ਬਿਜਲੀ ਮੰਤਰਾਲਾ

ਬਿਜਲੀ ਵੰਡ ਵਿੱਚ ਐਡਵਾਂਸਡ ਟੈਕਨੋਲੋਜੀ ਦੇ ਇਸਤੇਮਾਲ ਦੇ ਲਈ ਬਿਜਲੀ ਮੰਤਰੀ ਨੇ ਪਾਵਰਥੌਨ-2022 ਦੀ ਸ਼ੁਰੂਆਤ ਕੀਤੀ


ਬਿਜਲੀ ਵੰਡ ਖੇਤਰ ਵਿੱਚ ਨੌ (09) ਵਿਸ਼ਿਆਂ ‘ਤੇ ਏਆਈ/ਐੱਮਐੱਲ, ਬਲਾਕਚੇਨ, ਆਈਓਟੀ, ਵੀਆਰ/ਏਆਰ ਆਦਿ ਜਿਹੀਆਂ ਉਭਰਦੀਆਂ ਐਡਵਾਂਸਡ ਟੈਕਨੋਲੋਜੀਆਂ ਦੇ ਅਧਾਰ ‘ਤੇ ਪ੍ਰਤਿਭਾਗੀ ਅਭਿਨਵ ਸਮਾਧਾਨ ਦੀ ਤਲਾਸ਼ ਕਰਨਗੇ

ਆਰਡੀਐੱਸਐੱਸ ਦੇ ਤਹਿਤ ਪਾਵਰਥੌਨ-2022 ਦਾ ਟੀਚਾ ਇੱਕ ਮਜ਼ਬੂਤ ਬਿਜਲੀ ਖੇਤਰ ਦਾ ਨਿਰਮਾਣ ਕਰਨਾ ਹੈ

Posted On: 07 FEB 2022 6:13PM by PIB Chandigarh

ਕੇਂਦਰੀ ਬਿਜਲੀ ਅਤੇ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ, ਸ਼੍ਰੀ ਆਰ. ਕੇ. ਸਿੰਘ ਨੇ ਬਿਜਲੀ ਵੰਡ ਵਿੱਚ ਜਟਿਲ ਸਮੱਸਿਆਵਾਂ ਦਾ ਸਮਾਧਾਨ ਕਰਨ ਤੇ ਗੁਣਵੱਤਾ ਤੇ ਭਰੋਸੇਯੋਗ ਬਿਜਲੀ ਸਪਲਾਈ ਸੁਨਿਸ਼ਚਿਤ ਕਰਨ ਦੇ ਲਈ ਟੈਕਨੋਲੋਜੀ ਸੰਚਾਲਿਤ ਸਮਾਧਾਨ ਖੋਜਣ ਦੇ ਲਈ ਆਰਡੀਐੱਸਐੱਸ ਦੇ ਤਹਿਤ ਇੱਕ ਹੈਕਥੌਨ ਪ੍ਰਤਿਯੋਗਿਤਾ ਪਾਵਰਥੌਨ- 2022 ਦੀ ਅੱਜ ਵਰਚੁਅਲ ਤੌਰ ‘ਤੇ ਸ਼ੁਰੂਆਤ ਕੀਤੀ।

ਆਪਣੇ ਮੁੱਖ ਭਾਸ਼ਣ ਵਿੱਚ ਸ਼੍ਰੀ ਆਰ. ਕੇ. ਸਿੰਘ ਨੇ ਕਿਹਾ ਕਿ ਬਿਜਲੀ ਦੇ ਖੇਤਰ ਵਿੱਚ ਇਸ ਪ੍ਰੋਗਰਾਮ ਦੀ ਬਹੁਤ ਜ਼ਰੂਰਤ ਹੈ। ਸਾਡੇ ਕੋਲ ਇੱਕ ਸਥਾਈ ਸੰਸਥਾ ਹੋਵੇਗੀ ਤੇ ਇਹ ਇਨੋਵੇਸ਼ਨ ਖੁੱਲ੍ਹਾ ਹੋਵੇਗਾ ਅਤੇ ਇੱਕ ਚਾਲੂ ਯੋਜਨਾ ਹੋਵੇਗੀ। ਉਨ੍ਹਾਂ ਨੇ ਟੈਕਨੋਲੋਜਿਸਟਾਂ ਨੂੰ ਨਾ ਸਿਰਫ ਮੌਜੂਦਾ ਸਮੱਸਿਆਵਾਂ ਦਾ ਸਮਾਧਾਨ ਪੇਸ਼ ਕਰਨ ਦੇ ਲਈ ਅੱਗੇ ਆਉਣ ਦਾ ਸੱਦਾ ਦਿੱਤਾ, ਬਲਿਕ ਭਰੋਸੇਯੋਗ ਬਿਜਲੀ ਸਪਲਾਈ ਦੇ ਲਈ ਹੋਰ ਸਮੱਸਿਆਵਾਂ ਦੇ ਸਮਾਧਾਨ ਅਤੇ ਅਵਧਾਰਣਾਵਾਂ ਨੂੰ ਲੈ ਕੇ ਅੱਗੇ ਆਉਣ ਦੇ ਲਈ ਵੀ ਉਤਸਾਹਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅਵਧਾਰਣਾਵਾਂ ਅਤੇ ਵਿਚਾਰਾਂ ਨੂੰ ਲਾਇਸੈਂਸ ਦੇ ਨਾਲ ਪੁਰਸਕਾਰਿਤ ਕੀਤਾ ਜਾਵੇਗਾ ਅਤੇ ਪ੍ਰੋਟੋਟਾਈਪ ਦੇ ਵਿਕਾਸ ਨੂੰ ਵੀ ਹੁਲਾਰਾ ਦਿੱਤਾ ਜਾਵੇਗਾ।

ਬਿਜਲੀ ਸਕੱਤਰ ਸ਼੍ਰੀ ਅਲੋਕ ਕੁਮਾਰ, ਆਰਈਸੀ ਦੇ ਸੀਐੱਮਡੀ ਦੇ ਨਾਲ ਬਿਜਲੀ ਮੰਤਰਾਲੇ, ਆਰਈਸੀ, ਸਾਈਨ ਆਈਆਈਟੀ ਮੁੰਬਈ ਦੇ ਹੋਰ ਸੀਨੀਅਰ ਅਧਿਕਾਰੀ ਇਸ ਵਰਚੁਅਲ ਇਵੈਂਟ ਵਿੱਚ ਮੌਜੂਦ ਸਨ। ਡਿਸਕੌਮ ਅਤੇ ਟੈਕਨੋਲੋਜਿਸਟਾਂ ਨੇ ਵੀ ਬਹੁਤ ਸੰਖਿਆ ਵਿੱਚ ਇਸ ਵਿੱਚ ਹਿੱਸਾ ਲਿਆ।

ਸਾਈਨ, ਭਾਰਤ ਦਾ ਮੋਹਰੀ ਟੈਕਨੋਲੋਜੀ ਸੰਸਥਾਨ- ਆਈਆਈਟੀ ਮੁੰਬਈ ਦੇ ਸਹਿਯੋਗ ਨਾਲ ਆਰਈਸੀ ਲਿਮਿਟਿਡ ਨੇ ਅੱਜ ਇੱਕ ਹੈਕਥੌਨ ਪ੍ਰਤਿਯੋਗਿਤਾ- ਪਾਵਰਥੌਨ- 2022, ਦੀ ਸ਼ੁਰੂਆਤ ਦਾ ਐਲਾਨ ਕੀਤਾ, ਜਿਸ ਵਿੱਚ ਟੈਕਨੋਲੋਜੀ ਸੋਲਿਊਸ਼ਨ ਪ੍ਰੋਵਾਈਡਰਸ (ਟੀਐੱਸਪੀ), ਸਟਾਰਟ-ਅੱਪ, ਐਜੁਕੇਸ਼ਨਲ ਇੰਸਟੀਟਿਊਟ, ਰਿਸਰਚ ਇੰਸਟੀਟਿਊਟ, ਉਪਕਰਣ ਨਿਰਮਾਤਾ, ਰਾਜ ਬਿਜਲੀ ਯੂਟੀਲਿਟੀਜ਼ ਅਤੇ ਰਾਜ ਤੇ ਕੇਂਦਰੀ ਬਿਜਲੀ ਖੇਤਰ ਦੀਆਂ ਹੋਰ ਸੰਸਥਾਵਾਂ ਨੂੰ ਬਿਜਲੀ ਵੰਡ ਖੇਤਰ ਵਿੱਚ ਵਰਤਮਾਨ ਚੁਣੌਤੀਆਂ/ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਜਟਿਲ ਸਮੱਸਿਆਵਾਂ ਨੂੰ ਸਮਾਧਾਨ ਕਰਨ ਦੇ ਲਈ ਉਨ੍ਹਾਂ ਦੇ ਟੈਕਨੋਲੋਜੀ ਸੰਚਾਲਿਤ ਸਮਾਧਾਨਾਂ ਵਿੱਚ ਸ਼ਾਮਲ ਹੋਣ ਤੇ ਉਨ੍ਹਾਂ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਸੱਦਾ ਦਿੱਤਾ ਜਾਵੇਗਾ। 

ਹੈਕਥੌਨ ਪ੍ਰਤਿਭਾਗੀਆਂ ਨੇ ਨੌ (09) ਵਿਸ਼ਿਆਂ ‘ਤੇ ਏਆਈ/ਐੱਮਐੱਲ, ਬਲਾਕਚੇਨ, ਆਈਓਟੀ, ਵੀਆਰ/ਏਆਰ ਆਦਿ ਜਿਹੀਆਂ ਉਭਰਦੀਆਂ ਐਡਵਾਂਸਡ ਟੈਕਨੋਲੋਜੀਆਂ ਦੇ ਅਧਾਰ ‘ਤੇ ਅਭਿਨਵ ਸਮਾਧਾਨ ਖੋਜਣ ਦੇ ਲਈ ਕਾਰਜ ਸੌਂਪੇਗਾ, ਜਿਨ੍ਹਾਂ ਨੂੰ 9 ਰਾਜਾਂ ਵਿੱਚ 14 ਡਿਸਕੌਮ ਦੇ ਨਾਲ ਵਿਭਿੰਨ ਚਰਚਾਵਾਂ ਅਤੇ ਵਿਚਾਰ-ਵਟਾਂਦਰਿਆਂ ਦੇ ਬਾਅਦ ਚੁਣਿਆ ਗਿਆ ਹੈ ਅਤੇ ਪਾਇਲਟ ਟੈਸਟਿੰਗ ਦੇ ਲਈ 9 ਵਿਆਪਕ ਪਹਿਲੂਆਂ ਵਿੱਚ ਵਰਗੀਕ੍ਰਿਤ ਕੀਤਾ ਗਿਆ ਹੈ:

  • ਮੰਗ/ਲੋਡ ਫੋਰਕਾਸਟਿੰਗ

  • ਏਟੀ ਐਂਡ ਸੀ (ਕੁੱਲ ਤਕਨੀਕੀ ਅਤੇ ਵਣਜਕ) ਨੁਕਸਾਨ ਵਿੱਚ ਕਮੀ

  • ਊਰਜਾ ਦੀ ਚੋਰੀ ਦਾ ਪਤਾ ਲਗਾਉਣਾ

  • ਡੀਟੀ (ਡਿਸਟ੍ਰੀਬਿਊਸ਼ਨ ਟ੍ਰਾਂਸਫਾਰਮਰ) ਅਸਫਲਤਾ ਦਾ ਅਨੁਮਾਨ

  • ਸੰਪੱਤੀ ਨਿਰੀਖਣ

• ਵੇਜੀਟੇਬਲ ਮੈਨੇਜਮੈਂਟ 

• ਉਪਭੋਗਤਾ ਦੇ ਅਨੁਭਵ ਵਿੱਚ ਵਾਧਾ

• ਨਵਿਆਉਣਯੋਗ ਊਰਜਾ ਦਾ ਸੰਯੋਜਨ

• ਬਿਜਲੀ ਖਰੀਦ ਦਾ ਅਨੁਕੂਲਨ

ਇਹ ਪ੍ਰਤਿਯੋਗਿਤਾ ਦੇਸ਼ ਭਰ ਦੇ ਟੀਐੱਸਪੀ, ਇਨੋਵੇਟਰਸ ਅਤੇ ਹੋਰ ਪ੍ਰਤੀਭਾਗੀਆਂ ਦੇ ਨਾਲ ਕਾਬਲ ਸਲਾਹਕਾਰਾਂ ਨੂੰ ਇਕੱਠੇ ਲਿਆਵੇਗੀ, ਤਾਕਿ ਭਵਿੱਖ ਦੇ ਲਈ ਹੈਕ ਕਰਨ ਵਾਲੀ ਟੀਮ ਬਣਾਈ ਜਾ ਸਕੇ ਅਤੇ ਸਮਾਧਾਨ ਵਿਕਸਿਤ ਕੀਤਾ ਜਾ ਸਕੇ, ਜੋ ਇੱਕ ਅਧਿਕ ਜੀਵੰਤ ਅਤੇ ਕੁਸ਼ਲ ਬਿਜਲੀ ਨੈਟਵਰਕ ਬਣਾਉਣ ਵਿੱਚ ਯੋਗਦਾਨ ਦੇ ਸਕੇ।

ਪ੍ਰਤਿਯੋਗਿਤਾ ਦੇ ਤਹਿਤ ਪ੍ਰਫ ਆਵ੍ ਕੰਸੈਪਟ (ਪੀਓਸੀ) ਦੇ ਸਮੁੱਚੇ ਮੁਲਾਂਕਨ ਅਤੇ ਟੀਐੱਸਪੀ ਦੀ ਚੋਣ ਦੇ ਲਈ ਇੱਕ ਮਾਹਿਰ ਸਮੂਹ ਅਤੇ ਇੱਕ ਤਕਨੀਕੀ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਹੈ। ਤਦ ਟੀਐੱਸਪੀ ਨੂੰ ਸਰਗਰਮ ਤੌਰ ‘ਤੇ ਸਲਾਹ ਦਿੱਤੀ ਜਾਵੇਗੀ ਅਤੇ ਵਿਸ਼ੇਗਤ ਖੇਤਰ ਦੇ ਲਈ ਚੁਣੇ ਹੋਏ ਟੀਐੱਸਪੀ ਦੁਆਰਾ ਇੱਕ ਪਾਇਲਟ ਦੌਰ ਆਯੋਜਿਤ ਕੀਤਾ ਜਾਵੇਗਾ। ਪਾਇਲਟ ਦੌਰ ਦੀ ਸਫਲਤਾ ਦੇ ਬਾਅਦ, ਆਰਡੀਐੱਸਐੱਸ ਯੋਜਨਾ ਦੇ ਤਹਿਤ ਵੱਡੇ ਪੈਮਾਨੇ ‘ਤੇ ਕੰਮ ਕੀਤਾ ਜਾਵੇਗਾ।

ਹੈਕਾਥੌਨ ਪ੍ਰਤਿਯੋਗਿਤਾ ਦੇ ਲਈ ਰਜਿਸਟ੍ਰੇਸ਼ਨ ਲਿੰਕ: https://sineiitb.org/mop/powerthon2022.html ਦੇ ਮਾਧਿਅਮ ਨਾਲ ਉਪਲੱਬਧ ਹੈ।

ਸਮੱਸਿਆ ਸੰਬੰਧੀ ਹਰੇਕ ਵੇਰਵੇ ਦੇ ਲਈ, 4-5 ਟੀਐੱਸਪੀਐੱਸ ਨੂੰ ਉਨ੍ਹਾਂ ਦੇ ਪ੍ਰੂਫ ਆਵ੍ ਕੰਸੈਪਟ (ਪੀਓਸੀ) ਦੇ ਅਧਾਰ ‘ਤੇ ਸ਼ੌਰਟਲਿਸਟ ਕੀਤਾ ਜਾਵੇਗਾ ਅਤੇ ਡਿਸਕੌਮ ਟੈਸਟ-ਬੈੱਡ ‘ਤੇ ਪਾਇਲਟ ਦੌਰ ਦੇ ਲਈ ਕਿਹਾ ਜਾਵੇਗਾ। ਜੇਕਰ ਪਾਇਲਟ ਦੌਰ ਸਫਲ ਹੁੰਦਾ ਹੈ, ਤਾਂ ਆਰਡੀਐੱਸਐੱਸ ਯੋਜਨਾ ਦੇ ਤਹਿਤ ਵੱਡੇ ਪੈਮਾਨੇ ‘ਤੇ ਕੰਮ ਕੀਤਾ ਜਾਵੇਗਾ।

ਪਾਵਰਥੌਨ-2022 ਨੂੰ ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਦੁਆਰਾ ਸ਼ੁਰੂ ਕੀਤੀ ਗਈ ਰਿਵੈਂਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ (ਆਰਡੀਐੱਸਐੱਸ) ਦੇ ਉਦੇਸ਼ ਦੇ ਅਨੁਰੂਪ ਲਾਂਚ ਕੀਤਾ ਜਾ ਰਿਹਾ ਹੈ। ਆਰਡੀਐੱਸਐੱਸ ਬਿਜਲੀ ਮੰਤਰਾਲੇ ਦੁਆਰਾ ਸ਼ੁਰੂ ਕੀਤੀ ਗਈ ਇੱਕ ਸੁਧਾਰ-ਕੇਂਦ੍ਰਿਤ ਅਤੇ ਰਿਜ਼ਲ-ਲਿੰਕਡ-ਸਕੀਮ ਹੈ ਅਤੇ ਆਰਡੀਐੱਸਐੱਸ ਦੇ ਪ੍ਰਮੁੱਖ ਉਦੇਸ਼ ਏਟੀਐਂਡਸੀ ਘਾਟੇ ਨੂੰ 12-15 ਪ੍ਰਤੀਸ਼ਤ ਤੱਕ ਘੱਟ ਕਰਨਾ, 2024-25 ਤੱਕ ਏਸੀਓਐੱਸ-ਏਆਰਆਰ ਅੰਤਰ ਨੂੰ ਸਮਾਪਤ ਕਰਨਾ ਤੇ ਬਿਜਲੀ ਸਪਲਾਈ ਦੀ ਗੁਣਵੱਤਾ ਤੇ ਭਰੋਸੇਯੋਗਤਾ ਵਿੱਚ ਸੁਧਾਰ ਕਰਕੇ ਇੱਕ ਮਜ਼ਬੂਤ ਬਿਜਲੀ ਖੇਤਰਾ ਦਾ ਨਿਰਮਾਣ ਕਰਨਾ, ਜੋ ਇੱਕ ਸੰਪੰਨ ਅਰਥਵਿਵਸਥਾ ਦੇ ਲਈ ਦੇਸ਼ ਵਿੱਚ ਵਿਕਾਸ ਦੇ ਅਵਸਰਾਂ ਨੂੰ ਵਧਾ ਸਕਦੀ ਹੈ। ਆਰਡੀਐੱਸਐੱਸ ਦੇ 3 ਪ੍ਰਮੁੱਖ ਘਟਕ ਹਨ, ਜਿਨ੍ਹਾਂ ਵਿੱਚੋਂ ਭਾਗ ਏ ਵੰਡ ਸੰਬੰਧੀ ਬੁਨਿਆਦੀ ਢਾਂਚੇ ਦਾ ਮਜ਼ਬੂਤੀਕਰਨ ਅਤੇ ਅੱਪਗ੍ਰੇਡੇਸ਼ਨ ਹੈ, ਜਿਸ ਦੇ ਤਹਿਤ ਸਮਾਰਟ ਪ੍ਰੀਪੇਡ ਮੀਟਰਿੰਗ, ਡੀਟੀ ਦੇ ਲਈ ਸੰਚਾਰੀ ਫੀਡਰ ਅਤੇ ਏਕੀਕ੍ਰਿਤ ਸੌਫਟਵੇਅਰ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਇਹ ਯੋਜਨਾ ਡਿਸਕੌਮ ਦੀ ਪਰਿਚਾਲਨ ਕੁਸ਼ਲਤਾ ਅਤੇ ਵਿੱਤੀ ਸਥਿਰਤਾ ਵਧਾਉਣ ਦੇ ਲਈ ਆਈਟੀ/ ਓਟੀ ਉਪਕਰਣਾਂ ਦੇ ਮਾਧਿਅਮ ਤੋਂ ਉਤਪੰਨ ਡੇਟਾ ਦਾ ਵਿਸ਼ਲੇਸ਼ਣ ਕਰਨ ਦੇ ਲਈ ਉਨੰਤ ਤਕਨੀਕ ਦਾ ਉਪਯੋਗ ਕਰਨ ‘ਤੇ ਵੀ ਵਿਸ਼ੇਸ਼ ਜ਼ੋਰ ਦਿੰਦੀ ਹੈ।

 ਇਹ ਦੱਸਣਾ ਪ੍ਰਾਸੰਗਿਕ ਹੈ ਕਿ ਆਰਡੀਐੱਸਐੱਸ ਯੋਜਨਾ ਦੇ ਤਹਿਤ ਬਿਜਲੀ ਵੰਡ ਖੇਤਰ ਵਿੱਚ ਐਡਵਾਂਸਡ ਟੈਕਨੋਲੋਜੀਆਂ ਨੂੰ ਹੁਲਾਰਾ ਦੇਣ ਦੇ ਲਈ ਇੱਕ ਰੂਪ-ਰੇਖਾ ਨੂੰ ਪਹਿਲਾਂ ਹੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਦੇ ਤਹਿਤ, ਡਿਸਕੌਮ ਵਿੱਚ ਉਪਯੋਗ ਦੇ ਮਾਮਲਿਆਂ ਦੀ ਟੈਸਟਿੰਗ ਕਰਨਾ ਅਤੇ ਉਨ੍ਹਾਂ ਨੂੰ ਵਧਾਉਣ ਦੇ ਲਈ ਇੱਕ ਦੋ-ਆਯਾਮੀ ਰਣਨੀਤੀ ਅਰਥਾਤ ਟੈਕਨੋਲੋਜੀ ਸੋਲਿਊਸ਼ਨ ਪ੍ਰੋਵਾਈਡਰਸ (ਟੀਐੱਸਪੀ) ਦੇ ਮੌਜੂਦਾ ਨੈਟਵਰਕ ਦਾ ਲਾਭ ਉਠਾਉਣਾ, ਅਤੇ ਇਸ ਖੇਤਰ ਵਿੱਚ ਨਿਰੰਤਰ ਇਨੋਵੇਸ਼ਨ ਦੇ ਲਈ ਬਿਜਲੀ ਵੰਡ ਕੇਂਦ੍ਰਿਤ ਇਨਕਿਉਬੇਟਰਾਂ ਦਾ ਨਿਰਮਾਣ ਕੀਤਾ ਗਿਆ ਹੈ ਜਿਸ ਵਿੱਚ ਬਿਜਲੀ ਖੇਤਰ ਵਿੱਚ ਐਡਵਾਂਸਡ ਟੈਕਨੋਲੋਜੀਆਂ ਦੀ ਖੋਜ ਦੇ ਲਈ ਆਰਈਸੀ ਨੂੰ ਨਾਮਿਤ ਏਜੰਸੀ (ਡੀਏ) ਦੇ ਰੂਪ ਵਿੱਚ ਐਲਾਨ ਕੀਤਾ ਗਿਆ ਹੈ। ਇਸ ਸੰਬੰਧ ਵਿੱਚ, ਆਰਈਸੀ ਨੇ ਪਾਵਰਥੌਨ-2022 ਦੇ ਆਯੋਜਨ ਦੇ ਨਾਲ-ਨਾਲ ਟੀਐੱਸਪੀ ਦੀ ਪਹਿਚਾਣ ਕਰਨ ਦੇ ਲਈ ਆਈਆਈਟੀ ਮੁੰਬਈ ਦੇ ਤਹਿਤ ਸੋਸਾਇਟੀ ਫਾਰ ਇਨੋਵੇਸਨ ਐਂਡ ਐਂਟਰਪ੍ਰੇਨਿਯੋਰਸ਼ਿਪ (ਸਾਈਨ) ਦੇ ਨਾਲ ‘ਇਨਕਿਉਬੇਟਰ ਕਮ ਟੈਕਨੋਲੋਜੀ ਪਾਰਟਨਰ’ ਦੇ ਰੂਪ ਵਿੱਚ ਇੱਕ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ ਹਨ। ਭਾਰਤ ਸਰਕਾਰ ਦੀ ਪ੍ਰਮੁੱਖ ਪਹਿਲ, ਸਟਾਰਟ ਅੱਪ ਇੰਡੀਆ,  ਜਿਸ ਦਾ ਉਦੇਸ਼ ਸਟਾਰਟ ਅਪ ਸੱਭਿਆਚਾਰ ਨੂੰ ਉਤਪ੍ਰੇਰਿਤ ਕਰਨਾ ਤੇ ਭਾਰਤ ਵਿੱਚ ਇਨੋਵੇਸ਼ਨ ਤੇ ਉੱਦਮਤਾ ਦੇ ਲਈ ਇੱਕ ਮਜ਼ਬੂਤ ਅਤੇ ਸਮਾਵੇਸ਼ੀ ਈਕੋ-ਸਿਸਟਮ ਦਾ ਨਿਰਮਾਣ ਕਰਨਾ ਹੈ। ਇਹ ਪਾਵਰਥੌਨ-2022 ਦੇ ਵਿਆਪਕ ਪ੍ਰਚਾਰ ਵਿੱਚ ਵੀ ਸਹਿਯੋਗ ਕਰ ਰਿਹਾ ਹੈ।

***

ਐੱਮਵੀ/ਆਈਜੀ



(Release ID: 1796626) Visitor Counter : 154


Read this release in: English , Hindi , Marathi , Bengali