ਵਿੱਤ ਮੰਤਰਾਲਾ

ਚਾਲੂ ਵਰ੍ਹੇ ਦੌਰਾਨ ਪ੍ਰਚੂਨ ਮਹਿੰਗਾਈ ਆਮ ਰਹੀ, ਸਾਲ 2021-22 (ਅਪ੍ਰੈਲ-ਦਸੰਬਰ) ਵਿੱਚ ਪ੍ਰਚੂਨ ਮਹਿੰਗਾਈ ਦਰ 5.2 ਫੀਸਦੀ ਸੀ


ਪ੍ਰਭਾਵੀ ਸਪਲਾਈ ਪ੍ਰਬੰਧਨ ਕਾਰਨ ਚਾਲੂ ਸਾਲ ਦੌਰਾਨ ਜ਼ਿਆਦਾਤਰ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਕੰਟਰੋਲ ਵਿੱਚ ਰਹੀਆਂ

ਰਿਟੇਲ ਅਤੇ ਡਬਲਿਊਪੀਆਈ ਮਹਿੰਗਾਈ ਦੇ ਦਰਮਿਆਨ ਅੰਤਰ ਨੂੰ ਘੱਟ ਕਰਨ ਦੀ ਉਮੀਦ ਹੈ

Posted On: 31 JAN 2022 2:54PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਆਰਥਿਕ ਸਰਵੇਖਣ 2021-22 ਪੇਸ਼ ਕਰਦੇ ਹੋਏ ਕਿਹਾ ਕਿ ਖਪਤਕਾਰ ਮੁੱਲ ਸੂਚਕ-ਅੰਕ-ਸੰਯੁਕਤ (ਸੀਪੀਆਈ-ਸੀ) ਦੇ ਅਨੁਸਾਰ ਪ੍ਰਚੂਣ ਮਹਿੰਗਾਈ ਸਾਲ 2021-22 (ਅਪ੍ਰੈਲ-ਦਸੰਬਰ) ਵਿੱਚ 5.2 ਫੀਸਦੀ ਹੋ ਗਈ, ਜੋ ਕਿ 2020-21 ਦੀ ਇਸੇ ਮਿਆਦ ਵਿੱਚ 6.6 ਪ੍ਰਤੀਸ਼ਤ ਸੀ। ਸਰਵੇਖਣ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪ੍ਰਭਾਵੀ ਸਪਲਾਈ ਪ੍ਰਬੰਧਨ ਕਾਰਨ ਇਸ ਸਾਲ ਦੌਰਾਨ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਕੰਟਰੋਲ ਵਿੱਚ ਰਹੀਆਂ।




 

ਘਰੇਲੂ ਮਹਿੰਗਾਈ:

ਸਮੀਖਿਆ ਵਿੱਚ ਪਾਇਆ ਗਿਆ ਕਿ ਭਾਰਤ ਵਿੱਚ ਖਪਤਕਾਰ ਮੁੱਲ ਸੂਚਕ-ਅੰਕ-ਸੰਯੁਕਤ (ਸੀਪੀਆਈ-ਸੀ) ਮਹਿੰਗਾਈ ਦਰ ਕਈ ਉਭਰ ਰਹੇ ਬਜ਼ਾਰਾਂ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ (ਈਐੱਮਡੀਈ) ਅਤੇ ਉੱਨਤ ਅਰਥਵਿਵਸਥਾਵਾਂ ਦੇ ਮੁਕਾਬਲੇ ਦਸੰਬਰ 2021 ਵਿੱਚ ਸੀਮਾਬੱਧ ਤਰੀਕੇ ਨਾਲ, 5.2 ਪ੍ਰਤੀਸ਼ਤ ਤੱਕ ਸਥਿਰ ਰਹੀ। ਇਹ ਸਰਕਾਰ ਦੁਆਰਾ ਪ੍ਰਭਾਵੀ ਸਪਲਾਈ ਪ੍ਰਬੰਧਨ ਲਈ ਚੁੱਕੇ ਗਏ ਕਿਰਿਆਸ਼ੀਲ ਉਪਾਵਾਂ ਕਾਰਨ ਸੰਭਵ ਹੋਇਆ ਹੈ।

 

ਆਲਮੀ ਮਹਿੰਗਾਈ:

ਆਰਥਿਕ ਸਮੀਖਿਆ ਵਿੱਚ ਕਿਹਾ ਗਿਆ ਹੈ ਕਿ 2021 ਵਿੱਚ, ਅਰਥਵਿਵਸਥਾਵਾਂ ਦੇ ਖੁੱਲ੍ਹਣ ਦੇ ਨਾਲ ਆਰਥਿਕ ਗਤੀਵਿਧੀਆਂ ਪੁਨਰ ਸੁਰਜੀਤ ਹੋਣ ਕਾਰਨ ਮਹਿੰਗਾਈ ਆਲਮੀ ਪੱਧਰ 'ਤੇ ਵਧੀ। ਉੱਨਤ ਅਰਥਵਿਵਸਥਾਵਾਂ ਵਿੱਚ ਮਹਿੰਗਾਈ 2020 ਵਿੱਚ 0.7% ਤੋਂ ਵੱਧ ਕੇ 2021 ਵਿੱਚ ਤਕਰੀਬਨ 3.1% ਹੋ ਗਈ। ਉਦਾਹਰਣ ਲਈ, ਸੰਯੁਕਤ ਰਾਜ ਅਮਰੀਕਾ ਵਿੱਚ ਮਹਿੰਗਾਈ ਦਸੰਬਰ 2021 ਵਿੱਚ 7.0% ਨੂੰ ਛੂਹ ਗਈ, ਜੋ ਕਿ 1982 ਤੋਂ ਬਾਅਦ ਸਭ ਤੋਂ ਅਧਿਕ ਹੈ। ਯੂਕੇ ਵਿੱਚ, ਦਸੰਬਰ 2021 ਵਿੱਚ ਇਹ 5.4% ਦੇ ਤਕਰੀਬਨ 30 ਵਰ੍ਹਿਆਂ ਦੇ ਉੱਚੇ ਪੱਧਰ 'ਤੇ ਪਹੁੰਚ ਗਈ। ਉਭਰ ਰਹੇ ਬਜ਼ਾਰਾਂ ਵਿੱਚੋਂ, ਬ੍ਰਾਜ਼ੀਲ ਵਿੱਚ ਦਸੰਬਰ 2022 ਵਿੱਚ 10.1% ਦੀ ਮਹਿੰਗਾਈ ਦਰ ਦੇਖੀ ਗਈ। ਅਤੇ ਤੁਰਕੀ ਵਿੱਚ ਵੀ ਦੋ ਅੰਕਾਂ ਦੀ ਮਹਿੰਗਾਈ ਦਰ 36.1% ਨੂੰ ਛੂਹ ਰਹੀ ਹੈ। ਅਰਜਨਟੀਨਾ ਪਿਛਲੇ 6 ਮਹੀਨਿਆਂ ਦੌਰਾਨ 50% ਤੋਂ ਉੱਪਰ ਮਹਿੰਗਾਈ ਦਰ ਦਾ ਅਨੁਭਵ ਕਰ ਰਿਹਾ ਹੈ।

 

ਪ੍ਰਚੂਣ ਮਹਿੰਗਾਈ ਵਿੱਚ ਤਾਜ਼ਾ ਰੁਝਾਨ:

ਪ੍ਰਚੂਣ ਮਹਿੰਗਾਈ, 2% ਤੋਂ 6% ਦੀ ਲਕਸ਼ਿਤ ਸੀਮਾ ਦੇ ਅੰਦਰ, ਅਪ੍ਰੈਲ - ਦਸੰਬਰ 2020-21 ਦੌਰਾਨ 6.6% ਦੇ ਮੁਕਾਬਲੇ ਘਟ ਕੇ 5.2% ਰਹਿ ਗਈ। ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਇਸ ਦਾ ਮੁੱਖ ਕਾਰਨ ਖੁਰਾਕੀ ਮਹਿੰਗਾਈ ਵਿੱਚ ਕਮੀ ਆਈ ਹੈ। ਖਪਤਕਾਰ ਖੁਰਾਕ ਮੁੱਲ ਸੂਚਕ-ਅੰਕ (ਸੀਐੱਫਪੀਆਈ) ਦੁਆਰਾ ਮਾਪੀ ਗਈ ਖੁਰਾਕ ਮਹਿੰਗਾਈ, 2021-22 (ਅਪ੍ਰੈਲ-ਦਸੰਬਰ) ਵਿੱਚ ਔਸਤਨ 2.9% ਦੇ ਹੇਠਲੇ ਪੱਧਰ 'ਤੇ ਰਹੀ ਜਦੋਂ ਕਿ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ ਇਹ 9.1% ਸੀ।

 

ਸਰਵੇਖਣ ਅਨੁਸਾਰ ਅਸਥਿਰ ਈਂਧਣ ਵਸਤੂਆਂ ਨੂੰ ਛੱਡ ਕੇ 'ਰਿਫਾਇੰਡ' ਕੋਰ ਮਹਿੰਗਾਈ ਦੀ ਗਣਨਾ ਕੀਤੀ ਗਈ ਹੈ।  'ਭੋਜਨ ਅਤੇ ਪੀਣ ਵਾਲੇ ਪਦਾਰਥ' ਅਤੇ 'ਈਂਧਣ ਅਤੇ ਰੌਸ਼ਨੀ' ਤੋਂ ਇਲਾਵਾ, 'ਵਾਹਨਾਂ ਲਈ ਪੈਟਰੋਲ' ਅਤੇ 'ਵਾਹਨਾਂ ਲਈ ਡੀਜ਼ਲ' ਅਤੇ 'ਵਾਹਨਾਂ ਲਈ ਲੁਬਰੀਕੈਂਟ ਅਤੇ ਹੋਰ ਈਂਧਣ' ਨੂੰ ਮੁੱਖ ਪ੍ਰਚੂਣ ਮਹਿੰਗਾਈ ਤੋਂ ਹਟਾ ਦਿੱਤਾ ਗਿਆ ਹੈ। ਜੂਨ 2020 ਤੋਂ, ਰਿਫਾਇੰਡ ਕੋਰ ਮੁਦਰਾਸਫੀਤੀ ਪਰੰਪਰਾਗਤ ਨਵੇਂ ਮਹਿੰਗਾਈ ਮਾਪ ਵਿੱਚ ਈਂਧਣ ਵਸਤੂਆਂ ਵਿੱਚ ਮਹਿੰਗਾਈ ਦੇ ਪ੍ਰਭਾਵ ਨੂੰ ਦਰਸਾਉਂਦੀ, ਪਰੰਪਰਾਗਤ ਸ਼ੁੱਧ ਮਹਿੰਗਾਈ ਤੋਂ ਬਹੁਤ ਹੇਠਾਂ ਰਹੀ ਹੈ।

 

ਪ੍ਰਚੂਣ ਮਹਿੰਗਾਈ ਦੇ ਕਾਰਕ:

'ਫੁਟਕਲ' ਅਤੇ 'ਈਂਧਣ ਅਤੇ ਰੌਸ਼ਨੀ' ਸਮੂਹ ਪ੍ਰਚੂਣ ਮਹਿੰਗਾਈ ਦੇ ਪ੍ਰਮੁੱਖ ਚਾਲਕ ਰਹੇ ਹਨ। ਵਿਵਿਧ ਸਮੂਹ ਦਾ ਯੋਗਦਾਨ ਸਾਲ 2020-21 (ਅਪ੍ਰੈਲ-ਦਸੰਬਰ) ਵਿੱਚ 26.8 ਫੀਸਦੀ ਤੋਂ ਵਧ ਕੇ ਸਾਲ 2021-22 (ਅਪ੍ਰੈਲ-ਦਸੰਬਰ) ਵਿੱਚ 35 ਫੀਸਦੀ ਹੋ ਗਿਆ ਹੈ। ਸਮੀਖਿਆ ਦੇ ਅਨੁਸਾਰ, ਵਿਭਿੰਨ ਸਮੂਹ ਦੇ ਅੰਦਰ, ਉਪ-ਸਮੂਹ ਟ੍ਰਾਂਸਪੋਰਟ ਅਤੇ ਸੰਚਾਰ ਨੇ ਸਭ ਤੋਂ ਵੱਧ ਯੋਗਦਾਨ ਪਾਇਆ, ਉਸ ਤੋਂ ਬਾਅਦ ਸਿਹਤ ਹੈ। ਦੂਸਰੇ ਪਾਸੇ ਖਾਣ-ਪੀਣ ਦੀਆਂ ਵਸਤੂਆਂ ਦਾ ਯੋਗਦਾਨ 59 ਫੀਸਦੀ ਤੋਂ ਘਟ ਕੇ 31.9 ਫੀਸਦੀ ਰਹਿ ਗਿਆ।

 

"ਈਂਧਣ ਅਤੇ ਰੋਸ਼ਨੀ" ਅਤੇ "ਟ੍ਰਾਂਸਪੋਰਟ ਅਤੇ ਸੰਚਾਰ": 

ਸਰਵੇਖਣ ਵਿੱਚ ਦੱਸਿਆ ਗਿਆ ਹੈ ਕਿ 2021-22 (ਅਪ੍ਰੈਲ-ਦਸੰਬਰ) ਦੀ ਮਿਆਦ ਲਈ ਉਪਰੋਕਤ ਦੋ ਸਮੂਹਾਂ ਵਿੱਚ ਮਹਿੰਗਾਈ ਮੁੱਖ ਤੌਰ 'ਤੇ ਅੰਤਰਰਾਸ਼ਟਰੀ ਕੱਚੇ ਤੇਲ, ਪੈਟਰੋਲੀਅਮ ਉਤਪਾਦਾਂ ਦੀਆਂ ਉੱਚ ਕੀਮਤਾਂ ਅਤੇ ਅਧਿਕ ਟੈਕਸਾਂ ਕਾਰਨ ਹੈ।

 

ਫੁਟਕਲ:

ਸਰਵੇਖਣ ਦਰਸਾਉਂਦਾ ਹੈ ਕਿ ਟ੍ਰਾਂਸਪੋਰਟ ਅਤੇ ਸੰਚਾਰ ਤੋਂ ਇਲਾਵਾ;  "ਕੱਪੜੇ ਅਤੇ ਜੁੱਤੀਆਂ" ਦੀ ਮਹਿੰਗਾਈ ਵਿੱਚ ਵੀ ਮੌਜੂਦਾ ਵਿੱਤੀ ਵਰ੍ਹੇ ਦੇ ਦੌਰਾਨ ਇੱਕ ਵੱਧ ਰਿਹਾ ਰੁਝਾਨ ਦੇਖਿਆ ਗਿਆ ਜੋ ਸੰਭਵ ਤੌਰ 'ਤੇ ਅਧਿਕ ਉਤਪਾਦਨ ਅਤੇ ਇਨਪੁਟ ਲਾਗਤਾਂ (ਆਯਾਤ ਕੀਤੇ ਇਨਪੁਟਸ ਸਮੇਤ) ਦੇ ਨਾਲ-ਨਾਲ ਖਪਤਕਾਰਾਂ ਦੀ ਮੰਗ ਵਿੱਚ ਦੁਬਾਰਾ ਇਜ਼ਾਫੇ ਦਾ ਸੰਕੇਤ ਦਿੰਦਾ ਹੈ।

 

ਭੋਜਨ ਅਤੇ ਪੀਣ ਵਾਲੇ ਪਦਾਰਥ:

ਸਮੀਖਿਆ ਦੇ ਅਨੁਸਾਰ, "ਤੇਲਾਂ ਅਤੇ ਵਸਾ" ਨੇ "ਭੋਜਨ ਅਤੇ ਪੀਣ ਵਾਲੇ ਪਦਾਰਥਾਂ" ਦੀ ਮਹਿੰਗਾਈ ਵਿੱਚ ਤਕਰੀਬਨ 60% ਯੋਗਦਾਨ ਪਾਇਆ, ਹਾਲਾਂਕਿ ਸਮੂਹ ਵਿੱਚ ਇਸਦਾ ਸਿਰਫ਼ 7.8% ਦਾ ਹਿੱਸਾ ਹੈ। ਖਾਣ ਵਾਲੇ ਤੇਲ ਦੀ ਮੰਗ ਵੱਡੇ ਪੱਧਰ 'ਤੇ ਦਰਾਮਦ (60%) ਦੁਆਰਾ ਪੂਰੀ ਕੀਤੀ ਜਾਂਦੀ ਹੈ ਅਤੇ ਅੰਤਰਰਾਸ਼ਟਰੀ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਇਸ ਉਪ ਸਮੂਹ ਵਿੱਚ ਅਧਿਕ ਮਹਿੰਗਾਈ ਲਈ ਜ਼ਿੰਮੇਵਾਰ ਹਨ। ਹਾਲਾਂਕਿ ਭਾਰਤ ਦੀ ਖਾਣ ਵਾਲੇ ਤੇਲ ਦੀ ਦਰਾਮਦ ਪਿਛਲੇ ਛੇ ਵਰ੍ਹਿਆਂ ਵਿੱਚ ਸਭ ਤੋਂ ਘੱਟ ਰਹੀ ਹੈ, ਪਰ ਕੀਮਤ ਦੇ ਲਿਹਾਜ਼ ਨਾਲ, 2019-20 ਦੇ ਮੁਕਾਬਲੇ 2020-21 ਵਿੱਚ ਇਸ ਵਿੱਚ 63.5% ਦਾ ਵਾਧਾ ਹੋਇਆ ਹੈ।

 

ਸਰਵੇਖਣ 'ਚ ਦੱਸਿਆ ਗਿਆ ਕਿ ਦਾਲ਼ਾਂ ਦੀ ਮਹਿੰਗਾਈ ਦਰ 2020-21 'ਚ 16.4 ਫੀਸਦੀ ਤੋਂ ਘੱਟ ਕੇ ਦਸੰਬਰ 2021 'ਚ 2.4 ਫੀਸਦੀ 'ਤੇ ਆ ਗਈ ਹੈ। ਸਾਉਣੀ ਦਾਲ਼ਾਂ ਦੀ ਬਿਜਾਈ ਦਾ ਰਕਬਾ 142.4 ਲੱਖ ਹੈਕਟੇਅਰ (1 ਅਕਤੂਬਰ 2021 ਤੱਕ) ਦੇ ਨਵੇਂ ਉੱਚੇ ਪੱਧਰ 'ਤੇ ਪਹੁੰਚਣ ਦੇ ਨਾਲ ਦਾਲ਼ਾਂ ਦੀ ਮਹਿੰਗਾਈ ਘਟਣ ਦੇ ਰੁਝਾਨ 'ਤੇ ਹੈ।

 

ਗ੍ਰਾਮੀਣ-ਸ਼ਹਿਰੀ ਮਹਿੰਗਾਈ ਅੰਤਰ:

ਸਰਵੇਖਣ ਨੇ ਨੋਟ ਕੀਤਾ ਹੈ ਕਿ ਜੁਲਾਈ 2018 ਤੋਂ ਦਸੰਬਰ 2019 ਤੱਕ ਦੇਖੇ ਗਏ ਵੱਡੇ ਅੰਤਰ ਦੇ ਮੁਕਾਬਲੇ 2020 ਵਿੱਚ ਗ੍ਰਾਮੀਣ ਅਤੇ ਸ਼ਹਿਰੀ ਸੀਪੀਆਈ ਮਹਿੰਗਾਈ ਵਿੱਚ ਅੰਤਰ ਘਟਿਆ ਹੈ। ਥੋੜ੍ਹੇ ਸਮੇਂ ਲਈ, ਵਖਰੇਵੇਂ ਲਈ ਮੁੱਖ ਤੌਰ 'ਤੇ ਜ਼ਿੰਮੇਵਾਰ ਕਾਰਕ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦਾ ਹਿੱਸਾ ਹੈ।

 

ਥੋਕ ਮੁੱਲ ਸੂਚਕ-ਅੰਕ ਅਧਾਰਿਤ ਮਹਿੰਗਾਈ ਵਿੱਚ ਰੁਝਾਨ:

ਡਬਲਿਊਪੀਆਈ ਮੁਦਰਾਸਫੀਤੀ ਨੇ ਉੱਪਰ ਵੱਲ ਰੁਝਾਨ ਦਿਖਾਇਆ ਹੈ ਅਤੇ ਮੌਜੂਦਾ ਵਿੱਤੀ ਸਾਲ ਵਿੱਚ 2021-22 (ਅਪ੍ਰੈਲ-ਦਸੰਬਰ) ਦੌਰਾਨ 12.5 ਪ੍ਰਤੀਸ਼ਤ ਤੱਕ ਉੱਚੇ ਪੱਧਰ 'ਤੇ ਪਹੁੰਚੀ ਹੈ। ਸਮੀਖਿਆ ਨੇ ਇਸ਼ਾਰਾ ਕੀਤਾ ਕਿ ਉੱਚ ਮੁਦਰਾਸਫੀਤੀ ਦਾ ਇੱਕ ਹਿੱਸਾ ਪਿਛਲੇ ਸਾਲ ਦੇ ਹੇਠਲੇ ਅਧਾਰ ਕਾਰਨ ਹੋ ਸਕਦਾ ਹੈ ਕਿਉਂਕਿ ਡਬਲਿਊਪੀਆਈ ਮਹਿੰਗਾਈ 2020-21 ਦੌਰਾਨ ਨਰਮ ਰਹੀ ਹੈ।

 

ਸਰਵੇਖਣ ਵਿੱਚ ਦੇਖਿਆ ਗਿਆ ਹੈ ਕਿ ਡਬਲਿਊਪੀਆਈ ਅਧੀਨ ਕੱਚੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਉਪ ਸਮੂਹ ਵਿੱਚ ਬਹੁਤ ਅਧਿਕ ਮਹਿੰਗਾਈ ਦਰਜ ਕੀਤੀ ਗਈ ਹੈ ਅਤੇ ਦਸੰਬਰ 2021 ਵਿੱਚ ਇਹ 55.7% ਸੀ। ਨਿਰਮਿਤ ਭੋਜਨ ਉਤਪਾਦਾਂ ਵਿੱਚ, ਖਾਣ ਵਾਲੇ ਤੇਲ ਦਾ ਇੱਕ ਵੱਡਾ ਯੋਗਦਾਨ ਸੀ।





 

ਡਬਲਿਊਪੀਆਈ ਅਤੇ ਸੀਪੀਆਈ ਆਧਾਰਿਤ ਮਹਿੰਗਾਈ ਦਰਾਂ ਦਰਮਿਆਨ ਅੰਤਰ:

ਸਰਵੇਖਣ ਦੋ ਸੂਚਕ-ਅੰਕ ਦਰਮਿਆਨ ਦੇਖੇ ਗਏ ਵਖਰੇਵੇਂ ਲਈ ਬਹੁਤ ਸਾਰੇ ਕਾਰਕਾਂ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ। ਉਨ੍ਹਾਂ ਵਿੱਚੋਂ ਕੁਝ, ਹੋਰਾਂ ਵਿੱਚ, ਅਧਾਰ ਪ੍ਰਭਾਵ, ਉਨ੍ਹਾਂ ਦੇ ਉਦੇਸ਼ ਅਤੇ ਡਿਜ਼ਾਈਨ ਵਿੱਚ ਸੰਕਲਪਿਕ ਅੰਤਰ, ਦੋ ਸੂਚਕ-ਅੰਕ ਦੇ ਵੱਖੋ-ਵੱਖਰੇ ਹਿੱਸਿਆਂ ਦੀ ਕੀਮਤ ਵਿਵਹਾਰ ਅਤੇ ਮੰਗ ਵਿੱਚ ਪਛੜਨ ਕਾਰਨ ਭਿੰਨਤਾਵਾਂ ਸ਼ਾਮਲ ਹਨ। ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਡਬਲਿਊਪੀਆਈ ਵਿੱਚ ਅਧਾਰ ਪ੍ਰਭਾਵ ਦੇ ਹੌਲ਼ੀ-ਹੌਲ਼ੀ ਘਟਣ ਨਾਲ ਡਬਲਿਊਪੀਆਈ ਅਤੇ ਸੀਪੀਆਈ ਮਹਿੰਗਾਈ ਵਿੱਚ ਇਸ ਦੇ ਅੰਤਰ ਦੇ ਘੱਟ ਹੋਣ ਦੀ ਉਮੀਦ ਹੈ।





 

ਲੰਬੇ ਸਮੇਂ ਦਾ ਦ੍ਰਿਸ਼ਟੀਕੋਣ:

ਸਮੀਖਿਆ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਮਹਿੰਗਾਈ ਦੇ ਨਿਰਧਾਰਨ ਵਿੱਚ ਪ੍ਰਮੁੱਖਤਾ ਰੱਖਣ ਵਿੱਚ ਸਪਲਾਈ ਪੱਖ ਦੇ ਕਾਰਕਾਂ ਦੀ ਮਹੱਤਤਾ ਨੂੰ ਦੇਖਦੇ ਹੋਏ, ਕੁਝ ਲੰਬੀ ਮਿਆਦ ਦੀਆਂ ਨੀਤੀਆਂ ਦੁਆਰਾ ਮਦਦ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਵਿੱਚ ਉਤਪਾਦਨ ਦੇ ਪੈਟਰਨ ਨੂੰ ਬਦਲਣਾ ਸ਼ਾਮਲ ਹੈ ਜੋ ਫ਼ਸਲਾਂ ਦੇ ਉਤਪਾਦਨ ਵਿੱਚ ਵਿਭਿੰਨਤਾ ਵੱਲ ਲੈ ਜਾਵੇਗਾ, ਅਨਿਸ਼ਚਿਤਤਾ ਨੂੰ ਦੂਰ ਕਰਨ ਲਈ ਕੈਲੀਬਰੇਟਿਡ ਆਯਾਤ ਨੀਤੀ ਅਤੇ ਨਾਸ਼ਵਾਨ ਵਸਤੂਆਂ ਲਈ ਟਰਾਂਸਪੋਰਟ ਅਤੇ ਸਟੋਰੇਜ ਦੇ ਬੁਨਿਆਦੀ ਢਾਂਚੇ 'ਤੇ ਫੋਕਸ ਵਧੇਗਾ।


 

 **********

 

ਆਰਐੱਮ/ਵਾਈਬੀ/ਬੀਵਾਈ/ਐੱਸਵੀ



(Release ID: 1794040) Visitor Counter : 202