ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਮਹਾਨ ਗਾਇਕਾ ਲਤਾ ਮੰਗੇਸ਼ਕਰ ਦੇ ਅਕਾਲ ਚਲਾਣੇ 'ਤੇ ਸੋਗ ਪ੍ਰਗਟਾਇਆ



ਸ਼੍ਰੀ ਨਾਇਡੂ ਨੇ ਕਿਹਾ, "ਭਾਰਤ ਨੇ ਆਪਣੀ ਆਵਾਜ਼ ਖੋ ਦਿੱਤੀ ਹੈ।"

Posted On: 06 FEB 2022 10:18AM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਉੱਘੀ ਗਾਇਕਾ ਲਤਾ ਮੰਗੇਸ਼ਕਰ ਦੇ ਅਕਾਲ ਚਲਾਣੇ 'ਤੇ ਗਹਿਰਾ ਦੁਖ ਪ੍ਰਗਟਾਇਆ ਹੈ। ਸ਼੍ਰੀ ਨਾਇਡੂ ਨੇ 'ਨਾਇਟਿੰਗੇਲ ਆਵ੍ ਇੰਡੀਆ ਸਿਨੇਮਾ' ਦੇ ਅਕਾਲ ਚਲਾਣੇ 'ਤੇ ਸੋਗ ਪ੍ਰਗਟਾਉਂਦੇ ਹੋਏ ਕਿਹਾ ਕਿ "ਲਤਾ ਜੀ ਦੇ ਅਕਾਲ ਚਲਾਣੇ ਨਾਲ ਭਾਰਤ ਨੇ ਆਪਣੀ ਆਵਾਜ਼ ਨੂੰ ਖੋ ਦਿੱਤਾ ਹੈ।"

 

   

ਉਪ ਰਾਸ਼ਟਰਪਤੀ ਦਾ ਪੂਰਾ ਸੋਗ ਸੰਦੇਸ਼ ਨਿਮਨਲਿਖਿਤ ਹੈ-

 

"ਭਾਰਤੀ ਸਿਨੇਮਾ ਦੀ ਸੁਰਾਂ ਰਾਣੀ, ਲਤਾ ਮੰਗੇਸ਼ਕਰ ਜੀ ਦਾ ਅਕਾਲ ਚਲਾਣਾ ਦੇਸ਼ ਅਤੇ ਸੰਗੀਤ ਜਗਤ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਲਤਾ ਜੀ ਦੇ ਅਕਾਲ ਚਲਾਣੇ ਨਾਲ ਅੱਜ ਭਾਰਤ ਨੇ ਆਪਣਾ ਉਹ

 ਸਵਰ ਖੋ ਦਿੱਤਾ ਹੈ, ਜਿਸ ਨੇ ਹਰ ਅਵਸਰ ’ਤੇ ਰਾਸ਼ਟਰ ਦੀ ਭਾਵਨਾ ਨੂੰ ਭਾਵੁਕ ਪ੍ਰਗਟਾਅ ਦਿੱਤਾ। ਉਨ੍ਹਾਂ ਦੇ ਗੀਤਾਂ ਵਿੱਚ ਦੇਸ਼ ਦੀ ਆਸ਼ਾ ਅਤੇ ਅਭਿਲਾਸ਼ਾ ਝਲਕਦੀ ਸੀ।

 

1940 ਦੇ ਦਹਾਕੇ ਵਿੱਚ ਲਤਾ ਜੀ ਦੀ ਪਲੇਬੈਕ ਗਾਇਨ ਦੀ ਸ਼ੁਰੂਆਤ ਕਰਨ ਵਾਲੀ ਪਹਿਲੀ ਪ੍ਰਮੁੱਖ ਫਿਲਮ "ਮਹਲ" ਸੀ, ਜਿਸਦਾ ਯਾਦਗਾਰੀ ਗੀਤ "ਆਏਗਾ ਆਨੇਵਾਲਾ" ਅੱਜ ਵੀ ਸਰੋਤਿਆਂ ਦੁਆਰਾ ਗਾਇਆ ਅਤੇ ਯਾਦ ਕੀਤਾ ਜਾਂਦਾ ਹੈ। ਇਸ ਦੇ ਬਾਅਦ ਲਤਾ ਜੀ ਦਾ ਮਧੁਰ ਸਵਰ ਦਹਾਕਿਆਂ ਤੱਕ ਦੇਸ਼ ਦੇ ਫਿਲਮੀ ਸੰਗੀਤ ਦੀ ਪਹਿਚਾਣ ਰਿਹਾ, ਜਿਸ ਨੇ ਅਣਗਿਣਤ ਸੰਗੀਤ ਪ੍ਰੇਮੀਆਂ ਨੂੰ ਆਪਣੇ ਗੀਤਾਂ ਨਾਲ ਜੋੜੀ ਰੱਖਿਆ।

 

ਲਤਾ ਜੀ ਨੂੰ ਉਨ੍ਹਾਂ ਦੀ ਸੰਗੀਤ ਵਿੱਦਿਆ ਦੇ ਲਈ ਦੇਸ਼ ਨੇ ਭਾਰਤ ਰਤਨ ਅਤੇ ਦਾਦਾ ਸਾਹੇਬ ਫਾਲਕੇ ਪੁਰਸਕਾਰ ਜਿਹੇ ਵੱਕਾਰੀ ਸਨਮਾਨਾਂ ਨਾਲ ਨਿਵਾਜਿਆ ਸੀ। ਉਨ੍ਹਾਂ ਨੂੰ ਦੇਸ਼-ਵਿਦੇਸ਼ ਵਿੱਚ ਉਨ੍ਹਾਂ ਦੇ ਅਣਗਿਣਤ ਪ੍ਰਸ਼ੰਸਕਾਂ ਦਾ ਸਨੇਹ ਜੀਵਨ ਭਰ ਪ੍ਰਾਪਤ ਰਿਹਾ।

 

ਦੇਸ਼ ਦੇ ਵੀਰ ਸੈਨਿਕਾਂ ਦੇ ਸਨਮਾਨ ਵਿੱਚ ਉਨ੍ਹਾਂ ਦੁਆਰਾ ਗਾਏ ਗਏ "ਐ ਮੇਰੇ ਵਤਨ ਕੇ ਲੋਗੋ" ਜਿਹੇ ਮਰਮ-ਸਪਰਸ਼ੀ ਰਾਸ਼ਟਰ-ਪ੍ਰੇਮ ਦੇ ਗੀਤ ਨੇ ਦੇਸ਼ ਨੂੰ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਤਿਆਗ ਅਤੇ ਸ਼ੌਰਯ (ਬਹਾਦਰੀ) ਤੋਂ ਪਰੀਚਿਤ ਕਰਵਾਇਆ, ਜੋ ਅੱਜ ਵੀ ਸਾਨੂੰ ਭਾਵੁਕ ਕਰ ਦਿੰਦਾ ਹੈ।

 

ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਮਨਪਸੰਦ ਭਜਨ "ਵੈਸ਼ਣਵ ਜਨ..." ਨੂੰ ਸਵਰ ਦੇ ਕੇ ਉਨ੍ਹਾਂ ਨੇ ਭਜਨ ਵਿੱਚ ਨਿਹਿਤ ਭਗਤੀ ਭਾਵਨਾ ਨੂੰ ਅਦਭੁਤ ਅਭਿਵਿਅਕਤੀ ਦਿੱਤੀ।

 

ਵੇਦਨਾ ਦੀ ਇਸ ਘੜੀ ਵਿੱਚ, ਮੈਂ ਲਤਾ ਜੀ ਦੇ ਪਰਿਵਾਰਕ ਮੈਂਬਰਾਂ ਅਤੇ ਦੇਸ਼-ਵਿਦੇਸ਼ ਵਿੱਚ ਉਨ੍ਹਾਂ ਦੇ ਅਣਗਿਣਤ ਪ੍ਰਸ਼ੰਸਕਾਂ ਦੇ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ, ਮੈਂ ਉਨ੍ਹਾਂ ਦੇ ਸੋਗ ਵਿੱਚ ਸ਼ਾਮਲ ਹਾਂ।

 

 ****

 

ਐੱਮਐੱਸ/ਐੱਨਐੱਸ/ਡੀਪੀ


(Release ID: 1796028) Visitor Counter : 190