ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲੇ ਨੇ ਭਾਰਤ ਦੇ ਉੱਤਰ-ਪੂਰਬੀ ਖੇਤਰ ਲਈ 1300 ਕਰੋੜ ਰੁਪਏ ਤੋਂ ਅਧਿਕ ਦੇ 16 ਪ੍ਰੋਜੈਕਟਾਂ ਨੂੰ ਮੰਜ਼ੂਰੀ ਦਿੱਤੀ ਹੈ:ਸ਼੍ਰੀ ਜੀ. ਕਿਸ਼ਨ ਰੈੱਡੀ
प्रविष्टि तिथि:
07 FEB 2022 5:45PM by PIB Chandigarh
ਟੂਰਿਜ਼ਮ ਸਥਾਨਾਂ ਦੀ ਪਹਿਚਾਣ ਅਤੇ ਉਨ੍ਹਾਂ ਦਾ ਵਿਕਾਸ ਪ੍ਰਾਥਮਿਕ ਰੂਪ ਨਾਲ ਸੰਬੰਧਿਤ ਰਾਜ ਸਰਕਾਰ/ਕੇਂਦਰ-ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਦੀ ਜ਼ਿੰਮੇਦਾਰੀ ਹੈ। ਹਾਲਾਂਕਿ ਟੂਰਿਜ਼ਮ ਮੰਤਰਾਲੇ ਆਪਣੇ ‘ਸਵਦੇਸ਼ ਦਰਸ਼ਨ’ ਯੋਜਨਾ ਦੇ ਤਹਿਤ ਦੇਸ਼ ਵਿੱਚ ਟੂਰਿਜ਼ਮ ਨਾਲ ਜੁੜੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਰਾਜ ਸਰਕਾਰ/ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ/ਕੇਂਦਰੀ ਏਜੰਸੀਆਂ ਆਦਿ ਨੂੰ ਫੰਡ ਪ੍ਰਦਾਨ ਕਰਦਾ ਹੈ। ਟੂਰਿਜ਼ਮ ਮੰਤਰਾਲੇ ਨੇ ਇਸ ਯੋਜਨਾ ਦੇ ਤਹਿਤ ਭਾਰਤ ਦੇ ਉੱਤਰ-ਪੂਰਬੀ ਖੇਤਰ ਲਈ ਕੁੱਲ 1337.63 ਕਰੋੜ ਰੁਪਏ ਦੇ 16 ਪ੍ਰੋਜੈਕਟਾਂ ਨੂੰ ਮੰਜ਼ੂਰੀ ਦਿੱਤੀ ਹੈ। ਟੂਰਿਜ਼ਮ ਮੰਤਰਾਲੇ ਨੇ ਆਪਣੀ ‘ਸਵਦੇਸ਼ ਦਰਸ਼ਨ’ ਯੋਜਨਾ ਦੇ ਤਹਿਤ ਅਸਾਮ ਵਿੱਚ ਦੋ ਪ੍ਰੋਜੈਕਟਾਂ ਨੂੰ ਮੰਜ਼ੂਰੀ ਦਿੱਤੀ ਹੈ।
ਟੂਰਿਜ਼ਮ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਇਹ ਜਾਣਕਾਰੀ ਅੱਜ ਲੋਕਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।
*******
ਐੱਨਬੀ/ਓਏ
(रिलीज़ आईडी: 1796623)
आगंतुक पटल : 168