ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਅਜਿਹੇ ਭਾਰਤ ਦੇ ਨਿਰਮਾਣ ਲਈ ਸਖ਼ਤ ਮਿਹਨਤ ਕਰਨ ਦਾ ਸੱਦਾ ਦਿੱਤਾ ਜਿਸ ਦੀ ਸੁਤੰਤਰਤਾ ਸੈਨਾਨੀਆਂ ਨੇ ਕਲਪਨਾ ਕੀਤੀ ਸੀ


ਉਪ ਰਾਸ਼ਟਰਪਤੀ ਨੇ ਮਾਪਿਆਂ ਅਤੇ ਅਧਿਆਪਕਾਂ ਨੂੰ ਨੌਜਵਾਨ ਪੀੜ੍ਹੀ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਦੀ ਤਾਕੀਦ ਕੀਤੀ



'ਰਾਸ਼ਟਰ ਸਭ ਤੋਂ ਉੱਪਰ ਹੈ' ਦੀ ਭਾਵਨਾ ਸਾਡੇ ਡੀਐੱਨਏ ਵਿੱਚ ਹੈ: ਉਪ ਰਾਸ਼ਟਰਪਤੀ



ਸਾਡਾ ਰਾਸ਼ਟਰੀ ਝੰਡਾ ਸਵਾਧੀਨਤਾ, ਆਜ਼ਾਦੀ ਅਤੇ ਕੁਰਬਾਨੀ ਦਾ ਪ੍ਰਤੀਕ ਹੈ: ਉਪ ਰਾਸ਼ਟਰਪਤੀ



ਸਾਡੇ ਨੌਜਵਾਨ ਆਤਮਨਿਰਭਰਤਾ ਦੇ ਨਿਰਮਾਤਾ ਅਤੇ ਲਾਭਾਰਥੀ ਦੋਵੇਂ ਬਣਨ ਜਾ ਰਹੇ ਹਨ: ਉਪ ਰਾਸ਼ਟਰਪਤੀ



ਉਪ-ਰਾਸ਼ਟਰਪਤੀ ਨੇ ਪੂਰਵ-ਰਿਕਾਰਡ ਕੀਤੇ ਵੀਡੀਓ ਸੰਦੇਸ਼ ਜ਼ਰੀਏ ਭਾਰਤ ਮਾਤਾ ਹਰਥੀ (Bharatha Matha Harathi) ਪ੍ਰੋਗਰਾਮ ਨੂੰ ਸੰਬੋਧਨ ਕੀਤਾ

Posted On: 25 JAN 2022 8:01PM by PIB Chandigarh

ਉਪ ਰਾਸ਼ਟਰਪਤੀਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਨੌਜਵਾਨਾਂ ਨੂੰ ਸੁਤੰਤਰਤਾ ਸੈਨਾਨੀਆਂ ਦੁਆਰਾ ਕਲਪਨਾ ਕੀਤੇ ਗਏ ਇੱਕ ਮਜ਼ਬੂਤ ਅਤੇ ਸਮ੍ਰਿੱਧ ਭਾਰਤ ਦੇ ਨਿਰਮਾਣ ਲਈ ਸਖ਼ਤ ਮਿਹਨਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਮਹਾਨ ਪੁਰਸ਼ਾਂ ਅਤੇ ਮਹਿਲਾਵਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਜਿਨ੍ਹਾਂ ਨੇ ਸਾਡੇ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ। ਉਨ੍ਹਾਂ ਅੱਗੇ ਕਿਹਾ, "ਸਾਡੇ ਦੇਸ਼ ਨੂੰ ਵਿਦੇਸ਼ੀ ਜੂਲੇ ਤੋਂ ਮੁਕਤ ਕਰਨ ਲਈ ਸਾਡੇ ਸੁਤੰਤਰਤਾ ਸੈਨਾਨੀਆਂ ਦੁਆਰਾ ਕੀਤੀਆਂ ਗਈਆਂ ਅਣਗਿਣਤ ਕੁਰਬਾਨੀਆਂ ਨੂੰ ਕਦੇ ਨਾ ਭੁੱਲੋ।"

 

ਪਹਿਲਾਂ ਤੋਂ ਰਿਕਾਰਡ ਕੀਤੇ ਗਏ ਵੀਡੀਓ ਸੰਦੇਸ਼ ਜ਼ਰੀਏ ਭਾਰਤ ਮਾਤਾ ਹਰਥੀ (Bharatha Matha Harathi) ਪ੍ਰੋਗਰਾਮ ਵਿੱਚ ਆਪਣਾ ਸੰਬੋਧਨ ਕਰਦੇ ਹੋਏਸ਼੍ਰੀ ਨਾਇਡੂ ਨੇ ਮਾਪਿਆਂ ਅਤੇ ਅਧਿਆਪਕਾਂ ਨੂੰ ਨੌਜਵਾਨ ਪੀੜ੍ਹੀ ਦੇ ਮਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਅੱਗੇ ਕਿਹਾ, "ਜਿਵੇਂ ਕਿ ਅਸੀਂ ਆਪਣੀ ਸਮ੍ਰਿੱਧ ਵਿਰਾਸਤ 'ਤੇ ਮਾਣ ਕਰਦੇ ਹਾਂਸਾਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਮਹਾਨ ਰਾਸ਼ਟਰ ਬਾਰੇ ਜਾਣ ਸਕਣ ਅਤੇ ਇਸ ਦੇ ਸਰਬਪੱਖੀ ਵਿਕਾਸ ਵਿੱਚ ਯੋਗਦਾਨ ਪਾਉਣ।"

 

ਭਾਰਤ ਦੇ ਸੁਤੰਤਰਤਾ ਸੰਗ੍ਰਾਮ 'ਤੇ ਬੋਲਦੇ ਹੋਏਸ਼੍ਰੀ ਨਾਇਡੂ ਨੇ ਕਿਹਾ ਕਿ ਭਾਰਤ ਨੂੰ ਬ੍ਰਿਟਿਸ਼ ਸ਼ਾਸਨ ਤੋਂ ਮਿਲੀ ਅਜ਼ਾਦੀ ਬਹੁਤ ਮਿਹਨਤ ਨਾਲ ਹਾਸਲ ਹੋਈ ਸੀ ਅਤੇ ਦੇਸ਼ ਭਰ ਦੇ ਵਿਵਿਧ ਪਿਛੋਕੜ ਵਾਲੇ ਲੋਕਾਂ ਦੇ ਸਮੂਹਿਕ ਪ੍ਰਯਤਨਾਂ ਦਾ ਨਤੀਜਾ ਸੀ। ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਬਹੁਤ ਸਾਰੇ ਸੰਦੇਹਵਾਦੀ ਇਹ ਮੰਨਦੇ ਸਨ ਕਿ ਭਾਰਤ ਆਪਣੀ ਭਾਸ਼ਾਈ ਅਤੇ ਸੱਭਿਆਚਾਰਕ ਵਿਵਿਧਤਾ ਦੇ ਕਾਰਨ ਆਪਣੇ ਆਪ ਨੂੰ ਕਾਇਮ ਨਹੀਂ ਰੱਖ ਸਕੇਗਾਪਰ ਭਾਰਤ ਨੇ ਉਨ੍ਹਾਂ ਨੂੰ ਗ਼ਲਤ ਸਾਬਿਤ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਦੀ ਸੱਭਿਆਚਾਰਕ ਅਤੇ ਸੱਭਿਅਤਾ ਦੀ ਵਿਰਾਸਤ ਇਸ ਦੇ ਲੋਕਾਂ ਨੂੰ ਆਪਸ ਵਿੱਚ ਜੋੜਦੀ ਹੈ। ਉਨ੍ਹਾਂ ਅੱਗੇ ਕਿਹਾ “ਸਾਡੇ ਡੀਐੱਨਏ ਵਿੱਚ ‘ਰਾਸ਼ਟਰ ਸਭ ਤੋਂ ਉੱਪਰ ਹੈ’ ਦੀ ਭਾਵਨਾ ਮੌਜੂਦ ਹੈ।”

 

ਸਾਡੇ ਰਾਸ਼ਟਰੀ ਝੰਡੇ ਦੀ ਮਹੱਤਤਾ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾਸਾਡਾ ਝੰਡਾ ਸਿਰਫ਼ ਕੱਪੜੇ ਦਾ ਇੱਕ ਟੁਕੜਾ ਨਹੀਂ ਹੈ ਜਿਸ 'ਤੇ ਰੰਗ ਹਨਸਗੋਂ ਇਹ ਸਵਾਧੀਨਤਾਆਜ਼ਾਦੀ ਅਤੇ ਬਲੀਦਾਨ ਦਾ ਪ੍ਰਤੀਕ ਹੈ।

 

ਦੇਸ਼ ਦੀ 35 ਵਰ੍ਹੇ ਤੋਂ ਘੱਟ ਉਮਰ ਦੀ ਆਬਾਦੀ ਦੇ ਤਕਰੀਬਨ 65 ਪ੍ਰਤੀਸ਼ਤ ਦੇ ਨਾਲ ਭਾਰਤ ਦੇ ਡੈਮੋਗ੍ਰਾਫਿਕ ਅਡਵਾਂਟੇਜ ਦਾ ਜ਼ਿਕਰ ਕਰਦੇ ਹੋਏਉਪ ਰਾਸ਼ਟਰਪਤੀ ਨੇ ਤੇਜ਼ੀ ਨਾਲ ਪ੍ਰਗਤੀ ਕਰਨ ਲਈ ਇੱਕ ਨੌਜਵਾਨ ਰਾਸ਼ਟਰ ਦੀ ਸਮਰੱਥਾ ਦਾ ਪੂਰੀ ਤਰ੍ਹਾਂ ਲਾਭ ਉਠਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਾਰੇ ਖੇਤਰਾਂ ਵਿੱਚ ਆਤਮਨਿਰਭਰਤਾ ਜਾਂ ਸਵੈ-ਨਿਰਭਰਤਾ ਦੀ ਪ੍ਰਾਪਤੀ ਲਈ ਵਧੇਰੇ ਜੋਸ਼ਊਰਜਾ ਅਤੇ ਉਤਸ਼ਾਹ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਅੱਗੇ ਕਿਹਾ "ਸਾਡੇ ਨੌਜਵਾਨ ਆਤਮਨਿਰਭਰਤਾ ਦੇ ਨਿਰਮਾਤਾ ਅਤੇ ਲਾਭਾਰਥੀ ਦੋਵੇਂ ਬਣਨ ਜਾ ਰਹੇ ਹਨ।”

 

ਸ਼੍ਰੀ ਨਾਇਡੂ ਨੇ ਇਸ ਵਿਲੱਖਣ ਪ੍ਰੋਗਰਾਮ ਦੇ ਆਯੋਜਨ ਲਈ ਭਾਰਤ ਮਾਤਾ ਫਾਊਂਡੇਸ਼ਨ ਦੀ ਸ਼ਲਾਘਾ ਕੀਤੀ ਜਿੱਥੇ ਰਾਸ਼ਟਰ ਨੂੰ ਮਜ਼ਬੂਤ ਬਣਾਉਣਇਸ ਨੂੰ ਬਾਹਰੀ ਅਤੇ ਅੰਦਰੂਨੀ ਹਮਲੇ ਤੋਂ ਬਚਾਉਣ ਅਤੇ ਲੋਕਾਂ ਨੂੰ ਇੱਕਮੁੱਠਖ਼ੁਸ਼ ਅਤੇ ਤੰਦਰੁਸਤ ਰੱਖਣ ਲਈ ਪ੍ਰਾਰਥਨਾਵਾਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਦੇਸ਼ ਭਗਤੀਸਮਾਜਿਕ ਏਕਤਾ ਅਤੇ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਵਾਲੇ ਸਮਾਰੋਹ ਮਹੱਤਵਪੂਰਨ ਹਨ ਅਤੇ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਵੱਧ ਤੋਂ ਵੱਧ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ।

 

  **********

 

 

ਐੱਮਐੱਸ/ਆਰਕੇ/ਐੱਨਐੱਸ/ਡੀਪੀ



(Release ID: 1792706) Visitor Counter : 109


Read this release in: English , Urdu , Hindi