ਖੇਤੀਬਾੜੀ ਮੰਤਰਾਲਾ

ਮਧੂਮੱਖੀ ਪਾਲਣ ਖੇਤਰ ’ਤੇ ਰਾਸ਼ਟਰੀ ਪੱਧਰ ਦਾ ਸੰਮੇਲਨ ਆਯੋਜਿਤ



ਰਾਸ਼ਟਰੀ ਮਧੂਮੱਖੀ ਪਾਲਣ ਅਤੇ ਸ਼ਹਿਦ ਮਿਸ਼ਨ (ਐੱਨਬੀਐੱਚਐੱਮ) ਦਾ ਉਦੇਸ਼ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਸ਼ਹਿਦ ਟੈਸਟਿੰਗ ਪ੍ਰਯੋਗਸ਼ਾਲਾਵਾਂ ਦਾ ਨੈੱਟਵਰਕ ਬਣਾਉਣਾ ਹੈ



ਨੇਫੈੱਡ ਮਧੂਮੱਖੀ ਪਾਲਕਾਂ/ਸ਼ਹਿਦ ਪ੍ਰੋਸੈੱਸਿੰਗ ਕਰਤਾਵਾਂ ਦੇ 65 ਐੱਫਪੀਓ ਬਣਾ ਰਿਹਾ ਹੈ

Posted On: 25 JAN 2022 4:15PM by PIB Chandigarh

ਰਾਸ਼ਟਰੀ ਮਧੂਮੱਖੀ ਬੋਰਡ (ਐੱਨਬੀਬੀ) ਨੇ ਭਾਰਤੀ ਰਾਸ਼ਟਰੀ ਖੇਤੀਬਾੜੀ ਸਹਿਕਾਰੀ ਮਾਰਕਿਟਿੰਗ ਸੰਘ ਲਿਮਿਟਿਡ (ਨੇਫੈਡ)ਭਾਰਤੀ ਜਨਜਾਤੀ ਸਹਿਕਾਰੀ ਮਾਰਕਿਟਿੰਗ ਵਿਕਾਸ ਸੰਘ ਲਿਮਿਟਿਡ (ਟ੍ਰਾਈਫੈੱਡ) ਅਤੇ ਰਾਸ਼ਟਰੀ ਡੇਅਰੀ ਵਿਕਾਸ ਬੋਰਡ (ਐੱਨਡੀਡੀਬੀ) ਦੇ ਸਹਿਯੋਗ ਨਾਲ 24.01.2022 ਨੂੰ ਮਧੂਮੱਖੀ ਪਾਲਣ ਖੇਤਰ ’ਤੇ ਰਾਸ਼ਟਰੀ ਸੰਮੇਲਨ ਦਾ ਆਯੋਜਨ ਕੀਤਾ। ਸੰਮੇਲਨ ਵਿੱਚ ਸਰਕਾਰ ਦੇ ਨਾਲ ਨਾਲ ਨਿੱਜੀ ਖੇਤਰਰਾਜ ਖੇਤੀਬਾੜੀ ਯੂਨੀਵਰਸਿਟੀਆਂ (ਐੱਸਏਯੂ)/ਕੇਂਦਰੀ ਖੇਤੀਬਾੜੀ ਯੂਨੀਵਰਸਿਟੀਆਂ (ਸੀਏਯੂ)ਮਧੂਮੱਖੀ ਪਾਲਕਾਂ ਅਤੇ ਮਧੂਮੱਖੀ ਪਾਲਣ ਕਾਰੋਬਾਰ ਨਾਲ ਜੁੜੇ ਹੋਰ ਹਿਤਧਾਰਕਾਂ ਆਦਿ ਦੇ 600 ਤੋਂ ਜ਼ਿਆਦਾ ਪ੍ਰਤੀਭਾਗੀਆਂ ਨੇ ਭਾਗ ਲਿਆ।

ਸੰਮੇਲਨ ਦੌਰਾਨ ਭਾਰਤ ਸਰਕਾਰ ਦੇ ਖੇਤੀਬਾੜੀ ਤੇ ਕਿਸਾਨ ਕਲਿਆਣ ਮੰਤਰਾਲੇ ਵਿੱਚ ਅਪਰ ਸਕੱਤਰ ਡਾ. ਅਭਿਲਾਕਸ਼ ਲਿਖੀ ਨੇ ਰਾਸ਼ਟਰੀ ਮਧੂਮੱਖੀ ਪਾਲਣ ਅਤੇ ਸ਼ਹਿਦ ਮਿਸ਼ਨ (ਐੱਨਬੀਐੱਚਐੱਮ) ਬਾਰੇ ਗੱਲ ਕੀਤੀ ਜੋ ਦੇਸ਼ ਵਿੱਚ ਵਿਗਿਆਨਕ ਤਰੀਕੇ ਨਾਲ ਮਧੂਮੱਖੀ ਪਾਲਣ ਦੇ ਸਮੁੱਚੇ ਵਿਕਾਸ ਅਤੇ ਪ੍ਰਚਾਰ ਲਈ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਕੇਂਦਰੀ ਖੇਤਰ ਦੀ ਯੋਜਨਾ ਹੈ। ਐੱਨਬੀਐੱਚਐੱਮ ਨੂੰ ਲਾਗੂ ਕਰਨਾ ਦੇਸ਼ ਵਿੱਚ ‘ਮਿੱਠੀ ਕ੍ਰਾਂਤੀ’ ਦੇ ਟੀਚੇ ਨੂੰ ਹਾਸਲ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਸਾਬਤ ਹੋਵੇਗਾ।

ਸ਼੍ਰੀ ਲੇਖੀ ਨੇ ਕਿਹਾ ਕਿ ਐੱਨਬੀਐੱਚਐੱਮ ਸ਼ਹਿਦ ਵਿੱਚ ਮਿਲਾਵਟ ਨਾਲ ਨਜਿੱਠਣ ਲਈ ਸ਼ਹਿਦ ਲਈ ਢਾਂਚਾਗਤ ਸੁਵਿਧਾਵਾਂ ਵਿੱਚ ਕਮੀਆਂ ਨੂੰ ਦੂਰ ਕਰਨ ਅਤੇ ਸੀਮਾਂਤ ਮਧੂਮੱਖੀ ਪਾਲਕਾਂ ਨੂੰ ਸੰਗਠਿਤ ਤਰੀਕੇ ਨਾਲ ਜੋੜਨ ਵਿੱਚ ਮਦਦ ਕਰੇਗਾ। ਐੱਨਬੀਬੀ ਨੇ ਸ਼ਹਿਦ ਅਤੇ ਹੋਰ ਮਧੂਮੱਖੀ ਉਤਪਾਦਾਂ ਜਿਵੇਂ ਮਧੂਮੱਖੀ ਪਰਾਗਮਧੂਮੱਖੀ ਦਾ ਮੋਮਮਧੂਮੱਖੀ ਦਾ ਜ਼ਹਿਰਇੱਕ ਵਿਸ਼ੇਸ਼ ਪ੍ਰਕਾਰ ਦਾ ਪੌਦਾ (ਪਰੋਪੋਲਿਸ) ਆਦਿ ਦਾ ਪਤਾ ਲਗਾਉਣ ਦੀ ਸਮਰੱਥਾ ਵਧਾਉਣ ਲਈ ਮਧੂਕ੍ਰਾਂਤੀ ਪੋਰਟਲ ਲਾਂਚ ਕੀਤਾ ਹੈ। ਐੱਨਬੀਐੱਚਐੱਮ ਦਾ ਉਦੇਸ਼ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਸ਼ਹਿਦ ਟੈਸਟਿੰਗ ਪ੍ਰਯੋਗਸ਼ਾਲਾਵਾਂ ਦਾ ਇੱਕ ਨੈੱਟਵਰਕ ਬਣਾਉਣਾ ਹੈ ਅਤੇ ਇਸ ਲਈ ਮਧੂਮੱਖੀ ਪਾਲਕਾਂ ਦੇ 100 ਐੱਫਪੀਓ ਕੇਂਦਰ ਦੇ ਰੂਪ ਵਿੱਚ ਕੰਮ ਕਰਨਗੇ। ਸ਼੍ਰੀ ਲੇਖੀ ਨੇ ਸ਼ਹਿਦ ਖੇਤਰ ਵਿੱਚ ਬਿਹਤਰ ਸਥਿਰਤਾ ਬਣਾਏ ਰੱਖਣ ਲਈ ਸ਼ਹਿਦ ਐੱਫਪੀਓ ਸਮੇਤ ਮਧੂਮੱਖੀ ਪਾਲਣ ਕਮੇਟੀ/ਸਹਿਕਾਰਤਾ/ਫਰਮਾਂ ਨੂੰ ਸੁਝਾਅ ਦਿੱਤਾ।

ਐਡੀਸ਼ਨਲ ਕਮਿਸ਼ਨਰ (ਬਾਗ਼ਬਾਨੀ) ਅਤੇ ਕਾਰਜਕਾਰੀ ਨਿਰਦੇਸ਼ਕ (ਐੱਨਬੀਬੀ) ਡਾ. ਐੱਨ. ਕੇ. ਪਟਲੇ ਨੇ ਪੂਰੇ ਦੇਸ਼ ਵਿੱਚ ਐੱਨਬੀਐੱਚਐੱਮ ਯੋਜਨਾ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਅਤੇ ਮਧੂਮੱਖੀ ਪਾਲਕਾਂ ਅਤੇ ਮਧੂਮੱਖੀ ਪਾਲਣ ਕਾਰੋਬਾਰ ਨਾਲ ਜੁੜੇ ਹੋਰ ਹਿਤਧਾਰਕਾਂ ਨੂੰ ਤੱਥਾਤਮਕ ਲਾਭ ਪ੍ਰਦਾਨ ਕਰਨ ’ਤੇ ਜ਼ੋਰ ਦਿੱਤਾ। ਮਧੂਮੱਖੀ ਪਾਲਕਾਂ ਦੀ ਆਮਦਨ ਵਧਾਉਣ ਲਈ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਸ਼ਹਿਦ ਦੇ ਉਤਪਾਦਨ ਦੇ ਨਾਲ ਨਾਲ ਹੋਰ ਮਧੂਮੱਖੀ ਉਤਪਾਦਾਂ ਜਿਵੇਂ ਰੌਇਲ ਜੈਲੀਮਧੂਮੱਖੀ ਪਰਾਗਮਧੂਮੱਖੀ ਵੈਕਸਮਧੂਮੱਖੀ ਜ਼ਹਿਰਇੱਕ ਵਿਸ਼ੇਸ਼ ਪ੍ਰਕਾਰ ਦਾ ਪੌਦਾ (ਪਰੋਪੋਲਿਸ) ਆਦਿ ਦਾ ਵੀ ਉਤਪਾਦਨ ਕੀਤਾ ਜਾਣਾ ਚਾਹੀਦਾ ਹੈ।

ਆਈਸੀਏਆਰਨਵੀਂ ਦਿੱਲੀ ਵਿੱਚ ਮਧੂਮੱਖੀ ਅਤੇ ਪਰਾਗਣਕਾਰੀ ’ਤੇ ਏਆਈਸੀਆਰਪੀ ਦੇ ਕੋਆਰਡੀਨੇਟਰ ਡਾ. ਬਲਰਾਜ ਸਿੰਘ ਨੇ ਦੱਸਿਆ ਕਿ ਵਰਤਮਾਨ ਵਿੱਚ ਦੇਸ਼  ਵਿੱਚ 25 ਏਆਈਸੀਆਰਪੀ ਕੇਂਦਰ ਹਨ ਜੋ ਮਧੂਮੱਖੀ ਪਾਲਣ/ਪਰਾਗਣ ਵਿੱਚ ਖੋਜ ਵਿੱਚ ਸਰਗਰਮ ਰੂਪ ਨਾਲ ਸ਼ਾਮਲ ਹਨ। ਆਈਸੀਏਆਰ ਪੂਰੇ ਭਾਰਤ ਵਿੱਚ ਏਆਈਸੀਆਰਪੀ ਕੇਂਦਰਾਂ ਤਹਿਤ ਪਰਾਗਣਕਾਰੀ ਬਗੀਚਾ ਬਣਾਉਣ ਵਾਲਾ ਹੈ। ਇਸ ਤਰ੍ਹਾਂ ਦਾ ਪਹਿਲਾ ਪਰਾਗਣਕਾਰੀ ਬਗੀਚਾ ਗੋਵਿੰਦ ਵੱਲਭ ਪੰਤ ਖੇਤੀਬਾੜੀ ਅਤੇ ਟੈਕਨੋਲੋਜੀ ਯੂਨੀਵਰਸਿਟੀਪੰਤਨਗਰਉੱਤਰਾਖੰਡ ਵਿੱਚ ਸਥਾਪਿਤ ਕੀਤਾ ਗਿਆ ਹੈ।

ਡਾਇਰੈਕਟਰ ਜਨਰਲ (ਬਾਗ਼ਬਾਨੀ) ਡਾ. ਅਰਜੁਨ ਸਿੰਘ ਸੈਣੀ ਨੇ ਹਰਿਆਣਾ ਵਿੱਚ ਮਧੂਕ੍ਰਾਂਤੀ ਪੋਰਟਲ ਨੂੰ ਲਗੂ ਕਰਨ ਦੀ ਯਥਿਤੀ ਅਤੇ ਰਣਨੀਤੀ ’ਤੇ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਹਰਿਆਣਾ ਰਾਜ ਤੋਂ ਮਧੂਕ੍ਰਾਂਤੀ ਪੋਰਟਲ ’ਤੇ 1,20,652 ਮਧੂਮੱਖੀ ਕਾਲੋਨੀਆਂ ਵਾਲੇ ਲਗਭਗ 816 ਮਧੂਮੱਖੀ ਪਾਲਕ ਰਜਿਸਟਰਡ ਹਨ।

ਨੇਫੈੱਡ ਦੇ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਸ਼੍ਰੀ ਪੰਕਜ ਪ੍ਰਸਾਦ ਅਤੇ ਨੇਫੈੱਡ ਦੇ ਜਨਰਲ ਮੈਨੇਜਰ ਸ਼੍ਰੀ ਉੰਨੀਕ੍ਰਿਸ਼ਨਨ ਨੇ ਦੱਸਿਆ ਕਿ ਨੇਫੈੱਡ ਮਧੂਮੱਖੀ ਪਾਲਕਾਂ/ਸ਼ਹਿਦ ਪ੍ਰੋਸੈੱਸਿੰਗ ਕਰਤਾਵਾਂ ਦੇ 65 ਸਮੂਹ/ਕਿਸਾਨ ਉਤਪਾਦਕ ਸੰਗਠਨ (ਐੱਫਪੀਓ) ਬਣਾ ਰਿਹਾ ਹੈ। ਇਹ 65 ਐੱਫਪੀਓ ਉੱਤਰ-ਪੱਛਮ ਤੋਂ ਉੱਤਰ-ਪੂਰਬੀ ਖੇਤਰਾਂ ਨੂੰ ਜੋੜਨ ਵਾਲੇ ਹਨੀ ਕੌਰੀਡੋਰ ਦਾ ਹਿੱਸਾ ਹੋਣਗੇ। ਨੇਫੈੱਡ ਦਾ ਟੀਚਾ ਸ਼ਹਿਦ ਉਤਪਾਦਨ ਨਾਲ ਜੁੜੇ ਇਨ੍ਹਾਂ ਸਾਰੇ 65 ਐੱਫਪੀਓ ਨੂੰ ਰਾਸ਼ਟਰੀ ਮਧੂਮੱਖੀ ਪਾਲਣ ਅਤੇ ਸ਼ਹਿਦ ਮਿਸ਼ਨ ਤਹਿਤ ਲਾਜ਼ਮੀ ਬੁਨਿਆਦੀ ਢਾਂਚੇ ਦੇ ਨਿਰਮਾਣ ਨਾਲ ਜੋੜਨਾ ਹੈ। ਆਰਗੈਨਿਕ ਐਂਡ ਸਪੈਸ਼ਿਅਲਿਟੀ (ਆਈਐੱਸਏਪੀ) ਦੇ ਪ੍ਰਮੁੱਖ ਸ਼੍ਰੀ ਆਸ਼ੀਸ਼ ਤਿਵਾਰੀ ਨੇ ਦੱਸਿਆ ਕਿ ਨੇਫੈੱਡ ਵੱਲੋਂ 5 ਐੱਫਪੀਓ ਦਾ ਗਠਨ/ਰਜਿਟ੍ਰੇਸ਼ਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ।

ਸ਼੍ਰੀ ਅਭਿਜੀਤ ਭੱਟਾਚਾਰਿਆਐੱਨਡੀਡੀਬੀ ਨੇ ਕਿਹਾ ਕਿ ਐੱਨਡੀਡੀਬੀ ਦੀ ਸੋਚ ਹਨੀ ਐੱਫਪੀਓ ਬਣਾਉਣ ਦੀ ਹੈ ਜੋ ਡੇਅਰੀ ਸਹਿਕਾਰੀ ਕਮੇਟੀਆਂ/ਦੁੱਧ ਸੰਘਾਂ ਕੋਲ ਉਪਲਬਧ ਢਾਂਚਾਗਤ ਸੁਵਿਧਾਵਾਂ ਦਾ ਲਾਭ ਪ੍ਰਾਪਤ ਕਰਨ ਲਈ ਡੇਅਰੀ ਸਹਿਕਾਰੀ ਕਮੇਟੀਆਂ ਦੇ ਅਨੁਰੂਪ ਹੋਵੇਗੀ।

ਟ੍ਰਾਈਫੈੱਡ ਦੀ ਜਨਰਲ ਮੈਨੇਜਰ ਸ਼੍ਰੀਮਤੀ ਸੀਮਾ ਭਟਨਾਗਰ ਨੇ ਦੱਸਿਆ ਕਿ ਟ੍ਰਾਈਫੈੱਡ ਪਹਿਲਾਂ ਤੋਂ ਹੀ ਦੇਸ਼ ਦੇ ਆਦਿਵਾਸੀ ਹਿੱਸਿਆਂ ਵਿੱਚ ਮਧੂਮੱਖੀ ਪਾਲਣ ਨੂੰ ਪ੍ਰੋਤਸਾਹਨ ਦੇਣ ਅਤੇ ਜੰਗਲੀ ਸ਼ਹਿਦ ਦੀ ਖਰੀਦ ਵਿੱਚ ਸ਼ਾਮਲ ਹੈ। ਉਨ੍ਹਾਂ ਨੇ ਦੱਸਿਆ ਕਿ ਟ੍ਰਾਈਫੈੱਡ ਨੇ 2020-21 ਦੌਰਾਨ ਵਿਭਿੰਨ ਦੇਸ਼ਾਂ ਨੂੰ 115 ਲੱਖ ਰੁਪਏ ਦੇ ਸ਼ਹਿਦ ਦਾ ਨਿਰਯਾਤ ਵੀ ਕੀਤਾ ਹੈ।

ਇੰਡੀਅਨ ਬੈਂਕ ਦੇ ਸੀਨੀਅਰ ਪ੍ਰਬੰਧਕ ਸ਼੍ਰੀ ਜੈ ਪ੍ਰਕਾਸ਼ ਨੇ ਇਸ ਸੰਮੇਲਨ ਵਿੱਚ ਸ਼ਾਮਲ ਪ੍ਰਤੀਭਾਗੀਆਂ/ਮਧੂਮੱਖੀ ਪਾਲਕਾਂ ਨੂੰ ਮਧੂਕ੍ਰਾਂਤੀ ਪੋਰਟਲ ’ਤੇ ਰਜਿਸਟਰਡ ਕਰਨ ਦੀ ਪ੍ਰਕਿਰਿਆ ਨੂੰ ਵਿਸਤਾਰ ਨਾਲ ਸਮਝਾਇਆ। ਮਧੂਕ੍ਰਾਂਤੀ ਪੋਰਟਲ ਨਾਲ ਰਜਿਸਟ੍ਰੇਸ਼ਨ ਨਾਲ ਮਧੂਮੱਖੀ ਕਾਲੋਨੀਆਂ ਦੇ ਪਰਵਾਸ ਦੌਰਾਨ ਮਧੂਮੱਖੀ ਪਾਲਕਾਂ ਨੂੰ ਮਦਦ ਮਿਲੇਗੀ। ਇਸ ਨਾਲ ਬੀਮਾ ਪ੍ਰਾਪਤ ਕਰਨ ਵਿੱਚ ਵੀ ਮਦਦ ਮਿਲੇਗੀ।

ਸੰਮੇਲਨ ਦੌਰਾਨ ਪ੍ਰਤੀਭਾਗੀਆਂ ਦੇ ਪ੍ਰਸ਼ਨਾਂ ਦੇ ਜਵਾਬ ਵੀ ਦਿੱਤੇ ਗਏ।

 

 

 **********

ਏਪੀਐੱਸ/ਜੇਕੇ



(Release ID: 1792705) Visitor Counter : 164


Read this release in: English , Urdu , Hindi , Tamil , Telugu