ਰੇਲ ਮੰਤਰਾਲਾ

ਰੇਲਵੇ ਨੇ ਐੱਨਟੀਪੀਸੀ ਸੀਬੀਟੀ-1 ਦੇ ਪਰਿਣਾਮ ਨੂੰ ਲੈ ਕੇ ਉਮੀਦਵਾਰਾਂ ਦੀਆਂ ਚਿੰਤਾਵਾਂ ਨੂੰ ਦੂਰ ਕੀਤਾ


ਰੇਲਵੇ ਮੰਤਰਾਲੇ ਨੇ ਸਪਸ਼ਟ ਕਰਦੇ ਹੋਏ ਕਿਹਾ – ਐਕਜ਼ਾਮ ਨੋਟੀਫਿਕੇਸ਼ਨ ਵਿੱਚ ਨਿਰਧਾਰਿਤ ਪ੍ਰਾਵਧਾਨਾਂ ਦੇ ਅਨੁਸਾਰ ਪਰਿਣਾਮ ਬਿਲਕੁਲ ਸਹੀ

Posted On: 18 JAN 2022 1:24PM by PIB Chandigarh

 ਕੁਝ ਉਮੀਦਵਾਰਾਂ ਨੇ ਆਰਆਰਬੀ ਕੇਂਦਰੀ ਰੋਜ਼ਗਾਰ ਸੂਚਨਾ (ਸੀਈਐੱਨ) ਸੰਖਿਆ 01/2019 (ਗੈਰ-ਤਕਨੀਕੀ ਲੋਕਪ੍ਰਿਯ ਸ਼੍ਰੇਣੀਆਂ ਦੇ ਲਈ – ਗ੍ਰੈਜੁਏਟ ਅਤੇ ਪੋਸਟ-ਗ੍ਰੈਜੁਏਟ) ਦੇ ਤਹਿਤ ਚਲ ਰਹੀ ਭਰਤੀ ਪ੍ਰੀਖਿਆ ਦੇ ਦੂਸਰੇ ਪੜਾਅ ਦੇ ਲਈ ਉਮੀਦਵਾਰਾਂ ਦੀ ਸ਼ੌਰਟਲਿਸਟਿੰਗ ਦੀ ਪ੍ਰਕਿਰਿਆ ‘ਤੇ ਚਿੰਤਾ ਜਤਾਈ ਹੈ, ਜਿਸ ਦਾ ਪਰਿਣਾਮ 14.01.2022 ਨੂੰ ਐਲਾਨ ਕੀਤਾ ਗਿਆ ਸੀ। ਇਨ੍ਹਾਂ ਚਿੰਤਾਵਾਂ ਨੂੰ ਦੂਰ ਕਰਨ ਦੇ ਲਈ ਰੇਲਵੇ ਮੰਤਰਾਲੇ ਅਨੁਸਾਰ ਸਪਸ਼ਟ ਕਰਦਾ ਹੈ:

ਲੜੀ ਨੰ.

ਚਿੰਤਾਵਾਂ

ਸਪਸ਼ਟੀਕਰਨ

1

ਉਮੀਦਵਾਰਾਂ ਨੇ ਪੱਧਰਵਾਰ ਅਤੇ ਪਦਵਾਰ ਪਰਿਣਾਮ ਐਲਾਨ ‘ਤੇ ਚਿੰਤਾ ਵਿਅਕਤ ਕੀਤੀ ਹੈ।

ਦੂਸਰੇ ਪੜਾਅ ਦੀ ਕੰਪਿਊਟਰ ਅਧਾਰਿਤ ਪਰੀਖਿਆ (ਸੀਬੀਟੀ) ਦੇ ਲਈ ਉਮੀਦਵਾਰਾਂ ਦੀ ਸ਼ੌਰਟਲਿਸਟਿੰਗ ਦੀ ਪ੍ਰਕਿਰਿਆ ਮੂਲ ਅਧਿਸੂਚਨਾ ਦੇ ਪੈਰਾ 13 ਯਾਨੀ 28.02.2019 ਨੂੰ ਪ੍ਰਕਾਸ਼ਿਤ ਸੀਈਐੱਨ 01/2019 ਦੇ ਤਹਿਤ ਪਹਿਲਾਂ ਹੀ ਵਿਸਤ੍ਰਿਤ ਰੂਪ ਨਾਲ ਦਿੱਤੀ ਜਾ ਚੁੱਕੀ ਹੈ। ਇਸ ਰੋਜ਼ਗਾਰ ਅਧਿਸੂਚਨਾ ਵਿੱਚ, 13 ਸ਼੍ਰੇਣੀਆਂ ਦਾ ਵਿਗਿਆਪਨ ਕੀਤਾ ਗਿਆ ਸੀ ਜੋ ਗ੍ਰੈਜੁਏਟਾਂ ਦੇ ਲਈ ਸਨ ਅਤੇ ਇਨ੍ਹਾਂ ਵਿੱਚੋਂ ਛੇ ਪੋਸਟ ਗ੍ਰੈਜੁਏਟਾਂ ਦੇ ਲਈ ਸਨ। ਇਨ੍ਹਾਂ 13 ਸ਼੍ਰੇਣੀਆਂ ਨੂੰ 7ਵੇਂ ਕੇਂਦਰੀ ਵੇਤਨ ਆਯੋਗ ਦੇ ਵੇਤਨਮਾਨ ਪੱਧਰਾਂ (ਅਰਥਾਤ ਪੱਧਰ 2,3,4,5 ਅਤੇ 6) ਦੇ ਅਧਾਰ ‘ਤੇ ਪੰਜ ਸਮੂਹਾਂ ਵਿੱਚ ਵਿਭਾਜਿਤ ਕੀਤਾ ਗਿਆ ਸੀ ਅਤੇ ਹਰੇਕ ਸ਼੍ਰੇਣੀ ਦੇ ਲਈ ਭਰਤੀ ਦੀ ਪੜਾਅ-ਵਾਰ ਪ੍ਰਕਿਰਿਆ ਪਹਿਲਾਂ ਹੀ ਸੀਈਐੱਮ ਦੀ ਪੈਰਾ 13.6 ਵਿੱਚ ਸਪਸ਼ਟ ਤੌਰ ‘ਤੇ ਦੱਸਿਆ ਜਾ ਚੁੱਕਿਆ ਹੈ। ਹਰੇਕ ਉਮੀਦਵਾਰ ਯੋਗਤਾ ਦੀਆਂ ਸ਼ਰਤਾਂ ਦੇ ਅਧੀਨ ਇਨ੍ਹਾਂ ਸਾਰੇ ਜਾਂ ਇਨ੍ਹਾਂ 13 ਸ਼੍ਰੇਣੀਆਂ ਵਿੱਚੋਂ ਕਿਸੇ ਇੱਕ ਨੂੰ ਚੁਣਨ ਦੇ ਲਈ ਸੁਤੰਤਰ ਸੀ। ਪਰਿਣਾਮ ਅਧਿਸੂਚਨਾ ਵਿੱਚ ਨਿਰਧਾਰਿਤ ਪ੍ਰਾਵਧਾਨ ਦੇ ਅਨੁਸਾਰ ਬਿਲਕੁਲ ਸਹੀ ਹੈ।

2

ਚਿੰਤਾ ਵਿਅਕਤ ਕੀਤੀ ਗਈ ਹੈ ਕਿ ਰੇਲਵੇ ਬੋਰਡ ਨੇ ਪਰੀਖਿਆ ਅਧਿਸੂਚਨਾ ਵਿੱਚ ਜ਼ਿਕਰ ਕੀਤਾ ਸੀ ਕਿ ਸੀਬੀਟੀ ਪੜਾਅ 1 ਕੁਆਲੀਫਾਈਂਗ ਪਰੀਖਿਆ ਹੋਵੇਗੀ ਅਤੇ ਅਸਾਮੀਆਂ ਦੇ 20 ਗੁਣਾ ਉਮੀਦਵਾਰਾਂ ਨੂੰ ਸੀਬੀਟੀ 2 ਦੇ ਲਈ ਸ਼ੌਰਟਲਿਸਟ ਕੀਤਾ ਜਾਵੇਗਾ।

ਹਾਲਾਂਕਿ ਪਹਿਲਾਂ ਪੜਾਅ ਸੀਬੀਟੀ ਸਾਰੇ ਉਮੀਦਵਾਰਾਂ ਦੇ ਲਈ ਇੱਕ ਆਮ ਪ੍ਰੀਖਿਆ ਸੀ, ਅਧਿਸੂਚਨਾ ਦੇ ਪੈਰਾ 13.2 ਵਿੱਚ ਸਪਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਦੂਸਰੇ ਪੜਾਅ ਸੀਬੀਟੀ ਵਿੱਚ ਹਰੇਕ ਸਮੂਹ (ਅਰਥਾਤ ਪੱਧਰ 2,3,4,5 ਅਤੇ 6) ਦੇ ਲਈ ਕਠਿਨਾਈ ਦੇ ਵਿਭਿੰਨ ਸ਼੍ਰੇਣੀਬੱਧ ਪੱਧਰਾਂ ਦੇ ਨਾਲ ਇੱਕ ਅਲੱਗ ਪਰੀਖਿਆ ਹੋਵੇਗੀ। ਤਦਅਨੁਸਾਰ, ਸਮਾਨ ਪੱਧਰ ਦੇ ਤਹਿਤ ਆਉਣ ਵਾਲੇ ਸਾਰੇ ਪੋਸਟਾਂ ਵਿੱਚ ਇੱਕ ਆਮ ਦੂਸਰੇ ਪੜਾਅ ਸੀਬੀਟੀ ਹੋਵੇਗਾ। ਇਸ ਲਈ, ਜੇਕਰ ਕੋਈ ਉਮੀਦਵਾਰ ਯੋਗ ਹੈ ਅਤੇ ਉਸ ਨੇ ਇੱਕ ਤੋਂ ਵੱਧ ਪੱਧਰਾਂ (ਸਿੱਖਿਅਕ ਯੋਗਤਾ ਦੇ ਅਨੁਸਾਰ) ਦਾ ਵਿਕਲਪ ਚੁਣਿਆ ਹੈ, ਤਾਂ ਉਸ ਨੂੰ ਪੈਰਾ 13.6  ਵਿੱਚ ਦਿੱਤੇ ਗਏ ਹਰੇਕ ਪੱਧਰ ਦੇ ਲਈ ਸੰਬੰਧਿਤ ਦੂਸਰੇ ਪੜਾਅ ਸੀਬੀਟੀ ਵਿੱਚ ਮੌਜੂਦ ਹੋਣਾ ਹੋਵੇਗਾ ਕਿਉਂਕਿ ਪੋਸਟਾਂ ਦੇ ਹਰੇਕ ਸਮੂਹ ਦੇ ਲਈ ਮਾਨਕ (ਕਠਿਨਾਈ ਪੱਧਰ) ਅਲੱਗ-ਅਲੱਗ ਹੋਣਗੇ (ਅਰਥਾਤ ਗ੍ਰੈਜੁਏਟ ਜਾਂ ਪੋਸਟ ਗ੍ਰੈਜੁਏਟ ਦੇ) ।

3

7 ਲੱਖ ਰੋਲ ਨੰਬਰ ਨਹੀਂ 7 ਲੱਖ ਉਮੀਦਵਾਰਾਂ ਦੀ ਸ਼ੌਰਟ ਲਿਸਟਿੰਗ ਹੋਣੀ ਚਾਹੀਦੀ ਹੈ।

ਕਿਤੇ ਵੀ ਇਹ ਜ਼ਿਕਰ ਨਹੀਂ ਕੀਤਾ ਗਿਆ ਸੀ ਕਿ ਦੂਸਰੇ ਪੜਾਅ ਦੇ ਸੀਬੀਟੀ ਦੇ ਲਈ 7 ਲੱਖ ਅਲੱਗ-ਅਲੱਗ ਉਮੀਦਵਾਰਾਂ ਨੂੰ ਸ਼ੌਰਟਲਿਸਟ ਕੀਤਾ ਜਾਵੇਗਾ। ਕਿਉਂਕਿ ਦੂਸਰੇ ਪੜਾਅ ਵਿੱਚ ਪੰਜ ਅਲੱਗ-ਅਲੱਗ ਪੱਧਰਾਂ ਦੇ ਸੀਬੀਟੀ ਹੁੰਦੇ ਹਨ ਅਤੇ ਇੱਕ ਉਮੀਦਵਾਰ ਨੂੰ ਯੋਗਤਾ, ਮੈਰਿਟ ਅਤੇ ਵਿਕਲਪ ਦੇ ਅਨੁਸਾਰ ਇੱਕ ਤੋਂ ਅਧਿਕ ਪੱਧਰਾਂ ਦੇ ਲਈ ਸ਼ੌਰਟਲਿਸਟ ਕੀਤਾ ਜਾ ਸਕਦਾ ਹੈ। 7 ਲੱਖ ਰੋਲ ਨੰਬਰਾਂ ਦੀਆਂ ਸੂਚੀਆਂ ਵਿੱਚ ਕੁਝ ਨਾਮ ਇੱਕ ਤੋਂ ਅਧਿਕ ਸੂਚੀ ਵਿੱਚ ਦਿਖਾਈ ਦੇਣਗੇ।

4

ਆਰਆਰਬੀ ਨੇ ਅਧਿਸੂਚਿਤ ਅਸਾਮੀਆਂ ਦੇ ਸਿਰਫ 4-5 ਗੁਣਾ ਉਮੀਦਵਾਰਾਂ ਨੂੰ ਸ਼ੌਰਟਲਿਸਟ ਕੀਤਾ ਹੈ।

ਅਧਿਸੂਚਿਤ ਅਸਾਮੀਆਂ ਦੇ 20 ਗੁਣਾ ਦੀ ਦਰ ਨਾਲ ਲਘੁ ਸੂਚੀਕਰਣ ਪੱਧਰ/ਪਦਵਾਰ ਕੀਤਾ ਗਿਆ ਹੈ ਜਿਵੇਂ ਕਿ ਅਧਿਸੂਚਨਾ ਦੇ ਪੈਰਾ 13 ਵਿੱਚ ਵਿਸਤ੍ਰਿਤ ਤੌਰ ‘ਤੇ ਲਿਖਿਆ ਗਿਆ ਹੈ। ਸੂਚੀਆਂ ਵਿੱਚ ਲਗਭਗ 7 ਲੱਖ ਰੋਲ ਨੰਬਰ ਹਨ ਜੋ ਲਗਭਗ 35000 ਦੀ ਅਧਿਸੂਚਿਤ ਅਸਾਮੀਆਂ ਦਾ 20 ਗੁਣਾ ਹੈ।

5

 ਇੱਕ ਪੋਸਟ ਦੇ ਲਈ ਦਸ ਉਮੀਦਵਾਰ ਸੰਘਰਸ਼ ਸਨ ਹੁਣ 10 ਪਦਾਂ ਦੇ ਲਈ ਇੱਕ ਉਮੀਦਵਾਰ ਸੰਘਰਸ਼ ਕਰੇਗਾ।

ਆਖਿਰਕਾਰ, ਲਗਭਗ 35000 ਅਲੱਗ-ਅਲੱਗ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ ਅਤੇ ਮੈਰਿਟ ਤੇ ਤਰਜੀਹੀ ਅਧਾਰ ‘ਤੇ ਸਿਰਫ ਇੱਕ ਪੋਸਟ ਦੇ ਲਈ ਇੱਕ ਉਮੀਦਵਾਰ ਦੀ ਨਿਯੁਕਤੀ ਕੀਤੀ ਜਾਵੇਗੀ। ਅੰਤ ਕੋਈ ਪੋਸਟ ਖਾਲ੍ਹੀ ਨਹੀਂ ਰਹੇਗੀ।

6

ਕੁਝ ਉਮੀਦਵਾਰਾਂ ਨੂੰ ਇੱਕ ਤੋਂ ਵੱਧ ਪੱਧਰਾਂ ‘ਤੇ ਯੋਗ ਐਲਾਨਿਆਂ ਕੀਤਾ ਗਿਆ ਹੈ

ਕਿਉਂਕਿ ਹਰੇਕ ਪੱਧਰ ‘ਤੇ ਅਲੱਗ-ਅਲੱਗ ਗ੍ਰੇਡਿਡ ਦੇ ਨਾਲ ਦੂਸਰੇ ਪੜਾਅ ਸੀਬੀਟੀ ਹੋਵੇਗਾ, ਇੱਕ ਉਮੀਦਵਾਰ ਜਿਸ ਨੂੰ ਉੱਚ ਪੱਧਰ ਦੀ ਪੋਸਟ ਦੇ ਲਈ ਸ਼ੌਰਟ ਲਿਸਟ ਕੀਤਾ ਗਿਆ ਹੈ, ਉਸ ਨੂੰ ਹੇਠਲੇ ਪੱਧਰ ਦੇ ਸੀਬੀਟੀ ਵਿੱਚ ਮੌਜੂਦ ਹੋਣ ਤੋਂ ਵੰਚਿਤ ਨਹੀਂ ਕੀਤਾ ਜਾ ਸਕਦਾ ਹੈ, ਜੇਕਰ ਉਮੀਦਵਾਰ ਯੋਗਤਾ ਵਿੱਚ ਆ ਰਿਹਾ ਹੈ।

7

ਕਟ ਔਫ ਬਹੁਤ ਜ਼ਿਆਦਾ ਹੈ

ਕਟ ਆਫ ਨੂੰ ਸਧਾਰਣ ਅੰਕਾਂ ਦੇ ਅਧਾਰ ‘ਤੇ ਤਿਆਰ ਕੀਤਾ ਗਿਆ ਹੈ ਜੋ ਆਮ ਤੌਰ ‘ਤੇ ਰੌ ਸਕੋਰ ਤੋਂ ਅਧਿਕ ਹੁੰਦੇ ਹਨ। ਕਟ ਆਫ ਉਸ ਪੱਧਰ/ਪੋਸਟ ਦੇ ਲਈ ਅਧਿਸੂਚਿਤ ਅਸਾਮੀਆਂ ਦੀ ਸੰਖਿਆ ‘ਤੇ ਵੀ ਨਿਰਭਰ ਕਰਦਾ ਹੈ। ਕਿਉਂਕਿ ਲਗਭਗ 35000 ਅਸਾਮੀਆਂ ਵਿੱਚੋਂ 10+2 ਉਮੀਦਵਾਰਾਂ ਦੇ ਲਈ 21 ਆਰਆਰਬੀ ਵਿੱਚ ਲਗਭਗ 10,500 ਅਸਾਮੀਆਂ ਅਧਿਸੂਚਿਤ ਕੀਤੀਆਂ ਗਈਆਂ ਹਨ, ਜਿੱਥੇ ਗ੍ਰੈਜੁਏਟ ਉਮੀਦਵਾਰ ਯੋਗ ਹਨ ਉੱਥੇ 10+2 ਦੇ ਲਈ ਕਟ ਔਫ ਆਮ ਸਕੋਰ ਦੇ ਅਧਾਰ ‘ਤੇ ਗ੍ਰੈਜੁਏਟ ਉਮੀਦਵਾਰ ਦੀ ਤੁਲਨਾ ਵਿੱਚ ਅਧਿਕ ਰਿਹਾ ਹੈ।

8

ਗ੍ਰੈਜੁਏਟ ਤੇ 10+2 ਪੱਧਰ ਦੀ ਪੋਸਟਾਂ ਦੇ ਲਈ ਯੋਗ ਹੋਣ ਦਾ ਅਨੁਚਿਤ ਲਾਭ ਗ੍ਰੈਜੁਏਟ ਉਮੀਦਵਾਰਾਂ ਨੂੰ ਮਿਲ ਰਿਹਾ ਹੈ। ਅਗਰ ਪਹਿਲਾਂ ਦੀ ਤਰ੍ਹਾਂ ਗ੍ਰੈਜੁਏਟ ਅਤੇ 10+2 ਪੱਧਰ ਦੇ ਪਦਾਂ ਦੇ ਲਈ ਅਲੱਗ-ਅਲੱਗ ਅਧਿਸੂਚਨਾਵਾਂ ਹੁੰਦੀਆਂ, ਤਾਂ ਉਨ੍ਹਾਂ ਨੂੰ ਦੋ ਅਲੱਗ-ਅਲੱਗ ਪਰੀਖਿਆਵਾਂ ਵਿੱਚ ਸਫਲ ਹੋਣਾ ਹੁੰਦਾ ਹੈ।

ਸਮਾਂ ਅਤੇ ਊਰਜਾ ਬਚਾਉਣ ਦੇ ਲਈ ਗ੍ਰੈਜੁਏਟ ਅਤੇ 10+2 ਪੱਧਰ ਦੀਆਂ ਪੋਸਟਾਂ ਦੇ ਲਈ ਭਰਤੀਆਂ ਦਾ ਏਕੀਕਰਣ ਕੀਤਾ ਗਿਆ ਹੈ। ਨਾਲ ਹੀ, ਸੀਬੀਟੀ 1 ਦੇ ਮਾਨਕਾਂ ਨੂੰ 10+2 ਦੇ ਪੱਧਰ ‘ਤੇ ਰੱਖਿਆ ਗਿਆ ਹੈ ਤਾਕਿ 10+2 ਪੱਧਰ ਦੇ ਵਿਦਿਆਰਥੀਆਂ ਨੂੰ ਨੁਕਸਾਨ ਨਾ ਹੋਵੇ ਅਤੇ ਸਿਰਫ ਸੀਬੀਟੀ 2 ਵਿੱਚ ਹੀ ਪੱਧਰ ਅਲੱਗ-ਅਲੱਗ ਹੋਣਗੇ। 

************

ਆਰਕੇਜੀ/ਐੱਮ



(Release ID: 1791312) Visitor Counter : 159