ਵਿੱਤ ਮੰਤਰਾਲਾ
azadi ka amrit mahotsav

ਪ੍ਰਾਇਮ ਮਿਨਿਸਟਰਸ ਡਿਵੈਲਪਮੈਂਟ ਇਨੀਸ਼ਿਏਟਿਵ ਫੌਰ ਨੌਰਥ ਈਸਟ ਰੀਜਨ ‘ਪੀਐੱਮ- ਡੀਈਵੀਆਈਐੱਨਈ’ ਨਾਮਕ ਨਵੀਂ ਯੋਜਨਾ ਐਲਾਨੀ; 1500 ਕਰੋੜ ਰੁਪਏ ਐਲੋਕੇਟ ਕੀਤੇ

Posted On: 01 FEB 2022 1:09PM by PIB Chandigarh

ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਕੇਂਦਰੀ ਬਜਟ 2022-23 ਪੇਸ਼ ਕਰਦੇ ਹੋਏ ਪ੍ਰਾਇਮ ਮਿਨਿਸਟਰਸ ਡਿਵੈਲਪਮੈਂਟ ਇਨੀਸ਼ਿਏਟਿਵ ਫੌਰ ਨੌਰਥ ਈਸਟ ਰੀਜਨ ‘ਪੀਐੱਮ-ਡੀਈਵੀਆਈਐੱਨਈ’ ਨਾਮਕ ਇੱਕ ਨਵੀਂ ਯੋਜਨਾ ਦਾ ਐਲਾਨ ਕੀਤਾ।  ਵਿੱਤ ਮੰਤਰੀ  ਨੇ ਕਿਹਾ ਕਿ ‘ਪੀਐੱਮ-ਡੀਈਵੀਆਈਐੱਨਈ’ ਯੋਜਨਾ ਉੱਤਰ-ਪੂਰਬੀ ਪਰਿਸ਼ਦ ਦੇ ਜ਼ਰੀਏ ਲਾਗੂਕਰਨ ਕੀਤੀ ਜਾਵੇਗੀ। ਨਵੀਂ ਯੋਜਨਾ ਲਈ ਅਰੰਭਕ ਤੌਰ ਉੱਤੇ 1500 ਕਰੋੜ ਰੁਪਏ ਐਲੋਕੇਟ ਕੀਤੇ ਜਾਣਗੇ।  ਇਸ ਜ਼ਰੀਏ ਪੀਐੱਮ ਗਤੀਸ਼ਕਤੀ ਦੇ ਅਨੁਰੂਪ ਉੱਤਰ-ਪੂਰਬ ਦੀਆਂ ਜ਼ਰੂਰਤਾਂ  ਦੇ ਮੁਤਾਬਕ ਬੁਨਿਆਦੀ ਸੁਵਿਧਾਵਾਂ ਅਤੇ ਸਮਾਜਿਕ ਵਿਕਾਸ ਨਾਲ ਜੁੜੇ ਪ੍ਰੋਜੈਕਟਾਂ ਦਾ ਵਿੱਤ ਪੋਸ਼ਣ ਕੀਤਾ ਜਾ ਸਕੇਗਾ।  ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਇਸ ਨਾਲ ਨੌਜਵਾਨਾਂ ਅਤੇ ਮਹਿਲਾਵਾਂ ਦੇ ਲਈ ਆਜੀਵਿਕਾ ਨਾਲ ਸਬੰਧਿਤ ਗਤੀਵਿਧੀਆਂ ਸੁਲਭ ਹੋ ਸਕਣਗੀਆਂ ਅਤੇ ਕਈ ਖੇਤਰਾਂ ਵਿੱਚ ਵਿਆਪਤ ਅੰਤਰ ਨੂੰ ਸਮਾਪਤ ਕੀਤਾ ਜਾ ਸਕੇਗਾ ।  ਹਾਲਾਂਕਿ ਇਹ ਮੌਜੂਦਾ ਕੇਂਦਰੀ ਅਤੇ ਰਾਜ ਪ੍ਰੋਜੈਕਟਾਂ ਦਾ ਵਿਕਲਪ ਨਹੀਂ ਹੋਵੇਗਾ ।  ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਤਾਂ ਕੇਂਦਰੀ ਮੰਤਰਾਲੇ ਵੀ ਆਪਣੇ ਪ੍ਰੋਜੈਕਟਾਂ ਨੂੰ ਲਿਆ ਸਕਣਗੇ ,  ਲੇਕਿਨ ਪ੍ਰਾਥਮਿਕਤਾ ਰਾਜਾਂ ਦੁਆਰਾ ਪੇਸ਼ ਪ੍ਰੋਜੈਕਟਾਂ ਨੂੰ ਦਿੱਤੀ ਜਾਵੇਗੀ ।  ਇਸ ਯੋਜਨਾ  ਦੇ ਤਹਿਤ ਵਿੱਤ ਪੋਸ਼ਿਤ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਦੀ ਆਰੰਭਕ ਸੂਚੀ ਨਿਮਨਲਿਖਿਤ ਹੈ:

 

ਪੀਐੱਮ ਡਿਵਾਇਨ ਦੇ ਤਹਿਤ ਪ੍ਰੋਜੈਕਟਾਂ ਦੀ ਆਰੰਭਕ ਸੂਚੀ

 

ਲੜੀ

ਪ੍ਰੋਜੈਕਟ ਦਾ ਨਾਮ

ਕੁੱਲ ਅਨੁਮਾਨਿਤ ਲਾਗਤ (ਕਰੋੜ)

1

ਊੱਤਰੀ-ਪੂਰਬੀ ਭਾਰਤ ਗੁਵਾਹਾਟੀ (ਬਹੁ-ਰਾਜ)  ਵਿੱਚ ਬਾਲ ਰੋਗ ਅਤੇ ਬਾਲਗ਼ ਹੀਮੋਟੋਲਿੰਫੌਇਡ ਕੈਂਸਰਾਂ ਦੇ ਪ੍ਰਬੰਧਨ ਲਈ ਸਮਰਪਿਤ ਸੇਵਾਵਾਂ ਦੀ ਸਥਾਪਨਾ

129

2

ਨੈੱਕਟਰ(nectar) ਆਜੀਵਿਕਾ ਸੰਵਰਧਨ ਪ੍ਰੋਜੈਕਟ  (ਬਹੁ-ਰਾਜ)

67

3

ਊੱਤਰੀ-ਪੂਰਬੀ ਭਾਰਤ  ( ਬਹੁ - ਰਾਜ )  ਵਿੱਚ ਵਿਗਿਆਨਕ ਔਰਗੈਨਿਕ ਖੇਤੀ ਨੂੰ ਹੁਲਾਰਾ

45

4

ਪੱਛਮ ਦੇ ਵੱਲ ਆਈਜ਼ੋਲ ਬਾਈਪਾਸ ਦਾ ਨਿਰਮਾਣ

500

5

ਸਿੱਕਿਮ ਪੱਛਮ ਵਿੱਚ ਸੰਗਾ- ਚੌਲਿੰਗ ਦੇ ਲਈ ਪੈਲਿੰਗ ਲਈ ਯਾਤਰੀ ਰੋਪਵੇਅ ਸਿਸਟਮ ਲਈ ਗੈਪ ਫੰਡਿੰਗ

64

6

ਦੱਖਣੀ ਸਿੱਕਿਮ ਵਿੱਚ ਧੈੱਪਰ ਤੋਂ ਭਾਲੇਧੁੰਗਾ ਤੱਕ ਵਾਤਾਵਰਣ ਅਨੁਕੂਲ ਰੋਪਵੇਅ (ਕੇਬਲ ਕਾਰ) ਦੇ  ਲਈ ਗੈਪ ਫੰਡਿੰਗ

58

7

ਮਿਜ਼ੋਰਮ ਰਾਜ ਵਿੱਚ ਕਈ ਜ਼ਿਲ੍ਹਿਆਂ ਵਿੱਚ ਵੱਖ - ਵੱਖ ਸਥਾਨਾਂ ਉੱਤੇ ਬਾਂਸ ਸੰਪਰਕ ਸੜਕ  ਦੇ ਨਿਰਮਾਣ ਲਈ ਪਾਇਲਟ ਪ੍ਰੋਜੈਕਟ

100

8

ਹੋਰ  ( ਸ਼ਨਾਖ਼ਤ ਕੀਤੀ ਜਾਦੀ)

537

 

ਕੁੱਲ

1500

 

*****  

ਆਰਐੱਮ/ਐੱਨਬੀ/ਯੂਡੀ


(Release ID: 1794581) Visitor Counter : 280