ਬਿਜਲੀ ਮੰਤਰਾਲਾ
azadi ka amrit mahotsav

ਬਿਜਲੀ ਮੰਤਰੀ ਨੇ ਮਣੀਪੁਰ ਅਤੇ ਮਿਜ਼ੋਰਮ ਲਈ ਸੰਯੁਕਤ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਮੈਂਬਰ ਨੂੰ ਅਹੁਦੇ ਦੀ ਸਹੁੰ ਚੁਕਾਈ

Posted On: 19 JAN 2022 5:46PM by PIB Chandigarh

ਕੇਂਦਰੀ ਬਿਜਲੀ ਅਤੇ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰੀ ਨੇ ਅੱਜ ਮਣੀਪੁਰ ਅਤੇ ਮਿਜ਼ੋਰਮ ਲਈ ਸੰਯੁਕਤ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਮੈਂਬਰ ਦੇ ਰੂਪ ਵਿੱਚ ਸ਼੍ਰੀ ਰੇਂਗਥਨਵੇਲਾ ਥੰਗਾ ਨੂੰ ਅਹੁਦੇ ਦੀ ਸਹੁੰ ਚੁਕਾਈ।

ਕੇਂਦਰ ਸਰਕਾਰ ਦੁਆਰਾ ਬਿਜਲੀ ਐਕਟ 2003 ਦੇ ਪ੍ਰਾਵਧਾਨਾਂ ਅਤੇ ਮਣੀਪੁਰ ਅਤੇ ਮਿਜ਼ੋਰਮ ਦੀਆਂ ਰਾਜ ਸਰਕਾਰਾਂ ਦੁਆਰਾ ਹਸਤਾਖਰ ਕੀਤੇ ਗਏ ਸਹਿਮਤੀ ਪੱਤਰ ਦੇ ਅਨੁਪਾਲਨ ਵਿੱਚ ਮਣੀਪੁਰ ਅਤੇ ਮਿਜ਼ੋਰਮ ਲਈ ਸੰਯੁਕਤ ਬਿਜਲੀ ਰੈਗੂਲੇਟਰੀ ਕਮਿਸ਼ਨ (ਜੇਈਆਰਸੀ) ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਦੋਹਾਂ ਰਾਜਾਂ ਨੇ ਭਾਰਤ ਸਰਕਾਰ ਨੂੰ ਆਪਣੇ ਵੱਲੋਂ  ਜੇਈਆਰਸੀ ਦਾ ਗਠਨ ਕਰਨ ਲਈ ਅਧਿਕਾਰਿਤ ਕੀਤਾ ਸੀ। ਇਹ ਦੋ ਮੈਂਬਰ ਆਯੋਗ ਹੈ ਹਰੇਕ ਮੈਂਬਰ ਆਪਣੇ ਸੰਬੰਧਿਤ ਰਾਜ ਦਾ ਪ੍ਰਤਿਨਿਧੀਤਵ ਕਰਦਾ ਹੈ। ਕੇਂਦਰ ਸਰਕਾਰ ਇਸ ਐਕਟ ਦੇ ਪ੍ਰਾਵਧਾਨਾਂ ਦੇ ਤਹਿਤ ਅਤੇ ਐੱਮਓਏ ਦੇ ਪਾਲਨ ਵਿੱਚ ਮਣੀਪੁਰ ਅਤੇ ਮਿਜ਼ੋਰਮ ਰਾਜਾਂ ਤੋਂ ਕਮਿਸ਼ਨ ਦੇ ਮੈਂਬਰਾਂ ਦੀ ਨਿਯੁਕਤੀ ਕਰਦੀ ਹੈ।

ਐਕਟ ਦੇ ਤਹਿਤ ਆਯੋਗ ਦੇ ਪ੍ਰਮੁੱਖ ਕਾਰਜ, ਹੋਰ ਗੱਲਾਂ ਦੇ ਇਲਾਵਾ, ਰਾਜ ਵਿੱਚ ਬਿਜਲੀ ਦਾ ਉਤਪਾਦਨ ਸਪਲਾਈ, ਟ੍ਰਾਂਸਮਿਸ਼ਨ ਅਤੇ ਵ੍ਹੀਲਿੰਗ, ਥੋਕ ਬਿਕ੍ਰੀ, ਥੋਕ ਜਾ ਖੁਦਰਾ ਲਈ ਟੈਰਿਫ ਨੂੰ ਨਿਯਮਿਤ ਕਰਨਾ ਕਿਉਂਕਿ ਮਾਮਲਾ ਰਾਜ ਦੇ ਅੰਦਰ ਦਾ ਹੋ ਸਕਦਾ ਹੈ ਵੇਰਵਾ ਲਾਈਸੈਂਸਧਾਰੀਆਂ ਦੀ ਬਿਜਲੀ ਖਰੀਦ ਨੂੰ ਨਿਯਮਿਤ ਕਰਨਾ ਅੰਤਰ-ਰਾਜ ਟ੍ਰਾਂਸਮਿਸ਼ਨ ਅਤੇ ਬਿਜਲੀ ਦੇ ਵ੍ਹੀਲਿੰਗ ਦੀ ਸੁਵਿਧਾ ਟ੍ਰਾਂਸਮਿਸ਼ਨ ਲਾਈਸੈਂਸਧਾਰੀਆਂ ਵੇਰਵਾ ਲਾਈਸੈਂਸਧਾਰੀਆਂ ਅਤੇ ਬਿਜਲੀ ਵਪਾਰੀਆਂ ਨੂੰ ਲਾਈਸੈਂਸ ਜਾਰੀ ਕਰਨਾ ਊਰਜਾ ਦੇ ਨਵਿਆਉਣਯੋਗ ਸਰੋਤਾਂ ਨੂੰ ਸਹਿ-ਉਤਪਾਦਨ ਅਤੇ ਬਿਜਲੀ ਉਤਪਾਦਨ ਨੂੰ ਹੁਲਾਰਾ ਦੇਣ ਅਤੇ ਲਾਈਸੈਂਸਧਾਰੀਆਂ ਅਤੇ ਉਤਪਾਦਨ ਕੰਪਨੀਆਂ ਦਰਮਿਆਨ ਉਤਪੰਨ ਵਿਵਾਦਾਂ ‘ਤੇ ਆਪਣਾ ਫੈਸਲਾ ਦੇਣਾ ਆਦਿ।

ਐੱਮਓਏ ਦੇ ਪ੍ਰਾਵਧਾਨਾਂ ਅਤੇ ਬਿਜਲੀ ਐਕਟ-2003 ਨਾਲ ਸੰਬੰਧਿਤ ਪ੍ਰਾਵਧਾਨਾਂ ਦੇ ਅਨੁਸਾਰ ਸ਼੍ਰੀ ਰੇਂਗਥਨਵੇਲਾ ਥੰਗਾ ਨੂੰ ਮਣੀਪੁਰ ਰਾਜ ਦੇ ਵੱਲੋਂ 5ਸਾਲ ਦੀ ਮਿਆਦ ਲਈ ਜਾ 65 ਸਾਲ ਦੀ ਆਮਦਨ ਤੱਕ ਜੋ ਵੀ ਪਹਿਲੇ ਹੋਵੇ ਮੈਂਬਰ ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ ਹੈ।

ਸ਼੍ਰੀ ਰੇਂਗਥਨਵੇਲਾ ਥੰਗਾ ਦਾ ਜਨਮ 10.06.1960 ਨੂੰ ਹੋਇਆ। ਸ਼੍ਰੀ ਰੇਂਗਥਨਵੇਲਾ ਥੰਗਾ ਨੇ ਬੀ. ਕਾੱਮ ਅਤੇ ਐੱਲਐੱਲਬੀ ਦੀ ਡਿਗਰੀ ਪ੍ਰਾਪਤ ਕੀਤੀ ਹੈ। ਉਹ ਅਪ੍ਰੈਲ 2014 ਤੋਂ ਲੈ ਕੇ ਜੂਨ 2020 ਤੱਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੇ ਅਹੁਦੇ ‘ਤੇ ਕੰਮ ਕਰ ਰਹੇ ਹਨ ਅਤੇ 30.6.2020 ਨੂੰ ਇਸ ਅਹੁਦੇ ਤੋਂ ਸੇਵਾਮੁਕਤ ਹੋਏ ਹਨ। ਇਸ ਤੋਂ ਪਹਿਲੇ ਉਹ 1999 ਤੋਂ ਲੈ ਕੇ 2014 ਤੱਕ ਗੁਵਾਹਾਟੀ ਹਾਈਕੋਰਟ ਵਿੱਚ ਰਜਿਸਟ੍ਰਾਰ ਦੇ ਅਹੁਦੇ ‘ਤੇ ਕੰਮ ਕਰ ਰਹੇ ।

******

ਐੱਮਵੀ/ਆਈਜੀ


(Release ID: 1791316) Visitor Counter : 135


Read this release in: English , Urdu , Hindi , Manipuri