ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਮੱਧ ਪ੍ਰਦੇਸ਼ ਦੇ ਛੱਤਰਪੁਰ ਵਿੱਚ 1944 ਦਿੱਵਿਯਾਂਗਜਨਾਂ ਅਤੇ ਬਜ਼ੁਰਗ ਨਾਗਰਿਕਾਂ ਨੂੰ 5286 ਸਹਾਇਤਾ ਸਮਗੱਰੀ ਅਤੇ ਸਹਾਇਕ ਉਪਕਰਣ ਵੰਡੇ ਗਏ ਅਤੇ ਏਕੀਕ੍ਰਿਤ ਸੇਵਾ ਵੰਡ ਮੋਬਾਇਲ ਵੈਨ ਦਾ ਸ਼ੁਭਾਰੰਭ ਕੀਤਾ ਗਿਆ
Posted On:
13 FEB 2022 7:35PM by PIB Chandigarh
ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੀ ਏਡੀਆਈਪੀ ਯੋਜਨਾ ਦੇ ਤਹਿਤ ‘ਦਿੱਵਿਯਾਂਗਜਨਾਂ’ ਅਤੇ ‘ਰਾਸ਼ਟਰੀ ਵਯੋਸ਼੍ਰੀ ਯੋਜਨਾ’ (ਆਰਵੀਵਾਈ ਯੋਜਨਾ) ਦੇ ਤਹਿਤ ਬਜ਼ੁਰਗ ਨਾਗਰਿਕਾਂ ਨੂੰ ਸਹਾਇਤਾ ਸਮਗੱਰੀ ਅਤੇ ਸਹਾਇਕ ਉਪਕਰਣਾਂ ਦੀ ਵੰਡ ਲਈ ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ (ਡੀਈਪੀਡਬਲਿਊਡੀ) ਅਤੇ ਅਲਿਮਕੋ ਅਤੇ ਮੱਧ ਪ੍ਰਦੇਸ਼ ਵਿੱਚ ਛੱਤਰਪੁਰ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਇੱਕ ਸ਼ਿਵਿਰ ਦਾ ਆਯੋਜਨ ਛੱਤਰਪੁਰ ਸਰਕਾਰੀ ਹਾਇਰ ਸੈਕੰਡਰੀ ਸਕੂਲ ਨੰਬਰ 1 ਵਿੱਚ 13.02.2022 ਨੂੰ ਦੁਪਹਿਰ 12 ਵਜੇ ਕੀਤਾ ਗਿਆ ਸੀ।
ਸਮਾਰੋਹ ਦੇ ਮੁੱਖ ਮਹਿਮਾਨ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਸ਼ਿਵਿਰ ਦਾ ਉਦਘਾਟਨ ਕੀਤਾ ਅਤੇ ‘ਇੱਕ ਏਕੀਕ੍ਰਿਤ ਸੇਵਾ ਵੰਡ ਮੋਬਾਈਲ ਵੈਨ’ ਦਾ ਵੀ ਸ਼ੁਭਾਰੰਭ ਕੀਤਾ ਜਿਸ ਨੂੰ ਅਲਿਮਕੋ ਦੁਆਰਾ “ਵਿਕਰੀ ਦੇ ਬਾਅਦ ਸੇਵਾ” ਪ੍ਰਦਾਨ ਕਰਨ ਅਤੇ ਇਸ ਦੇ ਉਪਯੋਗ ‘ਤੇ ਜਾਗਰੂਕਤਾ ਅਭਿਯਾਨ ਚਲਾਉਣ ਲਈ ਵਿਕਸਿਤ ਕੀਤਾ ਗਿਆ ਹੈ। ਇਸ ਦੇ ਇਲਾਵਾ ਭਾਰਤ ਸਰਕਾਰ ਦੀ ਏਡੀਆਈਪੀ/ਆਰਵੀਵਾਈ ਯੋਜਨਾ ਦੇ ਤਹਿਤ ਪ੍ਰਦਾਨ ਕੀਤੇ ਜਾ ਰਹੇ।
ਸਹਾਇਤਾ ਸਮੱਗਰੀ ਅਤੇ ਸਹਾਇਕ ਉਪਕਰਣਾਂ ਦੇ ਨਾਲ-ਨਾਲ ਪ੍ਰੋਸਥੇਟਿਕਸ ਅਤੇ ਅਰਥੋਟਿਕਸ ਉਪਕਰਣਾਂ ਦੀ ਮੰਜ਼ਿਲ ‘ਤੇ ਇਨ-ਸੀਟੂ ਮੁਰੰਮਤ/ਸੁਧਾਰ/ਸਮਾਯੋਜਨ ਅਤੇ ਫਿਟਿੰਗ ਦੀ ਸੁਵਿਧਾ ਦਿੱਤੀ ਜਾਂਦੀ ਹੈ, ਇਹ ਸੇਵਾ ਉਨ੍ਹਾਂ ਜ਼ਿਲ੍ਹਿਆਂ ਵਿੱਚ ਉਪਲੱਬਧ ਹੈ ਜਿੱਥੇ ਇਨ੍ਹਾਂ ਉਪਕਰਣਾਂ ਦਾ ਵੇਰਵਾ ਹੋਇਆ ਹੈ ਅਤੇ ਹਾਲ ਹੀ ਵਿੱਚ ਦਿੱਵਿਯਾਂਗਜਨਾਂ ਅਤੇ ਬਜ਼ੁਰਗ ਨਾਗਰਿਕਾਂ ਨੂੰ ਸਹਾਇਤਾ ਉਪਕਰਣ ਪ੍ਰਦਾਨ ਕੀਤੇ ਗਏ ਹਨ। ਇਸ ਸਮਾਰੋਹ ਦੀ ਪ੍ਰਧਾਨਗੀ ਮੱਧ ਪ੍ਰਦੇਸ਼ ਦੇ ਬਾਦਾਮਲਹੇੜ੍ਹਾ ਤੋਂ ਵਿਧਾਇਕ ਅਤੇ ਮੱਧ ਪ੍ਰਦੇਸ਼ ਰਾਜ ਨਾਗਰਿਕ ਸਪਲਾਈ ਨਿਗਮ ਲਿਮਿਟਿਡ ਦੇ ਚੇਅਰਮੈਨ ਸ਼੍ਰੀ ਪ੍ਰਦੁਮਣ ਸਿੰਘ ਲੋਧੀ ਨੇ ਕੀਤੀ।
ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਵਿਭਾਗ ਦੁਆਰਾ ਤਿਆਰ ਦਿਸ਼ਾ-ਨਿਰਦੇਸ਼ਾਂ ਦਾ ਪਾਲਨ ਕਰਦੇ ਹੋਏ ਬਲਾਕ/ਪੰਚਾਇਤ ਪੱਧਰ ‘ਤੇ 1391 ਦਿੱਵਿਯਾਂਗਜਨਾਂ ਅਤੇ 553 ਬਜ਼ੁਰਗ ਨਾਗਰਿਕਾਂ ਨੂੰ 2.42 ਕਰੋੜ ਰੁਪਏ ਦੀ ਕੁੱਲ 5286 ਸਹਾਇਤਾ ਸਮੱਗਰੀ ਅਤੇ ਸਹਾਇਕ ਉਪਕਰਣ ਮੁਫਤ ਵੰਡੇ ਗਏ ਹਨ।
ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਦੀ ਅਗਵਾਈ ਅਤੇ ਮਾਰਗਦਰਸ਼ਨ ਵਿੱਚ ਕੇਂਦਰ ਸਰਕਾਰ ਨੇ ਇੱਕ ਸਮਾਵੇਸ਼ੀ ਸਮਾਜ ਦੇ ਵਿਕਾਸ ਅਤੇ ਦਿੱਵਿਯਾਂਗ ਜਨਾਂ ਅਤੇ ਦੇਸ਼ ਦੇ ਬਜ਼ੁਰਗ ਨਾਗਰਿਕਾਂ ਦੇ ਸਸ਼ਕਤੀਕਰਣ ਲਈ ਵੱਖ-ਵੱਖ ਕਲਿਆਣਕਾਰੀ ਯੋਜਨਾਵਾਂ ਦਾ ਸ਼ੁਭਾਰੰਭ ਕੀਤਾ ਹੈ। ਮੰਤਰਾਲੇ ਦੁਆਰਾ ਪਿਛਲੇ 7 ਸਾਲਾਂ ਵਿੱਚ ਕੀਤੇ ਗਏ ਕਾਰਜਾਂ ਬਾਰੇ ਜਾਣਕਾਰੀ ਦਿੰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਇੱਕ ਸਮਾਵੇਸ਼ੀ ਅਤੇ ਸਮਰੱਥ ਵਾਤਾਵਰਣ ਦੀ ਕਲਪਨਾ ਕਰਕੇ ਦਿੱਵਿਯਾਂਗ ਜਨਾਂ ਨੂੰ ਹੋਰ ਜ਼ਿਆਦਾ ਅਧਿਕਾਰ ਪ੍ਰਦਾਨ ਕਰਨ ਲਈ ਸਰਕਾਰ ਦੁਆਰਾ ਨਵਾਂ ਐਕਟ 2016 ਲਾਗੂ ਕੀਤਾ ਗਿਆ ਹੈ।
ਕੇਂਦਰੀ ਮੰਤਰੀ ਨੇ ਦਿੱਵਿਯਾਂਜਨਾਂ ਦੇ ਸਸ਼ਕਤੀਕਰਣ ਅਤੇ ਉਨ੍ਹਾਂ ਨੇ ਦੇਸ਼ ਦੇ ਸਮੱਗਰੀ ਵਿਕਾਸ ਲਈ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਕੌਸ਼ਲ ਟ੍ਰੇਨਿੰਗ ਪ੍ਰੋਗਰਾਮ ‘ਤੇ ਜ਼ੋਰ ਦਿੱਤਾ। ਡਾ. ਵੀਰੇਂਦਰ ਕੁਮਾਰ ਨੇ ਕਿਹਾ ਕਿ ਮੱਧ ਪ੍ਰਦੇਸ਼ ਵਿੱਚ 3.71 ਕਰੋੜ ਰੁਪਏ ਦੀ ਲਾਗਤ ਨਾਲ 4459 ਦਿੱਵਿਯਾਂਜਨਾਂ ਨੂੰ ਕੌਸ਼ਲ ਟ੍ਰੇਨਿੰਗ ਦਿੱਤੀ ਗਈ ਹੈ। ਦਿੱਵਿਯਾਂਗ ਵਿਅਕਤੀਆਂ ਲਈ ਕੀਤੀਆਂ ਗਈਆਂ ਵੱਖ-ਵੱਖ ਪਹਿਲਾਂ ਦੀ ਜਾਣਕਾਰੀ ਦਿੰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਆਸਾਨ ਭਾਰਤ ਅਭਿਯਾਨ ਦੇ ਤਹਿਤ 709 ਰੇਲਵੇ ਸਟੇਸ਼ਨਾਂ, 8442 ਬਸਾਂ ਅਤੇ 698 ਵੈੱਬਸਾਈਟਾਂ ਨੂੰ ਕਵਰ ਕੀਤਾ ਗਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਆਸਾਨ ਭਾਰਤ ਅਭਿਯਾਨ ਦੇ ਤਹਿਤ ਮੱਧ ਪ੍ਰਦੇਸ਼ ਵਿੱਚ 31 ਸਰਕਾਰੀ ਭਵਨਾਂ ਨੂੰ ਆਸਾਨ ਬਣਾਉਣ ਲਈ 9.73 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਦੇਸ਼ ਦੇ ਦਿੱਵਿਯਾਂਜਨਾਂ ਵਿੱਚ ਖੇਡਾਂ ਦੇ ਪ੍ਰਤੀ ਰੁਚੀ ਅਤੇ ਪੈਰਾਓਲੰਪਿਕ ਵਿੱਚ ਉਨ੍ਹਾਂ ਦੇ ਵਧੀਆ ਪ੍ਰਦਰਸ਼ਨ ਨੂੰ ਦੇਖਦੇ ਹੋਏ ਮੰਤਰਾਲੇ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ‘ਦਿੱਵਿਯਾਂਗ ਖੇਲ ਕੇਂਦਰ’ ਸਥਾਪਿਤ ਕਰਨ ਦਾ ਨਿਰਮਾਣ ਲਿਆ ਹੈ ਜਿਸ ਵਿੱਚੋਂ ਇੱਕ ਅਜਿਹੀ ਹੀ ਸੁਵਿਧਾ ਕੇਂਦਰ ਖੋਲ੍ਹਣ ਲਈ ਗਵਾਲੀਅਰ ਸ਼ਹਿਰ ਦੀ ਪਹਿਚਾਣ ਕੀਤੀ ਗਈ ਹੈ। ਸੀਹੋਰ ਵਿੱਚ ਰਾਸ਼ਟਰੀ ਮਾਨਸਿਕ ਸਿਹਤ ਪੁਨਰਵਾਸ ਕੇਂਦਰ ਅਤੇ ਗਵਾਲੀਅਰ ਵਿੱਚ ਦਿੱਵਿਯਾਂਗ ਖੇਡ ਕੇਂਦਰ ਦੀ ਸਥਾਪਨਾ ਲਈ ਸੀਪੀਡਬਲਿਊਡੀ ਦੁਆਰਾ ਦੋਨਾਂ ਪ੍ਰੋਜੈਕਟਾਂ ‘ਤੇ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ।
ਸ਼ਿਵਿਰ ਵਿੱਚ ਵੰਡ ਕੀਤੇ ਗਏ ਇਨ੍ਹਾਂ ਉੱਚ ਗੁਣਵੱਤਾ ਉਤਪਾਦਾਂ ਵਿੱਚ ਏਡੀਆਈਪੀ ਯੋਜਨਾ ਦੇ ਤਹਿਤ ਪਾਤਰ ਦਿੱਵਿਯਾਂਗਜਨਾਂ ਨੂੰ 147 ਬੈਟਰੀ ਸੰਚਾਲਿਤ ਮੋਟਰ ਚਾਲਿਤ ਦੋ-ਪਹੀਏ ਸਾਈਕਲ ਵੀ ਸ਼ਾਮਿਲ ਹਨ। ਇੱਕ ਮੋਟਰ ਚਾਲਿਤ ਟ੍ਰਾਈਸਾਈਕਲ ਦੀ ਲਾਗਤ 37000/- ਰੁਪਏ ਹੈ, ਜਿਸ ਵਿੱਚੋਂ 25,000/- ਰੁਪਏ ਨੂੰ ਏਡੀਆਈਪੀ ਯੋਜਨਾ ਦੇ ਤਹਿਤ ਪ੍ਰਦਾਨ ਕੀਤੀ ਜਾਣ ਵਾਲੀ ਸਬਸਿਡੀ ਦੇ ਤਹਿਤ ਕਵਰ ਕੀਤਾ ਗਿਆ ਹੈ ਅਤੇ ਬਾਕੀ ਰਾਸ਼ੀ ਦਾ ਭੁਗਤਾਨ ਕੇਂਦਰੀ ਮੰਤਰੀ ਡਾ. ਵੀਰੇਂਦਰ ਕੁਮਾਰ ਦੇ ਮੱਧ ਪ੍ਰਦੇਸ਼ ਵਿਧਾਇਕ ਫੰਡ ਦੁਆਰਾ ਕੀਤਾ ਗਿਆ ਹੈ।
ਇਨ੍ਹਾਂ ਸ਼ਿਵਿਰਾਂ ਦੇ ਦੌਰਾਨ ਰਜਿਸਟ੍ਰੇਡ ਦਿੱਵਿਯਾਂਗਜਨਾਂ ਦਰਮਿਆਨ ਬਲਾਕ ਪੱਧਰ ‘ਤੇ ਵੰਡੇ ਜਾਣ ਵਾਲੇ ਵੱਖ-ਵੱਖ ਪ੍ਰਕਾਰ ਦੇ ਸਹਾਇਤਾ ਸਮਗੱਰੀ ਅਤੇ ਸਹਾਇਕ ਉਪਕਰਣਾਂ ਵਿੱਚ 820 ਟ੍ਰਾਈਸਾਈਕਲ, 182 ਵ੍ਹੀਲਚੇਅਰ, 1016 ਬੈਸਾਖੀ, 286 ਵਾਕਿੰਗ ਸਟਿਕਸ, 21 ਰੋਲੇਟਰ, 14 ਸਮਾਰਟ ਫੋਨ, 69 ਸਮਾਰਟ ਫੋਨ , 10 ਬ੍ਰੇਲ ਕਿਟ, 06 ਬ੍ਰੇਲ ਕੇਨ, 16 ਸੀ ਪੀ ਚੇਅਰ, 90 ਐੱਮਐੱਸਆਈਈਡੀ ਕਿਟ, 16 ਏਡੀਐੱਲ ਕਿਟ (ਕੁਸ਼ਠ ਰੋਗ ਲਈ)
ਸੈਲ ਫੋਨ ਦੇ ਨਾਲ, 418 ਹਿਅਰਿੰਗ ਐਂਡ, 40 ਨਕਲੀ ਅੰਗ ਅਤੇ ਕੈਲੀਪਰਸ ਆਦਿ ਸ਼ਾਮਿਲ ਹਨ। ਰਾਸ਼ਟਰੀ ਵਯੋਸ਼੍ਰੀ ਯੋਜਨਾ ਦੇ ਤਹਿਤ 170 ਟ੍ਰਾਈਪੋਡ, ਕੋਮੋਡ 149 ਡੇਨਚਰ ਦੇ ਨਾਲ 107 ਵ੍ਹੀਲਚੇਅਰ, 734 ਘੁਟਣ ਦੇ ਬ੍ਰੇਸ, 85 ਐੱਲਐੱਸ ਬੇਲਟ, 92 ਫੁੱਟ ਕੇਅਰ ਯੂਨਿਟ ਦੇ ਨਾਲ 97 ਸੀਟ ਵਾਲਿੰਗ ਸਟਿਕ, 127 ਸਪਾਈਨਲ ਸਪੋਰਟ, 241 ਚਸ਼ਮਾ, 156 ਸਿਲਿਕੋਨ ਫੋਮ ਕੁਸ਼ਨ ਆਦਿ ਵੀ ਵੰਡੇ ਗਏ ।
ਸਮਾਰੋਹ ਦੇ ਦੌਰਾਨ ਅਲਿਮਕੋ ਦੇ ਸੀਐੱਮਡੀ ਸ਼੍ਰੀ ਰਾਜਨ ਸਹਿਗਲ, ਅਲਿਮਕੋ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
********
ਐੱਮਜੀ/ਐੱਮਪੀਡਬਲਿਊ
(Release ID: 1798339)
Visitor Counter : 126