ਪੁਲਾੜ ਵਿਭਾਗ

ਇਸਰੋ ਦੇ ਨਵੇਂ ਚੇਅਰਮੈਨ ਡਾ. ਐੱਸ. ਸੋਮਨਾਥ ਨੇ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕਰਕੇ “ਗਗਨਯਾਨ” ਅਤੇ ਭਵਿੱਖ ਦੇ ਹੋਰ ਪੁਲਾੜ ਮਿਸ਼ਨਾਂ ਦੀ ਸਥਿਤੀ ’ਤੇ ਚਰਚਾ ਕੀਤੀ

Posted On: 25 JAN 2022 4:27PM by PIB Chandigarh

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਨਵੇਂ ਚੇਅਰਮੈਨ ਦੇ ਰੂਪ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਡਾ. ਐੱਸ. ਸੋਮਨਾਥ ਨੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ, ਰਾਜ ਮੰਤਰੀ (ਸੁਤੰਤਰ ਚਾਰਜ) ਧਰਤੀ ਵਿਗਿਆਨ, ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ), ਕਰਮਚਾਰੀ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ “ਗਗਨਯਾਨ” ਦੇ ਨਾਲ-ਨਾਲ ਨੇੜਲੇ ਭਵਿੱਖ ਵਿੱਚ ਹੋਰ ਪੁਲਾੜ ਮਿਸ਼ਨਾਂ ਦੀ ਸਥਿਤੀ ’ਤੇ ਚਰਚਾ ਕੀਤੀ।

ਇਸਰੋ ਦੇ ਨਵੇਂ ਪ੍ਰਮੁੱਖ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਡਾ. ਸੋਮਨਾਥ ਨੇ ਬਹੁਤ ਹੀ ਮਹੱਤਵਪੂਰਨ ਸਮੇਂ ’ਤੇ ਪ੍ਰਤਿਸ਼ਠਾਵਾਨ ਅਹੁਦਾ ਸੰਭਾਲ਼ਿਆ ਹੈ ਅਤੇ ਕਿਸਮਤ ਨੇ ਉਨ੍ਹਾਂ ਨੂੰ ਭਾਰਤ ਦੇ ਪਹਿਲੇ ਮਾਨਵ ਪੁਲਾੜ ਮਿਸ਼ਨ “ਗਗਨਯਾਨ” ਸਮੇਤ ਕੁਝ ਵੱਡੇ ਇਤਿਹਾਸਿਕ ਮਿਸ਼ਨਾਂ ਦੇ ਮਾਧਿਅਮ ਨਾਲ ਇਸਰੋ ਦੀ ਅਗਵਾਈ ਕਰਨ ਦਾ ਆਸ਼ੀਰਵਾਦ ਦਿੱਤਾ ਹੈ।

 Description: C:\Users\admin\Desktop\djs-1.jpg

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਪੁਲਾੜ ਪ੍ਰੋਗਰਾਮਾਂ ਨੂੰ ਵਿਸ਼ੇਸ਼ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ ਅਤੇ ਪੁਲਾੜ ਤਕਨੀਕ ਨੂੰ ਹੁਣ ਸੜਕਾਂ ਅਤੇ ਰਾਜਮਾਰਗਾਂ, ਰੇਲਵੇ, ਸਿਹਤ ਸੇਵਾ, ਖੇਤੀਬਾੜੀ ਆਦਿ ਵਿਭਿੰਨ ਖੇਤਰਾਂ ਵਿੱਚ ਲਾਗੂ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਕੁਝ ਸਾਲਾਂ ਵਿੱਚ ਪੁਲਾੜ ਰਸਤੇ ਰਾਹੀਂ ਭਾਰਤ ਦੇ ਸਿਖਰ ’ਤੇ ਪਹੁੰਚਣ ਦੀ ਸ਼ੁਰੂਆਤ ਹੋਵੇਗੀ।

ਇਸਰੋ ਦੇ ਚੇਅਰਮੈਨ ਡਾ. ਜਿਤੇਂਦਰ ਸਿੰਘ ਨੂੰ ਗਗਨਯਾਨ ਪ੍ਰੋਗਰਾਮ ਦੀ ਸਥਿਤੀ ਨਾਲ ਜਾਣੂ ਕਰਵਾਇਆ ਅਤੇ ਕਿਹਾ ਕਿ ਕੋਵਿਡ ਅਤੇ ਹੋਰ ਬੰਦਸ਼ਾਂ ਦੇ ਕਾਰਨ ਸਮੇਂ ਸੀਮਾ ਵਿੱਚ ਦੇਰੀ ਹੋਈ, ਪਰ ਹੁਣ ਚੀਜ਼ਾਂ ਫਿਰ ਤੋਂ ਪਟੜੀ ’ਤੇ ਆ ਗਈਆਂ ਹਨ ਅਤੇ ਪਹਿਲਾ ਮਾਨਵ ਰਹਿਤ ਮਿਸ਼ਨ ਦੇ ਲਈ ਲੋੜੀਂਦੀਆਂ ਸਾਰੀਆਂ ਵਿਵਸਥਾਵਾਂ ਦਰੁਸਤ ਹੋ ਰਹੀਆਂ ਹਨ। ਪਹਿਲੇ ਮਾਨਵ ਰਹਿਤ ਮਿਸ਼ਨ ਤੋਂ ਦੂਜੇ ਮਾਨਵ ਰਹਿਤ ਮਿਸ਼ਨ “ਵਯੋਮਮਿੱਤਰ” ਰੋਬੋਟ ਲੈ ਜਾਵੇਗਾ ਅਤੇ ਉਦੋਂ ਮਾਨਵ ਮਿਸ਼ਨ ਦੁਆਰਾ ਇਸਦਾ ਪਿੱਛਾ ਕੀਤਾ ਜਾਵੇਗਾ।

ਮੰਤਰੀ ਨੇ ਇਹ ਵੀ ਦੱਸਿਆ ਗਿਆ ਕਿ ਭਾਰਤੀ ਪੁਲਾੜ ਯਾਤਰੀਆਂ ਨੇ ਰੂਸ ਵਿੱਚ ਸਫ਼ਲਤਾਪੂਰਵਕ ਆਮ ਪੁਲਾੜ ਉਡਾਣ ਟ੍ਰੇਨਿੰਗ ਪ੍ਰਾਪਤ ਕੀਤੀ ਹੈ। ਗਗਨਯਾਨ ਸਪੈਸੀਫਿਕ ਟ੍ਰੇਨਿੰਗ ਦੇ ਲਈ ਬੰਗਲੁਰੂ ਵਿੱਚ ਇੱਕ ਸਮਰਪਿਤ ਗ਼ੈਰ-ਰਸਮੀ (ਵਿਸ਼ੇਸ਼) ਪੁਲਾੜ ਯਾਤਰੀ ਟ੍ਰੇਨਿੰਗ ਸੈਂਟਰ ਵੀ ਸਥਾਪਤ ਕੀਤਾ ਗਿਆ ਹੈ।

ਮਾਨਵ ਮਿਸ਼ਨ ਦੀਆਂ ਤਿਆਰੀਆਂ ’ਤੇ ਇਸਰੋ ਪ੍ਰਮੁੱਖ ਨੇ ਕਿਹਾ ਕਿ ਨਿਚਲੇ ਵਾਤਾਵਰਣ (10 ਕਿਲੋਮੀਟਰ ਤੋਂ ਘੱਟ) ਵਿੱਚ ਕੰਮ ਕਰ ਰਹੇ ਕ੍ਰੁ ਅਸਕੇਪ ਸਿਸਟਮ ਦੇ ਇਨ-ਫਲਾਈਟ ਪ੍ਰਦਰਸ਼ਨ ਨੂੰ ਸ਼ਾਮਲ ਕੀਤਾ ਗਿਆ ਹੈ। ਸਮੁੰਦਰ ਵਿੱਚ ਪ੍ਰਭਾਵ ਤੋਂ ਬਾਅਦ ਕ੍ਰੁ ਮਾਡਿਊਲ ਦੀ ਐਕਸਰਸਾਈਜ਼ ਰਿਕਵਰੀ ’ਤੇ ਵੀ ਕੰਮ ਕੀਤਾ ਜਾ ਰਿਹਾ ਹੈ।

2022 ਵਿੱਚ ਇਸਰੋ ਨੂੰ ਐੱਨਐੱਸਆਈਐੱਲ (ਨਿਊ ਸਪੇਸ ਇੰਡੀਆ ਲਿਮਿਟਿਡ) ਦਾ ਪਹਿਲਾ ਸੰਪੂਰਨ ਫ਼ੰਡ ਉਪਗ੍ਰਹਿ ਜੀਐੱਸਏਟੀ-21 ਲਾਂਚ ਕਰਨ ਦਾ ਮਾਣ ਪ੍ਰਾਪਤ ਹੈ ਅਤੇ ਇਸਦੀ ਮਾਲਕੀ ਅਤੇ ਸੰਚਾਲਨ ਐੱਨਐੱਸਆਈਐੱਲ ਦੁਆਰਾ ਕੀਤੀ ਜਾਵੇਗੀ। ਇਹ ਸੰਚਾਰ ਉਪਗ੍ਰਹਿ ਡੀਟੀਐੱਚ (ਡਾਇਰੈਕਟ ਟੂ ਹੋਮ) ਐਪਲੀਕੇਸ਼ਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ।

ਇਸਰੋ ਦੇ ਪ੍ਰਮੁੱਖ ਨੇ ਅਗਲੇ ਤਿੰਨ ਮਹੀਨਿਆਂ ਵਿੱਚ ਆਉਣ ਵਾਲੇ ਮਿਸ਼ਨਾਂ ਦੇ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਨੇ ਫਰਵਰੀ 2022 ਦੇ ਲਈ ਨਿਰਧਾਰਿਤ ਆਰਆਈਸੀਏਟੀ 1ਏ, ਪੀਐੱਸਐੱਲਵੀ ਸੀ5-2 (RICAT-1A PSLV C5-2) ਦਾ ਜ਼ਿਕਰ ਕੀਤਾ, ਓਸ਼ਨਸੈੱਟ 3, ਆਈਐੱਨਐੱਸ 2 ਬੀ ਆਨੰਦ ਪੀਐੱਸਐੱਲਵੀ ਸੀ-53  (OCEANSAT-3, INS 2B ANAND PSLV C-53) ਮਾਰਚ 2022 ਵਿੱਚ ਅਤੇ ਅਪ੍ਰੈਲ 2022 ਵਿੱਚ ਐੱਸਐੱਸਐੱਲਵੀ-ਡੀ1 (SSLV-D1) ਮਾਈਕ੍ਰੋ ਸੈੱਟ ਲਾਂਚ ਕੀਤਾ ਜਾਵੇਗਾ।

********

ਐੱਸਐੱਨਸੀ/ ਸੀਆਰਆਰ



(Release ID: 1792656) Visitor Counter : 217