ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਨਵੇਂ ਅਧਿਸੂਚਿਤ ਸੀਸੀਐੱਸ (ਪੈਨਸਨ) ਨਿਯਮ, 2021 ‘ਤੇ ਜਾਗਰੂਕ ਕਰਨ ਅਤੇ ਚਿਹਰਾ ਪ੍ਰਮਾਣੀਕਰਣ ਟੈਕਨੋਲੋਜੀ ਦਾ ਉਪਯੋਗ ਕਰਕੇ ਡਿਜੀਟਲ ਜੀਵਨ ਪ੍ਰਮਾਣ ਪੱਤਰ ਬਣਾਉਣ ਦੇ ਸੰਬੰਧ ਵਿੱਚ ਇੱਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ
प्रविष्टि तिथि:
26 JAN 2022 3:11PM by PIB Chandigarh
ਪੈਨਸ਼ਨ ਅਤੇ ਪੈਨਸ਼ਨਭੋਗੀ ਕਲਿਆਣ ਵਿਭਾਗ (ਪੀ ਅਤੇ ਪੀਡਬਲਿਊ) ਦੇ ਸਕੱਤਰ ਸ਼੍ਰੀ ਵੀ.ਸ੍ਰੀਨਿਵਾਸ ਦੀ ਪ੍ਰਧਾਨਗੀ ਹੇਠ ਪੈਨਸ਼ਨਭੋਗੀਆਂ ਦੇ ਸੰਘਾਂ ਲਈ ਇੱਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਇਸ ਦਾ ਉਦੇਸ਼ ਨਵੇਂ ਅਧਿਸੂਚਿਤ ਸੀਸੀਐੱਸ (ਪੈਨਸ਼ਨ) ਨਿਯਮ, 2021 ਅਤੇ ਚਿਹਰਾ ਪ੍ਰਮਾਣੀਕਰਣ ਟੈਕਨੋਲੋਜੀ ਦਾ ਉਪਯੋਗ ਕਰਕੇ ਡਿਜੀਟਲ ਜੀਵਨ ਪ੍ਰਮਾਣ ਪੱਤਰ (ਡੀਐੱਲਸੀ) ਬਣਾਉਣ ਬਾਰੇ ਜਾਗਰੂਕ ਕਰਨ ਸੀ। ਇਸ ਮੀਟਿੰਗ ਵਿੱਚ ਦੇਸ਼ ਦੇ ਸਾਰੇ ਹਿੱਸਿਆਂ ਨਾਲ ਕੇਂਦਰ ਸਰਕਾਰ ਦੇ ਪੈਨਸ਼ਨਭੋਗੀ ਸੰਘਾਂ ਨੇ ਹਿੱਸਾ ਲਿਆ। ਸੀਸੀਐੱਸ ਪੈਨਸ਼ਨ ਨਿਯਮ 2021 ਅਤੇ ਚਿਹਰਾ ਪ੍ਰਮਾਣੀਕਰਣ ਦੇ ਜ਼ਰੀਏ ਡੀਐੱਲਸੀ ਬਣਾਉਣ ਨੂੰ ਲੈ ਕੇ ਦਿੱਤੀ ਗਈ ਹਰ ਇੱਕ ਪੇਸ਼ਕਾਰੀ ਦੇ ਬਾਅਦ ਇੱਕ ਸਵਾਲ ਜਵਾਬ ਸੈਸ਼ਨ ਆਯੋਜਿਤ ਕੀਤਾ ਗਿਆ।
ਸਕੱਤਰ (ਪੀ ਅਤੇ ਪੀਡਬਲਿਊ) ਨੇ ਵੱਖ-ਵੱਖ ਸੰਘਾਂ ਦੇ 52 ਪ੍ਰਤਿਭੋਗੀਆਂ ਨਾਲ ਇੱਕ ਵੱਡੇ ਸਮੂਹ ਦੇ ਰੂਪ ਵਿੱਚ ਮਿਲਣ ਅਤੇ ਉਨ੍ਹਾਂ ਨਾਲ ਰਚਨਾਤਮਕ ਗੱਲਬਾਤ ਕਰਨ ‘ਤੇ ਖੁਸ਼ੀ ਵਿਅਕਤ ਕੀਤੀ। ਉਨ੍ਹਾਂ ਨੇ 25 ਦਸੰਬਰ, 2021 ਨੂੰ ਸੀਸੀਐੱਸ ਪੈਨਸ਼ਨ ਨਿਯਮ 2021 ਜਾਰੀ ਕਰਨ ਅਤੇ ਹਾਲ ਹੀ ਵਿੱਚ ਚਿਹਰਾ ਪ੍ਰਮਾਣੀਕਰਣ ਜ਼ਰੀਏ ਡੀਐੱਲਸੀ ਬਣਾਉਣ ਦੀ ਸ਼ੁਰੂਆਤ ਨੂੰ ਦੇਖਦੇ ਹੋਏ ਇਸ ਚਰਚਾ ਦੀ ਤੀਬਰਤਾ ਤੇ ਉਠਾਏ ਗਏ ਵੱਖ-ਵੱਖ ਪ੍ਰਸ਼ਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਪੈਨਸ਼ਨਭੋਗੀਆਂ ਦਰਮਿਆਨ ਉਤਸੁਕਤਾ ਨੂੰ ਕਾਫੀ ਹਦ ਤੱਕ ਸਮਝਿਆ ਜਾ ਸਕਦਾ ਹੈ ਅਤੇ ਇਸ ਤਰ੍ਹਾਂ ਦੀ ਗੱਲਬਾਤ ਸੰਪਰਕ ਵਿੱਚ ਰਹਿਣ ਦੇ ਉਦੇਸ਼ ਨਾਲ ਜਾਰੀ ਰਹੇਗੀ ਅਤੇ ਇਹ ਸੁਨਿਸ਼ਚਿਤ ਕੀਤਾ ਜਾਏਗਾ ਕਿ ਹਰ ਸੰਘ ਇਸ ਵਿੱਚ ਹਿੱਸਾ ਸ਼ਾਮਿਲ ਹੋ ਸਕੇ। ਇਸ ਦੇ ਇਲਾਵਾ ਸਕੱਤਰ ਨੇ ਹਰ ਇੱਕ ਸੰਘ ਨੂੰ ਆਪਣੇ ਮੈਂਬਰਾਂ ਦੇ ਨਾਲ ਨਿਯਮਿਤ ਰੂਪ ਤੋਂ ਗੱਲਬਾਤ ਕਰਨ ਦਾ ਵੀ ਅਨੁਰੋਧ ਕੀਤਾ।
ਉਨ੍ਹਾਂ ਨੇ ਕਿਹਾ ਕਿ ਇਸ ਮੀਟਿੰਗ ਦਾ ਉਦੇਸ਼ ਵਿਭਾਗ ਅਤੇ ਪੈਨਸ਼ਨਭੋਗੀ ਦੇ ਸੰਘਾਂ ਦਰਮਿਆਨ ਵਿਸ਼ੇਸ਼ ਤੌਰ ‘ਤੇ ਆਪਸੀ ਸੰਵਾਦ ਨੂੰ ਵਧਾਉਣਾ ਸੀ ਜਿਸ ਨਾਲ ਉਹ ਹਰ ਇੱਕ ਨੂੰ ਵਿਅਕਤੀਗਤ ਰੂਪ ਤੋਂ ਜਾਣ ਸਕਣ ਅਤੇ ਸੰਘ ਇਸ ਦੇ ਲਈ ਯਕੀਨੀ ਹੋ ਸਕੇ ਕਿ ਸਕੱਤਰ ਉਨ੍ਹਾਂ ਦੀ ਚਿੰਤਾਵਾਂ ਨੂੰ ਸਮਝਣ ਅਤੇ ਸੁਣਨ ਲਈ ਮੌਜੂਦ ਹਨ। ਸਕੱਤਰ ਨੇ ਅੱਗ ਦੱਸਿਆ ਕਿਉਂਕਿ ਪੈਨਸ਼ਨ ਵਿਭਾਗ ਇੱਕ ਬਹੁਤ ਹੀ ਕਾਨੂੰਨੀ ਅਤੇ ਨੀਤੀ ਅਧਾਰਿਤ ਵਿਭਾਗ ਹੈ ਇਸ ਨੂੰ ਦੇਖਦੇ ਹੋਏ ਇਹ ਸਮਝਾਉਣਾ ਮਹੱਤਵਪੂਰਨ ਹੈ ਕਿ ਸੁਧਾਰ ਕਿੱਥੇ ਜ਼ਰੂਰੀ ਹੈ ਅਤੇ ਪੈਨਸ਼ਨਭੋਗੀਆਂ ਨੂੰ ਅਧਿਕ ਤੋਂ ਅਧਿਕ ਲਾਭ ਸੁਨਿਸ਼ਚਿਤ ਕਰਨ ਲਈ ਕਾਨੂੰਨ ਵਿੱਚ ਨਿਰੰਤਰ ਅੱਪਡੇਟ ਅਤੇ ਸੰਸ਼ੋਧਨ ਦੀ ਜ਼ਰੂਰਤ ਹੋ ਸਕਦੀ ਹੈ ਅਤੇ ਇਸ ਪੂਰੇ ਅਭਿਯਾਨ ਦਾ ਉਦੇਸ਼ ਹੋਵੇਗਾ। ਉਨ੍ਹਾਂ ਨੇ ਉਮੀਦ ਵਿਅਕਤ ਕੀਤੀ ਕਿ ਹਰ ਇੱਕ ਸੰਘ ਵਿੱਚ ਮੈਂਬਰਾਂ ਦੀ ਸੰਖਿਆ 300 ਤੋਂ ਅਧਿਕ ਹੈ ਅਤੇ ਉਹ ਆਪਣੇ ਮੈਂਬਰਾਂ ਦੇ ਨਾਲ ਨਿਯਮਿਤ ਰੂਪ ਨਾਲ ਗੱਲਬਾਤ ਕਰ ਰਹੇ ਹਨ।
*************
ਐੱਸਐੱਨਸੀ/ਆਰਆਰ
(रिलीज़ आईडी: 1793055)
आगंतुक पटल : 172