ਰੇਲ ਮੰਤਰਾਲਾ

ਰੇਲ ਮੰਤਰਾਲੇ ਨੇ ਕਿਹਾ- ਗ਼ੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਿਲ ਪਾਏ ਜਾਣ ਵਾਲੇ ਆਕਾਂਖੀ ਉਮੀਦਵਾਰਾਂ ਨੂੰ ਰੇਲਵੇ ਦੀ ਨੌਕਰੀ ਪ੍ਰਾਪਤ ਕਰਨ ‘ਤੇ ਉਮਰ ਭਰ ਦੀ ਰੋਕ ਦਾ ਸਾਹਮਣਾ ਕਰਨਾ ਪੈ ਸਕਦਾ ਹੈ

Posted On: 25 JAN 2022 5:37PM by PIB Chandigarh

ਰੇਲ ਮੰਤਰਾਲੇ ਵੱਲੋਂ ਅੱਜ ਜਾਰੀ ਇੱਕ ਜਨਤਕ ਸੂਚਨਾ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਧਿਆਨ ਵਿੱਚ ਇਹ ਗੱਲ ਆਈ ਹੈ ਕਿ ਰੇਲਵੇ ਦੀ ਨੌਕਰੀ ਦੇ ਆਕਾਂਖੀ ਉਮੀਦਵਾਰ ਗੁੰਡਾਗਰਦੀ/ਗ਼ੈਰ-ਕਾਨੂੰਨੀ ਗਤੀਵਿਧੀਆਂ ਜਿਵੇਂ ਕਿ ਰੇਲ ਦੀ ਪਟਰੀ ‘ਤੇ ਵਿਰੋਧ ਪ੍ਰਦਰਸ਼ਨ, ਟ੍ਰੇਨ ਸੰਚਾਲਨ ਵਿੱਚ ਰੁਕਾਵਟ ਉਤਪੰਨ ਕਰਨ ਅਤੇ ਰੇਲ ਦੀਆਂ ਸੰਪਤੀਆਂ ਨੂੰ ਨੁਕਸਾਨ ਪਹੁੰਚਾਉਣਾ ਆਦਿ ਗਤੀਵਿਧੀਆਂ ਵਿੱਚ ਸ਼ਾਮਿਲ ਹਨ। ਇਸ ਸੂਚਨਾ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੀ ਗੁਮਰਾਹ ਕਰਨ ਵਾਲੀਆਂ ਗਤੀਵਿਧੀਆਂ ਅਨੁਸ਼ਾਸਨਹੀਣਤਾ ਦਾ ਉੱਚਤਮ ਪੱਧਰ ਹੈ। 

 

ਇਹ ਅਜਿਹੇ ਉਮੀਦਵਾਰਾਂ ਨੂੰ ਰੇਲਵੇ/ਸਰਕਾਰੀ ਨੌਕਰੀਆਂ ਲਈ ਆਯੋਗ ਬਣਾਉਂਦਾ ਹੈ। ਉਹੀ ਵਿਸ਼ੇਸ਼ ਏਜੰਸੀਆਂ ਦੀ ਸਹਾਇਤਾ ਨਾਲ ਅਜਿਹੀਆਂ ਗਤੀਵਿਧੀਆਂ ਨਾਲ ਸੰਬੰਧਿਤ ਵੀਡੀਓ ਦੀ ਜਾਂਚ ਕੀਤੀ ਜਾਏਗੀ। ਇਸ ਦੇ ਬਾਅਦ ਇਨ੍ਹਾਂ ਗ਼ੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਜਾਣ ਵਾਲੇ ਉਮੀਦਵਾਰਾਂ  ਦੇ ਖਿਲਾਫ ਪੁਲਿਸ ਕਾਰਵਾਈ ਕੀਤੀ ਜਾਏਗੀ। ਨਾਲ ਹੀ ਉਨ੍ਹਾਂ ਨੇ ਰੇਲਵੇ ਦੀ ਨੌਕਰੀ ਪ੍ਰਾਪਤ ਕਰਨ ਦੇ ਸੰਬੰਧ ਵਿੱਚ ਉਮਰ ਭਰ  ਲਈ ਪਾਬੰਦੀ ਲਗਾਈ ਜਾ ਸਕਦੀ ਹੈ।

 

ਇਸ ਨੋਟਿਸ ਵਿੱਚ ਅੱਗੇ  ਇਸ ਦਾ ਜ਼ਿਕਰ ਕੀਤਾ ਗਿਆ ਹੈ ਕਿ ਰੇਲਵੇ ਭਰਤੀ ਬੋਰਡ (ਆਰਆਰਬੀ) ਇਮਾਨਦਾਰੀ ਦੇ ਉੱਚਤਮ ਮਾਪਦੰਡ ਨੂੰ ਬਣਾਏ ਰੱਖਦੇ ਹੋਏ ਨਿਰਪੱਖ ਅਤੇ ਪਾਰਦਰਸ਼ੀ ਭਰਤੀ ਪ੍ਰਕਿਰਿਆ ਸੰਚਾਲਿਤ ਕਰਨ ਲਈ ਪ੍ਰਤਿਬੱਧ ਹਨ। ਰੇਲਵੇ ਦੀ ਨੌਕਰੀ ਦੇ ਆਕਾਂਖੀ/ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਗੁਮਰਾਹ ਨਾ ਹੋਣ ਜਾਂ ਅਜਿਹੇ ਤੱਤਾਂ ਦੇ ਪ੍ਰਭਾਵ ਵਿੱਚ ਨਾ ਆਉਣ ਜੋ ਆਪਣੇ ਸੁਆਰਥ ਨੂੰ ਪੂਰਾ ਕਰਨ ਲਈ ਉਨ੍ਹਾਂ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

******

ਆਰਕੇਜੇ/ਐੱਮ



(Release ID: 1793111) Visitor Counter : 149