ਜਲ ਸ਼ਕਤੀ ਮੰਤਰਾਲਾ
ਟੂਰਿਜ਼ਮ ਮੰਤਰਾਲੇ ਨੇ ਰਾਸ਼ਟਰੀ ਟੂਰਿਜ਼ਮ ਦਿਵਸ ਦੇ ਮੌਕੇ ’ਤੇ ਵੈਬੀਨਾਰ ਦਾ ਆਯੋਜਨ ਕੀਤਾ
ਰਾਸ਼ਟਰੀ ਸਵੱਛ ਗੰਗਾ ਮਿਸ਼ਨ – ਐੱਨਐੱਮਸੀਜੀ ਦੇ ਡਾਇਰੈਕਟਰ ਜਨਰਲ ਨੇ ‘ਅਰਥ ਗੰਗਾ’ ਅਤੇ ‘ਸੱਭਿਆਚਾਰਕ ਟੂਰਿਜ਼ਮ’ ਦੇ ਮਾਧਿਅਮ ਨਾਲ ਘਾਟੀਆਂ ਦੇ ਨੇੜੇ-ਤੇੜੇ ਰਹਿਣ ਵਾਲੇ ਲੋਕਾਂ ਦੀ ਆਮਦਨੀ ਅਤੇ ਰੁਜ਼ਗਾਰ ਦੇ ਮੌਕਿਆਂ ਵਿੱਚ ਸੁਧਾਰ ਕਰਨ ਦੇ ਲਈ ਸਰਕਾਰ ਦੇ ਵਿਭਿੰਨ ਯਤਨਾਂ ’ਤੇ ਚਾਨਣਾ ਪਾਇਆ
Posted On:
25 JAN 2022 7:10PM by PIB Chandigarh
ਕੇਂਦਰੀ ਟੂਰਿਜ਼ਮ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਅੱਜ ਰਾਸ਼ਟਰੀ ਟੂਰਿਜ਼ਮ ਦਿਵਸ ਦੇ ਮੌਕੇ ਆਯੋਜਿਤ ਕੀਤੇ ਗਏ ਇੱਕ ਵਰਚੁਅਲ ਸਮਾਰੋਹ ਦੀ ਪ੍ਰਧਾਨਗੀ ਕੀਤੀ। ਇਹ ਪ੍ਰੋਗਰਾਮ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਮੌਕੇ ਵਿੱਚ ਮਨਾਏ ਜਾ ਰਹੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਨੂੰ ਸਮਰਪਿਤ ਕੀਤਾ ਗਿਆ ਸੀ।
ਇਸ ਮੌਕੇ ’ਤੇ ਹੋਰ ਮਾਣਯੋਗ ਵਿਅਕਤੀਆਂ ਵਿੱਚ ਚਾਰ ਕੇਂਦਰੀ ਸਕੱਤਰ ਵੀ ਮੌਜੂਦ ਸੀ। ਉਨ੍ਹਾਂ ਵਿੱਚ ਕੱਪੜਾ ਮੰਤਰਾਲੇ ਦੇ ਸਕੱਤਰ ਸ਼੍ਰੀ ਉਪੇਂਦਰ ਪ੍ਰਸਾਦ ਸਿੰਘ, ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਵਿੱਚ ਸਕੱਤਰ ਸ਼੍ਰੀਮਤੀ ਲੀਨਾ ਨੰਦਨ, ਟੂਰਿਜ਼ਮ ਮੰਤਰਾਲੇ ਦੇ ਸਕੱਤਰ ਸ਼੍ਰੀ ਅਰਵਿੰਦ ਸਿੰਘ ਅਤੇ ਸੱਭਿਆਚਾਰ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਅਰਵਿੰਦ ਸਿੰਘ ਅਤੇ ਸੱਭਿਆਚਾਰ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਗੋਬਿੰਦ ਮੋਹਨ ਸ਼ਾਮਲ ਸੀ। ਰਾਸ਼ਟਰੀ ਸਵੱਛ ਗੰਗਾ ਮਿਸ਼ਨ ਦੇ ਡਾਇਰੈਕਟਰ ਜਨਰਲ ਸ਼੍ਰੀ ਜੀ. ਅਸ਼ੋਕ ਕੁਮਾਰ ਨੇ ਵੀ ਇਸ ਚਰਚਾ ਵਿੱਚ ਹਿੱਸਾ ਲਿਆ। ਮਹਿੰਦਰਾ ਸਮੂਹ ਦੇ ਚੇਅਰਮੈਨ ਸ਼੍ਰੀ ਆਨੰਦ ਮਹਿੰਦਰਾ ਅਤੇ ਦੁਨੀਆਂ ਘੁੰਮਣਾ ਵਾਲੇ ਨਿਡਰ ਮੋਟਰਸਾਈਕਲ ਚਾਲਕ ਕਰਨਲ ਮਨੋਜ ਕੇਸ਼ਵਰ ਵੀ ਦੋ ਘੰਟੇ ਤੱਕ ਚੱਲਣ ਵਾਲੇ ਇਸ ਵਰਚੁਅਲ ਪ੍ਰੋਗਰਾਮ ਵਿੱਚ ਸ਼ਾਮਲ ਹੋਏ।
ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਦੇਸ਼ ਵਿੱਚ ਟੂਰਿਜ਼ਮ ਸਥਲਾਂ ਦੇ ਰੂਪ ਵਿੱਚ ਪ੍ਰਸਿੱਧ ਅਦਭੁੱਤ ਸਥਲਾਂ ਦੀ ਮੌਜੂਦਗੀ ਹੋਣ ਦੇ ਕਾਰਨ ਦੁਨੀਆ ਪੱਧਰ ’ਤੇ ਭਾਰਤ ਦੀ ਜ਼ਿਕਰਯੋਗ ਸਥਿਤੀ ਦੇ ਬਾਰੇ ਵਿੱਚ ਚਰਚਾ ਕੀਤੀ। ਉਨ੍ਹਾਂ ਨੇ ਸਾਲ 2021 ਦੇ ਉਸ ਸਰਵੇਖਣ ਦੇ ਵਿਸ਼ਲੇਸ਼ਣ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਸੁਝਾਅ ਦਿੱਤਾ ਗਿਆ ਸੀ ਕਿ ਭਾਰਤ ਵਿੱਚ ਟੂਰਿਜ਼ਮ ਖੇਤਰ ਤੋਂ ਹੀ 30% ਰੁਜ਼ਗਾਰ ਪੂਰੀ ਤਰ੍ਹਾਂ ਨਾਲ ਪੈਦਾ ਹੋ ਸਕਦਾ ਹੈ। ਉਨ੍ਹਾਂ ਨੇ ਉਸ ਤੱਤ ਦਾ ਜ਼ਿਕਰ ਕੀਤਾ ਕਿ ਅੰਤਰਰਾਸ਼ਟਰੀ ਯਾਤਰੀਆਂ ਨੂੰ ਪਹਿਲਾਂ 5 ਲੱਖ ਯਾਤਰੀ ਵੀਜ਼ੇ ਦੀ ਮੁਫ਼ਤ ਵੰਡ ਅਤੇ ਬੁੱਧ ਸਰਕਟ ਜਿਹੀਆਂ ਵਿਭਿੰਨ ਟੂਰਿਜ਼ਮ ਟ੍ਰੇਨਾਂ ਦੇ ਸੰਚਾਲਨ ਦੇ ਲਈ ਟੂਰਿਜ਼ਮ ਉਦਯੋਗ ਨੂੰ ਲਗਭਗ 3500 ਕੋਚਾਂ ਦੀ ਵੰਡ ਜਿਹੀ ਪਹਿਲ ਦਾ ਇਸ ਖੇਤਰ ਨੂੰ ਨਿਸ਼ਚਿਤ ਹੀ ਬਹੁਤ ਲਾਭ ਹੋਵੇਗਾ।
ਸ਼੍ਰੀ ਰੈੱਡੀ ਨੇ ਨੌਜਵਾਨਾਂ ਵਿੱਚ ਟੂਰਿਜ਼ਮ ਦੇ ਬਾਰੇ ਉਤਸ਼ਾਹ ਪੈਦਾ ਕਰਨ ਦੀ ਜ਼ਰੂਰਤ ਵੱਲ ਧਿਆਨ ਕੇਂਦ੍ਰਿਤ ਕੀਤਾ। ਉਨ੍ਹਾਂ ਨੇ ਸਕੂਲਾਂ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਤੱਕ ‘ਟੂਰਿਜ਼ਮ ਕਲੱਬ’ ਖੋਲ੍ਹਣ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ, ਤਾਕਿ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾ ਸਕੇ ਅਤੇ ਉਨ੍ਹਾਂ ਨੂੰ ਦੇਸ਼ ਭਰ ਦੀਆਂ ਸ਼ਾਨਦਾਰ ਟੂਰਿਜ਼ਮ ਸਥਲਾਂ ਦੀ ਯਾਤਰਾ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ ਜਾ ਸਕੇ। ਸ਼੍ਰੀ ਰੈੱਡੀ ਨੇ ਉੱਤਰ-ਪੂਰਬ ਭਾਰਤ ਵਿੱਚ ਟੂਰਿਜ਼ਮ ਦੇ ਮਾਧਿਅਮ ਨਾਲ ਰੁਜ਼ਗਾਰ ਦੀ ਸਿਰਜਣਾ ਦੇ ਲਈ ਸੁਧਾਰ ਸਬੰਧੀ ਕੀਤੀ ਜਾ ਰਹੀ ਪਹਿਲ ’ਤੇ ਚਾਨਣਾ ਪਾਉਂਦੇ ਹੋਏ ਕਿਹਾ, ਉਨ੍ਹਾਂ ਨੂੰ ਮਾਣ ਹੈ ਕਿ ਭਾਰਤ ਸਰਕਾਰ ਦਾ ਹਰ ਇੱਕ ਵਿਭਾਗ ਦੇਸ਼ ਵਿੱਚ ਟੂਰਿਜ਼ਮ ਖੇਤਰ ਨੂੰ ਨਵੇਂ ਆਯਾਮ ਦੇਣ ਦੇ ਲਈ ਇਕਜੁੱਟ ਅਤੇ ਉਤਸ਼ਾਹਿਤ ਹੋ ਕੇ ਕੰਮ ਕਰ ਰਿਹਾ ਹੈ।
ਜਲ ਸ਼ਕਤੀ ਮੰਤਰਾਲੇ ਦੇ ਰਾਸ਼ਟਰੀ ਸਵੱਛ ਗੰਗਾ ਮਿਸ਼ਨ ਦੇ ਡਾਇਰੈਕਟਰ ਜਨਰਲ ਸ਼੍ਰੀ ਜੀ. ਅਸ਼ੋਕ ਕੁਮਾਰ ਨੇ ਨਦੀਆਂ ਅਤੇ ਟੂਰਿਜ਼ਮ ਦੇ ਵਿੱਚ ਸਬੰਧ ਦੇ ਬਾਰੇ ਗੱਲਬਾਤ ਕੀਤੀ। ਉਨ੍ਹਾਂ ਨੇ ਗੰਗਾ ਨਦੀ ਦੇ ਕਿਨਾਰੇ ਟੂਰਿਜ਼ਮ ਦੇ ਵਿਕਾਸ ’ਤੇ ਵੀ ਧਿਆਨ ਕੇਂਦ੍ਰਿਤ ਕੀਤਾ। ਸ਼੍ਰੀ ਅਸ਼ੋਕ ਕੁਮਾਰ ਨੇ ਗੰਗਾ ਨਦੀ ਵਿੱਚ ਅਪਾਰ ਟੂਰਿਜ਼ਮ ਸਮਰੱਥਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ‘ਇਨਕ੍ਰੈਡਿਬਲ ਇੰਡੀਆ’ ਅਤੇ ‘ਅਤਿਥੀ ਦੇਵੋ ਭਵ’ ਭਾਰਤ ਦੀਆਂ ਦੋ ਗਤੀਸ਼ੀਲ ਭਾਵਨਾਵਾਂ ਹਨ, ਜੋ ਮਹਿਮਾਨਾਂ ਦਾ ਸਨਮਾਨ ਕਰਨ ਅਤੇ ਰਵਾਇਤੀ ਭਾਰਤੀ ਦਰਸ਼ਨ ਦਾ ਹੀ ਪ੍ਰਤੀਕ ਹਨ।
ਸ਼੍ਰੀ ਅਸ਼ੋਕ ਨੇ ਸਦੀਆਂ ਪੁਰਾਣੇ ਵਾਕ “ਕਣ-ਕਣ ਵਿੱਚ ਸ਼ੰਕਰ” ਦਾ ਜ਼ਿਕਰ ਕਰਦੇ ਹੋਏ ਲੋਕਾਂ ਦੀ ਭਗਤੀ ਅਤੇ ਪਵਿੱਤਰ ਗੰਗਾ ਨਦੀ ਦੇ ਮਹੱਤਵ ਨੂੰ ਚਿੰਨ੍ਹਤ ਕੀਤਾ। ਗੰਗਾ ਦੇ ਵਿਕਾਸ ਅਤੇ ਸੰਭਾਲ ਦੇ ਲਈ ਨਿਰਮਲ ਗੰਗਾ, ਅਵਿਰਲ ਗੰਗਾ, ਗਿਆਨ ਗੰਗਾ ਅਤੇ ਜਨ ਗੰਗਾ ਜਿਹੇ ਕੁਝ ਵਰਗੀਕਰਣਾਂ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ‘ਅਰਥ ਗੰਗਾ’ ਅਤੇ ਖੇਤਰ ਵਿੱਚ ‘ਸੱਭਿਆਚਾਰਕ ਟੂਰਿਜ਼ਮ’ ਦੇ ਮਾਧਿਅਮ ਨਾਲ ਘਾਟੀਆਂ ਦੇ ਨੇੜੇ-ਤੇੜੇ ਰਹਿਣ ਵਾਲੇ ਲੋਕਾਂ ਦੀ ਆਮਦਨੀ ਅਤੇ ਰੁਜ਼ਗਾਰ ਦੇ ਮੌਕਿਆਂ ਵਿੱਚ ਸੁਧਾਰ ਦੇ ਲਈ ਕੀਤੇ ਜਾ ਰਹੇ ਯਤਨਾਂ ਦੇ ਬਾਰੇ ਵੀ ਚਰਚਾ ਕੀਤੀ।
ਸ਼੍ਰੀ ਅਸ਼ੋਕ ਨੇ ਕਿਹਾ ਕਿ ਵਿਭਿੰਨ ਗੰਗਾ ਮਿਊਜ਼ੀਅਮਾਂ ਦੀ ਸਥਾਪਨਾ, ਸਾਹਸੀ ਖੇਡਾਂ ਦਾ ਆਯੋਜਨ, ਗੰਗਾ ਦੇ ਪਵਿੱਤਰ ਘਾਟਾਂ ’ਤੇ ਆਰਤੀ ਆਦਿ ਪ੍ਰੋਗਰਾਮਾਂ ਨੇ ਦੇਸ਼ ਵਿੱਚ ਟੂਰਿਜ਼ਮ ਖੇਤਰ ਨੂੰ ਬੇਮਿਸਾਲ ਪ੍ਰੋਤਸਾਹਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਦੀਆਂ ਤੋਂ ਮਨੁੱਖ ਅਤੇ ਨਦੀਆਂ ਦੇ ਵਿੱਚ ਗਹਿਰਾ ਜੁੜਾਅ ਰਿਹਾ ਹੈ ਅਤੇ ਟਿਕਾਊ ਟੂਰਿਜ਼ਮ ਹੀ ਸਾਡਾ ਟੀਚਾ ਹੈ।
ਭਾਰਤ ਦੀ ਖ਼ੁਸ਼ਹਾਲ ਵਿਰਾਸਤ ਅਤੇ ਇਸ ਦੀ ਬੇਮਿਸਾਲ ਸੁੰਦਰਤਾ ਨੂੰ ਬਿਆਨ ਕਰਨ ਅਤੇ ਟੂਰਿਜ਼ਮ ਦੇ ਮਹੱਤਵ ਅਤੇ ਅਰਥਵਿਵਸਥਾ ’ਤੇ ਇਸ ਦੇ ਸਕਾਰਾਤਮਕ ਪ੍ਰਭਾਵ ਦੇ ਬਾਰੇ ਵਿੱਚ ਜਾਗਰੂਕਤਾ ਫੈਲਾਉਣ ਦੇ ਲਈ ਹਰ ਸਾਲ 25 ਜਨਵਰੀ ਨੂੰ ਪੂਰੇ ਦੇਸ਼ ਵਿੱਚ ਰਾਸ਼ਟਰੀ ਟੂਰਿਜ਼ਮ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਇਸ ਸਾਲ ਰਾਸ਼ਟਰੀ ਟੂਰਿਜ਼ਮ ਦਿਵਸ ਦੀ ਥੀਮ ‘ਗ੍ਰਾਮੀਣ ਅਤੇ ਭਾਈਚਾਰਕ ਕੇਂਦ੍ਰਿਤ ਟੂਰਿਜ਼ਮ’ ਹੈ। ਅੱਜ ਦੇ ਪ੍ਰੋਗਰਾਮ ਦੇ ਦੌਰਾਨ ‘ਅਤੁਲਯ ਗੰਗਾ ਪਰਿਕਰਮਾ’ ਵਿਸ਼ੇ ’ਤੇ ਇੱਕ ਰੋਚਕ ਲਘੂ ਫ਼ਿਲਮ ਦਾ ਵੀ ਪ੍ਰਦਰਸ਼ਨ ਕੀਤਾ ਗਿਆ ਅਤੇ ਭਾਰਤ ਦੀਆਂ 75 ਅਣਜਾਣੀਆਂ ਟੂਰਿਜ਼ਮ ਸਥਲਾਂ ’ਤੇ ਅਧਾਰਿਤ ਇੱਕ ਪੁਸਤਕ ਦਾ ਡਿਜੀਟਲ ਲਾਂਚ ਵੀ ਕੀਤਾ ਗਿਆ।
********
ਬੀਵਾਈ
(Release ID: 1792702)
Visitor Counter : 185