ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਤ੍ਰਿਪੁਰਾ ਦੇ 50ਵੇਂ ਸਥਾਪਨਾ ਦਿਵਸ 'ਤੇ ਪ੍ਰਧਾਨ ਮੰਤਰੀ ਦਾ ਸੰਬੋਧਨ




ਰਾਜ ਦੇ ਲੋਕਾਂ ਦੀ ਏਕਤਾ ਅਤੇ ਸਮੂਹਿਕ ਪ੍ਰਯਤਨਾ ਦੀ ਸ਼ਲਾਘਾ ਕੀਤੀ



"ਡਬਲ ਇੰਜਣ ਵਾਲੀ ਸਰਕਾਰ ਦੇ ਅਣਥੱਕ ਪ੍ਰਯਤਨਾਂ ਨਾਲ ਤ੍ਰਿਪੁਰਾ ਮੌਕਿਆਂ ਦੀ ਧਰਤੀ ਬਣ ਰਿਹਾ ਹੈ"



"ਕਨੈਕਟੀਵਿਟੀ ਢਾਂਚੇ ਦੇ ਨਿਰਮਾਣ ਦੁਆਰਾ ਰਾਜ ਤੇਜ਼ੀ ਨਾਲ ਟ੍ਰੇਡ ਕੌਰੀਡੋਰ ਦਾ ਕੇਂਦਰ ਬਣ ਰਿਹਾ ਹੈ"

Posted On: 21 JAN 2022 1:46PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤ੍ਰਿਪੁਰਾ ਦੀ ਸਥਾਪਨਾ ਅਤੇ ਵਿਕਾਸ ਵਿੱਚ ਯੋਗਦਾਨ ਪਾਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਉਨ੍ਹਾਂ ਮਾਣਿਕਯ ਰਾਜਵੰਸ਼ ਦੇ ਸਮੇਂ ਤੋਂ ਰਾਜ ਦੇ ਮਾਣ ਅਤੇ ਯੋਗਦਾਨ ਨੂੰ ਸਵੀਕਾਰ ਕੀਤਾ। ਉਨ੍ਹਾਂ ਰਾਜ ਦੇ ਲੋਕਾਂ ਦੀ ਏਕਤਾ ਅਤੇ ਸਮੂਹਿਕ ਪ੍ਰਯਤਨਾਂ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਅੱਜ ਤ੍ਰਿਪੁਰਾ ਦੇ 50ਵੇਂ ਸਥਾਪਨਾ ਦਿਵਸ ਮੌਕੇ ਸੰਬੋਧਨ ਕਰ ਰਹੇ ਸਨ।

ਪ੍ਰਧਾਨ ਮੰਤਰੀ ਨੇ ਅਰਥਪੂਰਨ ਵਿਕਾਸ ਦੇ ਤਿੰਨ ਸਾਲਾਂ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਡਬਲ ਇੰਜਣ ਵਾਲੀ ਸਰਕਾਰ ਦੇ ਅਣਥੱਕ ਯਤਨਾਂ ਦੀ ਅਗਵਾਈ ਹੇਠ ਤ੍ਰਿਪੁਰਾ ਮੌਕਿਆਂ ਦੀ ਧਰਤੀ ਬਣ ਰਿਹਾ ਹੈ। ਵਿਕਾਸ ਦੇ ਕਈ ਮਾਪਦੰਡਾਂ 'ਤੇ ਰਾਜ ਦੀ ਸ਼ਾਨਦਾਰ ਕਾਰਗੁਜ਼ਾਰੀ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕਨੈਕਟੀਵਿਟੀ ਢਾਂਚੇ ਦੇ ਨਿਰਮਾਣ ਰਾਹੀਂ, ਰਾਜ ਤੇਜ਼ੀ ਨਾਲ ਟ੍ਰੇਡ ਕੌਰੀਡੋਰ ਦਾ ਕੇਂਦਰ ਬਣ ਰਿਹਾ ਹੈ। ਅੱਜ ਸੜਕਾਂ ਦੇ ਨਾਲ-ਨਾਲ ਰੇਲਵੇ, ਹਵਾਈ ਅਤੇ ਇਨਲੇਅ ਜਲ ਮਾਰਗ ਵੀ ਤ੍ਰਿਪੁਰਾ ਨੂੰ ਬਾਕੀ ਦੁਨੀਆ ਨਾਲ ਜੋੜ ਰਹੇ ਹਨ। ਡਬਲ ਇੰਜਣ ਵਾਲੀ ਸਰਕਾਰ ਨੇ ਤ੍ਰਿਪੁਰਾ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕੀਤਾ ਅਤੇ ਬੰਗਲਾਦੇਸ਼ ਦੀ ਚਿਟਗਾਓਂ ਸਮੁੰਦਰੀ ਬੰਦਰਗਾਹ ਤੱਕ ਪਹੁੰਚ ਹਾਸਲ ਕੀਤੀ। ਰਾਜ ਨੂੰ 2020 ਵਿੱਚ ਅਖੌਰਾ ਏਕੀਕ੍ਰਿਤ ਚੈੱਕ ਪੋਸਟ ਰਾਹੀਂ ਬੰਗਲਾਦੇਸ਼ ਤੋਂ ਪਹਿਲਾ ਕਾਰਗੋ ਪ੍ਰਾਪਤ ਹੋਇਆ। ਪ੍ਰਧਾਨ ਮੰਤਰੀ ਨੇ ਮਹਾਰਾਜਾ ਬੀਰ ਬਿਕਰਮ ਹਵਾਈ ਅੱਡੇ ਦੇ ਹਾਲ ਹੀ ਵਿੱਚ ਹੋਏ ਵਿਸਤਾਰ ਦਾ ਵੀ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਗ਼ਰੀਬਾਂ ਨੂੰ ਪੱਕੇ ਮਕਾਨ ਮੁਹੱਈਆ ਕਰਵਾਉਣ ਅਤੇ ਰਿਹਾਇਸ਼ ਨਿਰਮਾਣ ਵਿੱਚ ਨਵੀਂ ਤਕਨੀਕ ਦੀ ਵਰਤੋਂ ਬਾਰੇ ਰਾਜ ਵਿੱਚ ਚੰਗੇ ਕੰਮ ਦਾ ਜ਼ਿਕਰ ਕੀਤਾ। ਇਹ ਲਾਈਟ ਹਾਊਸ ਪ੍ਰੋਜੈਕਟ (ਐੱਲਐੱਚਪੀ) ਛੇ ਰਾਜਾਂ ਵਿੱਚ ਚਲ ਰਹੇ ਹਨ ਅਤੇ ਤ੍ਰਿਪੁਰਾ ਇਨ੍ਹਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਦਾ ਕੰਮ ਸਿਰਫ਼ ਸ਼ੁਰੂਆਤ ਹੈ ਅਤੇ ਤ੍ਰਿਪੁਰਾ ਦੀ ਅਸਲ ਸਮਰੱਥਾ ਨੂੰ ਸਾਹਮਣੇ ਲਿਆਉਣਾ ਅਜੇ ਬਾਕੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਿੱਚ ਪਾਰਦਰਸ਼ਤਾ ਤੋਂ ਲੈ ਕੇ ਬੁਨਿਆਦੀ ਢਾਂਚੇ ਦੇ ਵਿਕਾਸ ਤੱਕ ਦੇ ਖੇਤਰਾਂ ਵਿੱਚ ਉਪਾਅ ਰਾਜ ਨੂੰ ਆਉਣ ਵਾਲੇ ਦਹਾਕਿਆਂ ਲਈ ਤਿਆਰ ਕਰਨਗੇ। ਉਨ੍ਹਾਂ ਕਿਹਾ ਕਿ ਸਾਰੇ ਪਿੰਡਾਂ ਵਿੱਚ ਲਾਭਾਂ ਅਤੇ ਸੁਵਿਧਾਵਾਂ ਦੀ ਸੰਤ੍ਰਿਪਤਾ ਜਿਹੀਆਂ ਮੁਹਿੰਮਾਂ ਤ੍ਰਿਪੁਰਾ ਦੇ ਲੋਕਾਂ ਦੇ ਜੀਵਨ ਨੂੰ ਅਸਾਨ ਅਤੇ ਬਿਹਤਰ ਬਣਾਉਣਗੀਆਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਵੇਂ ਭਾਰਤ ਆਜ਼ਾਦੀ ਦੇ 100 ਸਾਲ ਪੂਰੇ ਕਰੇਗਾ, ਤ੍ਰਿਪੁਰਾ ਵੀ ਰਾਜ ਬਣਨ ਦੇ 75 ਸਾਲ ਪੂਰੇ ਕਰੇਗਾ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਇਹ ਨਵੇਂ ਸੰਕਲਪਾਂ ਅਤੇ ਨਵੇਂ ਮੌਕਿਆਂ ਲਈ ਬਹੁਤ ਵਧੀਆ ਸਮਾਂ ਹੈ।"

 

https://twitter.com/narendramodi/status/1484435021276774400

https://twitter.com/PMOIndia/status/1484436023413288967

https://twitter.com/PMOIndia/status/1484436290603220998

https://twitter.com/PMOIndia/status/1484436411021672454

https://twitter.com/PMOIndia/status/1484437060056666112

 

 

***********

ਡੀਐੱਸ


(Release ID: 1791510) Visitor Counter : 164