ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਸ਼੍ਰੀ ਸ਼ਰਦ ਕੁਮਾਰ ਨੇ ਨੈਸ਼ਨਲ ਵਾਰ ਮੈਮੋਰੀਅਲ ਦਾ ਦੌਰਾ ਕੀਤਾ, ਗੋਰਖਾ ਰੈਜੀਮੈਂਟ ਦੀ ਬਹਾਦਰੀ ਨੂੰ ਯਾਦ ਕੀਤਾ
Posted On:
28 JAN 2022 3:49PM by PIB Chandigarh
ਪੈਰਾਲੰਪਿਕਸ ਕਾਂਸੀ ਦਾ ਮੈਡਲ ਜੇਤੂ ਹਾਈ ਜੰਪਰ ਖਿਡਾਰੀ ਸ਼੍ਰੀ ਸ਼ਰਦ ਕੁਮਾਰ ਨੇ ਅੱਜ ਨੈਸ਼ਨਲ ਵਾਰ ਮੈਮੋਰੀਅਲ ਜਾ ਕੇ ਪਰਮਵੀਰ ਚਕ੍ਰ ਨਾਲ ਸਨਮਾਨਤ ਕੈਪਟਨ ਗੁਰਬਚਨ ਸਿੰਘ ਸਲਾਰੀਆ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਕੈਪਟਨ ਸਲਾਰੀਆ ਨੂੰ ਪਹਿਲੀ ਗੋਰਖਾ ਰਾਈਫਲਸ ਦੀ ਤੀਸਰੀ ਬਟਾਲੀਅਨ ਰੈਜੀਮੈਂਟ ਵਿੱਚ ਕਮਿਸ਼ਨ ਕੀਤਾ ਗਿਆ ਸੀ, ਜੋ 1961 ਦੇ ਕਾਂਗੋ ਸੰਕਟ ਦੇ ਦੌਰਾਨ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ ਦੀ ਸਹਾਇਤਾ ਦੇ ਲਈ 3000 ਭਾਰਤੀ ਸੈਨਿਕਾਂ ਦਾ ਹਿੱਸਾ ਸਨ।
ਸ਼ਰਧਾਂਜਲੀ ਅਰਪਿਤ ਕਰਦੇ ਹੋਏ ਸ਼੍ਰੀ ਸ਼ਰਦ ਕੁਮਾਰ ਨੇ ਦਾਰਜਲਿੰਗ ਵਿੱਚ ਆਪਣੇ ਸਕੂਲ ਦੇ ਦਿਨਾਂ ਨੂੰ ਯਾਦ ਕੀਤਾ, ਜਿੱਥੇ ਉਹ ਗੋਰਖਾ ਰੈਜੀਮੈਂਟ ਦੀ ਬਹਾਦਰੀ ਦੀਆਂ ਕਹਾਣੀਆਂ ਸੁਣਦੇ ਹੋਏ ਵੱਡੇ ਹੋਏ ਸਨ। ਉਨ੍ਹਾਂ ਨੇ ਕਿਹਾ, “ਇਸ ਰੈਜੀਮੈਂਟ ਬਾਰੇ ਇੱਕ ਦਿਲਚਸਪ ਤੱਥ ਇਹ ਹੈ ਕਿ ਬ੍ਰਿਟਿਸ਼ ਭਾਰਤ ਸੈਨਾ ਦੇ ਦੌਰਾਨ ਲਗਭਗ 10 ਗੋਰਖਾ ਰੈਜੀਮੈਂਟ ਵਿੱਚ ਸ਼ਾਮਲ ਸਨ। ਜਿਨ੍ਹਾਂ ਵਿੱਚੋਂ 6 ਨੂੰ ਮੌਜੂਦਾ ਭਾਰਤੀ ਸੈਨਾ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਸੀ, ਲੇਕਿਨ ਬਾਕੀ ਹਾਲੇ ਵੀ ਬ੍ਰਿਟੇਨ ਸਰਕਾਰ ਦੇ ਤਹਿਤ ਬ੍ਰਿਟਿਸ਼ ਸੈਨਾ ਦੇ ਕੋਲ ਹਨ।”
ਓਪਲੰਪਿਕਸ ਮੈਡਲ ਜੇਤੂ ਨੇ ਕਿਹਾ, “ਉਹ ਇੰਨੇ ਵਫਾਦਾਰ ਹੋਣ ਦੇ ਲਈ ਜਾਣੇ ਜਾਂਦੇ ਹਨ ਕਿ ਹੁਣ ਵੀ ਉਹ ਇੰਗਲੈਂਡ ਦੀ ਮਹਾਰਾਣੀ ਦੀ ਸੁਰੱਖਿਆ ਵਿੱਚ ਤੈਨਾਤ ਹਨ। ਵਫਾਦਾਰੀ ਇੱਕ ਅਜਿਹੀ ਚੀਜ਼ ਹੈ, ਜਿਸ ‘ਤੇ ਗੋਰਖਾ ਰੈਜੀਮੈਂਟ ਹਮੇਸ਼ਾ ਵਿਸ਼ਵਾਸ਼ ਕਰਦੀ ਹੈ।”
ਉਨ੍ਹਾਂ ਨੇ ਸਮਾਰਕ ਵਿੱਚ ਨੈਕਸਟ-ਆਵ੍-ਕਿਨ ਸਮਾਰੋਹ ਨੂੰ ਵੀ ਦੇਖਿਆ, ਜੋ ਸੂਰਯਾਸਤ ਤੋਂ ਪਹਿਲਾਂ ਰਿਟ੍ਰੀਟ ਸਮਾਰੋਹ ਤੋਂ ਪਹਿਲਾਂ ਹਰ ਸ਼ਾਮ ਸ਼ਹੀਦ ਦੇ ਪਰਿਜਨਾਂ ਦੁਆਰਾ ਪੁਸ਼ਪਾਂਜਲੀ ਅਰਪਿਤ ਕਰਨ ਦੀ ਇੱਕ ਰਸਮ ਹੈ। ਇਸ ਸਮਾਰੋਹ ਵਿੱਚ 32 ਸੈਕੰਡ ਦੇ ਬਗੁਲ ਕਾਲ ਦੇ ਨਾਲ ਝੰਡੇ ਨੂੰ ਉਤਾਰਿਆ ਜਾਂਦਾ ਹੈ।
ਉਨ੍ਹਾਂ ਨੇ ਸਮਾਰਕ ਦੀ ਪਰਿਕਰਮਾ ਕੀਤੀ ਅਤੇ ਭਾਰਤੀ ਹਥਿਆਰਬੰਦ ਬਲਾਂ ਦੇ ਯੁੱਧਾਂ ਦੇ ਵੇਰਵੇ ਅਤੇ ਸੰਚਾਲਨ ਨੂੰ ਦਰਸਾਉਂਦੀਆਂ ਕੰਧ-ਚਿੱਤਰਾਂ ਨੂੰ ਦੇਖਿਆ।
ਨੈਸ਼ਨਲ ਵਾਰ ਮੈਮੋਰੀਅਲ ਗੇਟ ਤੋਂ ਲਗਭਗ 400 ਮੀਟਰ ਦੀ ਦੂਰੀ ‘ਤੇ ਹੈ। ਇਸ ਵਿੱਚ ਭਾਰਤੀ ਹਥਿਆਰਬੰਦ ਬਲਾਂ ਦੀ ਵਿਭਿੰਨ ਪੈਦਲ ਸੈਨਾ ਰੈਜੀਮੈਂਟ ਦੇ ਉਨ੍ਹਾਂ ਸਾਰੇ ਭਾਰਤੀ ਸੈਨਿਕਾਂ ਦੇ ਨਾਮ ਹਨ, ਜਿਨ੍ਹਾਂ ਨੇ ਸੁਤੰਤਰ ਭਾਰਤ ਦੀ ਵਿਭਿੰਨ ਲੜਾਈਆਂ, ਯੁੱਧਾਂ, ਅਭਿਯਾਨਾਂ ਅਤੇ ਸੰਘਰਸ਼ਾਂ ਵਿੱਚ ਆਪਣੀ ਜਾਨ ਗਵਾਈ ਹੈ।
*******
ਐੱਨਬੀ/ਓਏ
(Release ID: 1793428)
ਵਿਜ਼ੀਟਰ ਕਾਊਂਟਰ : 206