ਵਿੱਤ ਮੰਤਰਾਲਾ

ਲੰਬੀ ਮਿਆਦ ਦੇ ਵਿਕਾਸ ’ਤੇ ਨਜ਼ਰ ਰੱਖਣ, ਤੁਲਨਾ ਕਰਨ ਅਤੇ ਵਰਣਨ ਕਰਨ ਦੇ ਲਈ ਭੂ-ਸਥਾਨਕ ਅੰਕੜੇ ਅਤੇ ਨਕਸ਼ਾਕਸ਼ੀ ਤਕਨੀਕਾਂ ਦੀ ਵਰਤੋਂ ਕੀਤੀ ਗਈ: ਸਰਵੇਖਣ



ਨਕਸ਼ਾਕਸ਼ੀ ਤਕਨੀਕ ਵਿੱਚ ਸੁਧਾਰ ਤੋਂ ਇਲਾਵਾ ਸੈਟੇਲਾਈਟਸ, ਡ੍ਰੋਨ ਅਤੇ ਮੋਬਾਈਲ ਫੋਨ ਤੋਂ ਇਕੱਠੀਆਂ ਕੀਤੀਆਂ ਗਈਆਂ ਜਾਣਕਾਰੀਆਂ ਦੀ ਵਰਤੋਂ



ਭਾਰਤ ਵਿੱਚ ਭੌਤਿਕ ਅਤੇ ਵਿੱਤੀ ਬੁਨਿਆਦੀ ਢਾਂਚੇ ਦਾ ਵਿਸ਼ਲੇਸ਼ਣ ਕਰਨ ਦੇ ਲਈ ਭੂ-ਸਥਾਨਕ ਅਤੇ ਨਕਸ਼ਾਕਸ਼ੀ ਅੰਕੜਿਆਂ ਦੀ ਵਰਤੋਂ ਕੀਤੀ ਗਈ



ਆਰਥਿਕ ਗਤੀਵਿਧੀਆਂ ਅਤੇ ਵਿਕਾਸ ’ਤੇ ਨਜ਼ਰ ਰੱਖਣ ਦੇ ਲਈ ਸ਼ਹਿਰਾਂ ਦੇ ਮੈਟਰੋ ਰੇਲ ਨੈੱਟਵਰਕ ਦੀ ਵਰਤੋਂ ਕੀਤੀ ਜਾ ਸਕਦੀ ਹੈ



ਸਰਵੇਖਣ ਵਿੱਚ ਸਲਾਨਾ ਜਲ ਭੰਡਾਰਨ ਚੱਕਰ, ਜਨਸੰਖਿਆ ਘਣਤਾ, ਸ਼ਹਿਰੀ ਵਿਸਤਾਰ ਅਤੇ ਬੰਜਰ ਜ਼ਮੀਨ ਦੇ ਪੁਨਰਨਿਯੋਜਨ ਦੀ ਵੀ ਤੁਲਨਾ ਕੀਤੀ ਗਈ

Posted On: 31 JAN 2022 3:08PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਸੋਮਵਾਰ ਨੂੰ ਸੰਸਦ ਵਿੱਚ ਆਰਥਿਕ ਸਮੀਖਿਆ 2021-22 ਪੇਸ਼ ਕਰਦੇ ਹੋਏ ਕਿਹਾ ਕਿ ਇਸ ਵਰ੍ਹੇ ਦੇ ਆਰਥਿਕ ਸਰਵੇਖਣ ਦਾ ਇੱਕ ਮਹੱਤਵਪੂਰਨ ਵਿਸ਼ਾ ਆਰਥਿਕ ਗਤੀਵਿਧੀ ਅਤੇ ਵਿਕਾਸ ’ਤੇ ਨਜ਼ਰ ਰੱਖਣ ਦੇ ਲਈ ਅੰਕੜਾ ਅਤੇ ਸੂਚਨਾ ਦੇ ਨਵੇਂ ਰੂਪਾਂ ਦੀ ਵਰਤੋਂ ਹੈ। ਵਿੱਤ ਮੰਤਰੀ ਸ਼੍ਰੀਮਤੀ ਸੀਤਾਰਮਣ ਨੇ ਇਸ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਲੰਬੀ ਮਿਆਦ ਅਤੇ ਵਿਕਾਸ ’ਤੇ ਨਜ਼ਰ ਰੱਖਣ, ਤੁਲਨਾ ਕਰਨ ਅਤੇ ਵਰਣਨ ਕਰਨਦੇ ਲਈ ਭੂ-ਸਥਾਨਕ ਅੰਕੜਿਆਂ ਅਤੇ ਨਕਸ਼ਾਕਸ਼ੀ ਤਕਨੀਕਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਸਰਵੇਖਣ ਵਿੱਚ ਪ੍ਰਵਿਰਤੀ, ਸਬੰਧ ਅਤੇ ਪ੍ਰਤੀਰੂਪ ਨੂੰ ਬਿਹਤਰ ਢੰਗ ਨਾਲ ਸਮਝਣ ਦੇ ਲਈ ਅੰਕੜਿਆਂ ਦੀ ਕਲਪਨਾ ਕਰਨ ਵਿੱਚ ਭੂ-ਸਥਾਨਕ ਨਕਸ਼ਾਕਸ਼ੀ ਦੇ ਮਹੱਤਵ ’ਤੇ ਚਾਨਣਾ ਪਾਇਆ ਗਿਆ। ਨਕਸ਼ਾਕਸ਼ੀ ਦੀ ਤਕਨੀਕ ਵਿੱਚ ਮਹੱਤਵਪੂਰਨ ਸੁਧਾਰ ਤੋਂ ਇਲਾਵਾ ਸੈਟੇਲਾਈਟਸ, ਡ੍ਰੋਨ, ਮੋਬਾਈਲ ਫੋਨ ਅਤੇ ਹੋਰ ਸਰੋਤਾਂ ਤੋਂ ਇਕੱਠੀਆਂ ਕੀਤੀਆਂ ਗਈਆਂ ਜਾਣਕਾਰੀਆਂ ਦੀ ਉਪਲਬਧਤਾ ਸਾਨੂੰ ਲੋਕਾਂ ਦੇ ਹਿੱਤ ਵਿੱਚ ਇਸ ਅੰਕੜੇ ਦੀ ਬਿਹਤਰ ਵਰਤੋਂ ਕਰਨ ਵਿੱਚ ਮਦਦ ਕਰਦੀ ਹੈ।

ਇਹ ਆਰਥਿਕ ਸਰਵੇਖਣ ਭੂ-ਸਥਾਨਕ ਅੰਕੜਿਆਂ ਨੂੰ ਚਿੱਤਰਿਤ ਕਰਨ ਦੇ ਕੁਝ ਰੋਚਕ ਤਰੀਕਿਆਂ ਨੂੰ ਦਿਖਾਉਂਦਾ ਹੈ:

  1. 2012 ਅਤੇ 2021 ਵਿੱਚ ਰਾਤ ਸਮੇਂ ਚਮਕ ਸਬੰਧੀ ਅੰਕੜਿਆਂ ਦੀ ਤੁਲਨਾ

ਰਾਤ ਸਮੇਂ ਦੀ ਚਮਕ ਬਿਜਲੀ ਸਪਲਾਈ ਦੇ ਵਿਸਤਾਰ, ਜਨਸੰਖਿਆ ਦੀ ਭੂਗੋਲਿਕ ਵੰਡ ਅਤੇ ਆਰਥਿਕ ਗਤੀਵਿਧੀ, ਸ਼ਹਿਰੀ ਵਿਸਤਾਰ ਦੇ ਨਾਲ-ਨਾਲ ਸ਼ਹਿਰੀ ਕੇਂਦਰਾਂ ਦੇ ਵਿੱਚ ਰੀਬਨ ਵਿਕਾਸ ਦੇ ਪ੍ਰਤੀਕ ਦਾ ਇੱਕ ਰੋਚਕ ਵਰਣਨ ਪ੍ਰਦਾਨ ਕਰਦੀ ਹੈ।

ਭਾਰਤ ਰਾਤ ਸਮੇਂ ਚਮਕ 2012  ਭਾਰਤ ਰਾਤ ਸਮੇਂ ਚਮਕ 2021

  1. ਰਾਸ਼ਟਰੀ ਰਾਜਮਾਰਗਾਂ ਦਾ ਵਿਸਤਾਰ

ਭਾਰਤ ਦਾ ਰਾਸ਼ਟਰੀ ਰਾਜਮਾਰਗ ਨੈੱਟਵਰਕ ਅਗਸਤ, 2021 ਤੱਕ ਵਧ ਕੇ 1,40,152 ਕਿਲੋਮੀਟਰ ਹੋ ਗਿਆ ਹੈ, ਜੋ ਕਿ ਅਗਸਤ, 2011 ਵਿੱਚ 71,772 ਕਿਲੋਮੀਟਰ ਸੀ।

 

 

ਭਾਰਤ ਦਾ ਰਾਸ਼ਟਰੀ ਰਾਜਮਾਰਗ ਨੈੱਟਵਰਕ (ਅਗਸਤ 2011 ਤੱਕ) ਭਾਰਤ ਦਾ ਰਾਸ਼ਟਰੀ ਰਾਜਮਾਰਗ ਨੈੱਟਵਰਕ (ਅਗਸਤ 2021 ਤੱਕ)

  1. 2016 ਅਤੇ2021 ਦੇਵਿੱਚ ਭਾਰਤ ਵਿੱਚ ਸੰਚਾਲਿਤ ਹਵਾਈ ਅੱਡਿਆਂ ਦੀ ਸੰਖਿਆ ਦੀ ਤੁਲਨਾ

ਦੇਸ਼ ਵਿੱਚ ਸੰਚਾਲਿਤ ਹਵਾਈ ਅੱਡਿਆਂ (ਉਡਾਣ ਤੋਂ ਪਹਿਲਾਂ) ਦੀ ਸੰਖਿਆ ਦਸੰਬਰ, 2021 ਤੱਕ ਵਧ ਕੇ 130 ਹੋ ਗਈ, ਜੋ ਕਿ ਨਵੰਬਰ 2016 ਵਿੱਚ 62 ਸੀ।

ਸੰਚਾਲਿਤ ਹਵਾਈ ਅੱਡਿਆਂ ਦੀ ਸੰਖਿਆ (ਨਵੰਬਰ 2016 ਤੱਕ) ਸੰਚਾਲਤ ਹਵਾਈ ਅੱਡਿਆਂ ਦੀ ਸੰਖਿਆ (ਦਸੰਬਰ 2021 ਤੱਕ)

  1. 2011 ਅਤੇ 2021 ਵਿੱਚ ਮੈਟਰੋ-ਰੇਲ ਨੈੱਟਵਰਕ ਦੀ ਤੁਲਨਾ

ਸਰਵੇਖਣ ਵਿੱਚ ਵਿਭਿੰਨ ਸ਼ਹਿਰਾਂ ਦੇ ਮੈਟਰੋ-ਰੇਲ ਨੈੱਟਵਰਕ ਦਾ ਵੀ ਅਧਿਐਨ ਕੀਤਾ ਗਿਆ ਹੈ, ਜਿਨ੍ਹਾਂ ਦੇ ਅੰਕੜੇ ਦੀ ਵਰਤੋਂ ਆਰਥਿਕ ਗਤੀਵਿਧੀਆਂ ਅਤੇ ਵਿਕਾਸ ’ਤੇ ਨਜ਼ਰ ਰੱਖਣ ਦੇ ਲਈ ਕੀਤੀ ਜਾ ਸਕਦੀ ਹੈ।

2011 ਅਤੇ 2021 ਵਿੱਚ ਦਿੱਲੀ ਮੈਟਰੋ ਰੇਲ ਨੈੱਟਵਰਕ

ਦਿੱਲੀ ਮੈਟਰੋ-ਰੇਲ ਨੈੱਟਵਰਕ 2011                      ਦਿੱਲੀ ਮੈਟਰੋ-ਰੇਲ ਨੈੱਟਵਰਕ 2011

ਦਿੱਲੀ ਮੈਟਰੋ-ਰੇਲ ਨੈੱਟਵਰਕ ਦੀ ਕੁੱਲ ਲੰਬਾਈ ਵਧ ਕੇ ਦਸੰਬਰ, 2021 ਤੱਕ 390.14 ਕਿਲੋਮੀਟਰ ਹੋ ਗਈ ਅਤੇ ਨੈੱਟਵਰਕ ਦੇ ਤਹਿਤ ਸੰਚਾਲਿਤ ਸਟੇਸ਼ਨਾਂ ਦੀ ਕੁੱਲ ਸੰਖਿਆ 286 ਹੋ ਗਈ ਹੈ, ਜਦਕਿ ਦਸੰਬਰ,2011 ਤੱਕ ਇਸ ਦੀ ਕੁੱਲ ਲੰਬਾਈ 196.35 ਕਿਲੋਮੀਟਰ ਸੀ ਅਤੇ ਇਸਦੇ ਤਹਿਤ ਸੰਚਾਲਿਤ ਸਟੇਸ਼ਨਾਂ ਦੀ ਸੰਖਿਆ 145 ਸੀ।

2011 ਅਤੇ 2021 ਵਿੱਚ ਬੰਗਲੁਰੂ ਮੈਟਰੋ-ਰੇਲ ਨੈੱਟਵਰਕ

ਬੰਗਲੁਰੂ ਮੈਟਰੋ ਰੇਲ ਨੈੱਟਵਰਕ 2011

ਬੰਗਲੁਰੂ ਮੈਟਰੋ ਰੇਲ ਨੈੱਟਵਰਕ 2021

ਬੰਗਲੁਰੂ ਮੈਟਰੋ-ਰੇਲ ਨੈੱਟਵਰਕ ਵਿੱਚ ਦਸੰਬਰ, 2011 ਤੱਕ 6.7 ਕਿਲੋਮੀਟਰ ਦੀ ਲੰਬਾਈ ਦੇ ਨਾਲ ਸਿਰਫ਼ 6 ਸਟੇਸ਼ਨ ਸੀ, ਜੋ ਦਸੰਬਰ, 2021 ਤੱਕ 56.2 ਕਿਲੋਮੀਟਰ ਦੀ ਲੰਬਾਈ ਦੇ ਨਾਲ 52 ਸੰਚਾਲਿਤ ਸਟੇਸ਼ਨ ਹੋ ਗਏ ਹਨ।

“ਆਰਥਿਕ ਗਤੀਵਿਧੀ ਅਤੇ ਵਿਕਾਸ ’ਤੇ ਨਜ਼ਰ ਰੱਖਣ ਦੇ ਲਈ ਇਹ ਅੰਕੜਾ ਅਤੇ ਸੂਚਨਾ ਦੇ ਨਵੇਂ ਰੂਪਾਂ” ਦੀ ਵਰਤੋਂ ਕਰਨ ਦੇ ਵਿਸ਼ੇ ਵੱਲ ਧਿਆਨ ਕੇਂਦ੍ਰਿਤ ਕਰਨ ਦੇ ਲਈ ਜਿਸ ਆਰਥਿਕ ਸਰਵੇਖਣ ਵਿੱਚ  ਸਲਾਨਾ ਜਲ ਭੰਡਾਰਨ, ਵਿਭਿੰਨ ਸ਼ਹਿਰਾਂ ਦੀ ਜਨਸੰਖਿਆ ਘਣਤਾ, ਖਰੀਫ਼ ਫ਼ਸਲ ਚੱਕਰ ਅਤੇ ਬੰਜਰ ਜ਼ਮੀਨ ਦੇ ਪੁਨਰਨਿਯੋਜਨ ਸਮੇਤ ਕਈ ਹੋਰ ਚੀਜ਼ਾਂ ਦੇ ਸੈਟੇਲਾਈਟ ਚਿੱਤਰਾਂ ਦੀ ਵਰਤੋਂ ਕਰਦੇ ਹੋਏ ਇਕੱਠੇ ਕੀਤੇ ਗਏ ਅੰਕੜਿਆਂ/ ਸੂਚਨਾ ਨੂੰ ਵੀ ਪੇਸ਼ ਕੀਤਾ ਗਿਆ ਹੈ।

 

****

ਆਰਐੱਮ/ਆਰਜੇ/ ਬੀਵਾਈ/ ਕੇਐੱਸ



(Release ID: 1794032) Visitor Counter : 164