ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਭਾਰਤੀ ਖੇਡ ਅਥਾਰਟੀ ਨੇ ਐੱਸਏਆਈ (ਸਾਈ) ਖੇਤਰੀ ਕੇਂਦਰ, ਗਾਂਧੀਨਗਰ ਵਿਖੇ ਆਪਣੀ ਨੈਸ਼ਨਲ ਸੈਂਟਰ ਆਵ੍ ਐਕਸੀਲੈਂਸ ਸਕੀਮ ਦੇ ਤਹਿਤ ਇੱਕ ਪੈਰਾ ਸੈਂਟਰ ਸਥਾਪਿਤ ਕੀਤਾ ਹੈ: ਸ਼੍ਰੀ ਅਨੁਰਾਗ ਠਾਕੁਰ
Posted On:
10 FEB 2022 4:36PM by PIB Chandigarh
ਖੇਲੋ ਇੰਡੀਆ ਸਕੀਮ ਦੇ ਵਰਟੀਕਲ "ਦਿੱਵਯਾਂਗਜਨਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ" ਦੇ ਤਹਿਤ, ਸੰਬੰਧਿਤ ਰਾਸ਼ਟਰੀ ਖੇਡ ਫੈਡਰੇਸ਼ਨਾਂ, ਅਰਥਾਤ, ਸਪੈਸ਼ਲ ਓਲੰਪਿਕ ਭਾਰਤ, ਆਲ ਇੰਡੀਆ ਸਪੋਰਟਸ ਕੌਂਸਲ ਆਵ੍ ਡੈਫ ਅਤੇ ਪੈਰਾਲੰਪਿਕਸ ਕਮੇਟੀ ਆਵ੍ ਇੰਡੀਆ ਨੂੰ ਜ਼ਿਲ੍ਹਾ ਅਤੇ ਰਾਜ ਪੱਧਰੀ ਖੇਡਾਂ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਖੇਲੋ ਇੰਡੀਆ ਸਕੀਮ ਦੇ "ਪ੍ਰਤਿਭਾ ਖੋਜ ਅਤੇ ਵਿਕਾਸ" ਵਰਟੀਕਲ ਦੇ ਤਹਿਤ, ਚਾਰ ਪੈਰਾ-ਸਪੋਰਟਸ ਅਨੁਸ਼ਾਸਨਾਂ ਵਿੱਚ 29 ਪੈਰਾ-ਐਥਲੀਟਾਂ ਨੂੰ ਖੇਲੋ ਇੰਡੀਆ ਅਥਲੀਟਾਂ ਵਜੋਂ ਪਹਿਚਾਣਿਆ ਗਿਆ ਹੈ ਅਤੇ ਉਨ੍ਹਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਆਊਟ ਆਵ੍ ਪਾਕਿਟ ਅਲਾਊਂਸ (Out of Pocket Allowance) ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਭਾਰਤੀ ਖੇਡ ਅਥਾਰਟੀ (ਸਾਈ) ਨੇ ਐੱਸਏਆਈ ਖੇਤਰੀ ਕੇਂਦਰ, ਗਾਂਧੀਨਗਰ ਵਿਖੇ ਆਪਣੀ ਨੈਸ਼ਨਲ ਸੈਂਟਰ ਆਵ੍ ਐਕਸੀਲੈਂਸ (ਐੱਨਸੀਓਈ) ਸਕੀਮ ਦੇ ਤਹਿਤ ਇੱਕ ਪੈਰਾ ਸੈਂਟਰ ਸਥਾਪਿਤ ਕੀਤਾ ਹੈ। ਇਹ ਕੇਂਦਰ ਅਥਲੈਟਿਕਸ, ਤੈਰਾਕੀ, ਪਾਵਰਲਿਫਟਿੰਗ ਅਤੇ ਟੇਬਲ ਟੈਨਿਸ ਦੇ ਵਰਗਾਂ ਵਿੱਚ ਕਾਰਜਸ਼ੀਲ ਹੈ। ਚੁਣੇ ਗਏ ਐਥਲੀਟਾਂ ਨੂੰ ਪ੍ਰਵਾਨਿਤ ਸਕੀਮ ਦੇ ਨਿਯਮਾਂ ਅਨੁਸਾਰ ਮਾਹਿਰ ਕੋਚ, ਖੇਡ ਸਾਜ਼ੋ-ਸਾਮਾਨ, ਬੋਰਡਿੰਗ ਅਤੇ ਰਿਹਾਇਸ਼, ਸਪੋਰਟਸ ਕਿੱਟ, ਮੁਕਾਬਲੇ ਦੇ ਐਕਸਪੋਜ਼ਰ, ਵਿਦਿਅਕ ਖਰਚੇ, ਮੈਡੀਕਲ/ਬੀਮਾ ਅਤੇ ਵਜ਼ੀਫ਼ੇ ਦੇ ਰੂਪ ਵਿੱਚ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਸਾਈ ਦੇ ਬਹੁਤੇ ਹੋਰ ਕੇਂਦਰਾਂ ਨੂੰ ਵੀ ਦਿੱਵਯਾਂਗਜਨ ਦੇ ਅਨੁਕੂਲ ਬਣਾਇਆ ਗਿਆ ਹੈ।
ਇਹ ਮੰਤਰਾਲਾ ਖੇਲੋ ਇੰਡੀਆ ਸਕੀਮ ਨੂੰ ਖੇਡਾਂ ਵਿੱਚ ਵਿਆਪਕ ਭਾਗੀਦਾਰੀ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਦੇ ਦੋਹਰੇ ਉਦੇਸ਼ਾਂ ਦੇ ਨਾਲ ਲਾਗੂ ਕਰਦਾ ਹੈ ਜਿਸ ਦੇ ਤਹਿਤ ਖੇਡਾਂ ਦੇ ਸੱਭਿਆਚਾਰ ਨੂੰ ਵਿਆਪਕ ਅਧਾਰ ਬਣਾਉਣ ਅਤੇ ਉਤਸ਼ਾਹਿਤ ਕਰਨ ਦੇ ਉਦੇਸ਼ ਨੂੰ ਸਾਕਾਰ ਕਰਨ ਲਈ ਵਿਭਿੰਨ ਖੇਲੋ ਇੰਡੀਆ ਵਰਟੀਕਲਸ ਦੇ ਤਹਿਤ ਕਈ ਪ੍ਰੋਗਰਾਮ ਲਾਂਚ ਕੀਤੇ ਗਏ ਹਨ। ਇਹ ਪਹਿਲਾਂ ਦੇਸ਼ ਭਰ ਵਿੱਚ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਵਿੱਚ ਕੀਤੀਆਂ ਜਾਂਦੀਆਂ ਹਨ।
ਇਹ ਜਾਣਕਾਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
******
ਐੱਨਬੀ/ਓਏ
(Release ID: 1797442)