ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਪਿਛਲੇ ਤਿੰਨ ਵਰ੍ਹਿਆਂ ਦੇ ਦੌਰਾਨ ਮਹਾਰਾਸ਼ਟਰ ਦੇ ਲਈ ਇੱਕ ਖੇਲੋ ਇੰਡੀਆ ਰਾਜ ਉਤਕ੍ਰਿਸ਼ਟਤਾ ਕੇਂਦਰ ਸਮੇਤ ਕਈ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ: ਸ਼੍ਰੀ ਅਨੁਰਾਗ ਠਾਕੁਰ

Posted On: 08 FEB 2022 5:20PM by PIB Chandigarh

ਪਿਛਲੇ ਤਿੰਨ ਵਰ੍ਹਿਆਂ ਦੇ ਦੌਰਾਨ ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰਾਲੇ ਨੇ ਮਹਾਰਾਸ਼ਟਰ ਦੇ ਲਈ ਖੇਲੋ ਇੰਡੀਆ ਕੇਂਦਰ ਦੀ ਸਥਾਪਨਾ ਦੇ ਲਈ 36 ਪ੍ਰਸਤਾਵਾਂ, ਖੇਲੋ ਇੰਡੀਆ ਰਾਜ ਉਤਕ੍ਰਿਸ਼ਟਤਾ ਕੇਂਦਰ ਦੀ ਸਥਾਪਨਾ ਦੇ ਲਈ 1 ਪ੍ਰਸਤਾਵ ਅਤੇ 11 ਖੇਡ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ।

ਖੇਲੋ ਇੰਡੀਆ ਯੋਜਨਾ ਇੱਕ ਮੰਗ ਸੰਚਾਲਿਤ ਯੋਜਨਾ ਹੈ। ਇਸ ਦੇ ਲਈ ਪ੍ਰਸਤਾਵਾਂ ਦੀ ਤਕਨੀਕੀ ਵਿਵਹਾਰਤਾ, ਨਿਰਧਾਰਿਤ ਮਾਪਦੰਡਾਂ ਦੇ ਅਨੁਪਾਲਨ ਦੇ ਨਾਲ-ਨਾਲ ਨਿਧੀ ਦਾ ਉਪਲਬਧਤਾ ਦੇ ਅਧਾਰ ‘ਤੇ ਵਿਚਾਰ ਕੀਤਾ ਜਾਂਦਾ ਹੈ।

ਇਹ ਜਾਣਕਾਰੀ ਕੇਂਦਰੀ ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਲੋਕਸਭਾ ਵਿੱਚ ਇੱਕ ਸਵਾਲ ਦੇ ਉੱਤਰ ਵਿੱਚ ਦਿੱਤੀ ਹੈ।

 

*****

ਐੱਨਬੀ/ਓਏ


(Release ID: 1797026) ਵਿਜ਼ੀਟਰ ਕਾਊਂਟਰ : 128