ਗ੍ਰਹਿ ਮੰਤਰਾਲਾ
azadi ka amrit mahotsav

ਜੰਮੂ ਤੇ ਕਸ਼ਮੀਰ ਅਤੇ ਲੱਦਾਖ ਵਿੱਚ ਸ਼ੁਰੂ ਕੀਤੇ ਗਏ ਪ੍ਰੋਜੈਕਟ

Posted On: 02 FEB 2022 4:29PM by PIB Chandigarh

 

ਜੰਮੂ ਤੇ ਕਸ਼ਮੀਰ ਸਰਕਾਰ ਅਤੇ ਲੱਦਾਖ ਸਰਕਾਰ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਦੇ ਅਨੁਸਾਰ, 2019 ਤੋਂ ਜੰਮੂ ਤੇ ਕਸ਼ਮੀਰ ਅਤੇ ਲੱਦਾਖ ਵਿੱਚ ਵਿਭਿੰਨ ਸੈਕਟਰਾਂ/ਯੋਜਨਾਵਾਂ ਦੇ ਤਹਿਤ ਕ੍ਰਮਵਾਰ 1,41,815 ਅਤੇ 17,556 ਨਵੇਂ ਕੰਮ/ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ।

 

ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਤੇ ਕਸ਼ਮੀਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿੱਚ ਕ੍ਰਮਵਾਰ 27,274.00 ਕਰੋੜ ਰੁਪਏ ਅਤੇ 3,097.14 ਕਰੋੜ ਰੁਪਏ ਦੇ ਫੰਡ ਇਨ੍ਹਾਂ ਕੰਮਾਂ/ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ।

 

ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਤੇ ਕਸ਼ਮੀਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿੱਚ ਮੁੱਖ ਤੌਰ 'ਤੇ ਗ੍ਰਾਮੀਣ ਆਬਾਦੀ ਵਾਲੇ ਖੇਤਰਾਂ ਲਈ ਕ੍ਰਮਵਾਰ 19,142.63 ਕਰੋੜ ਰੁਪਏ ਅਤੇ 1,810.97 ਕਰੋੜ ਰੁਪਏ ਦੇ ਫੰਡ ਰੱਖੇ ਗਏ ਹਨ।

 

ਇਹ ਗੱਲ ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਏ ਨੇ ਅੱਜ ਰਾਜ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਕਹੀ।

 

 

   ***********

 

 

ਐੱਨਡਬਲਿਊ/ਆਰਕੇ/ਏਡੀ/70



(Release ID: 1794904) Visitor Counter : 95


Read this release in: English , Urdu , Tamil