ਕਬਾਇਲੀ ਮਾਮਲੇ ਮੰਤਰਾਲਾ
ਜਨਜਾਤੀ ਕਾਰਜ ਮੰਤਰਾਲੇ ਨੇ ਤੇਲੰਗਾਨਾ ਦੇ ਸਟੇਟ ਫੈਸਟੀਵਲ ਮੇਦਾਰਾਮ ਜਤਾਰਾ ਨੂੰ ਵਿਸ਼ੇਸ਼ ਉਤਸਾਹ ਦੇ ਨਾਲ ਮਨਾਉਣ ਵਿੱਚ ਮਦਦ ਕੀਤੀ
ਜਨਜਾਤੀ ਕਾਰਜ ਮੰਤਰਾਲੇ ਦੁਆਰਾ ਮੇਦਾਰਾਮ ਜਤਾਰਾ ਤਿਉਹਾਰ 2022 ਅਤੇ ਜਨਜਾਤੀ ਸੱਭਿਆਚਾਰ ਉਤਸਵ ਦੇ ਲਈ 2.26 ਕਰੋੜ ਰੁਪਏ ਦਾ ਬਜਟ ਵੰਡਿਆ
प्रविष्टि तिथि:
14 FEB 2022 7:30PM by PIB Chandigarh
ਮੁੱਖ ਗੱਲਾਂ :
∙ ਕੋਯਾ ਫੈਸਟੀਵਲਸ, ਵਿਭਿੰਨ ਰਾਜ ਪੱਧਰੀ ਪ੍ਰਤੀਯੋਗਿਤਾਵਾਂ, ਐੱਮਐੱਸਐੱਮਈ ਇਕਾਈਆਂ ਨੂੰ ਆਰਥਿਕ ਸਹਾਇਤਾ ਜਿਹੀਆਂ ਗਤੀਵਿਧੀਆਂ ਵੀ ਵਿਆਪਕ ਤੌਰ ‘ਤੇ ਆਯੋਜਿਤ ਕੀਤੀਆਂ ਜਾਣਗੀਆਂ।
∙ ਮੇਦਾਰਾਮ ਜਤਾਰਾ, ਕੁੰਭ ਮੇਲੇ ਦੇ ਬਾਅਦ ਭਾਰਤ ਦਾ ਦੂਸਰਾ ਸਭ ਤੋਂ ਵੱਡਾ ਮੇਲਾ ਹੈ, ਜੋ ਤੇਲੰਗਾਨਾ ਦੇ ਦੂਸਰੇ ਸਭ ਤੋਂ ਵੱਡੇ ਜਨਜਾਤੀ ਸਮੁਦਾਏ- ਕੋਯਾ ਜਨਜਾਤੀ ਦੁਆਰਾ ਚਾਰ ਦਿਨਾਂ ਤੱਕ ਮਨਾਇਆ ਜਾਂਦਾ ਹੈ।
∙ ਜਨਜਾਤੀ ਕਾਰਜ ਮੰਤਰਾਲੇ ਨੇ ਵਰ੍ਹੇ 2018 ਅਤੇ 2020 ਵਿੱਚ ਆਯੋਜਿਤ ਜਤਾਰਾਵਾ ਦੇ ਲਈ ਹਰੇਕ ਵਰ੍ਹੇ 2.00 ਕਰੋੜ ਰੁਪਏ ਜਾਰੀ ਕੀਤੇ।
∙ ਮੰਤਰਾਲੇ ਨੇ ਜਤਾਰਾ ਮਿਆਦ ਦੇ ਦੌਰਾਨ ਕਮਿਊਨਿਟੀ ਸੈਲਟਰਸ ਦੇ ਰੂਪ ਵਿੱਚ ਉਪਯੋਗ ਕਰਨ ਦੇ ਲਈ ਮੇਦਾਰਾਮ ਵਿੱਚ ਅਤੇ ਉਸ ਦੇ ਆਸਪਾਸ ਬਹੁਉਦੇਸੀ ਭਵਨਾਂ ਜਿਹੀਆਂ ਬੁਨਿਆਦੀ ਸੁਵਿਧਾਵਾਂ ਦੀ ਸਥਾਪਨਾ ਦੇ ਲਈ ਅਨੁਛੇਦ 271(1) ਦੇ ਤਹਿਤ 2019-20 ਵਿੱਚ 7.00 ਕਰੋੜ ਰੁਪਏ ਅਤੇ 2021-22 ਵਿੱਚ 5.00 ਕਰੋੜ ਰੁਪਏ ਪ੍ਰਵਾਨ ਕੀਤੇ।
∙ ਵਰਤਮਾਨ ਵਿੱਚ, ਤੇਲੰਗਾਨਾ ਸਰਕਾਰ ਦੇ ਆਦਿਵਾਸੀ ਕਲਿਆਣ ਵਿਭਾਗ ਦੇ ਸਹਿਯੋਗ ਨਾਲ ਕੋਯਾ ਜਨਜਾਤੀਆਂ ਦੁਆਰਾ ਜਤਾਰਾ ਤਿਉਹਾਰ ਦੋ-ਸਾਲਾਂ ਰੂਪ ਨਾਲ ਮਨਾਇਆ ਅਤੇ ਆਯੋਜਿਤ ਕੀਤਾ ਜਾਂਦਾ ਹੈ।
ਜਨਜਾਤੀ ਕਾਰਜ ਮੰਤਰਾਲੇ ਨੇ ਮੇਦਾਰਾਮ ਜਤਾਰਾ 2022 ਨਾਲ ਸੰਬੰਧਿਤ ਵਿਭਿੰਨ ਗਤੀਵਿਧੀਆਂ ਦੇ ਲਈ 2.26 ਕਰੋੜ ਰੁਪਏ ਪ੍ਰਵਾਨ ਕੀਤੇ ਹਨ। ਮੇਦਾਰਾਮ ਜਤਾਰਾ ਭਾਰਤ ਦਾ ਦੂਸਰਾ ਸਭ ਤੋਂ ਵੱਡਾ ਮੇਲਾ ਹੈ, ਜੋ ਤੇਲੰਗਾਨਾ ਦੇ ਦੂਸਰੇ ਸਭ ਤੋਂ ਵੱਡੇ ਜਨਜਾਤੀ ਸਮੁਦਾਏ- ਕੋਯਾ ਜਨਜਾਤੀ ਦੁਆਰਾ ਚਾਰ ਦਿਨਾਂ ਤੱਕ ਮਨਾਇਆ ਜਾਣ ਵਾਲਾ ਕੁੰਭ ਮੇਲਾ ਹੈ। ਇਸ ਵਰ੍ਹੇ ਇਹ 16 ਤੋਂ 19 ਫਰਵਰੀ, 2022 ਤੱਕ ਮਨਾਇਆ ਜਾ ਰਿਹਾ ਹੈ।
ਕੇਂਦਰੀ ਜਨਜਾਤੀ ਕਾਰਜ ਮੰਤਰਾਲੇ ਦੁਆਰਾ ਜਿਨ੍ਹਾਂ ਗਤੀਵਿਧੀਆਂ ਦੇ ਲਈ ਵੰਡ ਪ੍ਰਵਾਨ ਕੀਤਾ ਗਿਆ ਹੈ, ਉਨ੍ਹਾਂ ਵਿੱਚ ਮੇਦਾਰਾਮ, ਜਨਜਾਤੀ ਸੱਭਿਆਚਾਰ ਅਤੇ ਵਿਰਾਸਤ ਨੂੰ ਹੁਲਾਰਾ ਦੇਣਾ, ਦੀਵਾਰਾਂ ‘ਤੇ ਚਿਲਕਾਲਗੁੱਟਾ ਤੇ ਮੂਰਲਸ ਅਤੇ ਸੱਭਿਆਚਾਰਕ ਪਰਿਸਰ – ਮਾਡਲ ਕੋਯਾ ਜਨਜਾਤੀ ਪਿੰਡ ਵਿੱਚ ਸਥਿਤ ਮਿਊਜ਼ੀਅਮ ਪਰਿਸਰ ਦੇ ਲਈ ਸੁਰੱਖਿਆ ਦੀਵਾਰ ਤਿਆਰ ਕਰਨਾ, ਸਪਤਾਹ ਭਰ ਚਲਣ ਵਾਲੇ ਰਾਜ ਪੱਧਰੀ ਜਨਜਾਤੀ ਡਾਂਸ ਫੈਸਟੀਵਲ ਦਾ ਆਯੋਜਨ, ਮਿਊਜ਼ੀਅਮ ਦਾ ਮਜ਼ਬੂਤੀਕਰਨ ਆਦਿ ਸ਼ਾਮਲ ਹੈ। ਵਿਆਪਕ ਤੌਰ ‘ਤੇ ਆਯੋਜਿਤ ਹੋਣ ਵਾਲੀ ਹੋਰ ਜ਼ਰੂਰੀ ਗਤੀਵਿਧੀਆਂ ਵਿੱਚ ਕੋਯਾ ਜਨਜਾਤੀ ਦੇ ਛੋਟੇ ਉਤਸਵ ਦੇ ਸੰਦਰਭ ਵਿੱਚ ਰਿਸਰਚ ਅਤੇ ਡੋਕੂਮੈਂਟੇਸ਼ਨ, ਵਿਭਿੰਨ ਰਾਜ ਪੱਧਰੀ ਪ੍ਰਤੀਯੋਗਿਤਾਵਾਂ ਦਾ ਆਯੋਜਨ ਤੇ ਐੱਮਐੱਸਐੱਮਈ ਇਕਾਈਆਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕਰਨਾ ਸ਼ਾਮਲ ਹੈ।
ਤਿਉਹਾਰ ਦੇ ਫੁਟਫਾਲ ਅਤੇ ਇਸ ਦੇ ਸ਼ੁਭ ਮਹੋਤਸਵ ਨੂੰ ਧਿਆਨ ਵਿੱਚ ਰਖਦੇ ਹੋਏ, ਜਤਾਰਾ ਨੂੰ 1996 ਵਿੱਚ ਇੱਕ ਸਟੇਟ ਫੈਸਟੀਵਲ ਐਲਾਨ ਕੀਤਾ ਗਿਆ ਸੀ। ਭਾਰਤ ਸਰਕਾਰ ਦੇ ਜਨਜਾਤੀ ਕਾਰਜ ਮੰਤਰਾਲੇ ਨੇ ਵਰ੍ਹੇ 2018 ਅਤੇ 2020 ਵਿੱਚ ਆਯੋਜਿਤ ਜਤਾਰਿਆਂ ਦੇ ਲਈ ਹਰੇਕ ਵਰ੍ਹੇ ਵਿੱਚ 2.00 ਕਰੋੜ ਰੁਪਏ ਜਾਰੀ ਕੀਤੇ। ਧਨ ਦਾ ਉਪਯੋਗ ਮੇਦਾਰਾਮ ਜਤਾਰਾ ਦੀ ਬ੍ਰਾਂਡਿੰਗ ਅਤੇ ਇਸ ਦੀ ਸੰਗਠਨਾਤਮਕ ਗਤੀਵਿਧੀਆਂ ਜਿਹੀਆਂ ਇੱਕ ਸਪਤਾਹ ਤੱਕ ਚਲਣ ਵਾਲੇ ਰਾਜ ਪੱਧਰੀ ਜਨਜਾਤੀ ਡਾਂਸ ਫੈਸਟੀਵਲ, ਫਿਲਮ ਵੀਡੀਓ ਡੋਕੂਮੈਂਟਰੀਜ਼ ਦਾ ਨਿਰਮਾਣ, ਪ੍ਰਿੰਟ ਅਤੇ ਇਲੈਕਟ੍ਰੌਨਿਕ ਮੀਡੀਆ ਦੇ ਮਾਧਿਅਮ ਨਾਲ ਮੇਦਾਰਾਮ ਜਤਾਰਾ ਨੂੰ ਪ੍ਰਚਾਰਿਤ ਕਰਨ, ਮੇਦਾਰਾਮ ਜਨਜਾਤੀ ਮਿਊਜ਼ੀਅਮ ਅਤੇ ਸੱਭਿਆਚਾਰਕ ਪਰਿਸਰ ਨੂੰ ਮਜ਼ਬੂਤ ਕਰਨ ਦੇ ਲਈ ਕੀਤਾ ਗਿਆ ਸੀ। ਇਸ ਦੇ ਇਲਾਵਾ, ਮੰਤਰਾਲੇ ਨੇ ਜਤਾਰਾ ਮਿਆਦ ਦੇ ਦੌਰਾਨ ਅਤੇ ਹੋਰ ਮੌਸਮਾਂ ਵਿੱਚ ਸਥਾਨਕ ਆਦਿਵਾਸੀਆਂ ਦੁਆਰਾ ਖੇਤੀਬਾੜੀ ਗੋਦਾਮਾਂ ਦੇ ਰੂਪ ਵਿੱਚ ਕਮਿਊਨਿਟੀ ਸ਼ੈਲਟਰਸ ਦੇ ਉਪਯੋਗ ਦੇ ਲਈ ਮੇਦਾਰਾਮ ਵਿੱਚ ਅਤੇ ਉਸ ਦੇ ਆਸਪਾਸ ਦੇ ਬਹੁਉਦੇਸ਼ੀ ਭਵਨਾਂ ਜਿਹੇ ਬੁਨਿਆਦੀ ਢਾਂਚਿਆਂ ਦੀ ਸਥਾਪਨਾ ਦੇ ਲਈ ਅਨੁਛੇਦ 271 (1) ਦੇ ਤਹਿਤ 2019-20 ਵਿੱਚ 7.00 ਕਰੋੜ ਰੁਪਏ ਅਤੇ 2021-22 ਵਿੱਚ 5.00 ਕਰੋੜ ਰੁਪਏ ਪ੍ਰਵਾਨ ਕੀਤੇ।
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ, ਭਾਰਤ ਸਰਕਾਰ ਨੇ ਐਲਾਨ ਕੀਤਾ ਹੈ ਕਿ 2022 ਦੇ ਦੌਰਾਨ ਆਦਿਵਾਸੀ ਸੱਭਿਆਚਾਰ ਅਤੇ ਵਿਰਾਸਤ ‘ਤੇ ਮੁੱਖ ਤੌਰ ‘ਤੇ ਧਿਆਨ ਦਿੱਤਾ ਜਾਵੇਗਾ। ਦੇਵੀ ਸੰਮੱਕਾ ਅਤੇ ਸਰਲੰਮਾ ਦੇ ਸਨਮਾਨ ਵਿੱਚ ਮੇਦਾਰਾਮ ਜਤਾਰਾ ਆਯੋਜਿਤ ਕੀਤਾ ਜਾਂਦਾ ਹੈ। ਇਹ ਦੋ ਸਾਲ ਵਿੱਚ ਇੱਕ ਬਾਰ “ਮਾਘ” (ਫਰਵਰੀ) ਦੇ ਮਹੀਨੇ ਵਿੱਚ ਪੁਰਣਿਮਾ ਦੇ ਦਿਨ ਮਨਾਇਆ ਜਾਂਦਾ ਹੈ। ਵਿਭਿੰਨ ਪਿੰਡਾਂ ਦੀ ਕਈ ਅਨੁਸੂਚਿਤ ਜਨਜਾਤੀਆਂ ਉੱਥੇ ਇਕੱਠਾ ਹੁੰਦੀਆਂ ਹਨ, ਅਤੇ ਲੱਖਾਂ ਤੀਰਥਯਾਤਰੀ ਮੁਲੁਗੁ ਜ਼ਿਲ੍ਹੇ ਵਿੱਚ ਪੂਰੇ ਉਤਸਾਹ ਦੇ ਨਾਲ ਤਿਊਹਾਰ ਮਨਾਉਣ ਦੇ ਲਈ ਆਉਂਦੇ ਹਨ। ਵਰਤਮਾਨ ਵਿੱਚ, ਜਤਾਰਾ ਤਿਉਹਾਰ ਦੋ-ਸਾਲਾਂ ਤੌਰ ‘ਤੇ ਮਨਾਇਆ ਜਾਂਦਾ ਹੈ ਅਤੇ ਤੇਲੰਗਾਨਾ ਸਰਕਾਰ ਦੇ ਆਦਿਵਾਸੀ ਕਲਿਆਣ ਵਿਭਾਗ ਦੇ ਸਹਿਯੋਗ ਨਾਲ ਕੋਯਾ ਆਦਿਵਾਸੀਆਂ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ।
ਇਸ ਤਰ੍ਹਾਂ ਦੇ ਦੁਰਲਭ ਅਵਸਰ ਨੂੰ ਦੇਖਣ ਦੇ ਲਈ ਦੋ ਸਾਲ ਤੱਕ ਇੰਤਜ਼ਾਰ ਕਰਨ ਵਾਲੇ ਲੱਖਾਂ ਸ਼ਰਧਾਲੂਆਂ ਦੇ ਲਈ ਚਾਰ ਦਿਨਾਂ ਦਾ ਮੇਦਾਰਾਮ ਜਤਾਰਾ ਸਭ ਤੋਂ ਸ਼ੁੱਭ ਆਯੋਜਨ ਹੈ। ਜਨਜਾਤੀ ਕਾਰਜ ਮੰਤਰਾਲੇ ਦੇ ਵੱਲੋਂ ਇਸ ਤਿਉਹਾਰ ਦੇ ਨਿਰੰਤਰ ਸਮਰਥਨ ਦਾ ਉਦੇਸ਼ ਤੇਲੰਗਾਨਾ ਦੇ ਜਨਜਾਤੀ ਭਾਈਚਾਰੀਆਂ ਅਤੇ ਵਿਜੀਟਰਜ਼ ਦਰਮਿਆਨ ਜਾਗਰੂਕਤਾ ਅਤੇ ਇੱਕ ਤਾਲਮੇਲ ਸੰਬੰਧ ਕਾਇਮ ਕਰਨਾ ਹੈ। ਇਸ ਦੇ ਇਲਾਵਾ, ਇਹ ਆਦਿਵਾਸੀਆਂ ਨੂੰ ਉਨ੍ਹਾਂ ਦੀ ਅਨੂਠੀ ਜਨਜਾਤੀ ਪਰੰਪਰਾਵਾਂ, ਸੱਭਿਆਚਾਰ, ਅਤੇ ਵਿਰਾਸਤ ਨੂੰ ਸੁਰੱਖਿਅਤ ਕਰਨ ਅਤੇ ਆਲਮੀ ਪੱਧਰ ‘ਤੇ ਉਨ੍ਹਾਂ ਦੇ ਆਦਿਵਾਸੀ ਇਤਿਹਾਸ ਨੂੰ ਹੁਲਾਰਾ ਦੇਣ ਵਿੱਚ ਸਹਾਇਤਾ ਕਰਦਾ ਹੈ। ਇਹ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਦਾ ਵੀ ਪ੍ਰਤੀਕ ਹੈ।
*********
ਐੱਨਬੀ/ਐੱਸਕੇ
(रिलीज़ आईडी: 1798533)
आगंतुक पटल : 240