ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਸਰਕਾਰ ਨੇ 1575 ਕਰੋੜ ਰੁਪਏ ਦੇ ਖਰਚ ਨਾਲ ਰਾਸ਼ਟਰੀ ਖੇਡ ਸੰਘਾਂ ਨੂੰ ਸਹਾਇਤਾ ਦੇਣ ਨਾਲ ਸੰਬੰਧਿਤ ਯੋਜਨਾ ਜਾਰੀ ਰੱਖਣ ਨੂੰ ਮੰਜ਼ੂਰੀ ਦਿੱਤੀ


ਇਸ ਯੋਜਨਾ ਨੂੰ ਜਾਰੀ ਰੱਖਣ ਨਾਲ ਖੇਡਾਂ ਦੇ ਖੇਤਰ ਵਿੱਚ ਗੌਰਵਸ਼ਾਲੀ ਸਥਾਨ ਹਾਸਿਲ ਕਰਨ ਦੇ ਦੇਸ਼ ਦੇ ਯਤਨਾਂ ਨੂੰ ਵਿਆਪਕ ਬਲ ਮਿਲੇਗਾ:ਸ਼੍ਰੀ ਅਨੁਰਾਗ ਸਿੰਘ ਠਾਕੁਰ

Posted On: 02 FEB 2022 7:50PM by PIB Chandigarh

 

ਕੇਂਦਰ ਸਰਕਾਰ ਨੇ ਭਾਰਤ ਵਿੱਚ ਖੇਡਾਂ ਲਈ ਸਹਾਇਤਾ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹੋਏ 15ਵੇਂ ਵਿੱਤ ਕਮਿਸ਼ਨ ਦੀ ਮਿਆਦ (2021-22 ਤੋਂ 2025-26) ਦੇ ਦੌਰਾਨ 1575 ਕਰੋੜ ਰੁਪਏ ਦੇ ਖਰਚ ਦੇ ਨਾਲ ਰਾਸ਼ਟਰੀ ਖੇਡ ਸੰਘਾਂ (ਐੱਨਐੱਸਐੱਫ) ਨੂੰ ਸਹਾਇਤਾ ਦੇਣ ਨਾਲ ਸੰਬੰਧਿਤ ਯੋਜਨਾ ਨੂੰ ਜਾਰੀ ਰੱਖਣ ਨੂੰ ਮੰਜ਼ੂਰੀ ਦਿੱਤੀ ਹੈ। ਐੱਨਐੱਸਐੱਫ ਨੂੰ ਸਹਾਇਤਾ ਦੇਣ ਨਾਲ ਸੰਬੰਧਿਤ ਯੋਜਨਾ ਕੇਂਦਰੀ ਖੇਤਰ ਦੀ ਪ੍ਰਮੁੱਖ ਯੋਜਨਾ ਹੈ ਅਤੇ ਉਲੰਪਿਕ ਖੇਡਾਂ, ਪੈਰਾ-ਉਲੰਪਿਕ, ਏਸ਼ੀਆਈ ਖੇਡਾਂ, ਪੈਰਾ ਏਸ਼ੀਆਈ ਖੇਡਾ, ਰਾਸ਼ਟਰਮੰਡਲ ਖੇਡਾਂ ਅਤੇ ਹੋਰ ਪ੍ਰਮੁੱਖ ਅੰਤਰਰਾਸ਼ਟਰੀ ਮੁਕਾਬਲਿਆਂ ਸਹਿਤ ਸਾਰੇ ਪ੍ਰਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਦੇ ਲਈ ਰਾਸ਼ਟਰੀ ਟੀਮਾਂ ਨੂੰ ਤਿਆਰ ਕਰਨ ਲਈ ਵਿੱਤੀ ਸਹਾਇਤਾ ਦਾ ਮੁੱਖ ਸ੍ਰੋਤ ਹੈ।

ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਐੱਨਐੱਸਐੱਫ ਨੂੰ ਸਹਾਇਤਾ ਦੇਣ ਨਾਲ ਸੰਬੰਧਿਤ ਯੋਜਨਾ ਜਾਰੀ ਰੱਖਣ ਨੂੰ ਮੰਜ਼ੂਰੀ ਦੇਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੂੰ ਹਾਰਦਿਕ ਆਭਾਰ ਵਿਅਕਤ ਕੀਤਾ। ਸ਼੍ਰੀ ਠਾਕੁਰ ਨੇ ਕਿਹਾ ਕਿ ਇਸ ਯੋਜਨਾ ਨੂੰ ਜਾਰੀ ਰੱਖਣ ਨਾਲ ਖੇਡਾਂ ਦੇ ਖੇਤਰ ਵਿੱਚ ਗੌਰਵਸ਼ਾਲੀ ਸਥਾਨ ਹਾਸਿਲ ਕਰਨ ਦੇ ਦੇਸ਼ ਦੇ ਯਤਨਾਂ ਨੂੰ ਵਿਆਪਕ ਬਲ ਮਿਲੇਗਾ।

ਸਾਲ 2022 ਅਤੇ 2026 ਦਰਮਿਆਨ ਹੋਣ ਵਾਲੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਰਾਸ਼ਟਰੀ ਟੀਮਾਂ ਨੂੰ ਟ੍ਰੇਂਡ ਕਰਨ ਅਤੇ ਮੈਦਾਨ ਵਿੱਚ ਉਤਾਰਨ ਲਈ ਐੱਨਐੱਫਐੱਸ ਨੂੰ ਖਰਚ ਪ੍ਰਦਾਨ ਕੀਤਾ ਜਾਵੇਗਾ। ਇਨ੍ਹਾਂ ਮੁਕਾਬਲਿਆਂ ਵਿੱਚ 2022 ਦੇ ਰਾਸ਼ਟਰਮੰਡਲ ਖੇਡ ਅਤੇ ਏਸ਼ੀਆਈ ਖੇਡ, ਉਲੰਪਿਕ ਖੇਡ ਅਤੇ ਪੈਰਾ ਓਲੰਪਿਕ ਖੇਡ 2024 ਅਤੇ 2026 ਦੇ ਏਸ਼ੀਆਈ ਖੇਡ ਅਤੇ ਰਾਸ਼ਟਰਮੰਡਲ ਖੇਡ ਪ੍ਰਮੁੱਖ ਹਨ।

ਇਸ ਯੋਜਨਾ ਦੇ ਰਾਹੀਂ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਵਿੱਤੀ ਸਹਾਇਤਾ ਦਾ ਉਪਯੋਗ ਐੱਨਐੱਸਐੱਫ ਦੁਆਰਾ ਰਾਸ਼ਟਰੀ ਕੋਚਿੰਗ ਕੈਂਪ ਦਾ ਆਯੋਜਨ ਕਰਨ ਖੇਡ ਉਪਕਰਣ ਅਤੇ ਖਪਤਯੋਗ ਵਸਤੂਆਂ ਦੀ ਖਰੀਦ ਕਰਨ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਟ੍ਰੇਨਿੰਗ ਪ੍ਰਦਾਨ ਕਰਨ ਖਿਡਾਰੀਆਂ ਦੇ ਪ੍ਰਦਰਸ਼ਨ ਦੇ ਸੰਬੰਧ ਵਿੱਚ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ, ਖੇਡ ਵਿਗਿਆਨ ਸੰਬੰਧੀ ਸਹਾਇਤਾ ਦੇਣ, ਜਖ਼ਮੀ ਖਿਡਾਰੀਆਂ ਦੀ ਰਿਕਵਰੀ ਅਤੇ ਪੁਨਰਵਾਸ ਕਰਨ ਵਿਦੇਸ਼ੀ ਕੋਚਾਂ ਅਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਨਿਰਦੇਸ਼ਕਾਂ ਨੂੰ ਨਾਲ ਜੋੜਣ ਅਤੇ ਨਾਲ ਹੀ ਨਾਲ ਐੱਨਐੱਸਐੱਫ ਦੇ ਅੰਦਰ ਪੇਸ਼ੇਵਰ ਪ੍ਰਸ਼ਾਸਨਿਕ ਤੰਤਰ ਵਿਕਸਿਤ ਕਰਨ ‘ਤੇ ਕੀਤਾ ਜਾਵੇਗਾ।

ਐੱਨਐੱਸਐੱਫ ਦੇ ਰਾਹੀਂ ਬਿਹਤਰੀਨ ਖਿਡਾਰੀਆਂ ਨੂੰ ਸਹਾਇਤਾ ਦੇਣ ਦੇ ਇਲਾਵਾ ਇਹ ਯੋਜਨਾ ਪ੍ਰਤਿਭਾਵਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਤਿਆਰ ਕਰਨ ਨਾਲ ਸੰਬੰਧਿਤ ਮਜ਼ਬੂਤ ਪ੍ਰਣਾਲੀ ਦੇ ਰਾਹੀਂ ਭਾਰਤੀ ਖਿਡਾਰੀਆਂ ਦੇ ਵਧੇਰੇ ਪ੍ਰਦਰਸ਼ਨ ਵਿੱਚ ਵੀ ਸੁਧਾਰ ਕਰਦੀ ਹੈ ਤਾਕਿ ਖੇਡ ਵਿੱਚ ਉਤਕ੍ਰਿਸ਼ਟਤਾ ਹਾਸਿਲ ਕੀਤੀ ਜਾ ਸਕੇ ਅਤੇ ਭਾਰਤ ਨੂੰ ਖੇਡਾਂ ਦੇ ਖੇਤਰ ਵਿੱਚ  ਬਹੁਤ ਸਫਲ ਬਣਾਉਣ ਦੀ ਦਿਸ਼ਾ ਵਿੱਚ ਅੱਗੇ ਕੀਤਾ ਜਾ ਸਕੇ।

ਪਿਛਲੇ ਕੁੱਝ ਵਰ੍ਹਿਆਂ ਵਿੱਚ ਇਸ ਯੋਜਨਾ ਦੇ ਰਾਹੀਂ ਐੱਨਐੱਸਐੱਫ ਨੂੰ ਸਹਾਇਤਾ ਦਿੱਤੇ ਜਾਣ ਦੇ ਸ਼ਾਨਦਾਰ ਨਤੀਜੇ ਸਾਹਮਣੇ ਆਏ ਹਨ। ਭਾਰਤ ਨੇ ਟੋਕੀਓ ਉਲੰਪਿਕ 2020 ਵਿੱਚ 6 ਅਲੱਗ-ਅਲੱਗ ਖੇਡਾਂ ਵਿੱਚ 7 ਮੈਡਲ ਜਿੱਤੇ, ਉਲੰਪਿਕ ਮੈਡਲ ਤਾਲਿਕਾ ਵਿੱਚ ਭਾਰਤ ਨੇ ਪਹਿਲੀ ਵਾਰ ਇੰਨ ਮੈਡਲ ਆਪਣੇ ਨਾਮ ਕੀਤੇ। ਟੋਕੀਓ ਪੈਰਾ ਓਲੰਪਿਕ 2020 ਵਿੱਚ ਭਾਰਤ ਨੇ ਪਿਛਲੇ ਸਾਰੇ ਪੈਰਾਓਲੰਪਿਕ  ਮੁਕਾਬਲਿਆਂ ਵਿੱਚ ਦੇਸ਼ ਦੁਆਰਾ ਜਿੱਤੇ ਗਏ।

12 ਮੈਡਲਾਂ ਨੂੰ ਪਿੱਛੇ ਛੱਡਦੇ ਹੋਏ 19 ਮੈਡਲ ਜਿੱਤੇ। ਰਾਸ਼ਟਰਮੰਡਲ ਖੇਡ, 2018 ਵਿੱਚ ਭਾਰਤ ਨੂੰ 66 ਮੈਡਲ ਮਿਲੇ ਜੋ ਵਿਦੇਸ਼ ਵਿੱਚ ਆਯੋਜਿਤ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਸੀ ਏਸ਼ੀਆਈ ਖੇਡ 2018 ਵਿੱਚ ਭਾਰਤ ਨੇ 69 ਮੈਡਲ ਜਿੱਤੇ ਜੋ ਏਸ਼ੀਆਈ ਖੇਡਾਂ ਵਿੱਚ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਸੀ ਪੈਰਾ ਏਸ਼ੀਆਈ ਖੇਡਾਂ 2018 ਵਿੱਚ ਭਾਰਤ ਨੇ ਹੁਣ ਤੱਕ ਦੇ ਸਭ ਤੋਂ ਅਧਿਕ 72 ਮੈਡਲ ਜਿੱਤੇ ਅਤੇ ਯੁਵਾ ਉਲੰਪਿਕ ਖੇਡ 2018 ਵਿੱਚ ਭਾਰਤ ਨੇ 13 ਮੈਡਲ ਜਿੱਤ ਜੋ ਯੁਵਾ ਉਲੰਪਿਕ ਖੇਡਾਂ ਵਿੱਚ ਭਾਰਤ ਦੇ ਹੁਣ ਤੱਕ ਦੇ ਅਧਿਕ ਮੈਡਲ ਸਨ।

*******

ਐੱਨਬੀ/ਓਏ


(Release ID: 1795178) Visitor Counter : 217


Read this release in: English , Urdu , Hindi , Telugu