ਸੰਸਦੀ ਮਾਮਲੇ

ਅੱਜ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਸਰਕਾਰ ਦੀ ਮੀਟਿੰਗ ਹੋਈ; ਭਾਜਪਾ ਮੰਤਰੀਆਂ ਸਮੇਤ 26 ਪਾਰਟੀਆਂ ਦੇ 38 ਆਗੂਆਂ ਨੇ ਭਾਗ ਲਿਆ


ਸਾਰੇ ਆਗੂਆਂ ਨੇ ਕਿਹਾ ਕਿ ਸਦਨ ਨੂੰ ਠੱਪ ਨਾ ਕੀਤਾ ਜਾਵੇ: ਸ਼੍ਰੀ ਰਾਜਨਾਥ ਸਿੰਘ
ਸਰਕਾਰ ਦੀ ਤਰਫੋਂ ਬੇਨਤੀ ਹੈ ਕਿ ਸੈਸ਼ਨ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇ: ਕੇਂਦਰੀ ਸੰਸਦੀ ਮਾਮਲੇ ਮੰਤਰੀ
ਸ਼੍ਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਸੈਸ਼ਨ 68 ਦਿਨਾਂ ਦੀ ਮਿਆਦ ਵਿੱਚ ਕੁੱਲ 29 ਬੈਠਕਾਂ (ਪਹਿਲੇ ਭਾਗ ਵਿੱਚ 10 ਅਤੇ ਦੂਜੇ ਭਾਗ ਵਿੱਚ 19 ਬੈਠਕਾਂ) ਪ੍ਰਦਾਨ ਕਰੇਗਾ

Posted On: 31 JAN 2022 7:57PM by PIB Chandigarh

ਸੰਸਦ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ ਅੱਜ ਇੱਥੇ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨਾਲ ਸਰਕਾਰ ਦੀ ਇੱਕ ਵਰਚੁਅਲ ਮੋਡ ਵਿੱਚ ਮੀਟਿੰਗ ਹੋਈ। ਆਪਣੇ ਉਦਘਾਟਨੀ ਭਾਸ਼ਣ ਵਿੱਚ, ਸੰਸਦੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਸਰਕਾਰ ਦੀ ਤਰਫੋਂ ਇੱਕ ਬੇਨਤੀ ਕੀਤੀ ਕਿ ਸੈਸ਼ਨ ਸੁਚਾਰੂ ਢੰਗ ਨਾਲ ਚਲਣ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਆਗੂਆਂ ਨੂੰ ਦੱਸਿਆ ਕਿ ਸੈਸ਼ਨ 68 ਦਿਨਾਂ ਦੀ ਮਿਆਦ ਵਿੱਚ ਕੁੱਲ 29 ਬੈਠਕਾਂ (ਪਹਿਲੇ ਭਾਗ ਵਿੱਚ 10 ਅਤੇ ਦੂਜੇ ਭਾਗ ਵਿੱਚ 19 ਬੈਠਕਾਂ) ਪ੍ਰਦਾਨ ਕਰੇਗਾ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਜੋਸ਼ੀ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੇ ਸੰਸਦ ਦੇ ਸੁਚਾਰੂ ਕੰਮਕਾਜ ਲਈ ਸਰਕਾਰ ਨੂੰ ਸਹਿਯੋਗ ਦੇਣ ਲਈ ਸਹਿਮਤੀ ਪ੍ਰਗਟਾਈ ਹੈ। ਉਨ੍ਹਾਂ ਕਿਹਾ, ਮੈਂਬਰਾਂ ਨੂੰ ਰਾਸ਼ਟਰਪਤੀ ਦੇ ਭਾਸ਼ਣ ਅਤੇ ਕੇਂਦਰੀ ਬਜਟ 'ਤੇ ਬਹਿਸ 'ਚ ਹਿੱਸਾ ਲੈਣਾ ਚਾਹੀਦਾ ਹੈ, ਉਨ੍ਹਾਂ ਕਿਹਾ ਕਿ 14 ਮਾਰਚ ਤੋਂ ਸ਼ੁਰੂ ਹੋ ਰਹੇ ਸੈਸ਼ਨ ਦੇ ਦੂਜੇ ਪੜਾਅ ਦੌਰਾਨ ਬਾਅਦ 'ਚ ਹੋਰ ਮੁੱਦਿਆਂ 'ਤੇ ਚਰਚਾ ਕੀਤੀ ਜਾ ਸਕਦੀ ਹੈ। ਰਾਸ਼ਟਰਪਤੀ ਦੇ ਭਾਸ਼ਣ ਅਤੇ ਕੇਂਦਰੀ ਬਜਟ 'ਤੇ ਬਹਿਸ ਲੋਕ ਸਭਾ ਵਿੱਚ 12 ਘੰਟੇ ਲਈ ਰੱਖੀ ਜਾਵੇਗੀ। ਉਂਝ ਉਨ੍ਹਾਂ ਕਿਹਾ ਕਿ ਰਾਜ ਸਭਾ ਵਿੱਚ ਹੋਣ ਵਾਲੀ ਬਹਿਸ ਦੀ ਮਿਆਦ ਰਾਜ ਸਭਾ ਦੀ ਕੰਮ–ਕਾਜ ਬਾਰੇ ਸਲਾਹਕਾਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਤੈਅ ਕੀਤੀ ਜਾਵੇਗੀ। ਪੈਗਾਸਸ ਸਨੂਪਿੰਗ ਮੁੱਦੇ 'ਤੇ ਬਹਿਸ ਕਰਵਾਉਣ ਦੀ ਵਿਰੋਧੀ ਧਿਰ ਦੀ ਮੰਗ 'ਤੇ, ਉਨ੍ਹਾਂ ਕਿਹਾ ਕਿ ਮਾਮਲਾ ਹਾਲੇ ਸੁਪਰੀਮ ਕੋਰਟ ਦੇ ਵਿਚਾਰ ਅਧੀਨ ਹੈ।

-1.JPG

ਮੰਤਰੀ ਨੇ ਦੱਸਿਆ ਕਿ ਸੰਸਦ ਦਾ ਬਜਟ ਸੈਸ਼ਨ, 2022 ਅੱਜ, 31 ਜਨਵਰੀ, 2022 ਨੂੰ ਸ਼ੁਰੂ ਹੋਇਆ ਅਤੇ ਸਰਕਾਰੀ ਕੰਮਕਾਜ ਦੀਆਂ ਜ਼ਰੂਰਤਾਂ ਦੇ ਅਧੀਨ, ਸੈਸ਼ਨ ਸ਼ੁੱਕਰਵਾਰ, 8 ਅਪ੍ਰੈਲ, 2022 ਨੂੰ ਸਮਾਪਤ ਹੋ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੰਸਦ ਦੇ ਦੋਵੇਂ ਸਦਨਾਂ ਸਥਾਈ ਕਮੇਟੀਆਂ ਨੂੰ ਵੱਖ-ਵੱਖ ਮੰਤਰਾਲਿਆਂ/ਵਿਭਾਗਾਂ ਦੀਆਂ ਗ੍ਰਾਂਟਾਂ ਦੀਆਂ ਮੰਗਾਂ ਦੀ ਜਾਂਚ ਕਰਨ ਅਤੇ ਇਸ 'ਤੇ ਆਪਣੀਆਂ ਰਿਪੋਰਟਾਂ ਦੇਣ ਦੇ ਯੋਗ ਬਣਾਉਣ ਲਈ ਸੋਮਵਾਰ, 14 ਮਾਰਚ, 2022 ਨੂੰ ਮੁੜ ਇਕੱਠੇ ਹੋਣ ਲਈ ਸ਼ੁੱਕਰਵਾਰ, 11 ਫਰਵਰੀ, 2022 ਨੂੰ ਛੁੱਟੀ ਲਈ ਮੁਲਤਵੀ ਕੀਤਾ ਜਾਵੇਗਾ।

ਉਸਨੇ ਅੱਗੇ ਕਿਹਾ ਕਿ ਸੈਸ਼ਨ ਮੁੱਖ ਤੌਰ 'ਤੇ 2022-23 ਲਈ ਕੇਂਦਰੀ ਬਜਟ ਨਾਲ ਸਬੰਧਿਤ ਵਿੱਤੀ ਕਾਰੋਬਾਰ ਅਤੇ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਦੇ ਪ੍ਰਸਤਾਵ 'ਤੇ ਚਰਚਾ ਲਈ ਸਮਰਪਿਤ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ 2022-23 ਦਾ ਕੇਂਦਰੀ ਬਜਟ ਮੰਗਲਵਾਰ, 1 ਫਰਵਰੀ 2022 ਨੂੰ ਸਵੇਰੇ 11.00 ਵਜੇ ਲੋਕ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਆਗਾਮੀ ਬਜਟ ਸੈਸ਼ਨ ਵਿੱਚ ਬਜਟ ਸੈਸ਼ਨ, 2022 ਦੌਰਾਨ ਉਠਾਏ ਜਾਣ ਲਈ ਆਰਜ਼ੀ ਤੌਰ 'ਤੇ 20* ਮੱਦਾਂ ਦੀ ਪਛਾਣ ਕੀਤੀ ਗਈ ਹੈ, ਜਿਸ ਵਿੱਚ 14 ਬਿਲ ਅਤੇ 6 ਵਿੱਤੀ ਆਈਟਮਾਂ ਸ਼ਾਮਲ ਹਨ।

DSC_1593 -2.JPG

ਹਾਜ਼ਰ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਦੁਆਰਾ ਉਠਾਏ ਗਏ ਨੁਕਤਿਆਂ ਨੂੰ ਸੁਣਨ ਤੋਂ ਬਾਅਦ ਮੀਟਿੰਗ ਨੂੰ ਸੰਬੋਧਨ ਕਰਦਿਆਂ  ਕੇਂਦਰੀ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਮੀਟਿੰਗ ਵਿੱਚ ਹੋਈ ਸਿਹਤਮੰਦ ਚਰਚਾ ਲਈ ਧੰਨਵਾਦ ਪ੍ਰਗਟਾਇਅਆਂ। ਉਨ੍ਹਾਂ ਕਿਹਾ ਕਿ ਸਦਨ ਨੂੰ ਠੱਪ ਨਾ ਹੋਣ 'ਤੇ ਸਹਿਮਤੀ ਬਣੀ ਹੈ। ਹਾਜ਼ਰ ਪਾਰਟੀਆਂ ਦੇ ਨੇਤਾਵਾਂ ਦੇ ਨੁਕਤਿਆਂ ਦਾ ਜਵਾਬ ਦਿੰਦਿਆਂ, ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਮੁੱਦਿਆਂ ਦੀ ਪਛਾਣ ਕਰ ਸਕਦੇ ਹਨ ਜਿਨ੍ਹਾਂ 'ਤੇ ਉਹ ਵਿਚਾਰ-ਵਟਾਂਦਰਾ ਕਰਨਾ ਚਾਹੁੰਦੇ ਹਨ। ਭਲਕੇ ਕੇਂਦਰੀ ਬਜਟ ਪੇਸ਼ ਹੋਣ ਤੋਂ ਪਹਿਲਾਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਲਾਦ ਜੋਸ਼ੀ ਵੱਲੋਂ ਸਰਬ ਪਾਰਟੀ ਮੀਟਿੰਗ ਸੱਦੀ ਗਈ ਸੀ। ਬੈਠਕ 'ਚ ਭਾਜਪਾ ਦੇ ਸੀਨੀਅਰ ਨੇਤਾ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਸ਼ਿਰਕਤ ਕੀਤੀ। ਸ਼੍ਰੀ ਪੀਯੂਸ਼ ਗੋਇਲ, ਕੇਂਦਰੀ ਵਣਜ ਅਤੇ ਉਦਯੋਗ, ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ, ਅਤੇ ਕੱਪੜਾ ਮੰਤਰੀ ਅਤੇ ਸ਼੍ਰੀ ਪ੍ਰਹਲਾਦ ਜੋਸ਼ੀ, ਕੇਂਦਰੀ ਸੰਸਦੀ ਮਾਮਲਿਆਂ, ਕੋਲਾ ਅਤੇ ਖਾਣਾਂ ਮੰਤਰੀ ਨੇ ਮੀਟਿੰਗ ਵਿੱਚ ਹਿੱਸਾ ਲਿਆ। ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਸ. ਅਰਜੁਨ ਰਾਮ ਮੇਘਵਾਲ ਅਤੇ ਸ਼੍ਰੀ ਵੀ. ਮੁਰਲੀਧਰਨ ਵੀ ਮੀਟਿੰਗ ਵਿੱਚ ਸ਼ਾਮਲ ਹੋਏ।

ਇਸ ਮੀਟਿੰਗ ਵਿੱਚ ਭਾਜਪਾ ਤੋਂ ਇਲਾਵਾ ਇੰਡੀਅਨ ਨੈਸ਼ਨਲ ਕਾਂਗਰਸ, ਏਆਈਟੀਸੀ, ਡੀਐੱਮਕੇ, ਵਾਈਐੱਸਆਰਸੀਪੀ, ਐੱਸਐੱਸ, ਬੀਜਦ, ਜਨਤਾ ਦਲ (ਯੂ), ਬਸਪਾ, ਟੀਆਰਐੱਸ, ਐਲਜੇਐੱਸਪੀ, ਐੱਨਸੀਪੀ, ਸੀਪੀਆਈ (ਐੱਮ), ਆਈਯੂਐੱਮਐਲ, ਟੀਡੀਪੀ, ਅਪਨਾ ਦਲ, ਸੀਪੀਆਈ, ਆਮ ਆਦਮੀ ਪਾਰਟੀ, ਆਲ ਇੰਡੀਆ ਅੰਨਾ ਡੀਐੱਮਕੇ, ਕੇਸੀ (ਐੱਮ), ਆਰਐੱਸਪੀ, ਆਰਪੀਆਈ (ਏ), ਰਾਸ਼ਟਰੀ ਜਨਤਾ ਦਲ, ਐੱਨਪੀਪੀ, ਵੀਸੀਕੇ ਤੇ ਅਸਾਮ ਗਣ ਪ੍ਰੀਸ਼ਦ ਜਿਹੀਆਂ ਪਾਰਟੀਆਂ ਦੇ ਆਗੂ ਸ਼ਾਮਲ ਸਨ।

ਬਜਟ ਸੈਸ਼ਨ, 2022 ਦੌਰਾਨ ਲਏ ਜਾਣ ਦੀ ਸੰਭਾਵਨਾ ਵਾਲੇ ਬਿਲਾਂ ਦੀ ਸੂਚੀ:

I – ਵਿਧਾਨਕ ਕੰਮ–ਕਾਜ

1. ਵੇਅਰਹਾਊਸਿੰਗ (ਵਿਕਾਸ ਅਤੇ ਰੈਗੂਲੇਸ਼ਨ) ਸੋਧ ਬਿਲ, 2022

2. ਮੁਕਾਬਲਾ (ਸੋਧ) ਬਿਲ, 2022

3. ਛਾਉਣੀ ਬਿਲ, 2022

4. ਭਾਰਤੀ ਅੰਟਾਰਕਟਿਕਾ ਬਿਲ, 2022

5. ਇਮੀਗ੍ਰੇਸ਼ਨ ਬਿਲ, 2022

6. ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਸੋਧ) ਬਿਲ, 2022

7. ਨੈਸ਼ਨਲ ਡੈਂਟਲ ਕਮਿਸ਼ਨ ਬਿਲ, 2022

8. ਕੈਦੀਆਂ ਦੀ ਪਹਿਚਾਣ ਬਿਲ, 2022

9. ਮੈਟਰੋ ਰੇਲ (ਨਿਰਮਾਣ, ਸੰਚਾਲਨ ਅਤੇ ਰੱਖ-ਰਖਾਅ) ਬਿਲ, 2022

10. ਖਾਣਾਂ ਅਤੇ ਖਣਿਜ (ਵਿਕਾਸ ਅਤੇ ਨਿਯਮ) ਸੋਧ ਬਿਲ, 2022

11. ਊਰਜਾ ਸੰਭਾਲ (ਸੋਧ) ਬਿਲ, 2022

12. ਸੰਵਿਧਾਨ (ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ) ਆਰਡਰ (ਸੋਧ) ਬਿਲ, 2022 ਯੂਪੀ ਨਾਲ ਸਬੰਧਿਤ

13. ਝਾਰਖੰਡ ਨਾਲ ਸਬੰਧਿਤ ਸੰਵਿਧਾਨ (ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ) ਆਰਡਰ (ਸੋਧ) ਬਿਲ, 2022

14. ਤ੍ਰਿਪੁਰਾ ਨਾਲ ਸਬੰਧਿਤ ਸੰਵਿਧਾਨ (ਅਨੁਸੂਚਿਤ ਜਨਜਾਤੀ) ਆਰਡਰ (ਸੋਧ) ਬਿਲ, 2022

II - ਵਿੱਤੀ ਕੰਮ–ਕਾਜ

1. ਵਿੱਤ ਬਿਲ, 2022

2. 2021-22 ਲਈ ਗ੍ਰਾਂਟਾਂ ਹਿਤ ਪੂਰਕ ਮੰਗਾਂ 'ਤੇ ਚਰਚਾ ਅਤੇ ਵੋਟਿੰਗ ਅਤੇ ਸਬੰਧਿਤ ਨਿਯੋਜਨ ਬਿਲ ਨੂੰ ਪੇਸ਼ ਕਰਨਾ, ਵਿਚਾਰ ਕਰਨਾ ਅਤੇ ਪਾਸ ਕਰਨਾ।

3. ਸਾਲ 2018-19 ਲਈ ਗ੍ਰਾਂਟਾਂ ਲਈ ਵਾਧੂ ਮੰਗਾਂ 'ਤੇ ਚਰਚਾ ਅਤੇ ਵੋਟਿੰਗ ਅਤੇ ਸਬੰਧਿਤ ਖ਼ਰਚਾ ਬਿਲ ਦੀ ਸ਼ੁਰੂਆਤ, ਵਿਚਾਰ ਅਤੇ ਪਾਸ ਕਰਨਾ।

4. 2022-23 ਲਈ ਗ੍ਰਾਂਟਾਂ ਦੀਆਂ ਮੰਗਾਂ 'ਤੇ ਚਰਚਾ ਅਤੇ ਵੋਟਿੰਗ ਅਤੇ ਸਬੰਧਿਤ ਖ਼ਰਚਾ ਬਿਲ ਦੀ ਸ਼ੁਰੂਆਤ, ਵਿਚਾਰ ਅਤੇ ਪਾਸ ਕਰਨਾ।

5. ਵਿੱਤ ਵਰ੍ਹੇ 2021-22 ਲਈ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੀਆਂ ਗ੍ਰਾਂਟਾਂ ਲਈ ਪੂਰਕ ਮੰਗਾਂ 'ਤੇ ਚਰਚਾ ਅਤੇ ਵੋਟਿੰਗ ਅਤੇ ਸਬੰਧਿਤ ਨਿਯੋਜਨ ਬਿਲ ਦੀ ਸ਼ੁਰੂਆਤ, ਵਿਚਾਰ ਅਤੇ ਪਾਸ ਕਰਨਾ।

6. ਵਿੱਤ ਵਰ੍ਹੇ 2022-23 ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੀਆਂ ਗ੍ਰਾਂਟਾਂ ਲਈ ਮੰਗਾਂ 'ਤੇ ਚਰਚਾ ਅਤੇ ਵੋਟਿੰਗ ਅਤੇ ਸਬੰਧਿਤ ਖ਼ਰਚਾ ਬਿਲ ਦੀ ਸ਼ੁਰੂਆਤ, ਵਿਚਾਰ ਅਤੇ ਪਾਸ ਕਰਨਾ।

****

ਐੱਮਵੀ/ਏਕੇਐੱਨ/ਐੱਸਕੇ



(Release ID: 1794299) Visitor Counter : 126


Read this release in: English , Urdu , Hindi , Tamil