ਰੱਖਿਆ ਮੰਤਰਾਲਾ
ਸੀਮਾ ਸੜਕ ਸੰਗਠਨ (ਬੀਆਰਓ) ਨੇ ਸੇਲਾ ਸੁਰੰਗ ਪ੍ਰੋਜੈਕਟ ’ਤੇ ਸਾਰੀ ਖੁਦਾਈ ਨੂੰ ਪੂਰਾ ਕਰਦੇ ਹੋਏ ਅੰਤਿਮ ਵਿਸਫੋਟ ਕੀਤਾ
प्रविष्टि तिथि:
22 JAN 2022 2:53PM by PIB Chandigarh
ਡਾਇਰੈਕਟਰ ਜਨਰਲ ਬਾਰਡਰ ਰੋਡਸ (ਡੀਜੀਬੀਆਰ) ਲੈਫਟੀਨੈਂਟ ਜਨਰਲ ਰਾਜੀਵ ਚੌਧਰੀ ਨੇ 22 ਜਨਵਰੀ, 2022 ਨੂੰ ਨਵੀਂ ਦਿੱਲੀ ਤੋਂ ਇੱਕ ਈ-ਸਮਾਰੋਹ ਦੇ ਜ਼ਰੀਏ 980-ਮੀਟਰ ਲੰਬੀ ਸੇਲਾ ਸੁਰੰਗ (ਸੁਰੰਗ 1) ਦੇ ਲਈ ਅੰਤਿਮ ਵਿਸਫੋਟ ਕੀਤਾ। ਇਹ ਪੂਰੇ ਸੇਲਾ ਸੁਰੰਗ ਪ੍ਰੋਜੈਕਟ ਦੇ ਕੰਮ ਲਈ ਕੀਤੀ ਖੁਦਾਈ ਦੀ ਸਮਾਪਤੀ ਨੂੰ ਦਰਸਾਉਂਦਾ ਹੈ। ਸੀਮਾ ਸੜਕ ਸੰਗਠਨ (ਬੀਆਰਓ) ਨੇ ਖ਼ਰਾਬ ਮੌਸਮ ਅਤੇ ਭਾਰੀ ਬਰਫ਼ਬਾਰੀ ਦੇ ਦਰਮਿਆਨ ਇਹ ਉਪਲਬਧੀ ਹਾਸਲ ਕੀਤੀ ਹੈ।
ਸੇਲਾ ਸੁਰੰਗ ਪ੍ਰੋਜੈਕਟ ਅਰੁਣਾਚਲ ਪ੍ਰਦੇਸ਼ ਦੇ ਪੱਛਮ ਕਾਮੇਂਗ ਜ਼ਿਲ੍ਹੇ ਵਿੱਚ ਸਥਿਤ ਹੈ। ਇੱਕ ਵਾਰ ਪੂਰਾ ਹੋਣ ’ਤੇ, ਇਹ ਇੱਕ ਲਾਈਫਲਾਈਨ ਹੋਵੇਗੀ, ਕਿਉਂਕਿ ਇਹ ਤਵਾਂਗ ਨੂੰ ਹਰ ਮੌਸਮ ਵਿੱਚ ਸੰਪਰਕ ਪ੍ਰਦਾਨ ਕਰੇਗੀ। ਇਸ ਪ੍ਰੋਜੈਕਟ ਵਿੱਚ ਸੁਰੰਗ 1 ਸ਼ਾਮਲ ਹੈ, ਜੋ ਕਿ 980 ਮੀਟਰ ਲੰਬੀ ਸਿੰਗਲ ਟਿਊਬ ਸੁਰੰਗ ਹੈ ਅਤੇ ਸੁਰੰਗ 2, ਜੋ ਕਿ 1555 ਮੀਟਰ ਲੰਬੀ ਟਵਿਨ ਟਿਊਬ ਸੁਰੰਗ ਹੈ। ਸੁਰੰਗ 2 ਵਿੱਚ ਇੱਕ ਬਾਇ-ਲੇਨ ਟਿਊਬ ਆਵਾਜਾਈ ਲਈ ਹੈ ਅਤੇ ਦੂਜੀ ਲੇਨ ਅਪਾਤਕਾਲ ਵਿੱਚ ਬਚਣ ਵਾਲੀ ਟਿਊਬ ਹੈ। ਇਹ 13,000 ਫੁੱਟ ਦੀ ਉਚਾਈ ਤੋਂ ਉੱਪਰ ਬਣਾਈ ਗਈ ਸਭ ਤੋਂ ਲੰਬੀ ਸੁਰੰਗਾਂ ਵਿੱਚੋਂ ਇੱਕ ਹੋਵੇਗੀ। ਇਸ ਪ੍ਰੋਜੈਕਟ ਵਿੱਚ ਸੁਰੰਗ 1 ਤੱਕ ਸੱਤ ਕਿਲੋਮੀਟਰ ਦੀ ਇੱਕ ਪਹੁੰਚ ਸੜਕ ਦਾ ਨਿਰਮਾਣ ਵੀ ਸ਼ਾਮਲ ਹੈ, ਜੋ ਬੀਸੀਟੀ ਰੋਡ ਤੋਂ ਨਿਕਲਦੀ ਹੈ ਅਤੇ 1.3 ਕਿਲੋਮੀਟਰ ਦੀ ਇੱਕ ਲਿੰਕ ਰੋਡ ਹੈ, ਜੋ ਸੁਰੰਗ 1 ਨੂੰ ਸੁਰੰਗ 2 ਨਾਲ ਜੋੜਦੀ ਹੈ।
ਸੇਲਾ ਸੁਰੰਗ ਪ੍ਰੋਜੈਕਟ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 2019 ਵਿੱਚ ਰੱਖਿਆ ਗਿਆ ਸੀ। 15 ਜਨਵਰੀ, 2021 ਨੂੰ, ਡੀਜੀਬੀਆਰ ਦੁਆਰਾ ਪਹਿਲੇ ਧਮਾਕੇ ਤੋਂ ਬਾਅਦ, ਸੁਰੰਗ 1 ਦੀ ਖੁਦਾਈ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਬਾਅਦ, 14 ਅਕਤੂਬਰ 2021 ਨੂੰ, ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਸੁਰੰਗ 2 ’ਤੇ ਖੁਦਾਈ ਦੀ ਸਮਾਪਤੀ ਨੂੰ ਦਰਸਾਉਂਦੇ ਹੋਏ, ਇੰਡੀਆ ਗੇਟ ਤੋਂ ਇੱਕ ਈ-ਸਮਾਰੋਹ ਦੇ ਜ਼ਰੀਏ, 1,555 ਮੀਟਰ ਸੁਰੰਗ 2 ਦਾ ਸਫ਼ਲਤਾਪੂਰਵਕ ਵਿਸਫੋਟ ਕੀਤਾ ਸੀ।



**********
ਏਬੀਬੀ/ ਸਵੀ
(रिलीज़ आईडी: 1791835)
आगंतुक पटल : 221