ਜਲ ਸ਼ਕਤੀ ਮੰਤਰਾਲਾ

ਹਰਿਆਣਾ ਨੇ ਗ੍ਰੇਵਾਟਰ ਮੈਨੇਜਮੈਂਟ ਦੇ ਨਾਲ ਓਡੀਐੱਫ ਪਲੱਸ ਗਤੀਵਿਧੀਆਂ ਨੂੰ ਅੱਗੇ ਵਧਾਇਆ

Posted On: 27 JAN 2022 5:36PM by PIB Chandigarh

ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਨਿਸਿੰਗ ਬਲਾਕ ਦੇ ਸਿਰਸੀ ਪਿੰਡ ਦੇ ਘਰਾਂ ਅਤੇ ਕਲੈਕਸ਼ਨ ਪੁਆਂਇੰਟਾਂ ਜਿਵੇਂ ਕਿ ਹੈਂਡਪੰਪਾਂ ਤੋਂ ਓਵਰਫਲੋ ਹੋਣ ਵਾਲਾ ਵੇਸਟ ਵਾਟਰ, ਸਮੇਂ-ਸਮੇਂ 'ਤੇ, ਪਿੰਡਾਂ ਦੇ ਰਸਤਿਆਂ ‘ਤੇ ਓਵਰਫਲੋ ਕਰ ਜਾਂਦਾ ਸੀ ਅਤੇ ਨੀਵੇਂ ਖੇਤਰਾਂ ਵਿੱਚ ਇਕੱਠਾ ਹੋ ਜਾਂਦਾ ਸੀ। ਖੜ੍ਹੇ ਪਾਣੀ ਕਾਰਨ ਪੈਦਾ ਹੋਣ ਵਾਲੀ ਬਦਬੂ ਅਤੇ ਮੱਛਰਾਂ ਦੀ ਪ੍ਰਜਨਨ ਦੇਖਣ ਵਿੱਚ ਅਸਵੱਛ ਸੀ ਅਤੇ ਉੱਥੇ ਰਹਿੰਦੇ 360 ਘਰਾਂ ਦੇ 2400 ਵਿਅਕਤੀਆਂ ਲਈ ਪਰੇਸ਼ਾਨ ਕਰਨ ਵਾਲੀ ਸੀ। 

ਵੇਸਟ ਸਟੈਬੀਲਾਇਜ਼ੇਸ਼ਨ ਪੌਂਡ: ਇਸ ਸਮੱਸਿਆ ਨੂੰ ਹੱਲ ਕਰਨ ਲਈ, ਪਿੰਡ ਨੇ ਤਕਰੀਬਨ 30 ਲੱਖ ਰੁਪਏ ਦੀ ਲਾਗਤ ਨਾਲ ਇੱਕ ਰਹਿੰਦ-ਖੂੰਹਦ ਨੂੰ ਸਥਿਰ ਕਰਨ ਵਾਲੇ ਤਲਾਬ (ਵੇਸਟ ਸਟੇਬਿਲਾਈਜੇਸ਼ਨ ਪੌਂਡ) ਪ੍ਰਣਾਲੀ ਨੂੰ ਅਪਣਾਇਆ। ਇਸ ਨਾਲ ਨਾ ਸਿਰਫ਼ ਗ੍ਰੇਵਾਟਰ ਦੇ ਨਿਪਟਾਰੇ ਨਾਲ ਸਬੰਧਿਤ ਮੁੱਦਿਆਂ ਦਾ ਹੱਲ ਹੋਇਆ, ਬਲਕਿ ਗ੍ਰਾਮ ਪੰਚਾਇਤ ਨੂੰ ਮਾਲੀਏ ਦਾ ਇੱਕ ਸਰੋਤ ਹਾਸਲ ਕਰਨ ਵਿੱਚ ਮਦਦ ਮਿਲੀ। ਮੱਛੀਆਂ ਫੜਨ ਲਈ ਛੱਪੜ ਲੀਜ਼ 'ਤੇ ਦੇ ਕੇ, ਗ੍ਰਾਮ ਪੰਚਾਇਤ, 0.50 ਲੱਖ ਰੁਪਏ ਪ੍ਰਤੀ ਸਾਲ ਕਮਾਉਣ ਲਗ ਪਈ। ਇਸ ਗੰਦਗੀ ਵਾਲੀ ਥਾਂ ਨੂੰ ਹੁਣ ਪਿਕਨਿਕ ਸਪੌਟ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਜਿੱਥੇ ਪਿੰਡ ਦੇ ਲੋਕ ਆਪਣੇ ਵਿਹਲੇ ਸਮੇਂ ਦਾ ਆਨੰਦ ਮਾਣ ਸਕਦੇ ਹਨ।


ਵੇਸਟ ਸਟੈਬੀਲਾਇਜ਼ੇਸ਼ਨ ਪੌਂਡ (ਡਬਲਿਊਐੱਸਪੀ) ਮਾਨਵ-ਨਿਰਮਿਤ ਘੱਟ ਡੂੰਘੇ ਬੇਸਿਨਾਂ ਦੀ ਇੱਕ ਲੜੀ ਹੈ ਜੋ ਨਿਰਧਾਰਿਤ ਧਾਰਨ ਸਮੇਂ ਦੇ ਅੰਦਰ ਪ੍ਰਾਕ੍ਰਿਤਿਕ ਪ੍ਰਕਿਰਿਆਵਾਂ ਦੁਆਰਾ ਗੰਦੇ ਪਾਣੀ ਵਿੱਚ ਜੈਵਿਕ ਪਦਾਰਥ ਦੇ ਪਾਚਨ ਦੀ ਸੁਵਿਧਾ ਦਿੰਦੀ ਹੈ। ਇੱਕ ਡਬਲਿਊਐੱਸਪੀ ਵਿੱਚ ਐਨਾਇਰੋਬਿਕ, ਫੈਕਲਟੀਟਿਵ, ਅਤੇ ਪਰਿਪੱਕਤਾ ਵਾਲੇ ਤਲਾਬ ਸ਼ਾਮਲ ਹੁੰਦੇ ਹਨ।  (ਗ੍ਰੇਵਾਟਰ ਮੈਨੇਜਮੈਂਟ ਬਾਰੇ ਮੈਨੂਅਲ - ਡੀਡੀਡਬਲਿਊਐੱਸ)

ਫਾਈਟੋਰਿਡ (Phytorid) ਪਲਾਂਟ:  ਗੁਰੂਗ੍ਰਾਮ ਜ਼ਿਲ੍ਹੇ ਦੇ ਢੋਰਕਾ ਪਿੰਡ ਵਿੱਚ ਡਰੇਨ ਦੇ ਪਾਣੀ ਨਾਲ ਭਰਨ ਵਾਲਾ ਅਤੇ 75 ਕੇਐੱਲਡੀ ਦੀ ਸਮਰੱਥਾ ਵਾਲਾ ਇੱਕ ਫਾਈਟੋਰਿਡ ਪਲਾਂਟ 2019 ਵਿੱਚ ਬਣਾਇਆ ਗਿਆ ਸੀ। ਇਹ 0.8 m3/d/m2 ਦੀ ਹਾਈਡ੍ਰੌਲਿਕ ਲੋਡਿੰਗ ਅਤੇ 3.4 g BOD5/m2/h ਦੀ ਜੈਵਿਕ ਲੋਡਿੰਗ ਲਈ ਤਿਆਰ ਕੀਤਾ ਗਿਆ ਸੀ। ਆਊਟਲੈਟ 'ਤੇ ਇਕੱਠਾ ਕੀਤਾ ਗਿਆ ਟ੍ਰੀਟਿਡ ਵਾਟਰ ਡਿਸਚਾਰਜ ਦੇ ਨਿਯਮਾਂ ਅਨੁਸਾਰ ਹੈ।

ਫਾਈਟੋਰਿਡ ਇੱਕ ਉਪ-ਸਤਹੀ ਮਿਸ਼ਰਤ ਪ੍ਰਵਾਹ ਦੁਆਰਾ ਬਣਾਈ ਗਈ ਵੈਟਲੈਂਡ ਪ੍ਰਣਾਲੀ ਹੈ। ਫਾਈਟੋਰਿਡ ਸਿਸਟਮ ਇੱਕ ਸਟੈਂਡ-ਅਲੋਨ ਸੀਵਰੇਜ ਟ੍ਰੀਟਮੈਂਟ ਸਿਸਟਮ ਹੈ, ਜੋ ਕਿ ਪ੍ਰਾਕ੍ਰਿਤਿਕ ਇਲਾਜ ਵਿਧੀਆਂ 'ਤੇ ਅਧਾਰਿਤ ਹੈ ਜਿਸ ਦੇ ਰਵਾਇਤੀ ਟ੍ਰੀਟਮੈਂਟ ਪਲਾਂਟਾਂ ਨਾਲੋਂ ਵੱਖਰੇ ਫਾਇਦੇ ਹਨ। ਵਿਭਿੰਨ ਸਮਰੱਥਾ ਵਾਲੇ ਵਿਕੇਂਦਰੀਕ੍ਰਿਤ ਪਲਾਂਟਾਂ ਲਈ ਟੈਕਨੋਲੋਜੀ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। 

ਕਮਿਊਨਿਟੀ ਲੀਚ ਪਿਟ: ਮਹਿੰਦਰਗੜ੍ਹ ਦੇ ਜ਼ਿਲ੍ਹਾ ਹੈੱਡਕੁਆਰਟਰ ਤੋਂ 11 ਕਿਲੋਮੀਟਰ ਦੀ ਦੂਰੀ 'ਤੇ ਸਥਿਤ, ਨਾਰਨੌਲ ਤਹਿਸੀਲ ਦੇ ਡੋਂਗਲੀ ਪਿੰਡ ਵਿੱਚ ਰਹਿੰਦੇ 224 ਪਰਿਵਾਰਾਂ ਦੀ ਆਬਾਦੀ 1680 ਹੈ। ਪਿੰਡ ਵਿੱਚ ਪੀਣ ਵਾਲੇ ਪਾਣੀ ਦੀ 24 ਘੰਟੇ ਸਪਲਾਈ ਆਰਓ ਸਿਸਟਮ ਦੇ ਅਧਾਰ 'ਤੇ ਹੈ ਅਤੇ ਪਿੰਡ ਵਿੱਚ ਡਰੇਨੇਜ ਸਿਸਟਮ ਵੀ ਹੈ, ਜੋ ਜ਼ਿਆਦਾਤਰ ਘਰਾਂ ਨਾਲ ਜੁੜਿਆ ਹੋਇਆ ਹੈ। ਹਾਲਾਂਕਿ ਅਨਿਯਮਿਤ ਰੱਖ-ਰਖਾਅ ਦੀਆਂ ਗਤੀਵਿਧੀਆਂ ਕਾਰਨ ਨਾਲੀਆਂ ਦੇ ਜਾਮ ਹੋਣ ਦੀ ਸਮੱਸਿਆ ਬਣੀ ਰਹੀ। ਨੀਵੇਂ ਇਲਾਕਿਆਂ ਵਿੱਚ ਗੰਦੇ ਪਾਣੀ ਦੇ ਰਿਸਾਅ ਅਤੇ ਪਾਣੀ ਭਰਨ ਨਾਲ ਨਾ ਸਿਰਫ਼ ਮੱਛਰਾਂ ਦੀ ਪੈਦਾਵਾਰ ਵਿੱਚ ਵਾਧਾ ਹੋਇਆ, ਬਲਕਿ ਇਸ ਨੇ ਆਸ-ਪਾਸ ਦੇ ਖੇਤਰਾਂ ਵਿੱਚ ਧਰਤੀ ਹੇਠਲੇ ਪਾਣੀ ਦੇ ਸਰੋਤਾਂ ਨੂੰ ਵੀ ਪ੍ਰਦੂਸ਼ਿਤ ਕੀਤਾ। ਗੰਦੇ ਪਾਣੀ ਦੇ ਅਸੁਰੱਖਿਅਤ ਪ੍ਰਬੰਧਨ ਨਾਲ ਜੁੜੀਆਂ ਸਮੱਸਿਆਵਾਂ ਪਿਛਲੇ ਸਾਲਾਂ ਦੌਰਾਨ ਵਧਦੀਆਂ ਗਈਆਂ ਅਤੇ ਪਰਿਵਾਰਾਂ ਦੀ ਸਮਾਜਿਕ-ਆਰਥਿਕ ਸਥਿਤੀ ਨੂੰ ਪ੍ਰਭਾਵਿਤ ਕੀਤਾ। 

ਇਨ੍ਹਾਂ ਵਿਗੜਦੀਆਂ ਸਥਿਤੀਆਂ ਦੇ ਪ੍ਰਤੀਕਰਮ ਵਜੋਂ, ਸਥਾਨਕ ਸੈਲਫ ਹੈਲਪ ਗਰੁੱਪ ਦੇ ਮੈਂਬਰਾਂ ਨੇ ਸਮੱਸਿਆ ਨੂੰ ਹੱਲ ਕਰਨ ਲਈ ਪਹਿਲ ਕੀਤੀ। ਸਮੂਦਾਇਕ ਮਾਲਕੀ ਦੀ ਸਿਰਜਣਾ ਨੇ ਕਮਿਊਨਿਟੀ ਲੀਚ ਪਿਟਸ ਦਾ ਨਿਰਮਾਣ ਕੀਤਾ; ਅਤੇ ਹਰ ਸਮਾਜਿਕ ਸਮਾਗਮ ਵਿੱਚ ਰੁੱਖ ਲਗਾਉਣ ਨੂੰ ਸ਼ਾਮਲ ਕੀਤਾ ਗਿਆ। ਇਸ ਤੋਂ ਇਲਾਵਾ, ਤਰਲ ਰਹਿੰਦ-ਖੂੰਹਦ ਪ੍ਰਬੰਧਨ ਸੁਵਿਧਾਵਾਂ ਦੇ ਸੰਚਾਲਨ ਅਤੇ ਰੱਖ-ਰਖਾਅ ਲਈ ਜੀਪੀ ਦੁਆਰਾ ਲੋੜੀਂਦੇ ਮਾਨਵ ਸੰਸਾਧਨ ਨਿਰਧਾਰਿਤ ਕੀਤੇ ਗਏ ਹਨ। 

ਜੀਪੀ ਨੇ ਹੁਣ ਇਹ ਯਕੀਨੀ ਬਣਾਇਆ ਹੈ ਕਿ ਸਾਰੀਆਂ ਡਰੇਨਾਂ ਨੂੰ ਕਵਰ ਕੀਤਾ ਗਿਆ ਹੈ ਅਤੇ ਕਮਿਊਨਿਟੀ-ਪੱਧਰ ਦੇ ਲੀਚ ਪਿਟਸ ਨਾਲ ਜੋੜਿਆ ਗਿਆ ਹੈ। ਲਗਭਗ 3 ਤੋਂ 6 ਘਰ ਇੱਕ ਲੀਚ ਟੋਏ ਨਾਲ ਜੋੜੇ ਗਏ ਹਨ।

ਕਮਿਊਨਿਟੀ ਲੀਚ ਪਿਟ ਇੱਟਾਂ ਨਾਲ ਤਿਆਰ ਕੀਤਾ ਗਿਆ ਇੱਕ ਟੋਆ ਹੁੰਦਾ ਹੈ ਜੋ ਕੁਝ ਘਰਾਂ ਦੇ ਇੱਕ ਸਮੂਹ ਲਈ ਇੱਕ ਸੁਵਿਧਾਜਨਕ ਸਥਾਨ 'ਤੇ ਬਣਾਇਆ ਜਾਂਦਾ ਹੈ। ਕਨੈਕਟ ਕੀਤੇ ਜਾਣ ਵਾਲੇ ਘਰਾਂ ਦੀ ਗਿਣਤੀ ਹਰੇਕ ਘਰ ਤੋਂ ਛੱਡੇ ਜਾਣ ਵਾਲੇ ਗ੍ਰੇਵਾਟਰ ਅਤੇ ਕਮਿਊਨਿਟੀ ਲੀਚ ਪਿਟ ਲਈ ਉਪਲਬਧ ਜਗ੍ਹਾ ਦੇ ਅਧਾਰ 'ਤੇ ਕੀਤੀ ਜਾਣੀ ਚਾਹੀਦੀ ਹੈ। ਘਰਾਂ ਤੋਂ ਗ੍ਰੇਵਾਟਰ (ਰਸੋਈ, ਨਹਾਉਣ ਅਤੇ ਕੱਪੜੇ ਧੋਣ ਵਾਲੇ ਏਰੀਆ ਦਾ ਵੇਸਟ ਵਾਟਰ) ਨੂੰ ਨਾਲੀਆਂ ਜ਼ਰੀਏ ਟੋਏ ਵਿੱਚ ਪਾਇਆ ਜਾਣਾ ਚਾਹੀਦਾ ਹੈ। 



 *********

 

 ਬੀਵਾਈ



(Release ID: 1793066) Visitor Counter : 143


Read this release in: English , Urdu , Hindi , Tamil