ਸੱਭਿਆਚਾਰ ਮੰਤਰਾਲਾ
ਗਣਤੰਤਰ ਦਿਵਸ 2022 ਸਮਾਰੋਹ ਲਈ ਰਾਜਪਥ ‘ਤੇ ਵਿਲੱਖਣ ਪਹਿਲ ‘ਕਲਾ ਕੁੰਭ’ ਦੇ ਤਹਿਤ ਬਣਾਏ ਗਏ ਵਿਸ਼ਾਲ ਅਤੇ ਸ਼ਾਨਦਾਰ ਸਕ੍ਰੌਲਸ
Posted On:
20 JAN 2022 5:49PM by PIB Chandigarh
ਵਿਲੱਖਣ ਪਹਿਲ ‘ਕਲਾ ਕੁੰਭ’ ਦੇ ਤਹਿਤ ਬਣਾਏ ਗਏ ਵਿਸ਼ਾਲ ਅਤੇ ਸ਼ਾਨਦਾਰ ਸਕ੍ਰੌਲਸ ਹੁਣ ਗਣਤੰਤਰ ਦਿਵਸ 2022 ਸਮਾਰੋਹ ਲਈ ਰਾਜਪਥ ‘ਤੇ ਸਥਾਪਿਤ ਕੀਤੇ ਗਏ ਹਨ। ਸਕ੍ਰੌਲਸ ਰਾਜਪਥ ਦੇ ਦੋਵੇਂ ਪਾਸੇ ਸੁਸ਼ੋਭਿਤ ਹਨ ਜੋ ਹੈਰਾਨੀਜਨਕ ਦ੍ਰਿਸ਼ ਪੇਸ਼ ਕਰਦੇ ਹਨ। ਸਕੱਤਰ, ਸੱਭਿਆਚਾਰ, ਸ਼੍ਰੀ ਗੋਵਿੰਦ ਮੋਹਨ ਨੇ ਅੱਜ ਰਾਜਪਥ ਦਾ ਦੌਰਾ ਕੀਤਾ ਅਤੇ ਪ੍ਰਤਿਸ਼ਠਾਨਾਂ ਦਾ ਨਿਰੀਖਣ ਕੀਤਾ।
ਇਹ ਸਕ੍ਰੌਲਸ ਦੇਸ਼ ਦੇ ਵਿਵਿਧ ਭੂਗੋਲਿਕ ਸਥਾਨਾਂ ਤੋਂ ਕਲਾ ਦੇ ਵੱਖ-ਵੱਖ ਰੂਪਾਂ ਦੇ ਨਾਲ ਰਾਸ਼ਟਰੀ ਗੌਰਵ ਅਤੇ ਉਤਕ੍ਰਿਸ਼ਟਤਾ ਨੂੰ ਵਿਅਕਤ ਕਰਨ ਦੇ ਸਥਾਨ ਦੇ ਰੂਪ ਵਿੱਚ ਕਲਾ ਦੀ ਸਮਰੱਥਾ ਦਾ ਵਿਸ਼ਲੇਸ਼ਣ ਕਰਦੇ ਹਨ। ਓਡੀਸ਼ਾ ਅਤੇ ਚੰਡੀਗੜ੍ਹ ਵਿੱਚ ਦੋ ਸਥਾਨਾਂ ‘ਤੇ ਵਿਸ਼ੇਸ਼ ਵਰਕਸ਼ਾਪਾਂ ਜਾ ‘ਕਲਾ ਕੁੰਭ’ ਵਿੱਚ ਹਿੱਸਾ ਲੈਣ ਵਾਲੇ 500 ਤੋਂ ਅਧਿਕ ਕਲਾਕਾਰਾਂ ਦੁਆਰਾ ਇਨ੍ਹਾਂ ‘ਤੇ ਮਿਹਨਤ ਨਾਲ ਖੋਜ ਕੀਤੀ ਗਈ ਅਤੇ ਉਤਸਾਹਪੂਰਵਕ ਚਿੱਤ੍ਰਣ ਕੀਤਾ ਗਿਆ।
ਮੀਡੀਆ ਕਰਮਚਾਰੀਆਂ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਗੋਵਿੰਦ ਮੋਹਨ ਨੇ ਕਿਹਾ ਕਿ ਅਸੀਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ ਅਤੇ 750 ਮੀਟਰ ਲੰਬਾ ਸਕ੍ਰੌਲਸ ਸੱਭਿਆਚਾਰ ਮੰਤਰਾਲੇ ਅਤੇ ਰੱਖਿਆ ਮੰਤਰਾਲੇ ਦੀ ਇੱਕ ਵਿਲੱਖਣ ਪਹਿਲ ਹੈ। ਉਨ੍ਹਾਂ ਨੇ ਕਿਹਾ ਕਿ ਸ਼ਾਨਦਾਰ ਸਕ੍ਰੌਲਸ ਨੂੰ ਵੱਖ-ਵੱਖ ਖੇਤਰਾਂ ਦੇ ਸਥਾਨਕ ਕਲਾਕਾਰਾਂ ਦੁਆਰਾ ਪੇਂਟ ਕੀਤਾ ਗਿਆ ਹੈ ਅਤੇ ਵੱਡੇ ਪੈਮਾਨੇ ‘ਤੇ ਸੁਤੰਤਰਤਾ ਸੰਗ੍ਰਾਮ ਦੇ ਗੁਮਨਾਮ ਨਾਇਕਾਂ ਦੀ ਵੀਰਤਾ ਦੀਆਂ ਕਹਾਣੀਆਂ ਨੂੰ ਪੇਂਟ ਕੀਤਾ ਗਿਆ ਹੈ। ਸਕੱਤਰ ਨੇ ਸਮਝਾਇਆ ਕਿ ਇਨ੍ਹਾਂ ਕਲਾਕਾਰਾਂ ਦੇ ਵਿਵਿਧ ਕਲਾ ਰੂਪ ਵੀ ਸਕ੍ਰੌਲਸ ਵਿੱਚ ਪ੍ਰਤੀਬਿੰਬਿਤ ਹੁੰਦੇ ਹਨ ਜਿਨ੍ਹਾਂ ਨੇ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਸੱਚੀ ਭਾਵਨਾ ਵਿੱਚ ਇੱਕ ਮੰਚ ‘ਤੇ ਇਕੱਠੇ ਲਿਆਂਦਾ ਗਿਆ ਹੈ। ਸ਼੍ਰੀ ਗੋਵਿੰਦ ਮੋਹਨ ਨੇ ਅੱਗੇ ਕਿਹਾ ਕਿ ਗਣਤੰਤਰ ਦਿਵਸ ਦੇ ਬਾਅਦ ਸਕ੍ਰੌਲਸ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਲਿਜਾਇਆ ਜਾਏਗਾ ਅਤੇ ਉੱਥੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਦੇ ਰੂਪ ਵਿੱਚ ਪ੍ਰਦਰਸ਼ਿਤ ਕੀਤਾ ਜਾਏਗਾ।
ਸੱਭਿਆਚਾਰ ਮੰਤਰਾਲੇ ਦੇ ਪ੍ਰਮੁੱਖ ਪ੍ਰੋਗਰਾਮ ਦੇ ਅਨੁਰੂਪ ਇਨ੍ਹਾਂ ਵਰਕਸ਼ਾਪਾਂ ਵਿੱਚ ਸਹਾਇਤਾ ਅਤੇ ਸਮੂਹਿਕ ਕਾਰਜ ਦੇ ਪਹਿਲੂ ਨੂੰ ਰੇਖਾਂਕਿਤ ਕੀਤਾ ਗਿਆ ਹੈ। ਨੈਸ਼ਨਲ ਗੈਲਰੀ ਆਵ੍ ਮੋਡਰਨ ਆਰਟ ਨਵੀਂ ਦਿੱਲੀ ਨੇ 11 ਤੋਂ 17 ਦਸੰਬਰ ਤੱਕ ਓਡੀਸ਼ਾ ਦੇ ਭੁਵਨੇਸ਼ਵਰ ਵਿੱਚ ਕਲਿੰਗ ਇੰਸਟੀਟਿਊਟ ਆਵ੍ ਟੈਕਨੋਲੋਜੀ ਅਤੇ ਸਿਲੀਕੋਨ ਇੰਸਟੀਟਿਊਟ ਆਵ੍ ਟੈਕਨੋਲੋਜੀ ਦੇ ਨਾਲ ਸਹਿਯੋਗ ਕੀਤਾ ਅਤੇ ਚੰਡੀਗੜ੍ਹ ਵਿੱਚ 25 ਦਸੰਬਰ, 2021 ਤੋਂ 2 ਜਨਵਰੀ, 2022 ਤੱਕ ਚਿਤਕਾਰਾ ਯੂਨੀਵਰਸਿਟੀ ਦੇ ਨਾਲ ਸਹਿਯੋਗ ਕੀਤਾ ਗਿਆ।
ਕਲਾ ਕੁੰਭ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਵਿਭਿੰਨਤਾ ਵਿੱਚ ਏਕਤਾ ਦੇ ਸਾਰ ਨੂੰ ਦਰਸ਼ਾਉਂਦਾ ਹੈ ਨਾਲ ਹੀ ਪ੍ਰਗਤੀਸ਼ੀਲ ਭਾਰਤ ਦੇ 75 ਸਾਲ ਅਤੇ ਇਸ ਦੇ ਲੋਕਾਂ ਸੱਭਿਆਚਾਰ ਅਤੇ ਇਸ ਦੀਆਂ ਪ੍ਰਾਪਤੀਆਂ ਦੇ ਗੌਰਵਸ਼ਾਲੀ ਇਤਿਹਾਸ ਨੂੰ ਮਨਾਉਣ ਲਈ ਭਾਰਤ ਸਰਕਾਰ ਦੀ ਪਹਿਲ ਦਾ ਵਿਸ਼ਲੇਸ਼ਣ ਵੀ ਕਰਦਾ ਹੈ।
ਭਾਰਤ ਦੇ ਸੰਵਿਧਾਨ ਵਿੱਚ ਰਚਨਾਤਮਕ ਦ੍ਰਿਸ਼ਟਾਂਤਾਂ ਤੋਂ ਵੀ ਪ੍ਰੇਰਣਾ ਲਈ ਗਈ ਹੈ ਜਿਸ ਵਿੱਚ ਨੰਦਲਾਲ ਬੋਸ ਅਤੇ ਉਨ੍ਹਾਂ ਦੀ ਟੀਮ ਦੁਆਰਾ ਪੇਂਟ ਕਲਾਤਮਕ ਤੱਤਾਂ ਨੇ ਭਾਰਤ ਦੀਆਂ ਸਵਦੇਸ਼ੀ ਕਲਾਵਾਂ ਦੀਆਂ ਕਈ ਪ੍ਰਸਤੁਤੀਆਂ ਦੇ ਨਾਲ ਇੱਕ ਖਾਸ ਅਪੀਲ ਪ੍ਰਦਾਨ ਕੀਤੀ ਹੈ।
ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਸੱਚੇ ਸਾਰ ਦਾ ਉਤਸਵ ਇਨ੍ਹਾਂ ਵਰਕਸ਼ਾਪਾਂ ਵਿੱਚ ਦਿਖਾਈ ਦਿੱਤਾ ਹੈ ਜਿੱਥੇ ਭਾਰਤ ਦੇ ਸੁਤੰਤਰਤਾ ਅੰਦੋਲਨ ਦੇ ਗੁਮਨਾਮ ਨਾਇਕਾਂ ਦੇ ਵੀਰਤਾਪੂਰਣ ਜੀਵਨ ਅਤੇ ਸੰਘਰਸ਼ਾਂ ਨੂੰ ਚਿੱਤ੍ਰਣ ਕਰਦੇ ਹੋਏ ਸਾਡੇ ਦੇਸ਼ ਦੀ ਖੁਸ਼ਹਾਲ ਵਿਭਿੰਨਤਾ ਆਪਣੇ ਸੱਭਿਆਚਾਰਕ ਪਹਿਲੂਆਂ ਵਿੱਚ ਦੇਖੀ ਗਈ।
****
ਐੱਨਬੀ/ਐੱਸਕੇ
(Release ID: 1791583)