ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ 24 ਜਨਵਰੀ ਨੂੰ ਪ੍ਰਧਾਨ ਮੰਤਰੀ ਰਾਸ਼ਟ੍ਰੀਯ ਬਾਲ ਪੁਰਸਕਾਰ ਜੇਤੂਆਂ ਦੇ ਨਾਲ ਗੱਲਬਾਤ ਕਰਨਗੇ

Posted On: 21 JAN 2022 7:27PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 24 ਜਨਵਰੀ, 2022 ਨੂੰ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਪ੍ਰਧਾਨ ਮੰਤਰੀ ਰਾਸ਼ਟ੍ਰੀਯ ਬਾਲ ਪੁਰਸਕਾਰ (ਪੀਐੱਮਆਰਬੀਪੀ) ਜੇਤੂਆਂ ਦੇ ਨਾਲ ਗੱਲਬਾਤ ਕਰਨਗੇ। ਇਸ ਅਵਸਰ ‘ਤੇ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜੁਬਿਨ ਇਰਾਨੀ ਅਤੇ ਰਾਜ ਮੰਤਰੀ ਡਾ. ਮੁੰਜਪਾਰਾ ਮਹੇਂਦ੍ਰਭਾਈ ਵੀ ਮੌਜੂਦ ਰਹਿਣਗੇ। ਪ੍ਰੋਗਰਾਮ ਦਾ ਵੈੱਬ ਪ੍ਰਸਾਰਣ https://pmindiawebcast.nic.in ‘ਤੇ ਸਵੇਰੇ 11.30 ਬਜੇ ਤੋਂ ਹੋਵੇਗਾ।

 

ਪ੍ਰਧਾਨ ਮੰਤਰੀ ਰਾਸ਼ਟ੍ਰੀਯ ਬਾਲ ਪੁਰਸਕਾਰ ਭਾਰਤ ਵਿੱਚ ਰਹਿਣ ਵਾਲੇ 5 ਵਰ੍ਹੇਂ ਤੋਂ ਅਧਿਕ ਅਤੇ 18 ਵਰ੍ਹੇ ਤੱਕ (ਸੰਬੰਧਿਤ ਵਰ੍ਹੇ ਦੇ 31 ਅਗਸਤ ਨੂੰ ) ਦੇ ਬੱਚਿਆਂ ਨੂੰ ਇੱਕ ਮਾਨਤਾ ਦੇ ਤੌਰ ‘ਤੇ ਦਿੱਤੀ ਜਾਂਦੀ ਹੈ ਜਿਨ੍ਹਾਂ ਨੇ ਇਨੋਵੇਸ਼ਨ, ਸਕੋਲਾਸਟਿਕ, ਅਚੀਵਮੈਂਟਸ, ਸਪੋਰਟਸ, ਆਰਟਸ ਐਂਡ ਕਲਚਰ, ਸੋਸ਼ਲ ਸਰਵਿਸ ਅਤੇ ਬਹਾਦਰੀ ਜਿਹੇ 6 ਖੇਤਰਾਂ ਵਿੱਚ ਅਸਧਾਰਣ ਸਮਰੱਥਾ ਅਤੇ ਉਤਕ੍ਰਿਸ਼ਟ ਉਪਲੱਬਧੀ ਹਾਸਲ ਕੀਤੀ ਹੋਵੇ। ਹਰੇਕ ਪੁਰਸਕਾਰ ਜੇਤੂ ਨੂੰ ਇੱਕ ਮੈਡਲ 1,00,000/- ਰੁਪਏ ਦਾ ਨਕਦ ਪੁਰਸਕਾਰ ਅਤੇ ਇੱਕ ਪ੍ਰਮਾਣ-ਪੱਤਰ ਦਿੱਤਾ ਜਾਂਦਾ ਹੈ।

 

ਇਹ ਬਾਲ ਪੁਰਸਕਾਰ ਰਾਸ਼ਟਰਪਤੀ ਭਵਨ ਵਿੱਚ ਇੱਕ ਸਮਾਰੋਹ ਵਿੱਚ ਮਾਣਯੋਗ ਰਾਸ਼ਟਰਪਤੀ ਦੁਆਰਾ ਪ੍ਰਦਾਨ ਕੀਤੇ ਜਾਂਦੇ ਹਨ। ਪ੍ਰਧਾਨ ਮੰਤਰੀ ਹਰ ਸਾਲ ਇਨ੍ਹਾਂ ਪੁਰਸਕਾਰ ਜੇਤੂਆਂ ਦੇ ਨਾਲ ਗੱਲਬਾਤ ਵੀ ਕਰਦੇ ਹਨ। ਪੀਐੱਮਆਰਬੀਪੀ ਦੇ ਜੇਤੂ ਹਰ ਸਾਲ ਗਣਤੰਤਰ ਦਿਵਸ ਪਰੇਡ ਵਿੱਚ ਵੀ ਹਿੱਸਾ ਲੈਂਦੇ ਹਨ। ਹਾਲਾਕਿ, ਦੇਸ਼ ਵਿੱਚ ਕੋਵਿਡ-19 ਦੀ ਸਥਿਤੀ ਨੂੰ ਦੇਖਦੇ ਹੋਏ ਇਸ ਵਰ੍ਹੇ ਨਵੀਂ ਦਿੱਲੀ ਵਿੱਚ ਪੁਰਸਕਾਰ ਸਮਾਰੋਹ ਆਯੋਜਿਤ ਕਰਨਾ ਸੰਭਵ ਨਹੀਂ ਹੋ ਸਕਿਆ ਹੈ। 24 ਜਨਵਰੀ ਨੂੰ ਰਾਸ਼ਟ੍ਰੀਯ ਬਾਲਿਕਾ ਦਿਵਸ ਦੇ ਅਵਸਰ ‘ਤੇ ਅਤੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਦੇ ਰੂਪ ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਪੀਐੱਮਆਰਬੀਪੀ-2022 ਦੇ ਜੇਤੂਆਂ ਦੇ ਨਾਲ ਵਰਚੁਅਲ ਮਾਧਿਅਮ ਨਾਲ ਗੱਲਬਾਤ ਕਰਨਗੇ। ਇਸ ਵਿੱਚ ਬੱਚੇ ਆਪਣੇ ਮਾਤਾ-ਪਿਤਾ ਅਤੇ ਸੰਬੰਧਿਤ ਜ਼ਿਲ੍ਹੇ ਦੇ ਜ਼ਿਲ੍ਹਾ ਮਜਿਸਟ੍ਰੇਟ ਦੇ ਨਾਲ ਡਿਸਟ੍ਰਿਕਟ ਹੈੱਡਕੁਆਰਟਰ ਤੋਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। 

 

ਸਮਾਰੋਹ ਦੇ ਦੌਰਾਨ ਪ੍ਰਧਾਨ ਮੰਤਰੀ ਬਲਾਕ ਚੇਨ ਟੈਕਨੋਲੋਜੀ ਦਾ ਇਸਤੇਮਾਲ ਕਰਦੇ ਹੋਏ ਪੀਐੱਮਆਰਬੀਪੀ 2022 ਦੇ ਜੇਤੂਆਂ ਨੂੰ ਡਿਜੀਟਲ ਸਰਟੀਫਿਕੇਟ ਦੇਣਗੇ। ਪੀਐੱਮਆਰਬੀਪੀ-2021 ਦੇ ਜੇਤੂਆਂ ਨੂੰ ਵੀ ਇਸ ਸਮਾਰੋਹ ਵਿੱਚ ਪ੍ਰਮਾਣ ਪੱਤਰ ਦਿੱਤੇ ਜਾਣਗੇ, ਜਿਨ੍ਹਾਂ ਨੂੰ ਪਿਛਲੇ ਸਾਲ ਕੋਵਿਡ ਸਥਿਤੀ ਦੇ ਕਾਰਨ ਪ੍ਰਮਾਣ ਪੱਤਰ ਨਹੀਂ ਦਿੱਤਾ ਜਾ ਸਕਿਆ ਸੀ। ਪੀਐੱਮਆਰਬੀਪੀ ਦੇ ਪੁਰਸਕਾਰ ਜੇਤੂਆਂ ਨੂੰ ਪ੍ਰਮਾਣ ਪੱਤਰ ਦੇਣ ਦੇ ਲਈ ਪਹਿਲੀ ਬਾਰ ਬਲਾਕ ਚੇਨ ਟੈਕਨੋਲੋਜੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।

****

 

ਬੀਵਾਈ(Release ID: 1791880) Visitor Counter : 55