ਭਾਰਤੀ ਪ੍ਰਤੀਯੋਗਿਤਾ ਕਮਿਸ਼ਨ
ਸੀਸੀਆਈ ਨੇ ਰਾਜਸਥਾਨ ਦੇ ਜੈਸਲਮੇਰ ਦੇ ਸਾਨੂ ਮਾਈਨਜ਼ ਖੇਤਰ ਵਿੱਚ ਡੰਪਰ ਐਂਡ ਡੰਪਰ ਟਰੱਕ ਯੂਨੀਅਨ ਲਾਈਮ ਸਟੋਨ (ਡੰਪਰ ਟਰੱਕ ਯੂਨੀਅਨ) ਦੇ ਵਿਰੁੱਧ ਕੰਮ ਨੂੰ ਰੋਕਣ ਅਤੇ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਹੈ
Posted On:
09 FEB 2022 12:27PM by PIB Chandigarh
ਕੰਪੀਟੀਸ਼ਨ ਕਮਿਸ਼ਨ ਆਵ੍ ਇੰਡੀਆ (ਸੀਸੀਆਈ) ਨੇ ਡੰਪਰ ਟਰੱਕ ਯੂਨੀਅਨ ਦੁਆਰਾ ਐਕਟ ਦੀ ਧਾਰਾ 3 ਦੀ ਉਲੰਘਣਾ ਕੀਤੇ ਜਾਣ ਤੋਂ ਬਾਅਦ ਕੰਪੀਟੀਸ਼ਨ ਐਕਟ, 2002 ('ਐਕਟ') ਦੀ ਧਾਰਾ 27 ਦੇ ਉਪਬੰਧਾਂ ਦੇ ਤਹਿਤ 7 ਫਰਵਰੀ 2022 ਨੂੰ ਇੱਕ ਆਦੇਸ਼ ਪਾਸ ਕੀਤਾ ਹੈ।
ਸੂਚਨਾ ਦੇਣ ਵਾਲੇ, ਸੀਜੇ ਡਾਰਕਲ ਲੌਜਿਸਟਿਕਸ ਲਿਮਿਟਿਡ ('ਸੀਜੇਡੀ ਲੌਜਿਸਟਿਕਸ'), ਨੇ ਸੀਸੀਆਈ ਪਾਸ ਇੱਕ ਸੂਚਨਾ ਦਾਇਰ ਕਰਕੇ ਦੋਸ਼ ਲਾਇਆ ਕਿ ਜੈਸਲਮੇਰ ਦੇ ਸਾਨੂ ਮਾਈਨਸ ਖੇਤਰ ਵਿੱਚ ਕੰਮ ਕਰਨ ਵਾਲੀ ਉਕਤ ਯੂਨੀਅਨ ਨੇ ਸੀਜੇਡੀ ਲੌਜਿਸਟਿਕਸ ਨੂੰ ਆਪਣੇ ਵਾਹਨਾਂ ਜ਼ਰੀਏ ਆਵਾਜਾਈ ਦਾ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਇਹ ਵੀ ਲਾਜ਼ਮੀ ਕੀਤਾ ਕਿ ਸਿਰਫ਼ ਯੂਨੀਅਨ ਦੇ ਮੈਂਬਰਾਂ ਤੋਂ ਹੀ ਡਰਾਈਵਰਾਂ ਦੇ ਨਾਲ ਵਾਹਨ ਲੈ ਕੇ ਜਾਣਾ ਜ਼ਰੂਰੀ ਹੈ, ਅਤੇ ਉਹ ਵੀ ਵੱਧ ਰੇਟ 'ਤੇ। ਇਸ ਤੋਂ ਇਲਾਵਾ, ਡੰਪਰ ਟਰੱਕ ਯੂਨੀਅਨ ਅਤੇ ਇਸਦੇ ਮੈਂਬਰਾਂ ਨੇ ਨਾ ਸਿਰਫ਼ ਸੂਚਨਾ ਦੇਣ ਵਾਲੇ ਦੇ ਵਾਹਨਾਂ ਨੂੰ ਕੰਮ ਕਰਨ ਦੀ ਆਗਿਆ ਨਾ ਦੇ ਕੇ ਰੁਕਾਵਟ ਪੈਦਾ ਕੀਤੀ, ਬਲਕਿ ਮੁਖਬਿਰ ਦੇ ਡਰਾਈਵਰਾਂ ਅਤੇ ਕਰਮਚਾਰੀਆਂ ਨੂੰ ਕੰਮ ਕਰਨ ਦੀ ਕੋਸ਼ਿਸ਼ ਕਰਨ ਦੀ ਸਥਿਤੀ ਵਿੱਚ ਸਰੀਰਕ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਵੀ ਦਿੱਤੀਆਂ।
ਰਿਕਾਰਡ 'ਤੇ ਮੌਜੂਦ ਸਬੂਤਾਂ ਦੇ ਅਧਾਰ 'ਤੇ, ਸੀਸੀਆਈ ਨੇ ਪਾਇਆ ਕਿ ਡੰਪਰ ਟਰੱਕ ਯੂਨੀਅਨ ਨੇ ਐਕਟ ਦੀ ਧਾਰਾ 3(1) ਦੇ ਨਾਲ ਪੜ੍ਹੀ ਗਈ ਧਾਰਾ 3(3)(ਏ) ਅਤੇ 3(3)(ਬੀ) ਦੇ ਉਪਬੰਧਾਂ ਦੀ ਉਲੰਘਣਾ ਕੀਤੀ ਹੈ, ਜਿਵੇਂ ਕਿ ਉਕਤ ਯੂਨੀਅਨ ਨੇ ਟਰਾਂਸਪੋਰਟ ਸੇਵਾਵਾਂ ਦੀਆਂ ਕੀਮਤਾਂ ਨੂੰ ਸਮੇਕਿਤ ਤਰੀਕੇ ਨਾਲ ਨਿਸ਼ਚਿਤ ਕੀਤਾ ਅਤੇ ਅਜਿਹੀਆਂ ਸੇਵਾਵਾਂ ਦੀ ਵਿਵਸਥਾ ਨੂੰ ਸੀਮਤ ਅਤੇ ਨਿਯੰਤਰਿਤ ਕੀਤਾ। ਇਸ ਦੇ ਅਨੁਸਾਰ, ਕਮਿਸ਼ਨ ਨੇ ਡੰਪਰ ਟਰੱਕ ਯੂਨੀਅਨ ਅਤੇ ਡੰਪਰ ਟਰੱਕ ਯੂਨੀਅਨ ਦੇ ਤਤਕਾਲੀ ਚੇਅਰਮੈਨ ਸ਼੍ਰੀ ਕੁੰਵਰ ਰਾਜ ਸਿੰਘ (ਐਕਟ ਦੀ ਧਾਰਾ 48 ਦੇ ਉਪਬੰਧਾਂ ਦੇ ਅਨੁਸਾਰ ਜਵਾਬਦੇਹ) ਨੂੰ ਐਕਟ ਦੀ ਧਾਰਾ 3 ਦੇ ਉਪਬੰਧਾਂ ਦੇ ਉਲਟ ਅਜਿਹੇ ਅਮਲਾਂ ਵਿੱਚ ਸ਼ਾਮਲ ਹੋਣ ਤੋਂ ਰੋਕਣ ਅਤੇ ਕੰਮ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ।
2019 ਦੇ ਕੇਸ ਨੰਬਰ 31 ਵਿੱਚ ਆਰਡਰ ਦੀ ਇੱਕ ਕਾਪੀ ਸੀਸੀਆਈ ਦੀ ਵੈੱਬਸਾਈਟ 'ਤੇ ਹੇਠਾਂ ਦਿੱਤੇ ਲਿੰਕ 'ਤੇ ਉਪਲਬਧ ਹੈ:
https://www.cci.gov.in/sites/default/files/31-of-2019.pdf
*********
ਆਰਐੱਮ/ਕੇਐੱਮਐੱਨ
(Release ID: 1797023)
Visitor Counter : 141