ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਭਾਰਤ ਸਰਕਾਰ ਦੇ ਰਾਸ਼ਟਰੀ ਸੁਸੁਸ਼ਾਸਨ ਕੇਂਦਰ (ਐੱਨਸੀਜੀਜੀ) ਅਤੇ ਹੈਦਰਾਬਾਦ ਸਥਿਤ ਰਾਸ਼ਟਰੀ ਗ੍ਰਾਮੀਣ ਵਿਕਾਸ ਅਤ ਪੰਚਾਇਤੀ ਰਾਜ ਸੰਸਥਾਨ (ਐੱਨਆਈਆਰਡੀ ਅਤੇ ਪੀਆਰ) ਦਰਮਿਆਨ ਸਹਿਮਤੀ ਪੱਤਰ (ਐੱਮਓਯੂ) ‘ਤੇ ਹਸਤਾਖਰ ਕੀਤੇ ਗਏ

Posted On: 18 JAN 2022 2:18PM by PIB Chandigarh

ਸਮਾਵੇਸ਼ੀ ਸੁਸ਼ਾਸਨ ਨੂੰ ਹੁਲਾਰਾ ਦੇਣ ਸਥਾਨਕ ਸੰਸਥਾਨਾਂ ਨੂੰ ਮਜ਼ਬੂਤ ਕਰਨ ਅਤੇ ਸਰਕਾਰੀ ਪ੍ਰੋਗਰਾਮਾਂ ਦੇ ਪ੍ਰਭਾਵੀ ਲਾਗੂਕਰਨ ਤੋਂ ਲੈ ਕੇ ਭਾਰਤ ਸਰਕਾਰ ਦੇ ਰਾਸ਼ਟਰੀ ਸੁਸ਼ਾਸਨ ਕੇਂਦਰ (ਐੱਨਸੀਜੀਜੀ) ਅਤੇ ਹੈਦਰਾਬਾਦ ਸਥਿਤ ਰਾਸ਼ਟਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾਨ (ਐੱਨਆਈਆਰਡੀ ਅਤੇ ਪੀਆਰ) ਦਰਮਿਆਨ ਸੋਮਵਾਰ 17 ਜਨਵਰੀ, 2022 ਨੂੰ ਸਹਿਮਤੀ ਪੱਤਰ (ਐੱਮਓਯੂ) ‘ਤੇ ਹਸਤਾਖਰ ਕੀਤੇ ਗਏ।

ਇਸ ਸਮਝੌਤੇ ਦਾ ਮੁੱਖ ਉਦੇਸ਼ ਸਾਰੇ ਪ੍ਰੋਗਰਾਮਾਂ ਅਤੇ ਯੋਜਨਾਵਾਂ ਵਿੱਚ ਬਿਹਤਰ ਸੁਸੁਸ਼ਾਸਨ ਪ੍ਰਕਿਰਿਆਵਾਂ ਨੂੰ ਵਿਵਹਾਰ ਵਿੱਚ ਲਿਆਉਣ ਲਈ ਇਨ੍ਹਾਂ ਦੋ ਰਾਸ਼ਟਰੀ ਸੰਸਥਾਨਾਂ ਦੀ ਤਾਕਤ ਦਾ ਉਪਯੋਗ ਕਰਕੇ ਵੱਖ-ਵੱਖ ਸਹਿਯੋਗੀ ਗਤੀਵਿਧੀਆਂ ‘ਤੇ ਧਿਆਨ ਕੇਂਦ੍ਰਿਤ ਕਰਨਾ ਹੈ।

ਦੋਨਾਂ ਸੰਸਥਾਨਾਂ ਨੇ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰਨ ਅਤੇ ਪੰਚਾਇਤੀ ਰਾਜ ਸੰਸਥਾਨਾਂ (ਪੀਆਰਆਈ) ਸਹਿਤ ਸਰਕਾਰ ਦੇ ਸਾਰੇ ਪੱਧਰਾਂ ‘ਤੇ ਅਧਿਕਾਰੀਆਂ ਦੀ ਸਮਰੱਥਾ ਨਿਰਮਾਣ ਕਰਨ ‘ਤੇ ਸਹਿਮਤੀ ਵਿਅਕਤ ਕੀਤੀ।

ਇਹ ਸਹਿਮਤੀ ਪੱਤਰ ਨਾ ਕੇਵਲ ਸੁਸ਼ਾਸਨ ਦੇ ਸਿਧਾਂਤਾਂ ਨੂੰ ਸੱਚੀ ਭਾਵਨਾ ਨਾਲ ਲਾਗੂ ਕਰਨ ਵਿੱਚ ਮਦਦ ਕਰੇਗਾ ਬਲਕਿ ਗ੍ਰਾਮੀਣ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਸੇਵਾਵਾਂ ਦੇਣ ਵਿੱਚ ਜਨਤਕ ਧਨ ਦੇ ਉਪਯੋਗ ਵਿੱਚ ਪਾਦਰਸ਼ਿਤਾ ਅਤੇ ਜਵਾਬਦੇਹੀ ਦੇ ਸੰਦਰਭ ਵਿੱਚ ਉਨ੍ਹਾਂ ਦਾ ਪ੍ਰਭਾਵੀ ਲਾਗੂਕਰਨ ਵੀ ਸੁਨਿਸ਼ਚਿਤ ਕਰੇਗਾ। ਪੰਚਾਇਤ ਪੱਧਰ ‘ਤੇ ਈ-ਗਵਰਨੈੱਸ ਦਾ ਲਾਭ ਉਠਾਉਣਾ ਪੰਚਾਇਤ ਪੱਧਰ ‘ਤੇ ਸੁਸੁਸ਼ਾਸਨ ਮਾਡਲ ਦਾ ਦਸਤਾਵੇਜੀਕਰਣ, ਦੂਜਿਆਂ ਦਰਮਿਆਨ ਸੰਰਚਨਾ ਦਾ ਸਰਲੀਕਰਣ ਅਤੇ ਗ੍ਰਾਮੀਣ ਸੁਸ਼ਾਸਨ ਦੇ ਸਰਵਉੱਤਮ ਅਭਿਆਸ ਸਹਿਤ ਕਈ ਪ੍ਰਮੁੱਖ ਆਪਸੀ ਰੁਚੀ ਦੇ ਖੇਤਰਾਂ ਨੂੰ ਵਿਵਹਾਰਿਕ ਬਿੰਦੂਆਂ ਦੇ ਰੂਪ ਵਿੱਚ ਪਛਾਣਿਆ ਗਿਆ। ਐੱਨਸੀਜੀਜੀ ਨੇ ਪੰਚਾਇਤ ਪੱਧਰ ‘ਤੇ ਗ੍ਰਾਮੀਣ ਸੁਸ਼ਾਸਨ ਦੀ ਸੂਚੀਕਰਣ ਦੇ ਬੈਂਚਮਾਰਕ ਦੀ ਪਹਿਚਾਣ ਕਰਨ ਦਾ ਸੁਝਾਆ ਦਿੱਤਾ ਹੈ। 

ਇਹ ਐੱਮਓਯੂ ਹਸਤਾਖਰ ਸਮਾਰੋਹ ਭਾਰਤ ਸਰਕਾਰ ਦੇ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਐਂਡਪੀਜੀ) ਦੇ ਸਕੱਤਰ ਅਤੇ ਰਾਸ਼ਟਰੀ ਸੁਸ਼ਾਸਨ ਕੇਂਦਰ (ਐੱਨਸੀਜੀਜੀ) ਦੇ ਡਾਇਰੈਕਟਰ ਜਨਰਲ ਸ਼੍ਰੀ ਵੀ. ਸ਼੍ਰੀਨਿਵਾਸ ਅਤੇ ਐੱਨਆਈਆਰਡੀਪੀਆਰ ਦੇ ਡਾਇਰੈਕਟਰ ਜਨਰਲ ਡਾ. ਜੀ. ਨਰੇਂਦਰ ਕੁਮਾਰ ਦਰਮਿਆਨ ਔਨਲਾਈਨ ਆਯੋਜਿਤ ਕੀਤਾ ਗਿਆ। ਇਸ ਦੌਰਾਨ ਐੱਨਸੀਜੀਜੀ ਨਾਲ ਸੀਨੀਅਰ ਫੈਕਲਟੀ ਦੇ ਰੂਪ ਵਿੱਚ ਪ੍ਰੋ. ਪੂਨਮ ਸਿੰਘ ਡਾ. ਏ.ਪੀ.ਸਿੰਘ ਅਤੇ ਡਾ. ਬੀ.ਐੱਸ. ਬਿਸ਼ਟ ਅਤੇ ਐੱਨਆਈਆਰਡੀਪੀਆਰ ਤੋਂ ਸੀਨੀਅਰ ਫੈਕਲਟੀ ਦੇ ਰੂਪ ਵਿੱਚ ਸ਼੍ਰੀ ਸ਼ਸ਼ੀ ਭੂਸ਼ਣ, ਡਿਪਟੀ ਡਾਇਰੈਕਟਰ ਜਨਰਲ, ਡਾ. ਪਾਰਥ ਪ੍ਰਤਿਮ ਸਾਹੂ ਅਤੇ ਡਾ. ਸ਼੍ਰੀਕਾਂਤ ਮੌਜੂਦ ਰਹੇ।

 <><><>


ਐੱਸਐੱਨਸੀ/ਆਰਆਰ


(Release ID: 1790811) Visitor Counter : 204


Read this release in: English , Urdu , Hindi , Tamil , Telugu