ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਈਰਾਨੀ ਨੇ ਬਜਟ ਘੋਸ਼ਣਾ ‘ਤੇ ਪ੍ਰਤਿਕ੍ਰਿਆ ਦਿੰਦੇ ਹੋਏ ਕਿਹਾ ਕਿ ਬਜਟ ਵਿੱਚ ਨਿਵੇਸ਼ ਲਈ ਮਲਟੀ-ਮੋਡਲ ਇੰਫ੍ਰਾ ਅਤੇ ਨਿਵੇਸ਼ ਦੇ ਨਵੇਂ ਅਵਸਰਾਂ ‘ਤੇ ਜ਼ੋਰ ਭਾਰਤ ਨੂੰ ਉੱਭਰਦੀ ਗਲੋਬਲ ਅਰਥਵਿਵਸਥਾ ਦੇ ਕੇਂਦਰ ਵਿੱਚ ਰੱਖੇਗਾ
“ਮਿਸ਼ਨ ਪੋਸ਼ਣ 2.0 ਅਤੇ ਸਕਸ਼ਮ ਆਂਗਨਵਾੜੀ ਮਿਸ਼ਨ ਸ਼ਕਤੀ ਅਤੇ ਮਿਸ਼ਨ ਵਾਤਸਲਿਆ ਦੇਸ਼ ਦੀਆਂ ਮਹਿਲਾਵਾਂ ਅਤੇ ਬੱਚਿਆਂ ਦੇ ਭਲਾਈ ਅਤੇ ਸੁਰੱਖਿਆ ਵਿੱਚ ਇੱਕ ਪਰਿਵਰਤਨਕਾਰੀ ਬਦਲਾਅ ਦੀ ਸ਼ੁਰੂਆਤ ਕਰਨਗੇ"
“ਮਿਸ਼ਨ ਪੋਸ਼ਣ 2.0 ਪੋਸ਼ਣ ਸੇਵਾ ਵੰਡ ਨੂੰ ਪਾਰਦਰਸ਼ੀ ਬਣਾਉਣ ਦੇ ਨਾਲ ਲਾਸਟ ਮਾਡਲ ਰੀਅਲ-ਟਾਈਮ ਟ੍ਰੈਕਿੰਗ ਦੀ ਸੁਵਿਧਾ ਪ੍ਰਦਾਨ ਕਰੇਗਾ ਅਤੇ ਪੋਸ਼ਣ ਮਾਨਦੰਡਾਂ ਨੂੰ ਮਜ਼ਬੂਤ ਕਰੇਗਾ ਜਿਸ ਨਾਲ ਕੁਪੋਸ਼ਣ ਮੁਕਤ ਭਾਰਤ ਦੇ ਸੰਕਲਪ ਨੂੰ ਮਜ਼ਬੂਤ ਕੀਤਾ ਜਾ ਸਕੇਗਾ”
“ਮਿਸ਼ਨ ਸ਼ਕਤੀ ਆਪਣੇ ਦੋ ਘਟਕ-ਸੰਬਲ ਅਤੇ ‘ਸਮਰੱਥ’ ਦੇ ਨਾਲ ਮਹਿਲਾਵਾਂ ਦੀ ਸਮੁੱਚੀ ਭਲਾਈ ਅਤੇ ਵਿਕਾਸ ਨੂੰ ਸੁਨਿਸ਼ਚਿਤ ਕਰੇਗੀ”
ਹਰ ਬੱਚੇ ਦੇ ਲਈ ਇੱਕ ਸਿਹਤ ਅਤੇ ਖੁਸ਼ਹਾਲ ਬਚਪਨ ਸੁਨਿਸ਼ਚਿਤ ਕਰਨ ਦੇ ਲਈ ਮਿਸ਼ਨ ਵਾਤਸਲਿਆ ਦੇ ਰਾਹੀਂ ਭਾਰਤ ਸਰਕਾਰ ਸੇਵਾ ਵੰਡ ਸੰਰਚਨਾਵਾਂ, ਸੰਸਥਾਗਤ ਦੇਖਭਾਲ ਅਤੇ ਸਮੁਦਾਏ-ਅਧਾਰਿਤ ਦੇਖਭਾਲ ਨੂੰ ਪ੍ਰੋਤਸਾਹਿਤ ਕਰਕੇ ਇੱਕ ਸੰਵੇਦਨਸ਼ੀਲ ਸਹਾਇਕ ਅਤੇ ਸਿੰਕ੍ਰਨਾਈਜ਼ ਈਕੋਸਿਸਟਮ ਨੂੰ ਹੁਲਾਰਾ ਦੇਣ ਦਾ ਯਤਨ ਕਰਦੀ ਹੈ
Posted On:
01 FEB 2022 7:09PM by PIB Chandigarh
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਈਰਾਨੀ ਨੇ ਬਜਟ ਘੋਸ਼ਣਾ ਤੇ ਪ੍ਰਤਿਕ੍ਰਿਆ ਦਿੰਦੇ ਹੋਏ ਕਿਹਾ ਕਿ ਵਿੱਤ ਮੰਤਰੀ ਦੁਆਰਾ ਅੱਜ ਸੰਸਦ ਵਿੱਚ ਪੇਸ਼ ਕੀਤੇ ਗਏ ਕੇਂਦਰੀ ਬਜਟ 2022-23 ਵਿੱਚ ਨਿਵੇਸ਼ ਦੇ ਲਈ ਮਲਟੀ-ਮੋਡਲ ਇੰਫ੍ਰਾ ਅਤੇ ਨਿਵੇਸ਼ ਦੇ ਨਵੇਂ ਅਸਵਰਾਂ ‘ਤੇ ਜ਼ੋਰ ਦਿੱਤਾ ਭਾਰਤ ਨੂੰ ਉੱਭਰਦੀ ਗਲੋਬਲ ਅਰਥਵਿਵਸਥਾ ਕੇਂਦਰ ਵਿੱਚ ਰੱਖੇਗਾ। ਸ਼੍ਰੀਮਤੀ ਈਰਾਨੀ ਨੇ ਭਾਰਤ ਦੇ ਅਮ੍ਰਿੰਤ ਕਾਲ ਦਾ ਖਾਕਾ ਪੇਸ਼ ਕਰਨ ਵਾਲੇ ਭਵਿੱਖ ਦੇ ਆਤਮਨਿਰਭਰ ਭਾਰਤ ਦੇ ਬਜਟ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੂੰ ਵਧਾਈ ਦਿੱਤੀ।
ਮੰਤਰੀ ਨੇ ਕਈ ਟਵੀਟਸ ਕਰਕੇ ਕਿਹਾ ਕਿ ਬਜਟ ਵਿੱਚ ਜ਼ਿਕਰਯੋਗ ਮਿਸ਼ਨ ਪੋਸ਼ਣ 2.0 ਅਤੇ ਸਕਸ਼ਮ ਆਂਗਨਵਾੜੀ ਮਿਸ਼ਨ ਸ਼ਕਤੀ ਅਤੇ ਮਿਸ਼ਨ ਵਾਤਸਲਿਆ ਦੇਸ਼ ਦੀਆਂ ਮਹਿਲਾਵਾਂ ਅਤੇ ਬੱਚਿਆਂ ਦੇ ਭਲਾਈ ਅਤੇ ਸੁਰੱਖਿਆ ਵਿੱਚ ਇੱਕ ਪਰਿਵਰਤਨਕਾਰੀ ਬਦਲਾਅ ਦੀ ਸ਼ੁਰੂਆਤ ਕਰਨਗੇ।
ਮੰਤਰੀ ਨੇ ਕਿਹਾ ਕਿ ਸਕਸ਼ਮ ਆਂਗਨਵਾੜੀ ਦਾ ਉਦੇਸ਼ ਆਂਗਨਵਾੜੀ ਦੇ ਬੁਨਿਆਦੀ ਢਾਂਚੇ ਨੂੰ ਅੱਪਗ੍ਰੇਡ ਕਰਨਾ ਹੈ। ਮਿਸ਼ਨ ਪੋਸ਼ਣ 2.0 ਪੋਸ਼ਣ ਸੇਵਾ ਵੰਡ ਨੂੰ ਪਾਰਦਰਸ਼ੀ ਬਣਾਉਣ ਦੇ ਨਾਲ ਲਾਸਟ ਮਾਈਲ ਰੀਅਲ ਟਾਈਮ ਟ੍ਰੈਕਿੰਗ ਦੀ ਸੁਵਿਧਾ ਪ੍ਰਦਾਨ ਕਰੇਗਾ। ਨਾਲ ਹੀ ਪੋਸ਼ਣ ਸੰਬੰਧੀ ਮਾਨਦੰਡਾਂ ਨੂੰ ਮਜ਼ਬੂਤ ਕਰੇਗਾ ਜਿਸ ਨੂੰ ਕੁਪੋਸ਼ਣ ਮੁਕਤ ਭਾਰਤ ਦੇ ਸੰਕਲਪ ਨੂੰ ਮਜ਼ਬੂਤ ਕੀਤਾ ਜਾ ਸਕੇਗਾ।
ਮੰਤਰੀ ਨੇ ਦੱਸਿਆ ਕਿ ਬਜਟ ਵਿੱਚ ਘੋਸ਼ਿਤ ‘ਸੰਬਲ’ ਅਤੇ ‘ਸਮਰੱਥ’ ਮਿਸ਼ਨ ਸ਼ਕਤੀ ਦੇ ਦੋ ਘਟਕ ਹਨ। ਜਿੱਥੇ ‘ਸੰਬਲ’ ਦਾ ਉਦੇਸ਼ ਮਹਿਲਾਵਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ ਉੱਥੇ ਸਮਰੱਥ ਮਹਿਲਾਵਾਂ ਦੇ ਸਸ਼ਕਤੀਕਰਣ ਲਈ ਸਮਰਪਿਤ ਹੈ। ਮੰਤਰੀ ਨੇ ਜੋਰ ਦੇ ਕੇ ਕਿਹਾ ਕਿ ਇਹ ਮਿਸ਼ਨ ਮਹਿਲਾਵਾਂ ਦੀ ਸਮੁੱਚੀ ਭਲਾਈ ਅਤੇ ਵਿਕਾਸ ਨੂੰ ਸੁਨਿਸ਼ਚਿਤ ਕਰੇਗਾ।
ਮੰਤਰੀ ਨੇ ਕਿਹਾ ਹਰ ਬੱਚੇ ਦੇ ਲਈ ਇੱਕ ਸਿਹਤ ਅਤੇ ਖੁਸ਼ਹਾਲ ਬਚਪਨ ਸੁਨਿਸ਼ਚਿਤ ਕਰਨ ਲਈ ਮਿਸ਼ਨ ਵਾਤਸਲਿਆ ਦੇ ਰਾਹੀਂ ਭਾਰਤ ਸਰਕਾਰ ਸੇਵਾ ਵੰਡ ਸੰਰਚਨਾਵਾਂ, ਸੰਸਥਾਗਤ ਦੇਖਭਾਲ ਅਤੇ ਸਮੁਦਾਏ ਅਧਾਰਿਤ ਦੇਖਭਾਲ ਨੂੰ ਪ੍ਰੋਤਸਾਹਿਤ ਕਰਕੇ ਇੱਕ ਸੰਵੇਦਨਸ਼ੀਲ, ਸਹਾਇਕ ਅਤੇ ਸਿੰਕ੍ਰਨਾਈਜ਼ ਈਕੋਸਿਸਟਮ ਨੂੰ ਹੁਲਾਰਾ ਦੇਣ ਦਾ ਯਤਨ ਕਰਦੀ ਹੈ।
ਸ਼੍ਰੀਮਤੀ ਈਰਾਨੀ ਨੇ ਕਿਹਾ ਕਿ 60 ਸਾਲ ਦੀ ਉਮਰ ਪ੍ਰਾਪਤ ਕਰਨ ਵਾਲੇ ਮਾਤਾ-ਪਿਤਾ/ਕਰੀਬੀ ਰਿਸ਼ੇਤਦਾਰਾਂ ਦੇ ਜੀਵਨਕਾਲ ਦੇ ਦੌਰਾਨ ਦਿਵਿਯਾਂਗ ਨਿਰਭਰ ਨੂੰ ਸਾਲਾਨਾ ਅਤੇ ਇਕਮੁਸ਼ਤ ਰਕਮ ਦੇ ਭੁਗਤਾਨ ਦੀ ਆਗਿਆ ਦੇਣ ਦੇ ਪ੍ਰਾਵਧਾਨ ਦਿਵਿਯਾਂਗਾਂ ਨੂੰ ਆਪਾਤ ਸਥਿਤੀ ਵਿੱਚ ਵਿੱਤ ਸਹਾਇਤਾ ਪ੍ਰਦਾਨ ਕਰੇਗਾ।
*******
ਬੀਵਾਈ
(Release ID: 1794754)
Visitor Counter : 141