ਸਿੱਖਿਆ ਮੰਤਰਾਲਾ

ਡਿਜ਼ਾਈਨ ਇਨੋਵੇਸ਼ਨ ਲਈ ਰਾਸ਼ਟਰੀ ਪਹਿਲ ਦੀ ਸਥਿਤੀ

Posted On: 02 FEB 2022 5:05PM by PIB Chandigarh

ਸਰਕਾਰ ਨੇ ਮਾਰਚ, 2014 ਵਿੱਚ "ਨੈਸ਼ਨਲ ਇਨੀਸ਼ੀਏਟਿਵ ਫੌਰ ਡਿਜ਼ਾਈਨ ਇਨੋਵੇਸ਼ਨ (ਐੱਨਆਈਡੀਆਈ)" ਦੀ ਯੋਜਨਾ ਸ਼ੁਰੂ ਕੀਤੀ। ਇਸ ਯੋਜਨਾ ਵਿੱਚ ਦੇਸ਼ ਵਿੱਚ ਇਨੋਵੇਸ਼ਨਡਿਜ਼ਾਈਨ ਅਤੇ ਰਚਨਾਤਮਕ ਸਮੱਸਿਆ-ਹੱਲ ਕਰਨ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਪੂਰੇ ਦੇਸ਼ ਵਿੱਚ 20 ਡਿਜ਼ਾਈਨ ਇਨੋਵੇਸ਼ਨ ਸੈਂਟਰ (ਡੀਆਈਸੀ)ਇੱਕ ਓਪਨ ਡਿਜ਼ਾਈਨ ਸਕੂਲ (ਓਡੀਐੱਸ) ਅਤੇ ਇੱਕ ਨੈਸ਼ਨਲ ਡਿਜ਼ਾਈਨ ਇਨੋਵੇਸ਼ਨ ਨੈੱਟਵਰਕ (ਐੱਨਡੀਆਈਐੱਨ) ਦੀ ਸਥਾਪਨਾ ਦੀ ਕਲਪਨਾ ਕੀਤੀ ਗਈ ਹੈ। ਵਰਤਮਾਨ ਵਿੱਚ 64 ਸਪੋਕਸ ਦੇ ਨਾਲ ਹੱਬ-ਸਪੋਕ ਮਾਡਲ 'ਤੇ 20 ਡੀਆਈਸੀ ਸਥਾਪਿਤ ਕੀਤੇ ਗਏ ਹਨ। ਡੀਆਈਸੀ ਹੱਬਾਂ ਵਿੱਚ 10 ਭਾਰਤੀ ਟੈਕਨੋਲੋਜੀ ਸੰਸਥਾਨ (ਆਈਆਈਟੀ), 9 ਕੇਂਦਰੀ/ਰਾਜ ਸਰਕਾਰ ਦੀਆਂ ਯੂਨੀਵਰਸਿਟੀਆਂ ਅਤੇ ਯੋਜਨਾ ਅਤੇ ਆਰਕੀਟੈਕਚਰ ਦਾ ਇੱਕ ਸਕੂਲ ਸ਼ਾਮਲ ਹੈ। ਓਡੀਐੱਸ ਅਤੇ ਐੱਨਡੀਆਈਐੱਨ ਕ੍ਰਮਵਾਰ ਆਈਆਈਟੀਬੰਬਈ ਅਤੇ ਇੰਡੀਅਨ ਇੰਸਟੀਟਿਊਟ ਆਵ੍ ਸਾਇੰਸਜ਼ (ਆਈਆਈਐੱਸਸੀ)ਬੰਗਲੁਰੂ ਵਿੱਚ ਸਥਾਪਿਤ ਕੀਤੇ ਗਏ ਹਨ।

ਐੱਨਆਈਡੀਆਈ ਸਕੀਮ ਕਿਸੇ ਖਾਸ ਜ਼ਿਲ੍ਹੇ ਨੂੰ ਫੰਡਾਂ ਦੀ ਵੰਡ ਪ੍ਰਦਾਨ ਨਹੀਂ ਕਰਦੀ ਹੈ। ਹਰੇਕ ਡੀਆਈਸੀ ਲਈ 10.00 ਕਰੋੜ ਰੁਪਏ ਦੀ ਫੰਡਿੰਗ ਦੇ ਨਾਲ ਫੈਕਲਟੀ ਅਤੇ ਬੁਨਿਆਦੀ ਢਾਂਚੇ ਸਮੇਤ ਮੌਜੂਦਾ ਸਰੋਤਾਂ ਦੀ ਸਰਵੋਤਮ ਵਰਤੋਂ ਦੀ ਸੁਵਿਧਾ ਲਈ ਰਾਸ਼ਟਰੀ ਪ੍ਰਸਿੱਧੀ ਵਾਲੇ ਮੌਜੂਦਾ ਜਨਤਕ ਤੌਰ 'ਤੇ ਫੰਡ ਪ੍ਰਾਪਤ ਸੰਸਥਾਨਾਂਜਿਵੇਂ ਕਿ ਆਈਆਈਟੀਜ਼ਐੱਨਆਈਟੀਜ਼ਕੇਂਦਰੀ ਅਤੇ ਰਾਜ ਯੂਨੀਵਰਸਿਟੀਆਂ ਵਿੱਚ ਡੀਆਈਸੀਜ਼ ਦੀ ਸਥਾਪਨਾ ਕੀਤੀ ਜਾਂਦੀ ਹੈ।  ਇੰਸਟੀਟਿਊਟ ਨੂੰ ਡੀਆਈਸੀ ਦੀ ਸਥਾਪਨਾ ਲਈ ਚੁਣਿਆ ਜਾਂਦਾ ਹੈ ਜਿਸ 'ਤੇ ਕੰਮ ਕੀਤੇ ਜਾਣ ਵਾਲੇ ਥੀਮੈਟਿਕ ਖੇਤਰਾਂਯੋਜਨਾ ਦੇ ਤਹਿਤ ਵਿਕਸਿਤ ਕੀਤੇ ਜਾਣ ਵਾਲੇ ਇਨੋਵੇਟਿਵ ਵਿਚਾਰ/ਉਤਪਾਦਸੰਸਥਾ ਦੇ ਅਨੁਸ਼ਾਸਨ ਦੇ ਅਧਾਰ 'ਤੇ ਚੁਣਿਆ ਜਾਂਦਾ ਹੈ।

ਸਕੀਮ ਦਾ ਉਦੇਸ਼ ਇਨੋਵੇਸ਼ਨ ਅਤੇ ਰਚਨਾਤਮਕ ਸਮੱਸਿਆ-ਹੱਲ ਕਰਨ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਹੈ। ਇਹ ਕਲਪਨਾ ਕੀਤੀ ਗਈ ਹੈ ਕਿ ਇਹ ਡੀਆਈਸੀ ਨਾ ਸਿਰਫ਼ ਡਿਜ਼ਾਈਨ ਸਿੱਖਿਆ ਦੇ ਪ੍ਰਸਾਰ 'ਤੇ ਧਿਆਨ ਕੇਂਦਰਿਤ ਕਰਨਗੇ ਬਲਕਿ ਡਿਜ਼ਾਈਨ ਵਿੱਚ ਆਰਐਂਡਡੀ ਗਤੀਵਿਧੀਆਂ ਨੂੰ ਵੀ ਅੱਗੇ ਵਧਾਉਣਗੇ ਜੋ ਭਾਰਤੀ ਸਥਿਤੀਆਂ ਦੇ ਅਨੁਕੂਲ ਸਮਾਜਿਕ ਚੁਣੌਤੀਆਂ ਦੇ ਇਨੋਵੇਟਿਵ ਸਮਾਧਾਨ ਤਿਆਰ ਕਰਨ ਲਈ ਉਤਪ੍ਰੇਰਕ ਬਣਦੇ ਹਨ। ਡੀਆਈਸੀਜ਼ ਦੇਸ਼ ਵਿੱਚ ਡਿਜ਼ਾਈਨ ਇਨੋਵੇਸ਼ਨ ਦੇ ਸੱਭਿਆਚਾਰ ਦਾ ਵਿਕਾਸ ਕਰ ਰਹੇ ਹਨ ਅਤੇ ਲਗਾਤਾਰ ਅਜਿਹਾ ਮਾਹੌਲ ਤਿਆਰ ਕਰ ਰਹੇ ਹਨ ਜਿੱਥੇ ਵਿਦਿਆਰਥੀ ਅਤੇ ਭਾਈਚਾਰਾ ਮਨੁੱਖੀ ਜੀਵਨ ਵਿੱਚ ਬਦਲਾਅ ਲਿਆਉਣ ਲਈ ਇਕੱਠੇ ਹੁੰਦੇ ਹਨ। ਸਕੀਮ ਤਹਿਤ 50 ਤੋਂ ਵੱਧ ਸਟਾਰਟ-ਅੱਪ ਸ਼ੁਰੂ/ਸਮਰਥਿਤ ਕੀਤੇ ਗਏ ਹਨਲਗਭਗ 2000 ਇਨੋਵੇਟਿਵ ਉਤਪਾਦ ਸ਼ੁਰੂ ਕੀਤੇ/ਡਿਲਿਵਰ ਕੀਤੇ ਗਏ ਹਨ ਅਤੇ ਲਗਭਗ 250 ਪੇਟੈਂਟ ਫਾਈਲ ਕੀਤੇ ਗਏ ਹਨ।

ਇਹ ਜਾਣਕਾਰੀ ਸਿੱਖਿਆ ਰਾਜ ਮੰਤਰੀ ਡਾ. ਸੁਭਾਸ਼ ਸਰਕਾਰ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

 

**********

ਐੱਮਜੇਪੀਐੱਸ/ਏਕੇ



(Release ID: 1794895) Visitor Counter : 135


Read this release in: English , Urdu , Bengali