ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ 73ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ

Posted On: 25 JAN 2022 3:25PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਦੇ ਸੰਦੇਸ਼ ਦਾ ਪੂਰਾ ਮੂਲ-ਪਾਠ ਨਿਮਨਲਿਖਿਤ ਹੈ-

“ਮੈਂ 73ਵੇਂ ਗਣਤੰਤਰ ਦਿਵਸ ਸਮਾਰੋਹ ਦੇ ਇਸ ਆਨੰਦਪੂਰਨ ਅਵਸਰ ਉੱਤੇ ਆਪਣੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।   

ਸਾਡਾ ਸੰਵਿਧਾਨ ਸਾਡਾ ਮਾਰਗਦਰਸ਼ਕ ਹੈ ਅਤੇ ਸਾਡਾ ਨੈਤਿਕ ਕੰਪਾਸ ਹੈ। ਇਹ ਇੱਕ ਅਜਿਹਾ ਸ਼ਾਸਤਰ ਹੈ ਜੋ ਉਸ ਨੀਂਹ ਦਾ ਨਿਰਮਾਣ ਕਰਦਾ ਹੈ ਜਿਸ ਉੱਤੇ ਸਾਡਾ ਮਹਾਨ ਰਾਸ਼ਟਰ ਸਥਾਪਿਤ ਹੈ ਅਤੇ ਜਿਸ ਦੇ ਦੁਆਰਾ ਇਹ ਮਹਾਨ ਰਾਸ਼ਟਰ ਸ਼ਾਸਿਤ ਹੁੰਦਾ ਹੈ। ਗਣਤੰਤਰ ਦਿਵਸ ਸਾਡੇ ਸੰਵਿਧਾਨ ਵਿੱਚ ਪ੍ਰਤਿਸ਼ਠਾਪਿਤ ਸੁਤੰਤਰ,  ਸਮਾਨਤਾ,  ਭਾਈਚਾਰੇ ਅਤੇ ਸਭ ਦੇ ਲਈ ਨਿਆਂ ਦੇ ਪੋਸ਼ਿਤ ਸਿਧਾਂਤਾਂ ਦੇ ਪ੍ਰਤੀ ਆਪਣੀ ਸ਼ਰਧਾ ਨੂੰ ਦੁਹਰਾਉਣ ਦਾ ਉਚਿਤ ਅਵਸਰ ਹੈ। ਇਹ ਉਨ੍ਹਾਂ ਸੁਤੰਤਰਤਾ ਸੈਨਾਨੀਆਂ ਨੂੰ ਹਾਰਦਿਕ ਆਭਾਰ ਪ੍ਰਗਟ ਕਰਦੇ ਹੋਏ ਯਾਦ ਕਰਨ ਦਾ ਵੀ ਅਵਸਰ ਹੈ ਜਿਨ੍ਹਾਂ  ਦੇ ਨਿਰਸੁਆਰਥ ਬਲੀਦਾਨਾਂ ਨਾਲ ਇਸ ਮਹਾਨ ਗਣਤੰਤਰ  ਦਾ ਜਨਮ ਹੋਇਆ ਹੈ । 

ਆਓ,  ਇਸ ਆਨੰਦਪੂਰਨ ਦਿਵਸ ਉੱਤੇ ਅਸੀਂ ਆਪਣੇ ਗਣਤੰਤਰ ਦੀਆਂ ਉਪਲਬਧੀਆਂ ਦਾ ਗੁਣਗਾਨ ਕਰੀਏ ਅਤੇ ਸ਼ਾਂਤੀਪੂਰਨ,  ਸਦਭਾਵਨਾਪੂਰਨ ਅਤੇ ਪ੍ਰਗਤੀਸ਼ੀਲ ਭਾਰਤ ਦਾ ਨਿਰਮਾਣ ਕਰਨ ਦੀ ਦਿਸ਼ਾ ਵਿੱਚ ਸੱਤਿਆਨਿਸ਼ਠਾ ਨਾਲ ਖੁਦ ਨੂੰ ਸਮਰਪਿਤ ਕਰਨ ਦਾ ਸੰਕਲਪ ਲਈਏ । 

ਜੈ ਹਿੰਦ ! ”

Following is the Hindi version of the message –

“मैं 73वें गणतंत्र दिवस समारोह के इस आनंदपूर्ण अवसर पर अपने देश के समस्त नागरिकों को हार्दिक बधाई और शुभकामनाएँ देता हूँ।       

हमारा संविधान हमारा मार्गदर्शक है और हमारा नैतिक मानदंड है। यह एक ऐसा शास्त्र है जो उस नींव का निर्माण करता है जिस पर हमारा महान राष्ट्र स्थापित है और जिसके द्वारा यह महान राष्ट्र शासित होता है। गणतंत्र दिवस हमारे संविधान में प्रतिष्ठापित स्वतंत्रता, समानता, बंधुत्व और सभी के लिए न्याय के पोषित सिद्धांतों के प्रति अपनी आस्था को दोहराने का उचित अवसर है। यह उन स्वतंत्रता सेनानियों को हार्दिक आभार प्रकट करते हुए याद करने का भी अवसर है जिनके नि:स्वार्थ बलिदानों से इस महान गणतंत्र का जन्म हुआ है।

आइए, इस आनंदपूर्ण दिवस पर हम अपने गणतंत्र की उपलब्धियों का गुणगान करें और शांतिपूर्ण, सामंजस्यपूर्ण और प्रगतिशील भारत का निर्माण करने की दिशा में सत्यनिष्ठा से स्वयं को समर्पित करने का संकल्प लें।

जय हिंद!”

*****

ਐੱਮਐੱਸ/ਐੱਨਐੱਸ/ਆਰਕੇ/ਡੀਪੀ


(Release ID: 1792544) Visitor Counter : 199