ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
azadi ka amrit mahotsav

ਪੀਐੱਮਐੱਮਵੀਵਾਈ ਦੇ ਤਹਿਤ ਮਹਿਲਾਵਾਂ ਨੂੰ ਲਾਭ ਹੋਇਆ

Posted On: 02 FEB 2022 5:09PM by PIB Chandigarh

ਮਹਿਲਾ ਤੇ ਬਾਲ ਵਿਕਾਸ ਮੰਤਰਾਲਾ ਕੇਂਦਰ ਦੁਆਰਾ ਪ੍ਰਾਯੋਜਿਤ ਪ੍ਰਧਾਨ ਮੰਤਰੀ ਮਾਤ੍ਰ ਵੰਦਨਾ ਯੋਜਨਾ (ਪੀਐੱਮਐੱਮਵੀਵਾਈ) ਨੂੰ ਲਾਗੂ ਕਰ ਰਿਹਾ ਹੈ, ਜਿਸ ਦੇ ਤਹਿਤ ਗਰਭਵਤੀ ਮਹਿਲਾਵਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਤਾਵਾਂ (ਪੀਡਬਲਿਊ ਅਤੇ ਐੱਲਐੱਮ) ਨੂੰ ਕੁਝ ਸ਼ਰਤਾਂ ਦੀ ਪੂਰਤੀ ’ਤੇ ਪਰਿਵਾਰ ਦੇ ਪਹਿਲੇ ਜਨਮੇ ਬੱਚੇ ਲਈ ਤਿੰਨ ਕਿਸ਼ਤਾਂ ਵਿੱਚ 5,000 ਰੁਪਏ ਦੇ ਜਣੇਪਾ ਲਾਭ ਪ੍ਰਦਾਨ ਕੀਤੇ ਜਾ ਰਹੇ ਹਨ। ਪੀਐੱਮਐੱਮਵੀਵਾਈ ਦੇ ਤਹਿਤ ਜਣੇਪਾ ਲਾਭ ਸਾਰੇ ਪੀਡਬਲਿਊ ਅਤੇ ਐੱਲਐੱਮਲਈ ਉਪਲਬਧ ਹੈ, ਸਿਰਫ਼ ਉਨ੍ਹਾਂ ਨੂੰ ਛੱਡ ਕੇ ਜੋ ਕੇਂਦਰ ਸਰਕਾਰ ਜਾਂ ਰਾਜ ਸਰਕਾਰਾਂ ਜਾਂ ਪਬਲਿਕ ਸੈਕਟਰ ਦੇ ਅਦਾਰਿਆਂ (ਪੀਐੱਸਯੂ) ਵਿੱਚ ਨਿਯਮਤ ਰੋਜ਼ਗਾਰ ਕਰ ਰਹੀਆਂ ਹਨ ਜਾਂ ਉਨ੍ਹਾਂ ਨੂੰ ਛੱਡ ਕੇ ਜੋ ਕਿਸੇ ਵੀ ਕਾਨੂੰਨ ਦੇ ਅਧੀਨ ਇਸ ਸਮੇਂ ਕੋਈ ਹੋਰ ਲਾਭ ਪ੍ਰਾਪਤ ਕਰ ਰਹੀਆਂ ਹਨ।

ਪੀਐੱਮਐੱਮਵੀਵਾਈ ਮਹਿਲਾਵਾਂ ਨੂੰ ਏਕੀਕ੍ਰਿਤ ਲਾਭ ਦੇਣ ਲਈ ਹਾਲ ਹੀ ਵਿੱਚ ਲਾਂਚ ਕੀਤੇ ਗਏ ਮਿਸ਼ਨ ਸ਼ਕਤੀ ਦਾ ਹੀ ਇੱਕ ਹਿੱਸਾ ਹੈ। ਮਿਸ਼ਨ ਸ਼ਕਤੀ ’ਤੇ ਖਰਚੇ ਦੀ ਵਿੱਤ ਕਮੇਟੀ ਦੇ ਮਿੰਟਾਂ ਦੀਆਂ ਸਿਫ਼ਾਰਸ਼ਾਂ ਦੇ ਅਨੁਸਾਰ, ਦੂਜੇ ਬੱਚੇ ਲਈ ਲਾਭ ਤਾਂ ਹੀ ਲਏ ਜਾ ਸਕਦੇ ਹਨ ਜੇਕਰ ਦੂਸਰਾ ਬੱਚਾ ਲੜਕੀ ਹੋਵੇ, ਤਾਂ ਜੋ ਜਨਮ ਤੋਂ ਪਹਿਲਾਂ ਬੱਚੇ ਦੇ ਲਿੰਗ ਦੀ ਪਛਾਣ ਕਰਨ ਨੂੰ ਨਿਰਉਤਸ਼ਾਹਿਤ ਕੀਤਾ ਜਾ ਸਕੇ ਅਤੇ ਲੜਕੀਆਂ ਦੇ ਜਨਮ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

ਯੋਜਨਾ ਦੀ ਸ਼ੁਰੂਆਤ ਤੋਂ ਲੈ ਕੇ 25.01.2022 ਤੱਕ ਦਰਜ ਕੀਤੇ ਗਏ ਲਾਭਾਰਥੀਆਂ ਦੀ ਗਿਣਤੀ ਅਤੇ ਪੀਐੱਮਐੱਮਵੀਵਾਈ ਦੇ ਤਹਿਤ ਵੰਡੇ ਗਏ ਜਣੇਪਾ ਲਾਭ ਦੀ ਕੁੱਲ ਰਕਮ ਦਾ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼-ਅਨੁਸਾਰ ਵੇਰਵਾ ਨਾਲ ਨੱਥੀ ਕੀਤੀ ਅਨੁਸੂਚੀ ਵਿੱਚ ਦੱਸਿਆ ਗਿਆ ਹੈ।

ਇਹ ਜਾਣਕਾਰੀ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ, ਸ਼੍ਰੀਮਤੀ ਡਾ. ਸਮ੍ਰਿਤੀ ਜ਼ੁਬਿਨ ਇਰਾਨੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

ਅਨੁਲਗ

ਸਕੀਮ ਦੀ ਸ਼ੁਰੂਆਤ ਤੋਂ ਲੈ ਕੇ 25.01.2022 ਤੱਕ ਪੀਐੱਮਐੱਮਵੀਵਾਈ ਦੇ ਤਹਿਤ ਦਰਜ ਲਾਭਾਰਥੀਆਂ ਦੀ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼-ਅਨੁਸਾਰ ਗਿਣਤੀ ਅਤੇ ਵੰਡੀ ਗਈ ਕੁੱਲ ਰਕਮ

ਲੜੀ ਨੰਬਰ

ਰਾਜ/ਯੂਟੀ

ਦਰਜ ਕੀਤੇ ਗਏ ਲਾਭਾਰਥੀਆਂ ਦੀ ਗਿਣਤੀ

ਵੰਡੀ ਗਈ ਕੁੱਲ ਰਕਮ (ਰੁਪਏਕਰੋੜਾਂ ਵਿੱਚ)*

1

ਅੰਡੇਮਾਨ ਤੇ ਨਿਕੋਬਾਰ ਦ੍ਵਿਪ

6,867

3.12

2

ਆਂਧਰ ਪ੍ਰਦੇਸ਼

12,75,965

472.20

3

ਅਰੁਣਾਚਲ ਪ੍ਰਦੇਸ਼

24,533

9.49

4

ਅਸਾਮ

8,14,637

351.26

5

ਬਿਹਾਰ

26,58,244

971.86

6

ਚੰਡੀਗੜ੍ਹ

25,909

10.55

7

ਛੱਤੀਸਗੜ੍ਹ

5,96,820

226.93

8

ਦਾਦਰਾ ਤੇ ਨਗਰ ਹਵੇਲੀ

15,112

5.65

9

ਦਮਨ ਤੇ ਦੀਉ

10

ਦਿੱਲੀ

3,13,240

120.21

11

ਗੋਆ

20,341

7.81

12

ਗੁਜਰਾਤ

8,87,235

357.41

13

ਹਰਿਆਣਾ

6,07,812

253.24

14

ਹਿਮਾਚਲ ਪ੍ਰਦੇਸ਼

2,08,042

92.85

15

ਜੰਮੂ ਤੇ ਕਸ਼ਮੀਰ

2,54,252

102.86

16

ਝਾਰਖੰਡ

6,80,936

230.64

17

ਕਰਨਾਟਕ

16,26,522

579.37

18

ਕੇਰਲ

7,61,779

312.07

19

ਲੱਦਾਖ

4,195

1.72

20

ਲਕਸ਼ਦੀਪ

1,440

0.45

21

ਮੱਧ ਪ੍ਰਦੇਸ਼

26,48,535

1,148.74

22

ਮਹਾਰਾਸ਼ਟਰ

26,51,284

1,090.33

23

ਮਣੀਪੁਰ

55,472

23.23

24

ਮੇਘਾਲਿਆ

36,269

14.99

25

ਮਿਜ਼ੋਰਮ

28,054

12.47

26

ਨਾਗਾਲੈਂਡ

28,342

11.95

27

ਓਡੀਸ਼ਾ

7

0.00

28

ਪੁਦੂਚੇਰੀ

26,042

11.37

29

ਪੰਜਾਬ

4,54,031

163.86

30

ਰਾਜਸਥਾਨ

16,01,544

612.20

31

ਸਿੱਕਿਮ

12,047

4.16

32

ਤਮਿਲ ਨਾਡੂ

12,86,906

356.56

33

ਤੇਲੰਗਾਨਾ

3

0.00

34

ਤ੍ਰਿਪੁਰਾ

87,501

30.07

35

ਉੱਤਰ ਪ੍ਰਦੇਸ਼

45,61,249

1,774.99

36

ਉੱਤਰਾਖੰਡ

2,26,332

96.98

37

ਪੱਛਮ ਬੰਗਾਲ

13,19,612

329.69

 

ਕੁੱਲ ਜੋੜ

2,58,07,111

9,791.28

 

* ਇਸ ਵਿੱਚ ਕੇਂਦਰ ਅਤੇ ਰਾਜ ਦੋਵਾਂ ਦੇ ਹਿੱਸੇ ਸ਼ਾਮਲ ਹਨ।

*****

ਬੀਵਾਈ


(Release ID: 1794899) Visitor Counter : 145


Read this release in: English , Urdu , Tamil , Telugu