ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਨਿਊਇੰਡੀਆ@ 100 ਦੀਆਂ ਆਕਾਂਖਿਆਵਾਂ ਅਤੇ ਆਸ਼ਾਵਾਂ ਨੂੰ ਪੂਰਾ ਕਰਨ ਦਾ ਬਲੂ-ਪ੍ਰਿੰਟ ਹੈ ਬਜਟ: ਸ਼੍ਰੀ ਅਨੁਰਾਗ ਠਾਕੁਰ
ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਲਈ 2022-23 ਦੇ ਬਜਟ ਵਿੱਚ 3062.60 ਕਰੋੜ ਰੁਪਏ ਦਾ ਪ੍ਰਾਵਧਾਨ; ਇਹ ਬਜਟ ਵੰਡ, 2021-22 ਦੇ ਬਜਟ ਅਨੁਮਾਨ ਦੀ ਤੁਲਣਾ ਵਿੱਚ 11.08 ਫ਼ੀਸਦੀ ਅਧਿਕ ਹੈ
ਜੰਮੂ ਤੇ ਕਸ਼ਮੀਰ ਅਤੇ ਉੱਤਰ-ਪੂਰਬ ਵਿੱਚ ਖੇਡ ਸੁਵਿਧਾਵਾਂ ਅਤੇ ਖੇਡਾਂ ਦੇ ਵਿਕਾਸ ਲਈ ਬਜਟ ਖਰਚ ਵਿੱਚ ਵਾਧਾ
ਯੁਵਾ ਅਤੇ ਯੁਵਾਸ਼ਕਤੀ ਦੇ ਵਿਕਾਸ ਲਈ ਅਧਿਕ ਬਜਟ ਪ੍ਰਾਵਧਾਨ
Posted On:
01 FEB 2022 7:13PM by PIB Chandigarh
ਆਮ ਬਜਟ 2022-23 ਵਿੱਚ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਲਈ 3062.60 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਹੈ, ਜੋ 2021-22 ਦੇ ਬਜਟ ਅਨੁਮਾਨ ਦੀ ਤੁਲਣਾ ਵਿੱਚ 11.08 ਫ਼ੀਸਦੀ (305.58 ਕਰੋੜ ਰੁਪਏ) ਅਧਿਕ ਹੈ ।
ਭਾਰਤ ਦੇ ਨੌਜਵਾਨਾਂ ਦੇ ਆਮੂਲ ਵਿਕਾਸ ਲਈ ਯੁਵਾ ਮਾਮਲੇ ਵਿਭਾਗ ਦੇ ਤਹਿਤ ਚੱਲਣ ਵਾਲੀ ਪ੍ਰਮੁੱਖ ਯੋਜਨਾ ਰਾਸ਼ਟਰੀ ਯੁਵਾ ਸਸ਼ਕਤੀਕਰਣ ਮਾਮਲੇ ਨੂੰ 138 ਕਰੋੜ ਰੁਪਏ ਦਿੱਤੇ ਗਏ ਹਨ। ਇਹ ਧਨਰਾਸ਼ੀ ਪਿਛਲੇ ਸਾਲ ਦੀ ਤੁਲਣਾ ਵਿੱਚ ਇਸ ਵਾਰ 29 ਕਰੋੜ ਰੁਪਏ ਅਧਿਕ ਹੈ। ਰਾਸ਼ਟਰੀ ਸੇਵਾ ਯੋਜਨਾ (ਐੱਨਐੱਸਐੱਸ) ਨੂੰ 283.50 ਕਰੋੜ ਰੁਪਏ ਵੰਡੇ ਗਏ ਹਨ, ਜੋ ਬਜਟ ਅਨੁਮਾਨ 2021-22 ਵਿੱਚ 231 ਕਰੋੜ ਰੁਪਏ ਸਨ । ਰਾਸ਼ਟਰ ਨਿਰਮਾਣ ਦੀਆਂ ਗਤੀਵਿਧੀਆਂ ਨੌਜਵਾਨਾਂ ਨੂੰ ਜੋੜਨ ਦੇ ਉਦੇਸ਼ ਨਾਲ ਚਲਾਈ ਜਾਣ ਵਾਲੀ ਪ੍ਰਮੁੱਖ ਯੋਜਨਾ ਰਾਸ਼ਟਰੀ ਯੂਥ ਕੌਰਪਸ ਲਈ ਇਸ ਸਾਲ 75 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਹੈ। ਇਸ ਤਰ੍ਹਾਂ ਯੁਵਾਸ਼ਕਤੀ ਨੂੰ ਸ਼ਕਤੀਸੰਪੰਨ ਬਣਾਉਣ ਲਈ 18 ਕਰੋੜ ਰੁਪਏ ਦਾ ਵਾਧਾ ਕੀਤਾ ਗਿਆ ਹੈ ।
ਬਜਟ ਵਿੱਚ ਖੇਲੋ ਇੰਡੀਆਂ ਯੋਜਨਾ ਲਈ ਪ੍ਰਮੁਖਤਾ ਨਾਲ ਵੰਡ ਕੀਤੀ ਗਈ ਹੈ । ਇਸ ਦੇ ਨਾਲ ਹੀ ਬਜਟ ਵਿੱਚ ਵਾਧੇ ਦਾ ਸੂਤਰਪਾਤ ਹੁੰਦਾ ਹੈ । ਖੇਡੋ ਇੰਡੀਆ ਇੱਕ ਪ੍ਰਮੁੱਖ ਯੋਜਨਾ ਹੈ , ਜੋ ਭਾਰਤ ਵਿੱਚ ਮੈਦਾਨੀ ਪੱਧਰ ਉੱਤੇ ਖੇਡਾਂ ਦਾ ਵਿਕਾਸ ਕਰਦੀ ਹੈ । ਖੇਲੋ ਇੰਡੀਆ ਯੋਜਨਾ ਲਈ 974 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਹੈ , ਜੋ ਪਿਛਲੇ ਬਜਟ ਅਨੁਮਾਨ 2021-22 ਦੀ ਤੁਲਣਾ ਵਿੱਚ 48.09 ਫ਼ੀਸਦੀ ਅਧਿਕ ਹੈ। ਸਰਕਾਰ ਨੇ ਬਜਟ ਅਨੁਮਾਨ 2022-23 ਵਿੱਚ ਬਜਟ ਨੂੰ 15 ਕਰੋੜ ਰੁਪਏ ਤੋਂ ਵਧਾ ਕੇ 50 ਕਰੋੜ ਰੁਪਏ ਕਰ ਦਿੱਤਾ ਹੈ। ਅਜਿਹਾ ਜੰਮੂ ਅਤੇ ਕਸ਼ਮੀਰ ਵਿੱਚ ਖੇਡ ਸੁਵਿਧਾਵਾਂ ਵਧਾਉਣ ਲਈ ਕੀਤਾ ਗਿਆ ਹੈ। ਉੱਤਰ-ਪੂਰਬ ਵਿੱਚ ਖੇਡਾਂ ਦੇ ਵਿਕਾਸ ਲਈ 330.94 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਹੈ , ਜੋ ਪਿਛਲੇ ਸਾਲ 276.19 ਕਰੋੜ ਰੁਪਏ ਸੀ ।
ਖੇਡ ਵਿਭਾਗ ਦੇ ਅਧੀਨ ਖੁਦਮੁਖਤਿਆਰ ਸੰਗਠਨ ਭਾਰਤੀ ਖੇਡ ਅਥਾਰਿਟੀ ਦੇਸ਼ ਵਿੱਚ ਖਿਡਾਰੀਆਂ ਨੂੰ ਟ੍ਰੇਨਿੰਗ ਅਤੇ ਉਨ੍ਹਾਂ ਨੂੰ ਸੁਵਿਧਾਵਾਂ ਦੇਣ ਦਾ ਫਰਜ ਨਿਭਾਉਂਦਾ ਹੈ। ਉਸ ਦੇ ਲਈ ਬਜਟ ਅਨੁਮਾਨ 2022-23 ਵਿੱਚ 653 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਹੈ । ਰਾਸ਼ਟਰੀ ਖੇਡ ਸੰਘਾਂ ਦੀ ਸਹਾਇਤਾ ਲਈ ਵੀ ਬਜਟ ਵਿੱਚ ਵਾਧਾ ਕੀਤਾ ਗਿਆ ਹੈ । ਇਸ ਸੰਦਰਭ ਵਿੱਚ ਬਜਟ ਅਨੁਮਾਨ 2021-22 ਵਿੱਚ 181 ਕਰੋੜ ਰੁਪਏ ਦੀ ਧਨਰਾਸ਼ੀ ਨੂੰ ਵਧਾ ਕੇ ਇਸ ਵਾਰ ਬਜਟ ਅਨੁਮਾਨ 2022-23 ਵਿੱਚ 280 ਕਰੋੜ ਰੁਪਏ ਕਰ ਦਿੱਤਾ ਗਿਆ ਹੈ । ਇਸ ਨਾਲ ਖੇਡ ਵਿਭਾਗ ਅਤੇ ਖੇਡ ਸੰਘਾਂ ਦੇ ਦਰਮਿਆਨ ਸਹਿਯੋਗ ਵਧੇਗਾ, ਤਾਕਿ ਖਿਡਾਰੀਆਂ ਨੂੰ ਵਿਸ਼ਵ ਪੱਧਰ ਤੇ ਸੁਵਿਧਾਵਾਂ ਮਿਲ ਸਕਣ। ਇਸ ਕਦਮ ਨਾਲ ਅਗਲੀਆਂ ਰਾਸ਼ਟਰਮੰਡਲ ਅਤੇ ਏਸ਼ਿਆਈ ਖੇਡਾਂ ਲਈ ਭਾਰਤੀ ਐਥਲੀਟਾਂ ਨੂੰ ਤਿਆਰੀ ਕਰਨ ਵਿੱਚ ਵੀ ਮਦਦ ਮਿਲੇਗੀ ।
ਬਜਟ ਉੱਤੇ ਬੋਲਦੇ ਹੋਏ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ, “ਇਹ ਬਜਟ ਨਿਊਇੰਡੀਆ @ 100 ਦੀਆਂ ਆਕਾਂਖਿਆਵਾਂ ਅਤੇ ਆਸ਼ਾਵਾਂ ਨੂੰ ਪੂਰਾ ਕਰਨ ਦਾ ਬਲੂ-ਪ੍ਰਿੰਟ ਹੈ।”
ਇਸ ਦੇ ਇਲਾਵਾ, ਦੇਸ਼ ਵਿੱਚ ਡੋਪਿੰਗ ਰੋਧੀ ਗਤੀਵਿਧੀਆਂ ਨੂੰ ਤੇਜ਼ ਕਰਨ ਅਤੇ ਖੇਡਾਂ ਵਿੱਚ ਵਿਸ਼ਵ ਪੱਧਰੀ ਮਾਨਕਾਂ ਨੂੰ ਕਾਇਮ ਰੱਖਣ ਦੀ ਪ੍ਰਤੀਬੱਧਤਾ ਦੇ ਮੱਦੇਨਜ਼ਰ ਰਾਸ਼ਟਰੀ ਡੋਪਿੰਗ ਰੋਧੀ ਏਜੰਸੀ (ਨਾਡਾ) ਲਈ ਬਜਟ ਅਨੁਮਾਨ 2022-23 ਵਿੱਚ 17 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਹੈ। ਬਜਟ ਅਨੁਮਾਨ 2021-22 ਦੇ 10 ਕਰੋੜ ਰੁਪਏ ਦੇ ਪ੍ਰਾਵਧਾਨ ਦੀ ਤੁਲਣਾ ਵਿੱਚ ਇਹ 70 ਫ਼ੀਸਦੀ ਅਧਿਕ ਹੈ ।
*******
ਬੀਐੱਨ/ਓਏ
(Release ID: 1794758)
Visitor Counter : 147