ਵਿੱਤ ਮੰਤਰਾਲਾ

ਇਨਕਮ ਟੈਕਸ ਵਿਭਾਗ ਦੇ ਨਵੇਂ ਈ-ਫਾਈਲਿੰਗ ਪੋਰਟਲ ’ਤੇ ਲਗਭਗ 6.17 ਕਰੋੜ ਇਨਕਮ ਟੈਕਸ ਰਿਟਰਨਾਂ (ਆਈਟੀਆਰ) ਅਤੇ ਲਗਭਗ 19 ਲੱਖ ਮੇਜਰ ਟੈਕਸ ਆਡਿਟ ਰਿਪੋਰਟਾਂ (ਟੀਏਆਰ) ਭਰੀਆਂ ਗਈਆਂ

Posted On: 07 FEB 2022 4:57PM by PIB Chandigarh

ਇਨਕਮ ਟੈਕਸ ਵਿਭਾਗ ਦੇ ਨਵੇਂ ਈ-ਫਾਈਲਿੰਗ ਪੋਰਟਲ ’ਤੇ 6 ਫਰਵਰੀ, 2022 ਤੱਕ ਲਗਭਗ 6.17 ਕਰੋੜ ਇਨਕਮ ਟੈਕਸ ਰਿਟਰਨਾਂ (ਆਈਟੀਆਰ) ਅਤੇ ਲਗਭਗ 19 ਲੱਖ ਮੇਜਰ ਟੈਕਸ ਆਡਿਟ ਰਿਪੋਰਟਾਂ (ਟੀਏਆਰ) ਭਰੀਆਂ ਗਈਆਂ ਹਨ।

ਮੁੱਲਾਂਕਣ ਵਰ੍ਹੇ 2021-22 ਲਈ ਭਰੀਆਂ ਕੀਤੀਆਂ 6.17 ਕਰੋੜ ਆਈਟੀਆਰ ਵਿੱਚੋਂ, 48% ਆਈਟੀਆਰ-1 (2.97 ਕਰੋੜ), 9% ਆਈਟੀਆਰ-2 (56 ਲੱਖ), 13% ਆਈਟੀਆਰ-3 (81.6 ਲੱਖ), 27% ਆਈਟੀਆਰ-4 (1.65 ਕਰੋੜ), ਆਈਟੀਆਰ-5 (10.9 ਲੱਖ), ਆਈਟੀਆਰ-6 (4.84 ਲੱਖ) ਅਤੇ ਆਈਟੀਆਰ-7 (1.32 ਲੱਖ) ਹਨ।

ਵਿੱਤ ਵਰ੍ਹੇ 21-22 ਵਿੱਚ 1.73 ਲੱਖ ਤੋਂ ਵੱਧ ਫਾਰਮ 3ਸੀਏ-3ਸੀਡੀ ਅਤੇ 15.62 ਲੱਖ ਫਾਰਮ 3ਸੀਬੀ-3ਸੀਡੀ ਭਰੇ ਗਏ ਹਨ। 06.02.2022 ਤੱਕ 1.61 ਲੱਖ ਤੋਂ ਵੱਧ ਹੋਰ ਟੈਕਸ ਆਡਿਟ ਰਿਪੋਰਟਾਂ (ਫਾਰਮ 10ਬੀ, 29ਬੀ, 29ਸੀ, 3ਸੀਈਬੀ, 10ਸੀਸੀਬੀ, 10ਬੀਬੀ) ਭਰੀਆਂ ਗਈਆਂ ਹਨ।

ਵਿਭਾਗ ਟੈਕਸਪੇਅਰਸ ਨੂੰ ਈਮੇਲ, ਐੱਸਐੱਮਐੱਸ ਅਤੇ ਟਵਿੱਟਰ ਰਾਹੀਂ ਰਿਮਾਈਂਡਰ ਜਾਰੀ ਕਰ ਰਿਹਾ ਹੈ ਜਿਸ ਵਿੱਚ ਟੈਕਸਪੇਅਰਸ ਅਤੇ ਚਾਰਟਰਡ ਅਕਾਊਂਟੈਂਟਸ ਨੂੰ ਆਖਰੀ ਮਿੰਟ ਤੱਕ ਇੰਤਜ਼ਾਰ ਨਾ ਕਰਨ ਅਤੇ ਬਿਨਾ ਕਿਸੇ ਦੇਰੀ ਦੇ ਆਪਣੇ ਟੀਏਆਰ/ ਆਈਟੀਆਰ ਫਾਈਲ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਈ-ਫਾਈਲਿੰਗ ਨਾਲ ਸਬੰਧਿਤ ਕਿਸੇ ਵੀ ਸ਼ਿਕਾਇਤ ਦੇ ਸਮਾਧਾਨ ਲਈ ਫਾਈਲਰਾਂ ਦੀ ਸਹਾਇਤਾ ਲਈ, ਦੋ ਨਵੇਂ ਈਮੇਲ ਆਈਡੀ- TAR.helpdesk@incometax.gov.in ਅਤੇ ITR.helpdesk@incometax.gov.in ਪ੍ਰਦਾਨ ਕੀਤੇ ਗਏ ਹਨ। ਸਾਰੇ ਟੈਕਸਪੇਅਰਸ / ਟੈਕਸ ਪ੍ਰੋਫੈਸ਼ਨਲਾਂ ਜਿਨ੍ਹਾਂ ਨੇ ਹਾਲੇ ਸਲਾਨਾ ਸਾਲ 2021-22 ਲਈ ਆਪਣੀਆਂ ਟੈਕਸ ਆਡਿਟ ਰਿਪੋਰਟਾਂ ਜਾਂ ਇਨਕਮ ਟੈਕਸ ਰਿਟਰਨਾਂ ਦਾਇਰ ਕਰਨੀਆਂ ਹਨ, ਉਨ੍ਹਾਂ ਨੂੰ ਆਖਰੀ ਮਿੰਟ ਦੀ ਭੀੜ ਤੋਂ ਬਚਣ ਲਈ ਤੁਰੰਤ ਆਪਣੇ ਟੀਏਆਰ/ ਰਿਟਰਨ ਭਰਨ ਦੀ ਬੇਨਤੀ ਕੀਤੀ ਜਾ ਰਹੀ ਹੈ।

 

 

 ********

ਆਰਐੱਮ /ਕੇਐੱਮਐੱਨ



(Release ID: 1796391) Visitor Counter : 121