ਭਾਰਤੀ ਪ੍ਰਤੀਯੋਗਿਤਾ ਕਮਿਸ਼ਨ
ਕੰਪੀਟੀਸ਼ਨ ਕਮਿਸ਼ਨ ਆਵ੍ ਇੰਡੀਆ (ਸੀਸੀਆਈ) ਨੇ ਜਨਰਾਲੀ ਪਾਰਟੀਸਿਪੇਸ਼ੰਸ ਨੀਦਰਲੈਂਡ੍ਸ ਐੱਨ. ਵੀ. ਦੁਆਰਾ ਫਿਊਚਰ ਜਨਰਾਲੀ ਇੰਡੀਆ ਲਾਈਫ ਇੰਸ਼ਿਓਰੈਂਸ ਕੰਪਨੀ ਲਿਮਿਟੇਡ ਦੇ ਸ਼ੇਅਰਾਂ ਦੇ ਅਧਿਗ੍ਰਹਿਣ ਨੂੰ ਪ੍ਰਵਾਨਗੀ ਪ੍ਰਦਾਨ ਕੀਤੀ
Posted On:
24 JAN 2022 10:50AM by PIB Chandigarh
ਕੰਪੀਟੀਸ਼ਨ ਕਮਿਸ਼ਨ ਆਵ੍ ਇੰਡੀਆ (ਸੀਸੀਆਈ) ਨੇ ਜਨਰਾਲੀ ਪਾਰਟੀਸਿਪੇਸ਼ੰਸ ਨੀਦਰਲੈਂਡ੍ਸ ਐੱਨ. ਵੀ. ਦੁਆਰਾ ਫਿਊਚਰ ਜਨਰਾਲੀ ਇੰਡੀਆ ਲਾਈਫ ਇੰਸ਼ਿਓਰੈਂਸ ਕੰਪਨੀ ਲਿਮਿਟੇਡ ਦੇ ਸ਼ੇਅਰਾਂ ਦੀ ਪ੍ਰਾਪਤੀ ਨੂੰ ਪ੍ਰਵਾਨਗੀ ਪ੍ਰਦਾਨ ਕਰ ਦਿੱਤੀ ਹੈ, ਜਿਸ ਦੇ ਨਤੀਜੇ ਸਦਕਾ ਐੱਫਜੀਐੱਲਆਈਸੀ ਵਿੱਚ ਜੀਪੀਐੱਨ ਦੀ ਸ਼ੇਅਰ ਹੋਲਡਿੰਗ 49 ਪ੍ਰਤੀਸ਼ਤ ਤੋਂ ਵਧ ਕੇ ਲਗਭਗ 71 ਪ੍ਰਤੀਸ਼ਤ ਹੋ ਜਾਵੇਗੀ।
ਪ੍ਰਸਤਾਵਿਤ ਪ੍ਰਾਪਤੀ ਮੌਜੂਦਾ ਸ਼ੇਅਰਹੋਲਡਿੰਗ ਵਿੱਚ ਵਾਧੇ ਨਾਲ ਜੁੜਿਆ ਹੈ, ਭਾਵ ਐੱਫਜੀਐੱਲਆਈਸੀ (ਟਾਰਗੇਟ) ਵਿੱਚ ਜੀਪੀਐੱਨ (ਪ੍ਰਾਪਤਕਰਤਾ) ਦੀ ਸ਼ੇਅਰ ਸੰਖਿਆ ਵਿੱਚ ਵਾਧਾ। ਜੀਪੀਐੱਨ ਨੇ ਪ੍ਰਸਤਾਵ ਕੀਤਾ ਹੈ ਕਿ ਐੱਫਜੀਐੱਲਆਈਸੀ ਦੇ ਇਕਵਿਟੀ ਸ਼ੇਅਰਾਂ ਵਿੱਚ ਵਾਧਾ ਕੀਤਾ ਜਾਵੇਗਾ। ਇਹ ਵਾਧਾ ਕਿਸ਼ਤ ਵਿੱਚ ਹੋਵੇਗਾ। ਇਸ ਦੇ ਬਾਅਦ ਐੱਫਜੀਐੱਲਆਈਸੀ ਵਿੱਚ ਜੀਪੀਐੱਨ ਦੀ ਕੁੱਲ ਸ਼ੇਅਰਹੋਲਡਿੰਗ 49 ਪ੍ਰਤੀਸ਼ਤ ਤੋਂ ਵਧ ਕੇ ਲਗਭਗ 71 ਪ੍ਰਤੀਸ਼ਤ ਹੋ ਜਾਵੇਗੀ, ਜੋ ਨਿਮਨਲਿਖਿਤ ਅਨੁਸਾਰ ਹੋਵੇਗੀ:
-
ਐੱਫਜੀਐੱਲਆਈਸੀ ਦੇ ਇਕਵਿਟੀ ਸ਼ੇਅਰਾਂ ਨੂੰ ਪ੍ਰਾਪਤ ਕਰਨਾ, ਜਿਸ ਨੂੰ ਪ੍ਰਾਥਮਿਕ ਅਲਾਟਮੈਂਟ ਦੇ ਜ਼ਰੀਏ ਐੱਫਜੀਐੱਲਆਈਸੀ ਜਾਰੀ ਕਰੇਗੀ (ਪਹਿਲੀ ਸ਼ੇਅਰ ਲੜੀ)
-
ਇੰਡਸਟ੍ਰੀਅਲ ਇਨਵੈਸਟਮੈਂਟ ਟ੍ਰਸਟਸ ਲਿਮਿਟੇਡ (ਆਈਆਈਟੀਐੱਲ) ਦੇ ਐੱਫਜੀਐੱਲਆਈਸੀ ਵਿੱਚ ਲਗੇ ਸਾਰੇ ਸ਼ੇਅਰਾਂ ਨੂੰ ਖਰੀਦ ਕੇ (ਦੂਸਰੀ ਸ਼ੇਅਰ ਲੜੀ): ਆਈਆਈਟੀਐੱਲ ਪੂਰੀ ਤਰ੍ਹਾਂ ਐੱਫਜੀਐੱਲਆਈਸੀ ਤੋਂ ਬਾਹਰ ਨਿਕਲ ਜਾਵੇਗੀ ਅਤੇ ਉਹ ਐੱਫਜੀਐੱਲਆਈਸੀ ਦੀ ਸ਼ੇਅਰਹੋਲਡਿੰਗ ਨਹੀਂ ਕਰੇਗੀ, ਤੇ
-
ਐੱਫਜੀਐੱਲਆਈਸੀ ਦੇ ਇਕਵਿਟੀ ਸ਼ੇਅਰਾਂ ਨੂੰ ਪ੍ਰਾਪਤ ਕਰਨਾ, ਜਿਸ ਨੂੰ ਪ੍ਰਾਥਮਿਕ ਅਲਾਟਮੈਂਟ ਦੇ ਜ਼ਰੀਏ ਐੱਫਜੀਐੱਲਆਈਸੀ ਜਾਰੀ ਕਰੇਗੀ (ਤੀਸਰੀ ਸ਼ੇਅਰ ਲੜੀ)
ਜੀਪੀਐੱਨ ਪੂਰੀ ਤਰ੍ਹਾਂ ਨਾਲ ਐੱਸੀਕਿਊਰੇਜ਼ੀਓਨੀ ਜਨਰਾਲੀ ਐੱਸ. ਪੀ. ਏ (ਜਨਰਾਲੀ ਗਰੁੱਪ) ਦੀ ਪੂਰਨ ਸਵਾਮਿਤਵ ਵਾਲੀ ਸਹਾਇਕ ਕੰਪਨੀ ਹੈ। ਐੱਸੀਕਿਊਰੇਜ਼ੀਓਨੀ ਜਨਰਾਲੀ ਐੱਸ. ਪੀ.ਏ ਸਾਰੀਆਂ ਜਨਰਾਲੀ ਕੰਪਨੀਆਂ ਦੀ ਮੂਲ ਕੰਪਨੀ ਹੈ। ਜਨਰਾਲੀ ਗਰੁੱਪ ਵੈਸ਼ਵਿਕ ਬੀਮਾ ਕੰਪਨੀ ਹੈ ਅਤੇ ਭਾਰਤ ਵਿੱਚ ਐੱਫਜੀਐੱਲਆਈਸੀ ਦੇ ਜ਼ਰੀਏ ਜੀਵਨ ਬੀਮਾ ਉਦਯੋਗ ਵਿੱਚ ਕੰਮ ਕਰ ਰਹੀ ਹੈ। ਭਾਰਤ ਵਿੱਚ ਐੱਫਜੀਐੱਲਆਈਸੀ ਦੇ ਜ਼ਰੀਏ ਜੀਪੀਐੱਨ ਜੀਵਨ ਬੀਮਾ ਸੇਵਾਵਾਂ ਪ੍ਰਦਾਨ ਕਰਨ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੈ।
ਐੱਫਜੀਐੱਲਆਈਸੀ ਇੱਕ ਜੀਵਨ ਬੀਮਾ ਕੰਪਨੀ ਹੈ, ਜੋ ਭਾਰਤ ਵਿੱਚ ਜੀਵਨ ਬੀਮਾ ਸੇਵਾਵਾਂ/ਉਤਪਾਦਾਂ ਦੀ ਵਿਕ੍ਰੀ ਵਿੱਚ ਸ਼ਾਮਲ ਹੈ। ਐੱਫਜੀਐੱਲਆਈਸੀ ਉਪਭੋਗਤਾਵਾਂ ਦੀ ਵਿੱਤੀ ਸੁਰੱਖਿਆ ਦੇ ਲਈ ਸਰਲ ਸਮਾਧਾਨ ਉਪਲੱਬਧਤਾ ਦੀ ਪ੍ਰਾਸੰਗਿਕ ਅਤੇ ਬੀਮਾ ਤੱਕ ਸੁਗਮ ਪਹੁੰਚ ਹੋ ਸਕੇ।
ਸੀਸੀਆਈ ਦੇ ਵਿਸਤ੍ਰਿਤ ਆਦੇਸ਼ ਦੀ ਪਾਲਣਾ ਕੀਤੀ ਜਾਵੇਗੀ।
****
ਆਰਐੱਮ/ਕੇਐੱਮਐੱਨ
(Release ID: 1792296)