ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਟੀਡੀਬੀ-ਡੀਐੱਸਟੀ ਸਮਰਥਿਤ ਅਤੇ ਆਈਆਈਟੀ ਦਿੱਲੀ ਸਥਿਤ ਸਟਾਰਟ-ਅੱਪ ‘ਬੋਟਲੈਬ ਡਾਇਨੈਮਿਕਸ’ ਦੇ 1000 ਡ੍ਰੋਨ 29 ਜਨਵਰੀ ਨੂੰ ‘ਬੀਟਿੰਗ ਦਾ ਰਿਟ੍ਰੀਟ ਸਮਾਰੋਹ’ ਦੇ ਦੌਰਾਨ ਆਪਣੇ ਲਾਈਟ ਸ਼ੋਅ ਵਿੱਚ ਆਕਾਸ਼ ਨੂੰ ਪ੍ਰਕਾਸ਼ਮਾਨ ਕਰਨਗੇ : ਡਾ. ਜਿਤੇਂਦਰ ਸਿੰਘ


ਡਾ. ਜਿਤੇਂਦਰ ਸਿੰਘ ਨੇ ਕਿਹਾ 1000 ਡ੍ਰੋਨ ਦੇ ਨਾਲ ਇੰਨੇ ਵੱਡੇ ਪੈਮਾਨੇ ‘ਤੇ ਪ੍ਰਦਰਸ਼ਨ ਕਰਨ ਵਾਲਾ ਭਾਰਤ ਚੀਨ, ਰੂਸ ਅਤੇ ਬ੍ਰਿਟੇਨ ਦੇ ਬਾਅਦ ਚੌਥਾ ਦੇਸ਼ ਹੋਵੇਗਾ
10 ਮਿੰਟ ਲੰਬਾ ਇਹ ਡ੍ਰੋਨ ਸ਼ੌਅ ਹਨੇਰੇ ਆਕਾਸ਼ ਵਿੱਚ ਕਈ ਰਚਨਾਤਮਕ ਸੰਰਚਨਾਵਾਂ ਦੇ ਮਾਧਿਅਮ ਨਾਲ @75 ਸਰਕਾਰੀ ਉਪਲੱਬਧੀਆਂ ਨੂੰ ਪ੍ਰਦਰਸ਼ਿਤ ਕਰੇਗਾ : ਡਾ. ਜਿਤੇਂਦਰ ਸਿੰਘ

Posted On: 21 JAN 2022 3:32PM by PIB Chandigarh

 
 ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ) ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਤਹਿਤ ਟੈਕਨੋਲੋਜੀ ਵਿਕਾਸ ਬੋਰਡ (ਟੀਡੀਬੀ) ਦੁਆਰਾ ਸਮਰਥਿਤ ਅਤੇ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ (ਆਈਆਈਟੀ), ਦਿੱਲੀ ਵਿੱਚ ਸਥਾਪਿਤ ਸਟਾਰਟ-ਅੱਪਸ ਬੋਟਲੈਬ ਡਾਇਨੈਮਿਕਸ ਪ੍ਰਾਈਵੇਟ ਲਿਮਿਟੇਡ, ਇਸ ਵਰ੍ਹੇ 29 ਜਨਵਰੀ ਨੂੰ ‘ਬੀਟਿੰਗ ਦਾ ਰਿਟ੍ਰੀਟ ਸਮਾਰੋਹ’ ਵਿੱਚ 1000 ਡ੍ਰੋਨਸ ਲਾਈਟ ਸ਼ੋਅ ਦੇ ਮਾਧਿਅਮ ਨਾਲ ਆਕਾਸ਼ ਨੂੰ ਪ੍ਰਕਾਸ਼ਮਾਨ ਕਰਨਗੇ।

 

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਡ੍ਰੋਨ ਟੈਕਨੋਲੋਜੀ ਨੇ ਬੀਟਿੰਗ ਦਾ ਰਿਟ੍ਰੀਟ ਸਮਾਰੋਹ ਦੇ ਦੌਰਾਨ ਦੁਰਗਮ ਇਲਾਕਿਆਂ ਵਿੱਚ ਟੀਕੇ ਪਹੁੰਚਾਉਣ ਤੋਂ ਲੈ ਕੇ ਰਾਜਪਥ ‘ਤੇ ਰੋਸ਼ਨੀ ਕਰਨ ਤੱਕ ਲੰਬਾ ਸਫਰ ਤੈਅ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਚੀਨ, ਰੂਸ ਅਤੇ ਬ੍ਰਿਟੇਨ ਦੇ ਬਾਅਦ 1000 ਡ੍ਰੋਨ ਦੇ ਨਾਲ ਇੰਨੇ ਵੱਡੇ ਪੈਮਾਨੇ ‘ਤੇ ਪ੍ਰਦਰਸ਼ਨ ਕਰਨ ਵਾਲਾ ਚੌਥਾ ਦੇਸ਼ ਹੋਵੇਗਾ।


ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਬੋਟਲੈਬ ਨੇ ਰੱਖਿਆ ਮੰਤਰਾਲੇ ਦੇ ਸਹਿਯੋਗ ਨਾਲ ਸੁਤੰਤਰਤਾ ਦੇ 75ਵੇਂ ਵਰ੍ਹੇ ਦੇ ਜਸ਼ਨ ਵਿੱਚ ਅਨੋਖੇ ‘ਡ੍ਰੋਨ ਸ਼ੋਅ’ ਦੀ ਅਵਧਾਰਣਾ ਨੂੰ ਮੂਰਤ ਰੂਪ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਡ੍ਰੋਨ ਸ਼ੋਅ 10 ਮਿੰਟ ਦੇ ਸਮੇਂ ਦਾ ਹੋਵੇਗਾ ਅਤੇ ਹਨੇਰੇ ਆਕਾਸ਼ ਵਿੱਚ ਕਈ ਰਚਨਾਤਮਕ ਸੰਰਚਨਾਵਾਂ ਦੇ ਮਾਧਿਅਮ ਨਾਲ @75 ਸਰਕਾਰੀ ਉਪਲੱਬਧੀਆਂ ਨੂੰ ਪ੍ਰਦਰਸ਼ਿਤ ਕਰੇਗਾ।

 

 ਇਸ ਪ੍ਰੋਜੈਕਟ ਨੂੰ ਦੇਸ਼ ਵਿੱਚ ਸਵਦੇਸ਼ੀ ਤੌਰ ‘ਤੇ ਵਿਕਸਿਤ ਕੀਤਾ ਗਿਆ ਹੈ ਅਤੇ ਇਸ ਵਿੱਚ ਉਨ੍ਹਾਂ ਸਾਰੇ ਜ਼ਰੂਰੀ ਘਟਕਾਂ ਨੂੰ ਵਿਕਸਿਤ ਕੀਤਾ ਗਿਆ ਹੈ ਜਿਸ ਵਿੱਚ ਉਡਾਨ ਕੰਟਰੋਲਰ (ਡ੍ਰੋਨ ਦਾ ਦਿਮਾਗ) ਦੋਵੇਂ ਸ਼ਾਮਲ ਹਨ; ਸਟੀਕ ਜੀਪੀਐੱਸ; ਮੋਟਰ ਕੰਟਰੋਲਰ; ਗ੍ਰਾਉਂਡ ਕੰਟ੍ਰੋਲ ਸਟੇਸ਼ਨ (ਜੀਸੀਐੱਸ) ਐਲਗੋਰਿਦਮ ਆਦਿ ਜੈਸੇ ਹਾਰਡਵੇਅਰ ਅਤੇ ਸੌਫਟਵੇਅਰ ਦੋਵੇਂ ਸ਼ਾਮਲ ਹਨ।

 

 

 

 

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ ਡਾ. ਐੱਸ ਚੰਦ੍ਰਸ਼ੇਖਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਟਾਰਟ-ਅੱਪ ਈਕੋਸਿਸਟਮ ਨੂੰ ਹੁਲਾਰਾ ਦੇਣ ਦੇ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਹਾਲ ਹੀ ਵਿੱਚ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਵਿਸ਼ੇਸ਼ ਅਵਸਰ ‘ਤੇ 16 ਜਨਵਰੀ ਨੂੰ ਰਾਸ਼ਟਰੀ ਸਟਾਰਟ-ਅੱਪ ਦਿਵਸ ਦੇ ਰੂਪ ਵਿੱਚ ਐਲਾਣ ਕੀਤਾ, ਜਦੋਂ ਭਾਰਤ ਸੁਤੰਤਰਤਾ ਦੇ 75ਵੇਂ ਵਰ੍ਹੇ ਦਾ ਉੱਲਾਸ ਮਨਾਉਂਦੇ ਹੋਏ ਅਤੇ ਭਾਰਤ ਸਰਕਾਰ ਦੀ ਪ੍ਰਮੁੱਖ ਪਹਿਲ ‘ਸਟਾਰਟ-ਅੱਪ ਇੰਡੀਆ’ ਨੇ ਦੇਸ਼ ਵਿੱਚ ਸਟਾਰਟ-ਅੱਪ ਅੰਦੋਲਨ ਨੂੰ ਸਮਰਥਨ ਦੇਣ ਦਾ 6ਵਾਂ ਸਫਲ ਵਰ੍ਹਾ ਪੂਰਾ ਕੀਤਾ ਸੀ।
 

 

 

ਉਨ੍ਹਾਂ ਨੇ ਕਿਹਾ ਕਿ ਬੋਟਲੈਬ ਡਾਇਨੈਮਿਕਸ ਪ੍ਰਾਈਵੇਟ ਲਿਮਿਟੇਡ ਨੂੰ “ਡਿਜ਼ਾਈਨ ਐਂਡ ਡਿਵੈਲਪਮੈਂਟ ਆਵ੍ ਏ ਰੈਕੋਂਫਿਗਰੇਬਲ ਸਵਾਰਮਿੰਗ ਸਿਸਟਮ ਕਨਸਿਸਟਿੰਗ ਆਵ੍ 500-1000 ਡ੍ਰੋਨਸ ਫੋਰ 3-ਡੀ ਕੋਰਿਓਗ੍ਰਾਫਡ ਡ੍ਰੋਨ ਲਾਈਟ ਸ਼ੋਅਜ਼” ਪ੍ਰੋਜੈਕਟ ਦੇ ਲਈ ਵਿੱਤੀ ਸਹਾਇਤਾ ਦਿੱਤੀ ਗਈ ਸੀ।

 

 

ਟੈਕਨੋਲੋਜੀ ਵਿਕਾਸ ਬੋਰਡ ਦਾ ਗਠਨ ਭਾਰਤੀ ਉਦਯੋਗਿਕ ਪ੍ਰਤਿਸ਼ਠਾਨਾਂ ਅਤੇ ਹੋਰ ਏਜੰਸੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ, ਸਵਦੇਸ਼ੀ ਟੈਕਨੋਲੋਜੀਆਂ ਦੇ ਵਿਕਾਸ ਅਤੇ ਵਣਜਕ ਅਨੁਪ੍ਰਯੋਗ ਦਾ ਪ੍ਰਯਾਸ ਕਰਨ, ਜਾਂ ਆਯਾਤਿਤ ਟੈਕਨੋਲੋਜੀਆਂ ਨੂੰ ਵਿਆਪਕ ਘਰੇਲੂ ਅਨੁਪ੍ਰਯੋਗਾਂ ਦੇ ਅਨੁਕੂਲ ਬਣਾਉਣ ਦੇ ਲਈ ਇੱਕ ਵਿਲੱਖਣ ਹੁਕਮ ਦੇ ਨਾਲ ਕੀਤਾ ਗਿਆ ਸੀ।

 


 ਟੈਕਨੋਲੋਜੀ ਵਿਕਾਸ ਬੋਰਡ ਦੇ ਸਕੱਤਰ, ਸ਼੍ਰੀ ਰਾਜੇਸ਼ ਕੁਮਾਰ ਪਾਠਕ, ਆਈਪੀ ਐਂਡ ਟੀਏਐੱਫਐੱਸ ਨੇ ਕਿਹਾ ਕਿ, “ਬੋਟਲੈਬ ਐਸੇ ਅਨੋਖੇ ਸਟਾਰਟ-ਅੱਪਸ ਵਿੱਚੋਂ ਇੱਕ ਹੈ, ਜੋ ਡ੍ਰੋਨ ਨਿਰਮਾਣ ਖੇਤਰ ਨੂੰ ਨਵੇਂ ਪੱਧਰ ‘ਤੇ ਲੈ ਜਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ। ਸਾਨੂੰ ਅਜਿਹੀ ਕੰਪਨੀ ਦਾ ਸਮਰਥਨ ਕਰਨ ‘ਤੇ ਮਾਣ ਹੈ, ਜੋ ਅੰਮ੍ਰਿਤ ਮਹੋਤਸਵ ਦੇ ਇਸ ਵਿਸ਼ੇਸ਼ ਅਵਸਰ ਵਿੱਚ ਆਪਣਾ ਅਨੋਖਾ ਯੋਗਦਾਨ ਦੇਵੇਗੀ।
 

 

ਟੈਕਨੋਲੋਜੀ ਵਿਕਾਸ ਬੋਰਡ ਭਾਰਤ ਵਿੱਚ ਸਟਾਰਟ-ਅੱਪ ਈਕੋਸਿਸਟਮ ਦੇ ਲਈ ਨਵੇਂ ਅਵਸਰ ਅਤੇ ਹੋਰੀਜ਼ਨ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਟੀਡੀਬੀ ਦਾ ਇਹ ਮੰਨਣਾ ਹੈ ਕਿ ਦੇਸ਼ ਦੇ ਆਰਥਿਕ, ਵਿਗਿਆਨਿਕ ਅਤੇ ਤਕਨੀਕੀ ਵਿਕਾਸ ਵਿੱਚ ਸਟਾਰਟ-ਅੱਪ ਦੀ ਮਹੱਤਵਪੂਰਨ ਭੂਮਿਕਾ ਹੈ।

 <><><><><>

 

ਐੱਸਐੱਨਸੀ/ਆਰਆਰ



(Release ID: 1791879) Visitor Counter : 167


Read this release in: English , Urdu , Hindi , Tamil , Telugu