ਸੱਭਿਆਚਾਰ ਮੰਤਰਾਲਾ
ਸੱਭਿਆਚਾਰ ਮੰਤਰਾਲੇ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਰਾਸ਼ਟਰੀ ਬਾਲੜੀ ਦਿਵਸ ਮਨਾਉਣ ਦੇ ਲਈ ਰੰਗੋਲੀ ਉਤਸਵ ‘ਉਮੰਗ’ ਦਾ ਆਯੋਜਨ ਕੀਤਾ
70 ਤੋਂ ਜ਼ਿਆਦਾ ਜਗ੍ਹਾਵਾਂ ’ਤੇ ਰੰਗੋਲੀ ਦੀ ਸਜਾਵਟ ਦੇ ਨਾਲ ਪ੍ਰਗਤੀਸ਼ੀਲ ਭਾਰਤ@75 ਦੀ ਯਾਤਰਾ ਵਿੱਚ ਮਹਿਲਾਵਾਂ ਦੇ ਯੋਗਦਾਨ ਦਾ ਜਸ਼ਨ ਮਨਾਇਆ ਗਿਆ
Posted On:
24 JAN 2022 6:41PM by PIB Chandigarh
ਭਾਰਤ ਦੀ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਦੇ ਮੌਕੇ ਵਿੱਚ ਦੇਸ਼ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਪੂਰੇ ਦੇਸ਼ ਵਿੱਚ ਇਸ ਮੌਕੇ ਨੂੰ ਮਨਾਉਣ ਦੇ ਲਈ ਕਈ ਪ੍ਰੋਗਰਾਮਾਂ ਦੀਆਂ ਲੜੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਸਮਾਰੋਹ ਦੇ ਹਿੱਸੇ ਦੇ ਰੂਪ ਵਿੱਚ, ਸੱਭਿਆਚਾਰ ਮੰਤਰਾਲੇ ਨੇ 24 ਜਨਵਰੀ 2022 ਨੂੰ ‘ਉਮੰਗ ਰੰਗੋਲੀ ਉਤਸਵ’ ਦਾ ਆਯੋਜਨ ਕੀਤਾ।
ਅੱਜ ਦੇ ਦਿਨ ਨੂੰ ਹਰ ਸਾਲ ਰਾਸ਼ਟਰੀ ਬਾਲੜੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਲਈ ਬਾਲੜੀ ਦਿਵਸ ਦਾ ਜਸ਼ਨ ਮਨਾਉਣ ਦੇ ਲਈ ਇਸ ਸਾਲ ਇੱਕ ਰਾਸ਼ਟਰ ਵਿਆਪੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਹਿੱਸਾ ਲੈਣ ਵਾਲਿਆਂ ਨੇ ਮਹਿਲਾ ਆਜ਼ਾਦੀ ਘੁਲਾਟੀਆਂ ਜਾਂ ਦੇਸ਼ ਦੀ ਮਹਿਲਾ ਰੋਲ ਮਾਡਲ ਦੇ ਨਾਮ ’ਤੇ ਸੜਕਾਂ ਅਤੇ ਚੁਰਾਹਿਆਂ ’ਤੇ ਰੰਗੋਲੀ ਦੀ ਸਜਾਵਟ ਕੀਤੀ। 19 ਰਾਜਾਂ ਵਿੱਚ 70 ਤੋਂ ਜ਼ਿਆਦਾ ਸਥਾਨਾਂ ’ਤੇ ਰੰਗੋਲੀ ਦੀ ਸਜਾਵਟ ਕੀਤੀ ਗਈ। ਇਸ ਪ੍ਰੋਗਰਾਮ ਦੇ ਜ਼ਰੀਏ ਪ੍ਰਗਤੀਸ਼ੀਲ ਭਾਰਤ@75 ਦੀ ਯਾਤਰਾ ਵਿੱਚ ਮਹਿਲਾਵਾਂ ਦੇ ਯੋਗਦਾਨ ਦਾ ਗੁਣਗਾਣ ਕਰਨ ਦੇ ਲਈ ‘ਬਾਲੜੀ ਦਿਵਸ’ ਅਤੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਇੱਕੋ ਨਾਲ ਮਨਾਇਆ ਗਿਆ।
ਬਾਲੜੀ ਦਿਵਸ ਦਾ ਬਹੁਤ ਮਹੱਤਵ ਹੈ ਕਿਉਂਕਿ ਇਹ ਲੋਕਾਂ ਨੂੰ ਦੇਸ਼ ਵਿੱਚ ਬਾਲੜੀ ਦੇ ਮਹੱਤਵ ਅਤੇ ਉਸਦੇ ਅਧਿਕਾਰਾਂ ਦੇ ਬਾਰੇ ਵਿੱਚ ਜਾਗਰੂਕ ਕਰਦਾ ਹੈ। ਇਸ ਪ੍ਰੋਗਰਾਮ ਨੇ ‘ਬੇਟੀ ਬਚਾਓ, ਬੇਟੀ ਪੜ੍ਹਾਓ’, ‘ਬੇਟੀ ਜ਼ਿੰਦਾਬਾਦ’ ਆਦਿ ਜਿਹੀਆਂ ਪਹਿਲਾਂ ਦੇ ਬਾਰੇ ਵਿੱਚ ਜਾਗਰੂਕਤਾ ਵੀ ਪੈਦਾ ਕੀਤੀ ਹੈ। ਇਸ ਪ੍ਰੋਗਰਾਮ ਨੇ ਸਾਰਿਆਂ ਨੂੰ ਲਿੰਗਕ ਭੇਦਭਾਵ ਖ਼ਤਮ ਕਰਨ ਅਤੇ ਹਰੇਕ ਬਾਲੜੀ ਨੂੰ ਵਧਣ, ਸੁਪਨੇ ਦੇਖਣ ਅਤੇ ਉਨ੍ਹਾਂ ਨੂੰ ਪੂਰਾ ਕਰਨ ਦਾ ਬਰਾਬਰ ਮੌਕਾ ਮੁਹੱਈਆ ਕਰਵਾਉਂਦੇ ਰਹਿਣ ਦੀ ਯਾਦ ਦਿਵਾਈ ਹੈ।
ਭਾਰਤ ਨੂੰ ਆਜ਼ਾਦੀ ਦਿਵਾਉਣ ਦੇ ਲਈ ਬਹਾਦਰੀ ਨਾਲ ਲੜਨ ਵਾਲੇ ਵਾਲੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ ਵੀ ਇਸ ਆਯੋਜਨ ਦਾ ਹਿੱਸਾ ਬਣੇ। ਅਜਿਹੀ ਹੀ ਇੱਕ ਜਗ੍ਹਾ ਸੀ ਮੱਧ ਪ੍ਰਦੇਸ਼ ਵਿੱਚ ਰਾਜਗੜ੍ਹ ਜਿੱਥੇ ਕੁੰਵਰ ਚੈਨ ਸਿੰਘ ਦੇ ਪਰਿਵਾਰ ਦੀ ਮੌਜੂਦਗੀ ਨੇ ਪ੍ਰੋਗਰਾਮ ਦੀ ਸ਼ੋਭਾ ਵਧਾਈ। ਕੁੰਵਰ ਚੈਨ ਸਿੰਘ ਨਰਸਿੰਘਗੜ੍ਹ ਦੇ ਰਾਜਕੁਮਾਰ ਸੀ ਜਿਨ੍ਹਾਂ ਨੇ 1824 ਵਿੱਚ ਅੰਗਰੇਜ਼ਾਂ ਦੇ ਖ਼ਿਲਾਫ਼ ਲੜਾਈ ਲੜੀ। ਉਹ ਭਾਰਤ ਦੇ ਪਹਿਲੇ ਆਜ਼ਾਦੀ ਘੁਲਾਟੀਆਂ ਵਿੱਚੋਂ ਇੱਕ ਸਨ। ਜੌਨਪੁਰ ਵਿੱਚ, ਉੱਥੋਂ ਦੇ ਆਜ਼ਾਦੀ ਘੁਲਾਟੀਏ ਸ਼੍ਰੀ ਰਾਮੇਸ਼ਵਰ ਪ੍ਰਸਾਦ ਸਿੰਘ ਦੀ 119 ਸਾਲਾਂ ਪਤਨੀ ਮਹਾਰਾਣੀ ਦੇਵੀ ਜੀ ਦੀ ਮੌਜੂਦਗੀ ਵਿੱਚ ‘ਉਮੰਗ ਰੰਗੋਲੀ ਉਤਸਵ’ ਦਾ ਆਯੋਜਨ ਕੀਤਾ ਗਿਆ।
ਇਸ ਪ੍ਰੋਗਰਾਮ ਵਿੱਚ ਯੂਨਿਟੀ ਇਨ ਕ੍ਰਿਏਟੀਵਿਟੀ (#unityincreativity) ਚੈਲੰਜ ਦੇ ਭਾਗੀਦਾਰਾਂ, ਕਲਾਕਾਰ ਸੰਗਠਨਾਂ ਅਤੇ ਵਿਭਿੰਨ ਯੂਨੀਵਰਸਿਟੀਆਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ। ਸਥਾਨਕ ਭਾਈਚਾਰਿਆਂ ਦੇ ਲੋਕਾਂ ਨੇ ਇਸ ਆਯੋਜਨ ਵਿੱਚ ਹਿੱਸਾ ਲਿਆ ਅਤੇ ‘ਜਨ ਭਾਗੀਦਾਰੀ’ ਦੀ ਭਾਵਨਾ ਨੂੰ ਵਧਾਵਾ ਦਿੱਤਾ। ਇਹ ਪ੍ਰੋਗਰਾਮ ‘ਬਾਲੜੀ ਸ਼ਕਤੀ’ ਦੇ ਸੰਦੇਸ਼ ਨੂੰ ਫੈਲਾਉਣ ਵਿੱਚ ਸਫ਼ਲ ਰਿਹਾ।
*********
ਐੱਨਬੀ/ਐੱਸਕੇ
(Release ID: 1792354)
Visitor Counter : 199