ਬਿਜਲੀ ਮੰਤਰਾਲਾ

ਪਾਵਰ ਫਾਈਨੈਂਸ ਕਾਰਪੋਰੇਸ਼ਨ ਅਤੇ ਆਰਈਸੀ ਲਿਮਿਟਿਡ ਨੇ ਕਰਜ਼ ਦਰਾਂ ਵਿੱਚ ਹੋਰ ਕਟੌਤੀ ਕੀਤੀ

Posted On: 19 JAN 2022 10:42AM by PIB Chandigarh

ਕੇਂਦਰ ਸਰਕਾਰ ਦੇ ਮਲਕੀਅਤ ਵਾਲੀਆਂ ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਪਾਵਰ ਫਾਈਨੈਂਸ ਕਾਰਪੋਰੇਸ਼ਨ ਅਤੇ ਆਰਈਸੀ ਲਿਮਿਟਿਡ ਨੇ ਸਾਰੇ ਪ੍ਰਕਾਰ ਦੇ ਕਰਜ਼ਿਆਂ ‘ਤੇ ਆਪਣੀਆਂ ਅਧਾਰ ਦਰਾਂ ਨੂੰ 40 ਅਧਾਰ ਅੰਕ-ਬੀਪੀਐੱਸ ਤੱਕ ਘੱਟ ਕਰ ਦਿੱਤਾ ਹੈ।

 

ਕੇਂਦਰੀ ਬਿਜਲੀ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਆਰ.ਕੇ. ਸਿੰਘ ਨੇ ਕਰਜ਼ ਦੀਆਂ ਦਰਾਂ ਨੂੰ ਘੱਟ ਕਰਨ ਅਤੇ ਪ੍ਰਤੀਯੋਗੀ ਬਣੇ ਰਹਿਣ ਲਈ ਦੋਨਾਂ ਕੰਪਨੀਆਂ ਦੁਆਰਾ ਕੀਤੇ ਜਾ ਰਹੇ ਨਿਰੰਤਰ ਯਤਨਾਂ ‘ਤੇ ਸੰਤੋਸ਼ ਵਿਅਕਤ ਕੀਤਾ। ਸ਼੍ਰੀ ਸਿੰਘ ਨੇ ਕਿਹਾ ਕਿ ਪਾਵਰ ਫਾਈਨੈਂਸ ਕਾਰਪੋਰੇਸ਼ਨ ਅਤੇ ਆਰਈਸੀ ਲਿਮਿਟਿਡ ਦੁਆਰਾ ਕਰਜ਼ ਦੀਆਂ ਦਰਾਂ ਵਿੱਚ ਲਗਾਤਾਰ ਕਮੀ ਕਰਨ ਨਾਲ ਊਰਜਾ ਉਪਯੋਗਤਾਵਾਂ ਨੂੰ ਪ੍ਰਤੀਯੋਗੀ ਦਰਾਂ ‘ਤੇ ਉਧਾਰ ਲੈਣ ਅਤੇ ਬਿਜਲੀ ਖੇਤਰ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ ਨਿਵੇਸ਼ ਕਰਨ ਵਿੱਚ ਮਦਦ ਮਿਲੇਗੀ ਜਿਸ ਨਾਲ ਉਪਭੋਗਤਾਵਾਂ ਨੂੰ ਵਿਸ਼ਵਾਸਯੋਗ ਤਰੀਕੇ ਨਾਲ ਅਤੇ ਸਸਤੀ ਬਿਜਲੀ ਦਾ ਲਾਭ ਮਿਲੇਗਾ।

ਪਿਛਲੇ ਲਗਭਗ ਇੱਕ ਸਾਲ ਵਿੱਚ ਇਨ੍ਹਾਂ ਦੋਨਾਂ ਸੰਗਠਨਾਂ ਨੇ ਕਰਜ਼ ਦੀਆਂ ਦਰਾਂ ਵਿੱਚ ਸੰਚਿਤ ਰੂਪ ਤੋਂ 3% ਤੱਕ ਦੀ ਕਮੀ ਕੀਤੀ ਹੈ।

ਨਵਿਆਉਣਯੋਗ ਊਰਜਾ ਨੂੰ ਹੁਲਾਰਾ ਦੇਣ ਲਈ ਲੰਬੀ ਮਿਆਦ ਦੇ ਵਿੱਤ ਪੋਸ਼ਣ ਦੀ ਜ਼ਰੂਰਤ ਹੁੰਦੀ ਹੈ ਅਜਿਹੇ ਵਿੱਚ ਇਨ੍ਹਾਂ ਦਰਾਂ ਨੂੰ ਸੰਸ਼ੋਧਿਤ ਕਰ 8.25% ਕਰ ਦਿੱਤਾ ਗਿਆ ਹੈ।

ਬੀਤੇ ਇੱਕ ਜਾਂ ਦੋ ਵਰ੍ਹਿਆਂ ਵਿੱਚ ਇਨ੍ਹਾਂ ਸੰਗਠਨਾਂ ਦੁਆਰਾ ਉਧਾਰ ਦੀ ਘੱਟ ਲਾਗਤ ਦੇ ਕਾਰਨ ਦਰਾਂ ਵਿੱਚ ਕਮੀ ਸੰਭਵ ਹੋਈ ਹੈ।

ਇਹ ਦੱਸਣਾ ਜ਼ਰੂਰੀ ਹੈ ਕਿ ਪਾਵਰ ਫਾਈਨੈਂਸ ਕਾਰਪੋਰੇਸ਼ਨ ਅਤੇ ਆਰਈਸੀ ਲਿਮਿਟਿਡ ਪਹਿਲੇ ਤੋਂ ਹੀ 6.25% ਦੀਆਂ ਘੱਟੋ ਘੱਟ ਵਿਆਜ਼ ਦਰਾਂ ‘ਤੇ ਛੋਟੀ ਮਿਆਦ ਕਰਜ਼ ਪ੍ਰਦਾਨ ਕਰ ਰਹੇ ਹਨ।

************


ਐੱਮਵੀ/ਆਈਜੀ
 



(Release ID: 1791317) Visitor Counter : 152