿਸਮ ਦੇ ਉਤਪਾਦਾਂ ਵਿੱਚ ਏਡੀਆਈਪੀ ਯੋਜਨਾ ਦੇ ਤਹਿਤ ਪਾਤਰ ਦਿੱਵਿਯਾਂਗਜਨਾਂ ਨੂੰ 98 ਬੈਟਰੀ ਸੰਚਾਲਿਤ ਮੋਟਰ ਚਾਲਿਤ ਤਿੰਨ-ਪਹੀਏ ਸਾਈਕਲ ਸ਼ਾਮਿਲ ਹਨ। ਇੱਕ ਮੋਟਰ ਚਾਲਿਤ ਟ੍ਰਾਈਸਾਈਕਲ ਦੀ ਲਾਗਤ 37000 ਰੁਪਏ ਹੈ ਜਿਸ ਵਿੱਚੋਂ 25,000 ਰੁਪਏ ਏਡੀਆਈਪੀ ਯੋਜਨਾ ਦੇ ਤਹਿਤ ਪ੍ਰਦਾਨ ਕੀਤੀ ਜਾਣ ਵਾਲੀ ਸਬਸਿਡੀ ਦੇ ਤਹਿਤ ਕਵਰ ਕੀਤਾ ਜਾਂਦਾ ਹੈ ਅਤੇ ਬਾਕੀ ਰਾਸ਼ੀ ਕੇਂਦਰੀ ਮੰਤਰੀ ਡਾ. ਵੀਰੇਂਦਰ ਕੁਮਾਰ ਦੇ ਸਾਂਸਦ ਸਥਾਨਕ ਖੇਤਰ ਵਿਕਾਸ ਕੋਸ਼ ਦੁਆਰਾ ਪ੍ਰਦਾਨ ਕੀਤੀ ਗਈ ਸੀ।
ਬਲਾਕ ਪੱਧਰ ‘ਤੇ ਮੁਲਾਂਕਣ ਸ਼ਿਵਿਰਾਂ ਦੇ ਦੌਰਾਨ ਰਜਿਸਟ੍ਰੇਡ ਦਿੱਵਿਯਾਂਗਜਨਾਂ ਦਰਮਿਆਨ ਵੰਡ ਕੀਤੇ ਜਾਣ ਵਾਲੇ ਵੱਖ-ਵੱਖ ਪ੍ਰਕਾਰ ਦੇ ਸਹਾਇਕ ਉਪਕਰਣਾਂ ਵਿੱਚ 594 ਟ੍ਰਾਈਸਾਈਕਲ, 177 ਵ੍ਹੀਲਚੇਅਰ, 1072 ਬੈਸਾਖੀ, 222 ਵਾਕਿੰਗ ਸਟਿੱਕਸ, 55 ਰੋਲਰ, 04 ਸਮਾਰਟ ਫੋਨ, 53 ਸਮਾਰਟ ਸੁਗਮਯ ਕੇਨ, 09 ਬ੍ਰੈਲ ਕਿਟ, 13 ਬ੍ਰੈਲ ਕੇਨ, 21 ਸੀ.ਪੀ.ਚੇਅਰ, 22 ਐੱਮਐੱਸਆਈਈਡੀ ਕਿਟ, 07 ਏਡੀਐੱਲ ਕਿਟ (ਕੁਸ਼ਠ ਰੋਗ ਲਈ) ਸੈਲ ਫੋਨ ਦੇ ਨਾਲ, 460 ਹਿਅਰਿੰਗ ਐਂਡ, 40 ਨਕਲੀ ਅੰਗ ਅਤੇ ਕੈਲੀਪਰ ਆਦਿ ਸ਼ਾਮਿਲ ਹਨ।
ਰਾਸ਼ਟਰੀ ਵਯੋਸ਼੍ਰੀ ਯੋਜਨਾ ਦੇ ਤਹਿਤ ਵੱਖ-ਵੱਖ ਪ੍ਰਕਾਰ ਦੇ ਦੈਨਿਕ ਜੀਵਨ ਵਿੱਚ ਸਹਾਇਤਾ ਉਪਕਰਣ ਵੰਡੇ ਗਏ ਸਨ। ਇਨ੍ਹਾਂ ਵਿੱਚ ਟੈਟ੍ਰਾਪੋਡ, ਟ੍ਰਿਪੌਡ, ਕਮੋਡ ਦੇ ਨਾਲ ਵ੍ਹੀਲਚੇਅਰ, ਡੇਨਚਰ, ਗੋਡੇ ਦੇ ਬ੍ਰੇਸ, ਐੱਲਐੱਸ ਬੇਲਟ, ਸੀਟ ਦੇ ਨਾਲ ਵਾਕਿੰਗ ਸਟਿੱਕ, ਫੁਟ ਕੇਅਰ ਯੂਨਿਟ, ਸਪਾਈਨਲ ਸਪੋਰਟ, ਚਸ਼ਮਾ, ਸਿਲਿਕੌਨ ਫੋਮ ਕੁਸ਼ਨ ਆਦਿ ਸ਼ਾਮਿਲ ਹਨ।
ਟੀਕਮਗੜ੍ਹ ਜ਼ਿਲ੍ਹਾ ਪੰਚਾਇਤ ਦੀ ਪ੍ਰਸ਼ਾਸਨਿਕ ਕਮੇਟੀ ਦੇ ਚੇਅਰਮੈਨ, ਸ਼੍ਰੀ ਪਰਵਤਲਾਲ ਅਹਿਰਵਾਰ, ਸ਼੍ਰੀ ਰਾਕੇਸ਼ ਗਿਰੀ, ਵਿਧਾਇਕ, ਟੀਕਮਗੜ੍ਹ, ਸ਼੍ਰੀ ਰਾਜਨ ਸਹਿਗਲ, ਸੀਐੱਮਡੀ, ਅਲਿਮਕੋ, ਸ਼੍ਰੀ ਸ਼ੁਭਸ਼ ਕੁਮਾਰ ਦਿਵਵੇਦੀ, ਜ਼ਿਲ੍ਹਾ ਮੈਜਿਸਟ੍ਰੇਟ, ਟੀਕਮਗੜ੍ਹ, ਸ਼੍ਰੀ ਉਮੇਸ਼ ਝਾਲਾਨੀ, ਸੁਤੰਤਰ ਡਾਇਰੈਕਟਰ, ਅਲਿਮਕੋ ਅਤੇ ਜ਼ਿਲ੍ਹੇ ਦੇ ਹੋਰ ਸਥਾਨਕ ਪ੍ਰਤੀਨਿਧੀ ਵੀ ਸਮਾਰੋਹ ਦੇ ਦੌਰਾਨ ਮੌਜੂਦ ਸਨ।
******
ਐੱਮਜੀ/ਆਰਐੱਨਐੱਮ/ਐੱਸਬੀ
(रिलीज़ आईडी: 1798541)
आगंतुक पटल : 187